Viral Video: ਵਾਇਰਲ ਹੋਣ ਲਈ ਕੀਤਾ ਅਜਿਹਾ ਸਟੰਟ, ਟੁੱਟ ਗਈ ਰੀੜ੍ਹ ਦੀ ਹੱਡੀ, ਦੇਖੋ ਵੀਡਿਓ

Updated On: 

06 Aug 2025 16:20 PM IST

viral nicki minaj stiletto challenge: ਵਾਇਰਲ ਹੋ ਰਹੀ ਵੀਡੀਓ ਵਿੱਚ, ਬਾਰੂਤਕੀਨਾ ਉੱਚੀ ਅੱਡੀ ਵਾਲੀ ਹੀਲ ਪਾ ਕੇ ਰਸੋਈ ਦੇ ਕਾਊਂਟਰ 'ਤੇ ਚੜ੍ਹਦੀ ਦਿਖਾਈ ਦੇ ਰਹੀ ਹੈ। ਇਸ ਸਟੰਟ ਨੂੰ ਹੋਰ ਵੀ ਮੁਸ਼ਕਲ ਬਣਾਉਣ ਲਈ, ਉਹ ਇੱਕ ਨਿਉਟਰੀਸ਼ੀਅਨ ਵਾਲੇ ਡੱਬੇ ਅਤੇ ਇੱਕ ਭਾਂਡੇ 'ਤੇ ਆਪਣੇ ਆਪ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ।

Viral Video: ਵਾਇਰਲ ਹੋਣ ਲਈ ਕੀਤਾ ਅਜਿਹਾ ਸਟੰਟ, ਟੁੱਟ ਗਈ ਰੀੜ੍ਹ ਦੀ ਹੱਡੀ, ਦੇਖੋ ਵੀਡਿਓ
Follow Us On

ਸੋਸ਼ਲ ਮੀਡੀਆ ‘ਤੇ ਵਾਇਰਲ ਹੋਣ ਦੀ ਕੋਸ਼ਿਸ਼ ਵਿੱਚ, ਇੱਕ ਰੂਸੀ ਮਹਿਲਾ ਇੰਨਫਿਉਲੈਂਸਰ ਨੇ ਹਾਲ ਹੀ ਵਿੱਚ ਇੱਕ ਅਜਿਹਾ ਖ਼ਤਰਨਾਕ ਸਟੰਟ ਕੀਤਾ ਕਿ ਉਸ ਨੂੰ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। 32 ਸਾਲਾ ਮਾਰੀਆਨਾ ਬਾਰੂਤਕੀਨਾ (Mariana Barutkina) ਟਿੱਕਟੋਕ ‘ਤੇ ਵਾਇਰਲ ਨਿੱਕੀ ਮਿਨਾਜ ਸਟੀਲੇਟੋ ਚੈਲੇਂਜ (Viral Nicki Minaj Stiletto Challenge) ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਰਸੋਈ ਦੇ ਕਾਊਂਟਰ ਤੋਂ ਫਿਸਲ ਗਈ ਅਤੇ ਸਿੱਧੀ ਆਪਣੀ ਪਿੱਠ ਦੇ ਭਾਰ ਡਿੱਗ ਪਈ, ਜਿਸ ਕਾਰਨ ਉਸ ਦੀ ਰੀੜ੍ਹ ਦੀ ਹੱਡੀ ਟੁੱਟ ਗਈ। ਇਸ ਘਟਨਾ ਦਾ ਵੀਡੀਓ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ, ਜਿਸ ਨੇ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ, ਬਾਰੂਤਕੀਨਾ ਉੱਚੀ ਅੱਡੀ ਵਾਲੀ ਹੀਲ ਪਾ ਕੇ ਰਸੋਈ ਦੇ ਕਾਊਂਟਰ ‘ਤੇ ਚੜ੍ਹਦੀ ਦਿਖਾਈ ਦੇ ਰਹੀ ਹੈ। ਇਸ ਸਟੰਟ ਨੂੰ ਹੋਰ ਵੀ ਮੁਸ਼ਕਲ ਬਣਾਉਣ ਲਈ, ਉਹ ਇੱਕ ਨਿਉਟਰੀਸ਼ੀਅਨ ਵਾਲੇ ਡੱਬੇ ਅਤੇ ਇੱਕ ਭਾਂਡੇ ‘ਤੇ ਆਪਣੇ ਆਪ ਨੂੰ ਸੰਤੁਲਿਤ ਕਰਨ ਦੀ ਕੋਸ਼ਿਸ਼ ਕਰ ਰਹੀ ਸੀ। ਪਰ ਫਿਰ ਉਹ ਆਪਣਾ ਸੰਤੁਲਨ ਗੁਆ ਬੈਠਦੀ ਹੈ, ਅਤੇ ਫਰਸ਼ ‘ਤੇ ਆਪਣੀ ਪਿੱਠ ਦੇ ਭਾਰ ਡਿੱਗ ਜਾਂਦੀ ਹੈ।

ਟੁਟੀ ਰੀੜ ਦੀ ਹੱਡੀ

ਕਈ ਮੀਡੀਆ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਾਇਰਲ ਚੁਣੌਤੀ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇੰਨਫਿਉਲੈਂਸਰ ਨੇ ਆਪਣੀ ਰੀੜ੍ਹ ਦੀ ਹੱਡੀ ਤੜ੍ਹਵਾਂ ਲਈ ਅਤੇ ਇਹ ਸਭ ਇੱਕ ਬੱਚੇ ਨੂੰ ਜਨਮ ਦੇਣ ਤੋਂ ਕੁਝ ਹਫ਼ਤਿਆਂ ਬਾਅਦ ਹੋਇਆ। ਇਸ ਖ਼ਬਰ ਤੋਂ ਬਾਅਦ, ਲੋਕਾਂ ਨੇ ਬਾਰੂਤਕੀਨਾ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ, ਅਤੇ ਬੱਚਿਆਂ ਦੀ ਦੇਖਭਾਲ ਬਾਰੇ ਸਵਾਲ ਉਠਾਉਣੇ ਸ਼ੁਰੂ ਕਰ ਦਿੱਤੇ।

ਅਫਵਾਹਾਂ ਤੇ ਇੰਨਫਿਉਲੈਂਸਰ ਨੇ ਦਿੱਤਾ ਜਵਾਬ

ਹਾਲਾਂਕਿ, ਇਨ੍ਹਾਂ ਅਫਵਾਹਾਂ ਦਾ ਜਵਾਬ ਦਿੰਦੇ ਹੋਏ, ਬਾਰੂਤਕੀਨਾ ਨੇ ਕਿਹਾ ਕਿ ਉਸ ਨੂੰ ‘ਕੰਪ੍ਰੇਸ਼ਨ ਬੈਂਡਿੰਗ ਅਨਕੰਪਲੈਕਸਿਡ ਫ੍ਰੈਕਚਰ‘ ਹੋਇਆ ਹੈ, ਜੋ ਕਿ ਇੱਕ ਮਾਮੂਲੀ ਫ੍ਰੈਕਚਰ ਹੈ ਅਤੇ ਉਹ ਹੁਣ ਠੀਕ ਹੋ ਰਹੀ ਹੈ ਉਨ੍ਹਾਂ ਅੱਗੇ ਦੱਸਿਆ ਕਿ ਉਸਦਾ ਬੱਚਾ ਸੁਰੱਖਿਅਤ ਹੈ ਅਤੇ ਉਸ ਦੀ ਦੇਖਭਾਲ ਲਈ ਦੋ ਨੈਨੀਆਂ ਹਨ।

Stiletto ਚੈਲੇਂਜ ਕੀ ਹੈ?

ਨਿੱਕੀ ਮਿਨਾਜ ਸਟੀਲੇਟੋ ਚੈਲੇਂਜ ਇੱਕ ਪ੍ਰਸਿੱਧ ਟਿਕਟੋਕ ਟ੍ਰੈਂਡ ਹੈ ਜੋ 2013 ਵਿੱਚ ਨਿੱਕੀ ਮਿਨਾਜ ਦੇ ਸੰਗੀਤ ਵੀਡੀਓ ‘ਹਾਈ ਸਕੂਲ’ ਦੇ ਇੱਕ ਦ੍ਰਿਸ਼ ਨਾਲ ਸ਼ੁਰੂ ਹੋਇਆ ਸੀ, ਜਿਸ ਵਿੱਚ ਲਿਲ ਵੇਨ ਵੀ ਸੀ। ਵੀਡੀਓ ਵਿੱਚ, ਮਿਨਾਜ ਇੱਕ ਸਵੀਮਿੰਗ ਪੂਲ ਦੇ ਕਿਨਾਰੇ ‘ਤੇ ਸਟੀਲੇਟੋ ਪਹਿਨੇ ਅਤੇ ਇੱਕ ਲੱਤ ਨੂੰ ਦੂਜੇ ਪੈਰ ਉੱਤੇ ਪਾਰ ਕਰਦੇ ਹੋਏ ਦਿਖਾਈ ਦੇ ਰਹੀ ਹੈ।