Shocking Video: ਤੀਜੀ ਮੰਜ਼ਿਲ ਦੀ ਬਾਲਕਨੀ ‘ਚ ਖੜਾ ਲੜ ਰਿਹਾ ਸੀ ਕਪਲ, ਅਚਾਨਕ ਟੁੱਟੀ ਰੇਲਿੰਗ, ਫੇਰ ਕੀ ਹੋਇਆ, ਵੇਖੋ ਦਿਲ ਦਹਿਲਾ ਦੇਣ ਵਾਲਾ VIDEO

Updated On: 

03 Oct 2023 16:17 PM

OMG! ਸੋਸ਼ਲ ਮੀਡੀਆ ਤੇ ਰੂਸ ਦੇ ਇੱਕ ਕਪਲ ਦਾ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਹ ਕਪਲ ਬਾਲਕੋਨੀ 'ਚ ਖੜਾ ਲੜ ਰਿਹਾ ਹੈ। ਅਚਾਨਕ ਬਾਲਕਨੀ ਦੀ ਰੇਲਿੰਗ ਟੁੱਟ ਜਾਂਦੀ ਹੈ ਜਿਸ ਦੇ ਚੱਲਦੇ ਇਹ ਕਪਲ ਹੇਠਾਂ ਸੜਕ ਦੇ ਡਿੱਗ ਪੈਂਦਾ ਹੈ। ਇਸ ਵੀਡੀਓ ਨੂੰ ਲੈ ਕੇ ਸੋਸ਼ਲ ਮੀਡੀਆ ਯੂਜ਼ਰਸ ਵੱਖੋ-ਵੱਖਰੇ ਕਮੈਂਟਸ ਸ਼ੇਅਰ ਕਰ ਰਹੇ ਹਨ।

Shocking Video: ਤੀਜੀ ਮੰਜ਼ਿਲ ਦੀ ਬਾਲਕਨੀ ਚ ਖੜਾ ਲੜ ਰਿਹਾ ਸੀ ਕਪਲ, ਅਚਾਨਕ ਟੁੱਟੀ ਰੇਲਿੰਗ, ਫੇਰ ਕੀ ਹੋਇਆ, ਵੇਖੋ ਦਿਲ ਦਹਿਲਾ ਦੇਣ ਵਾਲਾ VIDEO

Photo Credit: Twitter @cctvidiots

Follow Us On

ਸਾਨੂੰ ਹਮੇਸ਼ਾ ਤੋਂ ਇੱਕ ਗੱਲ ਸਮਝਾਈ ਜਾਂਦੀ ਹੈ ਕਿ ਜਦੋਂ ਵੀ ਬਾਲਕੋਨੀ ‘ਚ ਖੜ੍ਹੇ ਹੋਵੋ ਤਾਂ ਚੌਕਸ ਰਹੋ। ਪਰ ਸੋਸ਼ਲ ਮੀਡੀਆ (Social Media) ‘ਤੇ ਵਾਇਰਲ ਹੋ ਰਹੇ ਵੀਡੀਓ ਚ ਮੌਜ਼ੂਦ ਕਪਲ ਨੇ ਸ਼ਾਇਦ ਇਸ ਗੱਲ ਦਾ ਧਿਆਨ ਨਹੀਂ ਰੱਖਿਆ। ਜਿਸ ਦਾ ਨਤੀਜਾ ਇਹ ਹੋਇਆ ਕਿ ਇਸ ਕਪਲ ਨਾਲ ਵੱਡਾ ਹਾਦਸਾ ਵਾਪਰ ਗਿਆ।

ਸੋਸ਼ਲ ਮੀਡੀਆ ‘ਤੇ ਵਾਇਰਲ ਇਸ ਵੀਡੀਓ ‘ਚ ਇੱਕ ਕਪਲ ਤੀਜੀ ਮੰਜ਼ਿਲ ਦੀ ਬਾਲਕੋਨੀ ‘ਚ ਖੜਾ ਹੋ ਕੇ ਆਪਸ ਚ ਲੜਦਾ ਹੋਇਆ ਦਿਖਾਈ ਦੇ ਰਿਹਾ ਹੈ। ਅਚਾਨਕ ਲੜਦੇ-ਲੜਦੇ ਬਾਲਕੋਨੀ ਦੀ ਰੇਲਿੰਗ ਟੁੱਟ ਜਾਂਦੀ ਹੈ ਤੇ ਇਹ ਕਪਲ ਹੇਠਾਂ ਡਿੱਗ ਜਾਂਦਾ ਹੈ। ਇਸ ਵੀਡੀਓ ਨੇ ਲੋਕਾਂ ਨੂੰ ਵੀ ਹੈਰਾਨ ਕਰ ਦਿੱਤਾ ਹੈ। ਰੂਸ (Russia) ਦੇ ਸੇਂਟ ਪੀਟਰਸਬਰਗ ਸ਼ਹਿਰ ਦਾ ਦੱਸਿਆ ਜਾ ਰਿਹਾ ਇਹ ਵੀਡੀਓ 7 ਸੈਕੇਂਡ ਦਾ ਹੈ। ਵੀਡੀਓ ਨੂੰ ਵੱਡੀ ਗਿਣਤੀ ‘ਚ ਯੂਜ਼ਰ ਸ਼ੇਅਰ ਕਰ ਰਹੇ ਹਨ।

ਯੂਜ਼ਰਸ ਨੇ ਦਿੱਤੇ ਕਮੈਂਟਸ

ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਜਾ ਰਿਹਾ ਹੈ। ਯੂਜ਼ਰਸ ਇਸ ਵੀਡੀਓ ਤੇ ਜਬਰਦਸਤ ਕਮੈਂਟਸ ਕਰ ਰਹੇ ਹਨ। ਕੁੱਝ ਯੂਜ਼ਰਸ ਦਾ ਕਹਿਣਾ ਹੈ ਕਿ ਇਨ੍ਹਾਂ ਦੀ ਲਾਪਰਵਾਹੀ ਕਾਰਨ ਹੀ ਇਹ ਹਾਦਸਾ ਹੋਇਆ ਹੈ। ਜਦਕਿ, ਦੂਜੇ ਪਾਸੇ ਕੁਝ ਲੋਕ ਕੁਮੈਂਟ ਕਰ ਰਹੇ ਹਨ ਕਿ ਰੱਬ ਕਰੇ ਕਿ ਇਹ ਕਪਲ ਸਹੀ ਸਲਾਮਤ ਹੋਵੇ। ਇੱਕ ਯੂਜ਼ਰ ਨੇ ਤਾਂ ਇਹ ਵੀ ਲਿਖਿਆ ਹੈ ਕਿ ਜਿਸ ਉੱਚਾਈ ਤੋਂ ਇਹ ਕਪਲ ਡਿੱਗਿਆ ਹੈ ਉਸ ਨੂੰ ਵੇਖ ਕੇ ਲੱਗਦਾ ਹੈ ਕਿ ਇਨ੍ਹਾਂ ਨੂੰ ਹੱਡੀਆਂ ਜਰੂਰ ਟੁੱਟੀਆਂ ਹੋਣਗੀਆਂ।ਇਸ ਤੋਂ ਇਲਾਵਾ ਕੁਝ ਵੈਬਸਾਈਟਾਂ ਇਹ ਵੀ ਲਿੱਖ ਰਹੀਆਂ ਹਨ ਕੀ ਇਹ ਦੋਵੇਂ ਜੇਰੇ ਇਲਾਜ਼ ਹਨ।