Viral Video: ਤੂਫਾਨੀ ਹਵਾਵਾਂ, ਹਾਈ ਵੋਲਟੇਜ ਬਿਜਲੀ ਨਾਲ ਡਰ ਗਿਆ ਸੁੱਤਾ ਪਿਆ ਚੂਹਾ, Heart Beat ਹੋ ਗਈ ਤੇਜ਼, ਦੇਖੋ VIDEO
Viral Video: ਇਸ ਮੌਸਮ ਵਿੱਚ ਕਾਫੀ ਤੇਜ਼ ਹਵਾਵਾਂ ਚੱਲਦੀਆਂ ਹਨ। ਕਦੇ-ਕਦੇ ਹਾਈ ਵੋਲਟੋਜ ਬਿਜਲੀ ਵੀ ਕੜਕ ਦੀ ਹੈ। ਖਰਾਬ ਮੌਸਮ ਕਾਰਨ ਘਰਾਂ ਵਿੱਚ ਹੋਰ ਥਾਵਾਂ ਤੇ ਲਾਈਟ ਚੱਲੀ ਜਾਂਦੀ ਹੈ। ਬੱਚੇ ਅਤੇ ਕਈ ਵਾਰ ਵੱਡੇ ਵੀ ਬਿਜਲੀ ਦੀ ਕੜਕਣ ਤੋਂ ਡਰ ਜਾਂਦੇ ਹਨ। ਘਰੋਂ ਬਾਹਰ ਨਹੀਂ ਨਿਕਲਦੇ। ਪਰ ਇਹ ਸਿਰਫ਼ ਇਨਸਾਨਾਂ ਨਾਲ ਹੀ ਨਹੀਂ ਹੁੰਦਾ ਸਗੋਂ ਜਾਨਵਰ ਵੀ ਇਸ ਤੋਂ ਡਰ ਜਾਂਦੇ ਹਨ। ਹਾਲ ਹੀ ਵਿੱਚ ਇਕ ਚੂਹੇ ਦੇ ਬਿਜਲੀ ਕਾਰਨ ਡਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ।
ਅਕਸਰ ਖਰਾਬ ਮੌਸਮ ਵਿੱਚ ਤੇਜ਼ ਹਵਾਵਾਂ ਚੱਲਦੀਆਂ ਹਨ ਅਤੇ ਬਿਜਲੀ ਕੜਕ ਦੀ ਹੈ। ਜਿਸ ਕਾਰਨ ਲੋਕ ਕਾਫੀ ਡਰ ਵੀ ਜਾਂਦੇ ਹਨ। ਸਭ ਤੋਂ ਜ਼ਿਆਦਾ ਇਸ ਦਾ ਅਸਰ ਬੱਚਿਆਂ ਅਤੇ ਵੱਡੇ ਬਜ਼ਰਗਾਂ ‘ਤੇ ਪੈਂਦਾ ਹੈ। ਲੋਕ ਖਰਾਬ ਮੌਸਮ ਵਿੱਚ ਅਕਸਰ ਆਪਣੇ ਘਰਾਂ ਵਿੱਚ ਹੀ ਰਹਿਣਾ ਸਹੀ ਸਮਝਦੇ ਹਨ। ਕਿਉਂਕਿ ਕਈ ਵਾਰ ਹਾਈ ਹੋਲਟੇਜ ਬਿਜਲੀ ਡਿੱਗ ਵੀ ਜਾਂਦੀ ਹੈ ਅਤੇ ਲੋਕਾਂ ਨੂੰ ਇਸ ਤੋਂ ਕਾਫੀ ਨੁਕਸਾਨ ਹੁੰਦਾ ਹੈ। ਇਨਸਾਨ ਹੀ ਨਹੀਂ ਸਗੋਂ ਜਾਨਵਰਾਂ ਨੂੰ ਵੀ ਬਿਜਲੀ ਕੜਕਣ ਨਾਲ ਕਾਫੀ ਡਰ ਲੱਗਦਾ ਹੈ। ਇਸ ਦਾ ਉਦਾਹਰਣ ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਰਾਹੀਂ ਵਾਇਰਲ ਹੋ ਰਿਹਾ ਹੈ।
ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇਕ ਚੂਹਾ ਆਪਣੀ ਖੁੱਡ ਵਿੱਚ ਅਰਾਮ ਨਾਲ ਸੁੱਤਾ ਪਿਆ ਹੈ। ਬਾਹਰ ਮੌਸਮ ਖਰਾਬ ਹੈ। ਖਰਾਬ ਮੌਸਮ ਹੋਣ ਕਾਰਨ ਅਚਾਨਕ ਬਿਜਲੀ ਕੜਕੀ ਜਿਸ ਤੋਂ ਡਰ ਕੇ ਚੂਹਾ ਉੱਠ ਗਿਆ ਅਤੇ ਆਪਣਾ ਇਕ ਹੱਥ ਦਿਲ ‘ਤੇ ਰੱਖ ਲਿਆ ਜਿਵੇਂ ਇਨਸਾਨਾਂ ਦੀ ਹਰਟ ਬੀਟ ਤੇਜ਼ ਹੋ ਜਾਂਦੀ ਹੈ ਉਸ ਤਰ੍ਹਾਂ ਹੀ ਚੂਹਾ ਦੀ ਹਰਟ ਬੀਟ ਤੇਜ਼ ਹੋ ਗਈ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਉਹ ਕਿਵੇਂ ਡੱਰ ਗਿਆ ਹੈ।
It was so scared of the thunder that it seemed to hold its heart! ❤️pic.twitter.com/XLaYJ1ryd6
— Figen (@TheFigen_) September 2, 2024
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਪਤੀ ਨੂੰ ਡਰਾਉਣ ਲਈ ਪਤਨੀ ਨੇ ਕੀਤਾ ਡਰਾਉਣਾ ਪ੍ਰੈਂਕ, ਫਿਰ ਜੋ ਹੋਇਆ, ਦੇਖ ਕੇ ਰਹਿ ਜਾਵੋਗੇ ਹੈਰਾਨ
ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ @TheFigen_ ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਹੁਣ ਤੱਕ 167K ਵੀਡੀਓਜ਼ ਅਤੇ 7.6k ਲੋਕਾਂ ਵੱਲੋਂ ਪਸੰਦ ਕੀਤਾ ਗਿਆ ਹੈ। ਕਮੈਂਟ ਸੈਕਸ਼ਨ ਵਿੱਚ ਲੋਕਾਂ ਆਪਣੇ ਰੀਏਕਸ਼ਨ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਚੂਹੇ ਨੂੰ ਜੱਫੀ ਦੀ ਜ਼ਰੂਰਤ ਹੈ। ਦੂਜੇ ਨੇ ਲਿਖਿਆ- ਬਹੁਤ ਪਿਆਰੀ ਵੀਡੀਓ।