Shocking News: 13 ਫੁੱਟ ਲੰਬੇ ਅਜਗਰ ਨੇ ਔਰਤ ਨੂੰ ਜਕੜਿਆ, 2 ਘੰਟਿਆਂ ਤੱਕ ਕੀਤੀ ਜੱਦੋ-ਜਹਿਦ; ਫੇਰ ਕੀ ਹੋਇਆ, ਵੋਖੋ ਵਾਇਰਲ VIDEO

Updated On: 

19 Sep 2024 19:15 PM IST

Python Attack Thai Woman: ਲੂ-ਕੰਡੇ ਖੜ੍ਹੇ ਕਰਨ ਵਾਲੀ ਇਹ ਘਟਨਾ ਬੈਂਕਾਕ ਦੇ ਦੱਖਣ 'ਚ ਸਥਿਤ ਸਮੂਤ ਪ੍ਰਾਕਾਨ 'ਚ ਵਾਪਰੀ। 64 ਸਾਲਾ ਅਰੋਮ ਅਰੁਣਰੋਜ 'ਤੇ 13 ਫੁੱਟ ਲੰਬੇ ਅਜਗਰ ਨੇ ਹਮਲਾ ਕਰ ਦਿੱਤਾ। ਸੱਪ ਨੇ ਔਰਤ ਨੂੰ ਇਸ ਤਰ੍ਹਾਂ ਜਕੜ ਲਿਆ ਕਿ ਅਰੋਮ ਜਿੱਥੇ ਬੈਠੀ ਸੀ, ਉੱਥੋਂ ਹਿੱਲ ਵੀ ਨਾ ਸਕੀ। ਇਸ ਘਟਨਾ ਨਾਲ ਸਬੰਧਤ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ।

Shocking News: 13 ਫੁੱਟ ਲੰਬੇ ਅਜਗਰ ਨੇ ਔਰਤ ਨੂੰ ਜਕੜਿਆ, 2 ਘੰਟਿਆਂ ਤੱਕ ਕੀਤੀ ਜੱਦੋ-ਜਹਿਦ; ਫੇਰ ਕੀ ਹੋਇਆ, ਵੋਖੋ ਵਾਇਰਲ VIDEO

13 ਫੁੱਟ ਲੰਬੇ ਅਜਗਰ ਨੇ ਔਰਤ ਨੂੰ ਜਕੜਿਆ, 2 ਘੰਟੇ ਤੱਕ ਲੜਦੀ ਰਹੀ ਬਜ਼ੁਰਗ ਔਰਤ

Follow Us On

ਥਾਈਲੈਂਡ ਵਿੱਚ ਹਾਲ ਹੀ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲੀ ਘਟਨਾ ਵਾਪਰੀ ਹੈ। ਇੱਥੇ ਇੱਕ ਬਜ਼ੁਰਗ ਔਰਤ ਘਰ ਦੇ ਬਾਹਰ ਭਾਂਡੇ ਧੋ ਰਹੀ ਸੀ, ਜਦੋਂ ਇੱਕ ਵਿਸ਼ਾਲ ਅਜਗਰ ਨੇ ਉਸਨੂੰ ਫੜ ਲਿਆ ਅਤੇ ਉਸਨੂੰ ਵਾਰ-ਵਾਰ ਡੱਸਣ ਦੀ ਕੋਸ਼ਿਸ਼ ਕਰਦਾ ਰਿਹਾ। ਔਰਤ ਨੇ ਅਜਗਰ ਦੇ ਹਮਲੇ ਤੋਂ ਬਚਣ ਲਈ ਅਜਗਰ ਦਾ ਸਿਰ ਫੜ ਲਿਆ, ਪਰ ਸੱਪ ਨੇ ਉਸ ਨੂੰ ਛੱਡਣ ਦੀ ਬਜਾਏ ਉਸ ਨੂੰ ਘੁੱਟ ਕੇ ਫੜ ਲਿਆ। ਖੁਸ਼ਕਿਸਮਤੀ ਨਾਲ, ਗੁਆਂਢੀਆਂ ਨੇ ਔਰਤ ਦੀਆਂ ਚੀਕਾਂ ਸੁਣੀਆਂ ਅਤੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ।

ਇਹ ਭਿਆਨਕ ਘਟਨਾ ਬੈਂਕਾਕ ਦੇ ਦੱਖਣ ‘ਚ ਸਥਿਤ ਸਮੂਤ ਪ੍ਰਾਕਾਨ ‘ਚ ਵਾਪਰੀ। 64 ਸਾਲਾ ਅਰੋਮ ਅਰੁਣਰੋਜ ‘ਤੇ 13 ਫੁੱਟ ਲੰਬੇ ਅਜਗਰ ਨੇ ਹਮਲਾ ਕਰ ਦਿੱਤਾ। ਸੱਪ ਨੇ ਔਰਤ ਨੂੰ ਇਸ ਤਰ੍ਹਾਂ ਫੜ ਲਿਆ ਕਿ ਅਰੋਮ ਜਿੱਥੇ ਬੈਠੀ ਸੀ, ਉੱਥੋਂ ਹਿੱਲ ਵੀ ਨਾ ਸਕੀ। ਜਿਵੇਂ ਹੀ ਗੁਆਂਢੀਆਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਉਨ੍ਹਾਂ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ ਅਤੇ ਫਿਰ ਬਜ਼ੁਰਗ ਔਰਤ ਨੂੰ ਬਚਾਇਆ ਗਿਆ।

ਅਜਗਰ ਜ਼ਹਿਰੀਲੇ ਨਹੀਂ ਹੁੰਦੇ, ਪਰ ਉਨ੍ਹਾਂ ਦਾ ਹਮਲਾ ਘਾਤਕ ਹੋ ਸਕਦਾ ਹੈ। ਖਾਸ ਕਰਕੇ ਜਦੋਂ ਇਹ ਸੱਪ ਕਿਸੇ ਨੂੰ ਕੱਸ ਕੇ ਚਿੰਬੜਦੇ ਹਨ। ਬਜ਼ੁਰਗ ਔਰਤ ਨੂੰ ਤੁਰੰਤ ਹਸਪਤਾਲ ਦਾਖਲ ਕਰਵਾਇਆ ਗਿਆ, ਕਿਉਂਕਿ ਅਜਗਰ ਨੇ ਉਸ ਨੂੰ ਕਈ ਥਾਵਾਂ ‘ਤੇ ਵੱਢ ਲਿਆ ਸੀ। ਇਸ ਘਟਨਾ ਨਾਲ ਜੁੜੀ ਇਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ, ਜਿਸ ਨੂੰ ਦੇਖ ਕੇ ਲੋਕ ਸਹਿਮੇ ਹੋਏ ਹਨ।

ਮੀਡੀਆ ਰਿਪੋਰਟਾਂ ਮੁਤਾਬਕ ਪੁਲਿਸ ਦੇ ਆਉਣ ਤੱਕ ਪਾਈਥਨ ਨੇ ਬਜ਼ੁਰਗ ਔਰਤ ਨੂੰ ਕਰੀਬ ਦੋ ਘੰਟੇ ਤੱਕ ਬੰਧਕ ਬਣਾ ਕੇ ਰੱਖਿਆ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਅਜਗਰ ਨੇ ਔਰਤ ਨੂੰ ਫੜ ਲਿਆ ਹੈ ਅਤੇ ਉਹ ਹਿੱਲਣ-ਫਿਰਨ ‘ਚ ਵੀ ਅਸਮਰਥ ਹੈ। ਇਸ ਤੋਂ ਇਲਾਵਾ ਇੱਕ ਤਸਵੀਰ ਹੈ ਜਿਸ ਵਿੱਚ ਅਜਗਰ ਦੇ ਕੱਟਣ ਦੇ ਨਿਸ਼ਾਨ ਦੇਖੇ ਜਾ ਸਕਦੇ ਹਨ।

ਇਹ ਵੀ ਪੜ੍ਹੋ- ਅੱਧੀ ਰਾਤ ਨੂੰ ਸਵਿਗੀ ਤੇ ਔਰਤ ਨੇ ਦਿੱਤਾ ਅਜਿਹਾ ਆਰਡਰ, ਡਿਲੀਵਰੀ ਬੁਆਏ ਵੀ ਰਹਿ ਗਏ ਹੈਰਾਨ

ਇਹ ਘਟਨਾ ਇਹ ਸਪੱਸ਼ਟ ਕਰਦੀ ਹੈ ਕਿ ਅਜਗਰ ਵਰਗੇ ਵਿਸ਼ਾਲ ਸੱਪ ਵੀ ਕਈ ਵਾਰ ਮਨੁੱਖਾਂ ‘ਤੇ ਹਮਲਾ ਕਰ ਸਕਦੇ ਹਨ, ਖਾਸ ਕਰਕੇ ਜਦੋਂ ਉਹ ਖ਼ਤਰੇ ਵਿੱਚ ਮਹਿਸੂਸ ਕਰਦੇ ਹਨ ਜਾਂ ਭੋਜਨ ਨੂੰ ਲੈ ਕੇ ਉਲਝਣ ਵਿੱਚ ਹੁੰਦੇ ਹਨ।