Emotional Video : ਮੀਂਹ ‘ਚ ਦਰੱਖਤ ਹੇਠਾਂ ਬੈਠ ਕੇ ਰੋਟੀ ਖਾਂਦਾ ਦਿਖਿਆ ਪੁਲਿਸ ਮੁਲਾਜ਼ਮ, ਵੀਡੀਓ ਦੇਖ ਕੇ ਹੋ ਜਾਓਗੇ ਭਾਵੁਕ

Updated On: 

09 Jul 2024 16:25 PM IST

Policewale Emotional Video: ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਵੀਡੀਓ ਨੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ। ਦਰਅਸਲ, ਬਰਸਾਤ ਦੌਰਾਨ ਡਿਊਟੀ 'ਤੇ ਮੌਜੂਦ ਪੁਲਿਸ ਮੁਲਾਜ਼ਮ ਨੂੰ ਦੁਪਹਿਰ ਦਾ ਖਾਣਾ ਖਾਣ ਲਈ ਜਗ੍ਹਾ ਨਹੀਂ ਮਿਲੀ, ਜਿਸ ਕਾਰਨ ਉਹ ਇਕ ਦਰੱਖਤ ਹੇਠਾਂ ਬੈਠ ਕੇ ਦਾਲ-ਰੋਟੀ ਖਾਣ ਲੱਗਾ। ਇਸ ਸਮੇਂ ਦੌਰਾਨ, ਪਾਣੀ ਦੀਆਂ ਬੂੰਦਾਂ ਭੋਜਨ ਵਿੱਚ ਡਿੱਗਦੀਆਂ ਵੇਖੀਆਂ ਜਾ ਸਕਦੀਆਂ ਹਨ।

Emotional Video : ਮੀਂਹ ਚ ਦਰੱਖਤ ਹੇਠਾਂ ਬੈਠ ਕੇ ਰੋਟੀ ਖਾਂਦਾ ਦਿਖਿਆ ਪੁਲਿਸ ਮੁਲਾਜ਼ਮ, ਵੀਡੀਓ ਦੇਖ ਕੇ ਹੋ ਜਾਓਗੇ ਭਾਵੁਕ

ਮੀਂਹ 'ਚ ਰੋਟੀ ਖਾਂਦਾ ਦਿਖਿਆ ਪੁਲਿਸ ਮੁਲਾਜ਼ਮ, ਦੇਖ ਕੇ ਹੋ ਜਾਓਗੇ Emotional

Follow Us On

ਪੁਲਿਸ ਵਾਲਿਆਂ ਦਾ ਕੰਮ ਕਾਫੀ ਔਖਾ ਹੁੰਦਾ ਹੈ। ਕੋਈ ਵੀ ਮੌਸਮ ਹੋਵੇ ਜਾਂ ਕੋਈ ਵੀ ਆਫ਼ਤ, ਉਹ ਨਾਗਰਿਕਾਂ ਦੀ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੇ ਹਨ। ਹਾਲਾਂਕਿ, ਅਜਿਹੀਆਂ ਵੀਡੀਓਜ਼ ਵੀ ਸਾਹਮਣੇ ਆਉਂਦੀਆਂ ਹਨ ਜਿੱਥੇ ਪੁਲਿਸ ਕਰਮਚਾਰੀ ਨਾਗਰਿਕਾਂ ਨਾਲ ਦੁਰਵਿਵਹਾਰ ਕਰਦੇ ਨਜ਼ਰ ਆਉਂਦੇ ਹਨ। ਪਰ ਇਸ ਵੀਡੀਓ ਨੇ ਇੰਟਰਨੈੱਟ ‘ਤੇ ਲੋਕਾਂ ਨੂੰ ਭਾਵੁਕ ਕਰ ਦਿੱਤਾ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਪੁਲਿਸ ਵਾਲੇ ਨੂੰ ਡਿਊਟੀ ਦੌਰਾਨ ਮੀਂਹ ਵਿੱਚ ਲੰਚ ਕਰਦੇ ਦੇਖਿਆ ਜਾ ਸਕਦਾ ਹੈ। ਕਿੱਥੇ ਵੀ ਮੀਂਹ ਤੋਂ ਬੱਚ ਕੇ ਬੈਠਣ ਦੀ ਥਾਂ ਨਾ ਹੋਣ ਕਾਰਨ ਪੁਲਿਸ ਵਾਲੇ ਨੂੰ ਦਰਖਤ ਹੇਠਾਂ ਬੈਠ ਕੇ ਦਾਲ-ਰੋਟੀ ਖਾਂਦੇ ਦੇਖਿਆ ਜਾ ਸਕਦਾ ਹੈ। ਕਿਸੇ ਨੇ ਇਹ ਵੀਡੀਓ ਬਣਾ ਕੇ ਇੰਟਰਨੈੱਟ ਤੇ ਅਪਲੋਡ ਕਰ ਦਿੱਤੀ ਹੈ। ਜੋ ਹੁਣ ਲੋਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ- ਪੰਜਾਬੀ ਪਹਿਰਾਵੇ ‘ਚ ਰੂਸੀ ਬੱਚੀ ਪਾਇਆ ਭੰਗੜਾ, ਯੂਜ਼ਰਸ ਲੁੱਟਾ ਰਹੇ ਪਿਆਰ

ਇਹ ਕਲਿੱਪ 26 ਸੈਕਿੰਡ ਦੀ ਹੈ, ਜਿਸ ‘ਚ ਅਸੀਂ ਦੇਖ ਸਕਦੇ ਹਾਂ ਕਿ ਪੁਲਿਸ ਮੁਲਾਜ਼ਮ ਮੀਂਹ ਤੋਂ ਬਚਾਅ ਲਈ ਸੀਮਿੰਟ ਦੇ ਪਾਈਪ ‘ਚ ਬੈਠਾ ਹਨ। ਜਦਕਿ ਦੂਜਾ ਵਿਅਕਤੀ ਦਰੱਖਤ ਹੇਠਾਂ ਬੈਠ ਕੇ ਦਾਲ-ਰੋਟੀ ਖਾ ਰਿਹਾ ਹੈ। ਹਾਲਾਂਕਿ ਮੀਂਹ ਦੀਆਂ ਬੂੰਦਾਂ ਉਸ ਦੇ ਸਰੀਰ ‘ਤੇ ਡਿੱਗ ਰਹੀਆਂ ਹਨ। ਉਹ ਵੀਡੀਓ ਬਣਾਉਣ ਵਾਲੇ ਵਿਅਕਤੀ ਨੂੰ ਉੱਥੋ ਜਾਣ ਦਾ ਸੰਕੇਤ ਦਿੰਦਾ ਹੈ। ਫਿਲਹਾਲ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਇਹ ਵੀਡੀਓ ਕਦੋਂ ਅਤੇ ਕਿੱਥੋ ਦੀ ਹੈ।

ਇਸ ਵੀਡੀਓ ਨੂੰ X handle @Babymishra_ ਨੇ 7 ਜੁਲਾਈ ਨੂੰ ਪੋਸਟ ਕੀਤਾ ਗਿਆ ਸੀ। ਹੁਣ ਇਸ ਪੋਸਟ ਦੀ ਇੰਟਰਨੈੱਟ ‘ਤੇ ਚਰਚਾ ਹੋ ਰਹੀ ਹੈ, ਜਿਸ ਨੂੰ ਖ਼ਬਰ ਲਿਖੇ ਜਾਣ ਤੱਕ 1 ਲੱਖ 30 ਹਜ਼ਾਰ ਵਿਊਜ਼ ਅਤੇ ਕਰੀਬ 2.5 ਹਜ਼ਾਰ ਲਾਈਕਸ ਮਿਲ ਚੁੱਕੇ ਹਨ। ਕਈ ਯੂਜ਼ਰਸ ਵੀ ਕਮੈਂਟ ਕਰ ਰਹੇ ਹਨ। ਇਕ ਵਿਅਕਤੀ ਨੇ ਲਿਖਿਆ- ਪੁਲਿਸ ਵਾਲੇ ਨੂੰ ਸਲਾਮ। ਦੂਜੇ ਨੇ ਕਿਹਾ – ਕਰਮ ਪੂਜਾ ਹੈ। ਜਦੋਂ ਕਿ ਕੁਝ ਯੂਜ਼ਰਸ ਨੇ ਲਿਖਿਆ ਕਿ ਕਿਸੇ ਦੇ ਕੰਮ ਨੂੰ ਮਾੜਾ ਨਾ ਬੋਲੋ… ਹਰ ਕੋਈ ਆਪਣੇ ਕੰਮ ਲਈ ਦੁੱਖ ਝੱਲਦਾ ਹੈ।