Shocking Video: ਜਹਾਜ਼ ‘ਚ ਪਹਿਲਾਂ ਲੱਗੀ ਅੱਗ, ਫੇਰ ਟੁੱਟਿਆ ਪਹੀਆ, ਕੈਮਰੇ ‘ਚ ਕੈਦ ਹੋਇਆ ਖੌਫਨਾਕ ਨਜਾਰਾ

tv9-punjabi
Published: 

19 Apr 2025 09:00 AM

Plane Fire Video Viral: ਇਨ੍ਹੀਂ ਦਿਨੀਂ ਅਮਰੀਕਾ ਤੋਂ ਇੱਕ ਹੈਰਾਨ ਕਰਨ ਵਾਲਾ ਵੀਡੀਓ ਦੇਖਣ ਨੂੰ ਮਿਲਿਆ, ਜਿੱਥੇ ਲੈਂਡਿੰਗ ਤੋਂ ਠੀਕ ਪਹਿਲਾਂ, 288 ਯਾਤਰੀਆਂ ਨੂੰ ਲੈ ਕੇ ਆ ਰਹੇ ਇਸ ਜਹਾਜ਼ ਦੇ ਇੰਜਣ ਨੂੰ ਅੱਗ ਲੱਗ ਗਈ ਅਤੇ ਕੁਝ ਹੀ ਸਮੇਂ ਵਿੱਚ, ਜਹਾਜ਼ ਦਾ ਪਹੀਆ ਵੀ ਫਟ ਗਿਆ। ਇਸ ਤੋਂ ਬਾਅਦ ਪਾਇਲਟ ਆਪਣੇ ਦਿਮਾਗ ਦੀ ਵਰਤੋਂ ਕਰਦਾ ਹੈ ਅਤੇ ਕਿਸੇ ਤਰ੍ਹਾਂ ਜਹਾਜ਼ ਨੂੰ ਲੈਂਡ ਕਰਵਾਉਂਦਾ ਹੈ।

Shocking Video: ਜਹਾਜ਼ ਚ ਪਹਿਲਾਂ ਲੱਗੀ ਅੱਗ, ਫੇਰ ਟੁੱਟਿਆ ਪਹੀਆ, ਕੈਮਰੇ ਚ ਕੈਦ ਹੋਇਆ ਖੌਫਨਾਕ ਨਜਾਰਾ

ਜਹਾਜ਼ 'ਚ ਪਹਿਲਾਂ ਲੱਗੀ ਅੱਗ, ਫੇਰ ਟੁੱਟਿਆ ਪਹੀਆ

Follow Us On

ਉਂਝ ਤਾਂ ਘਟਨਾਵਾਂ ਸਾਰੀਆਂ ਹੀ ਅਜਿਹੀਆਂ ਹੀ ਹੁੰਦੀਆਂ ਹਨ, ਜਿਨ੍ਹਾਂ ਨੂੰ ਵੇਖ ਕੇ ਹੈਰਾਨੀ ਹੁੰਦੀ ਹੈ, ਪਰ ਇਨ੍ਹੀਂ ਦਿਨੀਂ ਜੋ ਵੀਡੀਓ ਸਾਹਮਣੇ ਆਇਆ ਹੈ, ਉਹ ਦੇਖ ਕੇ ਲੋਕਾਂ ਦੇ ਸਾਹ ਸੁੱਕ ਰਹੇ ਹਨ। ਇਹ ਵਾਇਰਲ ਘਟਨਾ ਅਮਰੀਕਾ ਦੀ ਹੈ, ਜਿੱਥੇ ਓਰਲੈਂਡੋ (MCO) ਤੋਂ ਸੈਨ ਜੁਆਨ (SJU) ਜਾ ਰਹੀ ਫਲਾਈਟ ਨੰਬਰ- A320-251NP ਦੇ ਖੱਬੇ ਇੰਜਣ ਨੂੰ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਉਸ ਵਿੱਚ ਮੌਜੂਦ ਯਾਤਰੀ ਅਚਾਨਕ ਡਰ ਜਾਂਦੇ ਹਨ। ਫਲਾਈਟ ਚ ਮੌਜੂਦ ਕਿਸੇ ਵੀ ਯਾਤਰੀ ਨੇ ਇਸ ਦੀ ਉਮੀਦ ਨਹੀਂ ਕੀਤੀ ਸੀ।

ਮੀਡੀਆ ਰਿਪੋਰਟਾਂ ਅਨੁਸਾਰ, 15 ਅਪ੍ਰੈਲ ਨੂੰ, ਜਦੋਂ ਜਹਾਜ਼ ਆਪਣੇ ਸਮੇਂ ਅਨੁਸਾਰ ਉਡਾਣ ਭਰ ਰਿਹਾ ਸੀ, ਤਾਂ ਅਚਾਨਕ ਇਸ ਵਿੱਚ ਅੱਗ ਲੱਗ ਗਈ ਅਤੇ ਜਦੋਂ ਇਸਨੂੰ ਲੈਂਡ ਕਰਵਾਇਆ ਜਾ ਰਿਹਾ ਸੀ ਤਾਂ ਯਾਤਰੀਆਂ ਲਈ ਸਥਿਤੀ ਹੋਰ ਵੀ ਬਦਤਰ ਹੋ ਗਈ, ਅਚਾਨਕ ਹੀ ਇਸਦਾ ਪਹੀਆ ਟੁੱਟ ਗਿਆ। ਇਹ ਦ੍ਰਿਸ਼ ਦੇਖ ਕੇ ਇੰਝ ਲੱਗ ਰਿਹਾ ਸੀ ਜਿਵੇਂ 228 ਯਾਤਰੀਆਂ ਨਾਲ ਭਰਿਆ ਇਹ ਜਹਾਜ਼ ਅੱਜ ਤਬਾਹ ਹੋ ਜਾਵੇਗਾ ਅਤੇ ਇਸ ਵਿੱਚ ਕੋਈ ਵੀ ਨਹੀਂ ਬਚੇਗਾ। ਇਸ ਘਟਨਾ ਬਾਰੇ ਮੇਲਾਨੀ ਗੋਂਜ਼ਾਲੇਜ਼ ਵਾਰਟਨ ਨੇ ਆਪਣੇ ਫੇਸਬੁੱਕ ‘ਤੇ ਲਿਖਿਆ ਕਿ ਮੈਂ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾ ਕੇ ਵਾਪਸ ਆ ਰਹੀ ਸੀ ਅਤੇ ਅਚਾਨਕ ਇਹ ਸਭ ਕੁਝ ਵਾਪਰ ਗਿਆ।

ਇੱਥੇ ਦੇਖੋ ਵੀਡੀਓ

ਇਸ ਵਾਇਰਲ ਵੀਡੀਓ ਵਿੱਚ, ਯਾਤਰੀਆਂ ਦੇ ਚੀਕਣ ਦੀ ਆਵਾਜ਼ ਸਾਫ਼ ਸੁਣਾਈ ਦੇ ਰਹੀ ਹੈ। ਇਸ ਘਟਨਾ ਸੰਬੰਧੀ ਸੋਸ਼ਲ ਮੀਡੀਆ ‘ਤੇ ਸਾਂਝੀਆਂ ਕੀਤੀਆਂ ਗਈਆਂ ਤਸਵੀਰਾਂ ਵਿੱਚ ਜਹਾਜ਼ ਦੇ ਅਗਲੇ ਲੈਂਡਿੰਗ ਗੀਅਰ ਦਾ ਇੱਕ ਪਹੀਆ ਗਾਇਬ ਦਿਖਾਈ ਦੇ ਰਿਹਾ ਹੈ। ਇਸ ਘਟਨਾ ਨੂੰ ਦੇਖਣ ਤੋਂ ਬਾਅਦ, ਹਰ ਕੋਈ ਆਪਣੀ ਪ੍ਰਤੀਕਿਰਿਆ ਦੇ ਰਿਹਾ ਹੈ।