Russian Toddler Viral Bhangra Video: ਪੰਜਾਬੀ ਪਹਿਰਾਵੇ ‘ਚ ਰੂਸੀ ਬੱਚੀ ਨੇ ਪਾਇਆ ਭੰਗੜਾ, ਪੀਐਮ ਮੋਦੀ ਦਾ ਸਵਾਗਤ ਕੀਤਾ, ਯੂਜ਼ਰਸ ਲੁੱਟਾ ਰਹੇ ਪਿਆਰ
Russian Toddler Viral Bhangra Video: ਪੀਐਮ ਮੋਦੀ ਰੂਸ ਦੇ ਦੌਰੇ 'ਤੇ ਹਨ। ਉੱਥੇ ਪ੍ਰਧਾਨ ਮੰਤਰੀ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਸੋਸ਼ਲ ਮੀਡੀਆ 'ਤੇ ਇਕ ਬਹੁਤ ਹੀ ਪਿਆਰਾ ਵੀਡੀਓ ਵਾਇਰਲ ਹੋ ਰਿਹਾ ਹੈ। ਇੱਕ ਰੂਸੀ ਬੱਚੀ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਭਾਰਤੀ ਪਹਿਰਾਵੇ ਵਿੱਚ ਬੱਚੀ ਬਹੁਤ ਹੀ ਪਿਆਰੀ ਲੱਗ ਰਹੀ ਹੈ।
ਪੰਜਾਬੀ ਪਹਿਰਾਵੇ 'ਚ ਰੂਸੀ ਬੱਚੀ ਪਾਇਆ ਭੰਗੜਾ, ਯੂਜ਼ਰਸ ਲੁੱਟਾ ਰਹੇ ਪਿਆਰ ( Pic Credit: Videograb- ANI)
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਗਭਗ ਪੰਜ ਸਾਲ ਬਾਅਦ ਰੂਸ ਦੇ ਦੋ ਦਿਨਾਂ ਦੌਰੇ ‘ਤੇ ਗਏ ਹਨ। ਵਲਾਦੀਮੀਰ ਪੁਤਿਨ ਨਾਲ ਪ੍ਰਧਾਨ ਮੰਤਰੀ ਮੋਦੀ ਦੀ ਗੱਲਬਾਤ ਦੁਵੱਲੇ ਆਰਥਿਕ ਸਹਿਯੋਗ ਅਤੇ ਯੂਕਰੇਨ ਸਮੇਤ ਵੱਖ-ਵੱਖ ਵਿਸ਼ਿਆਂ ‘ਤੇ ਕੇਂਦਰਿਤ ਹੋਵੇਗੀ। ਪੀਐਮ ਮੋਦੀ ਦਾ ਰੂਸ ਵਿੱਚ ਸ਼ਾਨਦਾਰ ਸਵਾਗਤ ਕੀਤਾ ਗਿਆ। ਮਾਸਕੋ ਦੇ ਰੈੱਡ ਸਕੁਏਅਰ ‘ਚ ਹੋਏ ਇਕ ਸਮਾਗਮ ਦੀਆਂ ਕਈ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।
ਇਸ ਘਟਨਾ ਦੀ ਇੱਕ ਵੀਡੀਓ ਨੇ ਸੋਸ਼ਲ ਮੀਡੀਆ ਯੂਜ਼ਰਸ ਦਾ ਦਿਨ ਬਣਾ ਦਿੱਤਾ ਹੈ। ਇਸ ਵੀਡੀਓ ਵਿੱਚ ਰੂਸ ਦੀ ਇੱਕ ਛੋਟੀ ਬੱਚੀ ਇੰਡੀਅਨ ਪਹਿਰਾਵੇ ਵਿੱਚ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਹ ਢੋਲ ਦੀ ਧੁਨ ‘ਤੇ ਖੁੱਲ੍ਹ ਕੇ ਨੱਚ ਰਹੀ ਹੈ। ਬੱਚੀ ਦੇ ਭੰਗੜੇ ਨੇ ਯੂਜ਼ਰਸ ਦਾ ਦਿਲ ਜਿੱਤ ਲਿਆ ਹੈ। ਭਾਰਤੀ ਪਹਿਰਾਵੇ ਵਿੱਚ ਬੱਚੀ ਬਹੁਤ ਹੀ ਕਿਊਟ ਲੱਗ ਰਹੀ ਹੈ।
#WATCH | Moscow, Russia | A young Russian girl, dressed in Indian attire, joins others in performing Bhangra. pic.twitter.com/UsQt1DRiMm
— ANI (@ANI) July 8, 2024
ਇਹ ਵੀ ਪੜ੍ਹੋ- ਸ਼ਖਸ ਦੇ ਜਾਦੂ ਸਾਹਮਣੇ King Cobra ਨੇ ਕੀਤਾ ਸਰੈਂਡਰ, ਯਕੀਨ ਨਹੀਂ ਹੋ ਰਿਹਾ ਤਾਂ ਦੇਖੋ ਵੀਡੀਓ
ANI ਨੇ ਵੀ ਆਪਣੇ X ਹੈਂਡਲ ‘ਤੇ ਇਸ ਦੀ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ ‘ਚ ਤੁਸੀਂ ਦੇਖੋਂਗੇ ਕਿ ਕੁੜੀ ਨੇ ਪੀਲੇ ਰੰਗ ਦਾ ਲਹਿੰਗਾ ਪਾਇਆ ਹੋਇਆ ਹੈ। ਉਹ ਖੁੱਲ੍ਹਕੇ ਨੱਚਦੀ ਨਜ਼ਰ ਆ ਰਹੀ ਹੈ। ਬੱਚੀ ਢੋਲ ਤੇ ਭੰਗੜਾ ਪਾਉਂਦੀ ਨਜ਼ਰ ਆ ਰਹੀ ਹੈ। ਇਸ ਦੇ ਨਾਲ ਹੀ ਉਸ ਦੇ ਆਲੇ-ਦੁਆਲੇ ਲੋਕਾਂ ਦਾ ਪੂਰਾ ਗਰੁੱਪ ਹੈ ਜੋ ਭੰਗੜਾ ਪਾ ਰਿਹਾ ਹੈ। ਵੀਡੀਓ ਵਿੱਚ ਢੋਲ ਦੀ ਆਵਾਜ਼ ਵੀ ਸਾਫ਼ ਸੁਣੀ ਜਾ ਸਕਦੀ ਹੈ।
ਇਹ ਵੀ ਪੜ੍ਹੋ
ਇਸ ਤੋਂ ਇਲਾਵਾ ਉਥੇ ਮੌਜੂਦ ਲੋਕ ਵੀ ਪੂਰੇ ਗਰੁੱਪ ਨੂੰ ਧਿਆਨ ਨਾਲ ਦੇਖ ਰਹੇ ਹਨ। ਇਸ ਵੀਡੀਓ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ਵੀਡੀਓ ‘ਤੇ ਕਈ ਯੂਜ਼ਰਸ ਨੇ ਕੁਮੈਂਟ ਵੀ ਕੀਤੇ ਹਨ। ਯੂਜ਼ਰਸ ਇਸ ਬੱਚੀ ‘ਤੇ ਕਾਫੀ ਪਿਆਰ ਲੁੱਟਾ ਰਹੇ ਹਨ। ਜ਼ਿਆਦਾਤਰ ਲੋਕ ਉਸ ਦੀ ਕਿਊਟਨੈੱਸ ਦੀ ਕਾਫੀ ਤਾਰੀਫ ਕਰ ਰਹੇ ਹਨ। ਕਈ ਯੂਜ਼ਰਸ ਨੇ cute, lovely, beautiful ਵਰਗੇ ਕਮੈਂਟ ਵੀ ਕੀਤੇ ਹਨ। ਕਈ ਯੂਜ਼ਰਸ ਨੇ ਕਮੈਂਟ ‘ਚ ਹਾਰਟ ਇਮੋਜੀ ਵੀ ਜੋੜਿਆ ਹੈ। ਵੈਸੇ, ਤੁਹਾਨੂੰ ਕੁੜੀ ਦਾ ਡਾਂਸ ਕਿਹੋ ਜਿਹਾ ਲੱਗਾ? ਆਪਣੇ ਵਿਚਾਰ ਕਮੈਂਟ ਕਰੋ ਜੀ।
