OMG: ਬੱਚਿਆਂ ਦੀ ਕੇਅਰਟੇਕਰ ਹੈ ਇਹ ਮਹਿਲਾ ਪਰ ਬਤੀਤ ਕਰ ਰਹੀ ਹੈ ਸੁਪਨਿਆਂ ਦੀ ਜ਼ਿੰਦਗੀ, ਅਮੀਰਾਂ ਵਰਗਾ ਹੈ ਲਾਈਫ ਸਟਾਈਲ
ਮਹਿੰਗਾਈ ਇੰਨੀ ਜ਼ਿਆਦਾ ਵੱਧ ਗਈ ਹੈ ਕਿ ਇਕ ਆਮ ਆਦਮੀ ਦੀ ਕਮਾਈ ਨਾਲ ਘਰ ਚਲਾਉਣਾ ਮੁਸ਼ਕਿਲ ਹੋ ਜਾਂਦਾ ਹੈ। ਇਹੀ ਕਾਰਨ ਹੈ ਕਿ ਪਤੀ-ਪਤਨੀ ਦੋਵਾਂ ਮਿਹਨਤ ਕਰਕੇ ਘਰ ਚਲਾਉਣਾ ਪੈਂਦਾ ਹੈ। ਅਜਿਹੇ ਰੋਜ਼ਾਨਾ ਦੇ ਬਿਜ਼ੀ ਸ਼ੈਡਿਉਲ ਕਰਕੇ ਮਾਂ-ਪਿਓ ਆਪਣੇ ਬੱਚਿਆ ਦਾ ਧਿਆਨ ਵੀ ਪੂਰੀ ਸਹੀ ਤਰੀਕੇ ਨਾਲ ਨਹੀਂ ਰੱਖ ਪਾਉਂਦੇ, ਜਿਸ ਕਾਰਨ ਉਹ ਘਰ ਵਿੱਚ ਨੌਕਰਾਣੀ ਰੱਖ ਲੈਂਦੇ ਹਨ, ਜੋ ਬੱਚਿਆਂ ਦੇ ਨਾਲ-ਨਾਲ ਘਰ ਦੀ ਵੀ ਦੇਖਭਾਲ ਕਰਦੀ ਹੈ।
ਟ੍ਰੈਡਿੰਗ ਨਿਊਜ। ਆਮ ਤੌਰ ਤੇ ਸਾਡੇ ਇੱਥੇ ਘਰੇਲੂ ਨੌਕਰਾਣੀ (House maid) ਦੀ ਤਨਖ਼ਾਹ ਮਾਮੂਲੀ ਜਿਹੀ ਹੁੰਦੀ ਹੈ, ਪਰ ਹਰ ਜਗ੍ਹਾ ਅਜਿਹਾ ਨਹੀਂ ਹੁੰਦਾ। ਵਿਦੇਸ਼ਾ ਚ ਹਾਊਸ ਮੇਡ ਦੀ ਤਨਖ਼ਾਹ ਕਾਫੀ ਜ਼ਿਆਦਾ ਹੁੰਦੀ ਹੈ। ਅਜਿਹੀ ਇੱਕ ਮੇਡ ਇਨ੍ਹੀ ਦਿਨੀਂ ਲੋਕਾਂ ਵਿੱਚ ਆਪਣੇ ਲਾਈਫਸਟਾਇਲ ਕਰਕੇ ਕਾਫੀ ਚਰਚਾ ਵਿੱਚ ਹੈ। ਅਸੀਂ ਗੱਲ ਕਰ ਰਹੇ ਹਾਂ 24 ਸਾਲ ਦੀ ਸੈਮੀ ਵਿਲੀਅਮਸ ਦੀ ਜੋ ਕੈਨੇਡਾ ਦੇ ਪ੍ਰਿੰਸ ਐਡਵਰਡ ਆਈਲੈਂਡ ਦੀ ਰਹਿਣ ਵਾਲੀ ਹੈ।
ਅਗ੍ਰੇਂਜੀ ਦੀ ਵੈਬਸਾਈਟ (Website) ਦ ਸਨ ਦੀ ਰਿਪੋਰਟ ਮੁਤਾਬਕ ਨਿਊਯਾਰਕ ਸ਼ਹਿਰ ਚ ਉਨ੍ਹਾਂ ਨੇ ਔ ਪੇਅਰ ਦੇ ਤੌਰ ਦੇ ਕੰਮ ਕਰਨਾ ਸ਼ੁਰੂ ਕੀਤਾ। ਇਸ ਕੰਮ ‘ਚ ਵਿਦੇਸ਼ ਤੋਂ ਆਏ ਇੱਕ ਵਿਅਕਤੀ ਦੇ ਘਰ ਦੀ ਦੇਖਭਾਲ ਕਰਨਾ ਹੁੰਦਾ ਹੈ। ਸੈਮੀ ਜਿਸ ਪਰਿਵਾਰ ਦੇ ਘਰ ‘ਚ ਕੰਮ ਕਰਦੀ ਹੈ ਉਹ ਕਾਫੀ ਜ਼ਿਆਦਾ ਅਮੀਰ ਹੈ ਅਤੇ ਉਨ੍ਹਾਂ ਨੂੰ ਸੈਮੀ ਦਾ ਕੰਮ ਕਾਫੀ ਜ਼ਿਆਦਾ ਪਸੰਦ ਆਉਂਦਾ ਹੈ।
ਸੋਸ਼ਲ ਮੀਡੀਆ ਤੇ ਟਿਕਟਾਕ ਵੀਡੀਓ ਕੀਤਾ ਪੋਸਟ
ਇਹੀ ਕਾਰਨ ਹੈ ਕਿ ਜਦੋਂ ਵੀ ਇਹ ਲੋਕ ਘਰ ਤੋਂ ਬਾਹਰ ਜਾਂਦੇ ਹਨ ਤਾਂ ਉਹ ਸੈਮੀ ਨੂੰ ਆਪਣੇ ਨਾਲ ਲੈ ਜਾਂਦੇ ਹਨ। ਸੈਮੀ ਨੇ ਸੋਸ਼ਲ ਮੀਡੀਆ (Social media) ਪਲੇਟਫਾਰਮ ਟਿਕਟੋਕ ਤੇ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ਚ ਉਸ ਨੇ ਦੱਸਿਆ ਸੀ ਕਿ ਉਹ 2 ਹਫਤਿਆਂ ਦੇ ਲਈ ਲੰਡਨ ਅਤੇ ਪੈਰਿਸ ਘੁੰਮਣ ਗਈ ਸੀ। ਇੰਨਾ ਹੀ ਨਹੀਂ ਉਹ ਹੈਂਪਟਨਸ, ਮਿਆਮੀ ਅਤੇ ਨਿਊਯਾਰਕ ਵੀ ਘੁੰਮਣ ਜਾ ਚੁੱਕੀ ਹੈ। ਉੰਝ ਤਾਂ ਸੈਮੀ ਨੇ ਪੜ੍ਹਾਈ ਖ਼ਤਮ ਕਰਨ ਤੋਂ ਬਾਅਦ ਸੋਚਿਆ ਸੀ ਕਿ ਉਹ ਕੋਈ ਚੰਗੀ ਜਿਹੀ ਨੌਕਰੀ ਲੱਭੇਗੀ , ਪਰ ਹੁਣ ਇਹ ਕੰਮ ਉਸ ਨੂੰ ਇੰਨਾ ਚੰਗਾ ਲੱਗ ਰਿਹਾ ਹੈ ਕਿ ਉਸ ਨੇ ਇਹ ਕੰਮ ਨੂੰ ਫੁਲਟਾਈਮ ਬਣਾ ਲਿਆ ਹੈ।