Trending Video: ਨਦੀ ਪਾਰ ਕਰ ਰਹੇ ਹਾਥੀਆਂ ਦੇ ਝੂੰਡ ਨੂੰ ਫੋਟੋਗ੍ਰਾਫਰ ਨੇ ਕੀਤਾ ਕੈਮਰੇ ‘ਚ ਕੈਦ, ਲੋਕ ਬੋਲੇ – ਕਦੇ ਨਹੀਂ ਦੇਖਿਆ ਅਜਿਹਾ ਨਜ਼ਾਰਾ!

Updated On: 

01 Jul 2024 11:50 AM IST

Elephants swim across Brahmaputra in Assam: ਫੋਟੋਗ੍ਰਾਫਰ ਸਚਿਨ ਭਰਾਲੀ ਨੇ ਆਸਾਮ ਦੇ ਨਿਮਾਤੀ ਘਾਟ 'ਤੇ ਬ੍ਰਹਮਪੁੱਤਰ ਨਦੀ 'ਚ ਤੈਰਾਕੀ ਕਰਦੇ ਹਾਥੀਆਂ ਦੇ ਝੁੰਡ ਦਾ ਡਰੋਨ ਕੈਮਰੇ ਦੀ ਮਦਦ ਨਾਲ ਇਕ ਸ਼ਾਨਦਾਰ ਵੀਡੀਓ ਕੈਪਚਰ ਕੀਤਾ ਹੈ, ਜੋ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਖੂਬ ਪਸੰਦ ਅਤੇ ਲਗਾਤਾਰ ਸ਼ੇਅਰ ਕੀਤਾ ਜਾ ਰਿਹਾ ਹੈ।

Trending Video: ਨਦੀ ਪਾਰ ਕਰ ਰਹੇ ਹਾਥੀਆਂ ਦੇ ਝੂੰਡ ਨੂੰ ਫੋਟੋਗ੍ਰਾਫਰ ਨੇ ਕੀਤਾ ਕੈਮਰੇ ਚ ਕੈਦ, ਲੋਕ ਬੋਲੇ - ਕਦੇ ਨਹੀਂ ਦੇਖਿਆ ਅਜਿਹਾ ਨਜ਼ਾਰਾ!

ਬ੍ਰਹਮਪੁੱਤਰ ਨਦੀ ਪਾਰ ਕਰ ਰਿਹਾ ਸੀ ਹਾਥੀਆਂ ਦਾ ਝੁੰਡ, ਫੋਟੋਗ੍ਰਾਫਰ ਨੇ ਕੈਮਰੇ 'ਚ ਕੀਤਾ ਕੈਦ ( Pic Credit: Video Grab)

Follow Us On

ਆਸਾਮ ‘ਚ ਇਕ ਫੋਟੋਗ੍ਰਾਫਰ ਨੇ ਹਾਥੀਆਂ ਦੀ ਅਜਿਹੀ ਵੀਡੀਓ ਬਣਾਈ ਹੈ, ਜਿਸ ਨੂੰ ਦੇਖ ਤੁਸੀਂ ਹੈਰਾਨ ਰਹਿ ਜਾਓਗੇ। ਅਸਾਮ ਦੇ ਮੁੱਖ ਦਰਿਆਈ ਬੰਦਰਗਾਹਾਂ ਵਿੱਚੋਂ ਇੱਕ ਨਿਮਾਤੀ ਘਾਟ ‘ਤੇ ਫਿਲਮਾਏ ਗਏ ਇਸ ਡਰੋਨ ਫੁਟੇਜ ਵਿੱਚ ਹਾਥੀਆਂ ਦਾ ਝੁੰਡ ਬ੍ਰਹਮਪੁੱਤਰ ਨਦੀ ਦੇ ਡੂੰਘੇ ਹਿੱਸਿਆਂ ਨੂੰ ਪਾਰ ਕਰਦਾ ਦਿਖਾਈ ਦੇ ਰਿਹਾ ਹੈ।

ਹਾਲਾਂਕਿ ਹਾਥੀਆਂ ਨੂੰ ਹਮੇਸ਼ਾ ਜ਼ਮੀਨ ‘ਤੇ ਰਹਿਣ ਵਾਲੇ ਸ਼ਾਨਦਾਰ ਪ੍ਰਾਣੀਆਂ ਵਜੋਂ ਦੇਖਿਆ ਗਿਆ ਹੈ, ਇਹ ਵੀਡੀਓ ਉਨ੍ਹਾਂ ਦੇ ਤੈਰਾਕੀ ਦੇ ਹੁਨਰ ਨੂੰ ਸਪੱਸ਼ਟ ਤੌਰ ‘ਤੇ ਉਜਾਗਰ ਕਰਦਾ ਹੈ। ਸਚਿਨ ਭਰਾਲੀ ਨਾਮ ਦੇ ਇੱਕ ਫੋਟੋਗ੍ਰਾਫਰ ਦੁਆਰਾ ਕੈਪਚਰ ਕੀਤੀ ਗਈ ਇਸ ਵੀਡੀਓ ਵਿੱਚ ਹਾਥੀ ਪਾਣੀ ਵਿੱਚ ਤੈਰਦੇ ਹੋਏ ਦਿਖਾਈ ਦੇ ਰਹੇ ਹਨ, ਜਿਨ੍ਹਾਂ ਦੇ ਸਰੀਰ ਦਾ ਸਿਰਫ਼ ਉੱਪਰਲਾ ਹਿੱਸਾ ਹੀ ਪਾਣੀ ਤੋਂ ਬਾਹਰ ਨਜ਼ਰ ਆ ਰਿਹਾ ਹੈ।

ਇਹ ਵੀ ਪੜ੍ਹੋ- ਸੱਪ ਨੇ ਕੱਛੂ ਤੇ ਕੀਤਾ ਜ਼ੋਰਦਾਰ ਹਮਲਾ, ਫਿਰ ਹੋਇਆ ਕੁਝ ਅਜਿਹਾ

ਸਚਿਨ ਭਰਾਲੀ ਦੀ ਇਸ ਵੀਡੀਓ ਨੇ ਹਾਥੀਆਂ ਦੇ ਉਨ੍ਹਾਂ ਗੁਣਾਂ ਵੱਲ ਧਿਆਨ ਖਿੱਚਿਆ ਹੈ ਜਿਨ੍ਹਾਂ ਨੂੰ ਅਸੀਂ ਅਕਸਰ ਨਜ਼ਰਅੰਦਾਜ਼ ਕਰਦੇ ਹਾਂ। ਇਹ ਵੀਡੀਓ ਸਾਬਤ ਕਰਦਾ ਹੈ ਕਿ ਇਹ ਜਾਨਵਰ ਸਾਡੀ ਕਲਪਨਾ ਨਾਲੋਂ ਕਿਤੇ ਵੱਧ ਸਮਰੱਥਾਂ ਰੱਖਦਾ ਹੈ।

ਇਸ ਅਦਭੁਤ ਨਜ਼ਾਰਾ ਨੂੰ ਦੇਖ ਕੇ ਹਰ ਕੋਈ ਖੁਸ਼ ਹੋ ਜਾਂਦਾ ਹੈ। ਇਸ ਨਾਲ ਇਹ ਆਮ ਧਾਰਨਾ ਵੀ ਟੁੱਟ ਗਈ ਹੈ ਕਿ ਹਾਥੀ ਪਾਣੀ ਵਿੱਚ ਤੈਰ ਨਹੀਂ ਸਕਦੇ। IAS ਅਧਿਕਾਰੀ ਸੁਪ੍ਰੀਆ ਸਾਹੂ ਨੇ ਵੀ ਸ਼ਾਨਦਾਰ ਦ੍ਰਿਸ਼ ‘ਤੇ ਟਿੱਪਣੀ ਕੀਤੀ। ਇੰਸਟਾਗ੍ਰਾਮ ‘ਤੇ ਸ਼ੇਅਰ ਕੀਤੀ ਗਈ ਇਹ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਜਿਸ ਨੂੰ ਹੁਣ ਤੱਕ 42 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ।