ਕਈ ਵਾਰ ਲਾਪਰਵਾਹੀ ਕਾਰਨ ਅਜਿਹਾ ਹੁੰਦਾ ਹੈ ਕਿ ਗੱਲ ਸਾਡੀ ਜਾਨ ਤੇ ਬਣ ਆਉਂਦੀ ਹੈ ਅਤੇ ਅਸੀਂ ਚਾਹੁੰਦੇ ਹੋਏ ਵੀ ਕੁਝ ਨਹੀਂ ਕਰ ਪਾਉਂਦੇ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਅਮਰੀਕਾ ਦੇ ਕੋਲੰਬੀਆ ਤੋਂ ਸਾਹਮਣੇ ਆਇਆ ਹੈ। ਜਿਸ ਨੇ ਸਭ ਨੂੰ ਹੈਰਾਨ ਕਰ ਦਿੱਤਾ। ਅਸਲ ਵਿੱਚ ਹੋਇਆ ਇਹ ਕਿ ਕੋਲੰਬੀਆ ਦੀ ਇੱਕ 10 ਸਾਲਾਂ ਦੀ ਕੁੜੀ ਪੂਲ ਵਿੱਚ ਇੱਕ ਕੀੜੇ ਦੀ ਲਪੇਟ ਵਿੱਚ ਆ ਗਈ ਅਤੇ ਇੱਕ ਹਫ਼ਤੇ ਦੇ ਅੰਦਰ-ਅੰਦਰ ਉਸਦੀ ਮੌਤ ਹੋ ਗਈ। ਇਹ ਮੌਤ ਇੰਨੀ ਦਰਦਨਾਕ ਸੀ ਕਿ ਸਾਰਾ ਪਰਿਵਾਰ ਟੁੱਟ ਗਿਆ।
ਇੱਥੇ ਅਸੀਂ ਗੱਲ ਕਰ ਰਹੇ ਹਾਂ 10 ਸਾਲ ਦੀ ਬੈਲੇ ਡਾਂਸਰ ਸਟੇਫਾਨੀਆ ਵਿਲਾਮਿਜ਼ਾਰ ਗੋਂਜਾਲੇਜ਼ (Stefanía Villamizar González) ਦੀ, ਜੋ ਆਪਣੇ ਪਰਿਵਾਰ ਨਾਲ ਛੁੱਟੀਆਂ ਮਨਾਉਣ ਇੱਕ ਹੋਟਲ ਵਿੱਚ ਗਈ ਹੋਈ ਸੀ। ਜਿੱਥੇ ਉਹ ਆਪਣੇ ਆਪ ਨੂੰ ਤਰੋਤਾਜ਼ਾ ਕਰਨ ਲਈ ਸਵੀਮਿੰਗ ਲਈ ਗਈ ਅਤੇ ਜਿਵੇਂ ਹੀ ਉਹ ਬਾਹਰ ਆਈ ਤਾਂ ਉਸ ਦੇ ਕੰਨ ਵਿੱਚ ਦਰਦ, ਬੁਖਾਰ ਅਤੇ ਉਲਟੀਆਂ ਹੋਣ ਲੱਗੀਆਂ। ਜਦੋਂ ਪਰਿਵਾਰਕ ਮੈਂਬਰਾਂ ਨੇ ਉਸ ਦੀ ਹਾਲਤ ਵੇਖੀ ਤਾਂ ਉਹ ਤੁਰੰਤ ਉਸ ਨੂੰ ਘਰ ਲੈ ਆਏ।
ਉਸ ਤੋਂ ਬਾਅਦ ਕੀ ਹੋਇਆ?
ਸ਼ੁਰੂਆਤੀ ਇਲਾਜ ਤੋਂ ਬਾਅਦ ਉਸਦੇ ਲੱਛਣ ਘੱਟ ਗਏ, ਪਰ ਦੋ ਹਫ਼ਤਿਆਂ ਬਾਅਦ, ਉਸਨੂੰ ਬੈੱਡ ਤੋਂ ਉੱਠਣ ਵਿੱਚ ਮੁਸ਼ਕਲ ਆਉਣ ਲੱਗੀ ਅਤੇ ਕੜਵੱਲ ਆਉਣੇ ਸ਼ੁਰੂ ਹੋ ਗਏ ਅਤੇ ਅਗਲੇ ਹਫ਼ਤੇ ਉਸਦੀ ਮੌਤ ਹੋ ਗਈ। ਸਟੇਫਾਨੀਆ ਦੀ ਮਾਂ, ਤਾਤੀਆਨਾ ਗੋਂਜ਼ਾਲੇਜ਼ ਦਾ ਮੰਨਣਾ ਹੈ ਕਿ ਉਸਦੀ ਧੀ ਨੂੰ ਪਾਣੀ ਵਿੱਚ ਖੇਡਦੇ ਸਮੇਂ ਉਸਦੀ ਨੱਕ ਰਾਹੀਂ ਇਹ ਇਨਫੈਕਸ਼ਨ ਹੋ ਗਿਆ ਅਤੇ ਫਿਰ ਉਸਦੀ ਮੌਤ ਹੋ ਗਈ। ਲੜਕੀ ਦੇ ਇਕ ਕਰੀਬੀ ਰਿਸ਼ਤੇਦਾਰ ਨੇ ਸਥਾਨਕ ਮੀਡੀਆ ਨੂੰ ਦੱਸਿਆ, ‘ਅਸੀਂ ਆਪਣੀ ਕਹਾਣੀ ਇਸ ਲਈ ਸਾਂਝੀ ਕਰ ਰਹੇ ਹਾਂ ਕਿ ਅਸੀਂ ਜਿਸ ਦੌਰ ‘ਚੋਂ ਗੁਜ਼ਰ ਰਹੇ ਹਾਂ, ਦੂਜੇ ਬੱਚਿਆਂ ਅਤੇ ਪਰਿਵਾਰਾਂ ਨੂੰ ਉਸ ‘ਚੋਂ ਗੁਜ਼ਰਨਾ ਨਾ ਪਵੇ। ਸਾਡੀ ਬੇਟੀ ਸਟੇਫਾਨੀਆ ਟੈਨਿਸ ਖਿਡਾਰਨ, ਸਕੇਟਰ ਅਤੇ ਬੈਲੇ ਡਾਂਸਰ ਸੀ। ਉਸ ਅੰਦਰ ਉਹ ਸਾਰੇ ਗੁਣ ਸਨ, ਜੋ ਇੱਕ ਕੁੜੀ ਵਿੱਚ ਹੋਣੇ ਚਾਹੀਦੇ ਹਨ। ਉਸਨੇ ਜਿਮਨਾਸਟ ਬਣਨ ਦਾ ਸੁਪਨਾ ਦੇਖਿਆ ਸੀ।
ਮੰਨਿਆ ਜਾਂਦਾ ਹੈ ਕਿ ਜਿੱਥੇ ਹੋਟਲ ਵਿੱਚ ਸਟੈਫਾਨੀਆ ਅਮੀਬਾ ਦੁਆਰਾ ਸੰਕਰਮਿਤ ਹੋਈ ਸੀ, ਉਸ ਹੋਟਲ ਦੇ ਓਪਰੇਸ਼ਨ ਮੈਨੇਜਰ ਨੇ ਸੁਰੱਖਿਆ ਦੇ ਮਿਆਰਾਂ ਨੂੰ ਮਜ਼ਬੂਤ ਕਰਨ ਦਾ ਵਾਅਦਾ ਕੀਤਾ ਹੈ। ਜਦੋਂ ਇਸ ਮੌਤ ਦੀ ਜਾਂਚ ਸ਼ੁਰੂ ਹੋਈ ਤਾਂ ਪਤਾ ਲੱਗਾ ਕਿ ਇਹ ਨੈਗਲੇਰੀਆ ਫੋਲੇਰੀ (Naegleria fowleri) ਕਾਰਨ ਹੋਇਆ, ਜਿਸ ਨੂੰ ‘ਬ੍ਰੇਨ ਈਟਿੰਗ ਅਮੀਬਾ’ ਵੀ ਕਿਹਾ ਜਾਂਦਾ ਹੈ।