Funny Video: ਹਰਿਆਣਵੀ ਗਾਣੇ ‘ਤੇ ਰੀਲ ਬਣਾ ਰਹੀਆਂ ਸਨ ਭੈਣਾਂ, ਭਰਾ ਨੇ ਲਗਵਾ ਦਿੱਤੀ ਕਲਾਸ

Published: 

09 Aug 2024 16:45 PM IST

Funny Video: ਹਰਿਆਣਵੀ ਗੀਤਾਂ 'ਤੇ ਲੋਕ ਡਾਂਸ ਕਰਨਾ ਕਾਫੀ ਪਸੰਦ ਕਰਦੇ ਹਨ। ਲੋਕਾਂ ਦੀਆਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਵਾਇਰਲ ਵੀ ਹੁੰਦੀਆਂ ਹਨ। ਹਾਲ ਹੀ ਵਿੱਚ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਵਿੱਚ ਦੋ ਭੈਣਾਂ ਇਕ ਹਰਿਆਣਵੀ ਗੀਤ 'ਤੇ ਡਾਂਸ ਕਰਦੀਆਂ ਨਜ਼ਰ ਆ ਰਹੀਆਂ ਹਨ। ਪਰ ਵੀਡੀਓ ਦਾ ਅੰਤ ਦੇਖਣ ਤੋਂ ਬਾਅਦ ਤੁਸੀਂ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਪਾਓਗੇ।

Funny Video: ਹਰਿਆਣਵੀ ਗਾਣੇ  ਤੇ ਰੀਲ ਬਣਾ ਰਹੀਆਂ ਸਨ ਭੈਣਾਂ, ਭਰਾ ਨੇ ਲਗਵਾ ਦਿੱਤੀ ਕਲਾਸ

ਹਰਿਆਣਵੀ ਗਾਣੇ 'ਤੇ ਰੀਲ ਬਣਾ ਰਹੀਆਂ ਸਨ ਭੈਣਾਂ, ਭਰਾ ਨੇ ਲਗਵਾ ਦਿੱਤੀ ਕਲਾਸ

Follow Us On

ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਸਵੇਰ ਤੋਂ ਸ਼ਾਮ ਤੱਕ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓਜ਼ ਲੋਕਾਂ ਨੂੰ ਹਸਾਉਂਦੇ ਹਨ ਜਦੋਂ ਕਿ ਕੁਝ ਵੀਡੀਓ ਦੇਖਣ ਤੋਂ ਬਾਅਦ ਲੋਕ ਆਪਣਾ ਸਿਰ ਫੜ ਲੈਂਦੇ ਹਨ। ਇਸ ਤੋਂ ਇਲਾਵਾ ਕੁਝ ਅਜਿਹੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਲੋਕ ਉਨ੍ਹਾਂ ਦੀ ਤਾਰੀਫ ਕਰਨ ਲੱਗ ਜਾਂਦੇ ਹਨ। ਤਾਂ ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ‘ਤੇ ਹਰ ਤਰ੍ਹਾਂ ਦੇ ਵੀਡੀਓ ਵਾਇਰਲ ਹੁੰਦੇ ਹਨ। ਇਨ੍ਹੀਂ ਦਿਨੀਂ ਇਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਸੀਂ ਹੱਸ-ਹੱਸ ਕਮਲੇ ਹੋ ਜਾਓਗੇ। ਆਓ ਤੁਹਾਨੂੰ ਦੱਸਦੇ ਹਾਂ ਕਿ ਵੀਡੀਓ ‘ਚ ਕੀ ਦੇਖਿਆ ਗਿਆ।

ਹੁਣ ਜੋ ਵੀਡੀਓ ਵਾਇਰਲ ਹੋ ਰਿਹਾ ਹੈ, ਉਸ ‘ਚ ਦੇਖਿਆ ਜਾ ਰਿਹਾ ਹੈ ਕਿ ਦੋ ਭੈਣਾਂ ਸਕੂਲ ਦੀ ਡਰੈੱਸ ਪਾ ਕੇ ਰੀਲ ਬਣਾ ਰਹੀਆਂ ਹਨ। ਦੋਵੇਂ ਭੈਣਾਂ ਹਰਿਆਣਵੀ ਗੀਤ ‘ਤੇ ਡਾਂਸ ਕਰਦੇ ਹੋਏ ਆਪਣੀ ਵੀਡੀਓ ਰਿਕਾਰਡ ਕਰ ਰਹੀਆਂ ਹਨ। ਫਿਰ ਉਨ੍ਹਾਂ ਦਾ ਛੋਟਾ ਭਰਾ ਉਨ੍ਹਾਂ ਨੂੰ ਦੇਖਦਾ ਹੈ ਅਤੇ ਤੁਰੰਤ ਜਾ ਕੇ ਆਪਣੀ ਮਾਂ ਨੂੰ ਦੱਸਦਾ ਹੈ। ਮੰਮੀ ਨੂੰ ਪਤਾ ਲੱਗਦਿਆਂ ਹੀ ਉਹ ਕਮਰੇ ਤੋਂ ਬਾਹਰ ਆ ਜਾਂਦੀ ਹੈ ਅਤੇ ਦੋਵਾਂ ਕੁੜੀਆਂ ਦੀ ਕਲਾਸ ਲਗਾਉਂਣਾ ਸ਼ੁਰੂ ਕਰ ਦਿੰਦੀ ਹੈ। ਇਹ ਮਜ਼ੇਦਾਰ ਵੀਡੀਓ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ।

ਇਹ ਵੀ ਪੜ੍ਹੋ- ਲਾੜੇ ਨੇ ਗਾਇਆ ਹਨੀ ਸਿੰਘ ਦਾ ਗਾਣਾ, ਔਰਤ ਨੇ ਹੱਥ ਜੋੜ ਕੇ ਸੁਣਿਆ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @Memessking ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਵਧੀਆ ਡਾਂਸ ਕੀਤਾ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਸਹੀ ਕੀਤਾ ਗਿਆ। ਤੀਜੇ ਯੂਜ਼ਰ ਨੇ ਲਿਖਿਆ- ਸ਼ਾਨਦਾਰ ਡਾਂਸ। ਇਕ ਯੂਜ਼ਰ ਨੇ ਲਿਖਿਆ- ਪੜ੍ਹਾਈ ਕਿਉਂ ਨਹੀਂ ਹੋ ਰਹੀ?