Shocking News: ਸ਼ਖਸ ਨੇ ਸਮੁੰਦਰ ਦੇ ਕੰਢੇ ਦੇਖੀ ਬੇਹੱਦ ‘ਡਰਾਉਣੀ ਮੱਛੀ’, ਦੇਖ ਕੇ ਰਹਿ ਜਾਓਗੇ ਹੈਰਾਨ

Updated On: 

06 Jun 2024 10:59 AM

ਸਿੰਗਾਪੁਰ ਤੋਂ ਇਨ੍ਹੀਂ ਦਿਨੀਂ ਇਕ ਹੈਰਾਨ ਕਰਨ ਵਾਲੀ ਖਬਰ ਸੁਰਖੀਆਂ 'ਚ ਹੈ। ਜਿੱਥੇ ਸਮੁੰਦਰ ਦੇ ਕਿਨਾਰੇ ਸੈਰ ਕਰਦੇ ਸਮੇਂ ਸ਼ਖਸ ਨੇ ਇੱਕ ਭਿਆਨਕ ਮੱਛੀ ਦੇਖੀ। ਇਹ ਦੇਖ ਕੇ ਸ਼ਖਸ ਬੁਰੀ ਤਰ੍ਹਾਂ ਡਰ ਗਿਆ। ਹੁਣ ਜਦੋਂ ਇਹ ਵੀਡੀਓ ਇੰਟਰਨੈੱਟ 'ਤੇ ਸਾਹਮਣੇ ਆਈ ਤਾਂ ਲੋਕ ਹੈਰਾਨ ਰਹਿ ਗਏ।

Shocking News: ਸ਼ਖਸ ਨੇ ਸਮੁੰਦਰ ਦੇ ਕੰਢੇ ਦੇਖੀ ਬੇਹੱਦ ਡਰਾਉਣੀ ਮੱਛੀ, ਦੇਖ ਕੇ ਰਹਿ ਜਾਓਗੇ ਹੈਰਾਨ

ਸਮੁੰਦਰ ਦੇ ਕੰਢੇ ਸ਼ਖਸ ਨੂੰ ਦਿਖੀ 'ਰਾਖਸ਼ਕਾਰੀ ਮੱਛੀ', ਦੇਖੋ ਤਸਵੀਰ

Follow Us On

ਸਮੁੰਦਰ ਦੀ ਦੁਨੀਆਂ ਸਾਡੇ ਮਨੁੱਖਾਂ ਦੀ ਦੁਨੀਆਂ ਨਾਲੋਂ ਜ਼ਿਆਦਾ ਕਾਮਪਲੈਕਸ ਹੈ, ਜਿਸ ਕਾਰਨ ਅੱਜ ਤੱਕ ਕੋਈ ਵੀ ਇਸ ਨੂੰ ਪੂਰੀ ਤਰ੍ਹਾਂ ਐਕਸਪਲੋਰ ਨਹੀਂ ਕਰ ਸਕਿਆ ਹੈ। ਭਾਵੇਂ ਅੱਜ ਮਨੁੱਖ ਨੇ ਪੁਲਾੜ ਵਿੱਚ ਵੱਡੀਆਂ ਖੋਜਾਂ ਕੀਤੀਆਂ ਹਨ, ਪਰ ਧਰਤੀ ਉੱਤੇ ਸਮੁੰਦਰ ਅਜੇ ਵੀ ਇੱਕ ਰਹੱਸ ਬਣਿਆ ਹੋਇਆ ਹੈ। ਇਹੀ ਕਾਰਨ ਹੈ ਕਿ ਜਦੋਂ ਵੀ ਕੋਈ ਜੀਵ ਸਮੁੰਦਰ ਦੀ ਡੂੰਘਾਈ ਤੋਂ ਬਾਹਰ ਆਉਂਦਾ ਹੈ ਤਾਂ ਲੋਕ ਹੈਰਾਨ ਰਹਿ ਜਾਂਦੇ ਹਨ। ਅਜਿਹਾ ਹੀ ਇੱਕ ਮਾਮਲਾ ਇਨ੍ਹੀਂ ਦਿਨੀਂ ਸੁਰਖੀਆਂ ਵਿੱਚ ਹੈ। ਜਿੱਥੇ ਇੱਕ ਰਾਖਸ਼ ਮੱਛੀ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਮਾਮਲਾ ਸਿੰਗਾਪੁਰ ਦਾ ਹੈ, ਇੱਥੇ ਰਹਿਣ ਵਾਲਾ ਡੇਨਿਸ ਚੈਨ ਸਮੁੰਦਰ ਦੇ ਕੰਢੇ ‘ਤੇ ਖੁਸ਼ੀ-ਖੁਸ਼ੀ ਘੁੰਮ ਰਿਹਾ ਸੀ ਪਰ ਇਸ ਦੌਰਾਨ ਉਸ ਦੀ ਨਜ਼ਰ ਇਕ ਅਜੀਬ ਜਿਹੀ ਮੱਛੀ ‘ਤੇ ਪਈ। ਇਹ ਦੇਖ ਕੇ ਉਸ ਨੂੰ ਆਪਣੀਆਂ ਅੱਖਾਂ ‘ਤੇ ਯਕੀਨ ਨਹੀਂ ਹੋਇਆ, ਇਸ ਲਈ ਉਸ ਨੇ ਤੁਰੰਤ ਇਸ ਦੀ ਵੀਡੀਓ ਬਣਾ ਲਈ। ਜੋ ਹੁਣ ਇੰਟਰਨੈੱਟ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਜਦੋਂ ਡੈਨਿਸ ਨੇ ਇਸ ਨੂੰ ਨੇੜਿਓਂ ਦੇਖਿਆ, ਤਾਂ ਉਸ ਨੇ ਮਹਿਸੂਸ ਕੀਤਾ ਕਿ ਇਹ ਇੱਕ ਲੰਮੀ ਨੱਕ ਵਾਲਾ ਇੱਕ ਅਜੀਬ ਜੀਵ ਸੀ ਜੋ ਇੱਕ ਏਲੀਅਨ ਵਰਗਾ ਲੱਗ ਰਿਹਾ ਸੀ।

ਇਹ ਵੀ ਪੜ੍ਹੋ- ਰਾਸਤੇ ਚ ਬੈਠੇ ਸੀ ਦੋ ਸ਼ੇਰ, ਸ਼ਖਸ ਨੇ ਪਾਲਤੂ ਕੁੱਤੇ ਸਮਝ ਕੱਢ ਲਈ ਬਾਈਕ

ਮੱਛੀ ਨੂੰ ਦੇਖ ਕੇ ਯੂਜ਼ਰਸ ਨੇ ਕੀ ਕਿਹਾ?

ਮੀਡੀਆ ਨਾਲ ਗੱਲਬਾਤ ਕਰਦਿਆਂ ਡੈਨਿਸ ਨੇ ਕਿਹਾ ਕਿ ਉਸ ਨੂੰ ਦੇਖ ਕੇ ਉਸ ਬਾਰੇ ਜਾਣਕਾਰੀ ਇਕੱਠੀ ਕਰਨ ਦੀ ਇੱਛਾ ਮਹਿਸੂਸ ਹੋਈ। ਹਾਲਾਂਕਿ ਮੈਂ ਉਸ ਸਮੇਂ ਦੌਰਾਨ ਉਸ ਤੋਂ ਬਰਾਬਰ ਦੀ ਦੂਰੀ ਬਣਾਈ ਰੱਖੀ। ਇਹ ਵੀਡੀਓ ਇੰਟਰਨੈੱਟ ‘ਤੇ ਆਉਂਦੇ ਹੀ ਵਾਇਰਲ ਹੋ ਗਿਆ। ਜਿਸ ਨੂੰ 5 ਕਰੋੜ 41 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਅਤੇ ਦਸ ਲੱਖ ਤੋਂ ਵੱਧ ਲੋਕਾਂ ਨੇ ਪਸੰਦ ਕੀਤਾ ਅਤੇ ਲੋਕਾਂ ਨੇ ਇਸ ‘ਤੇ ਵੱਖ-ਵੱਖ ਤਰੀਕਿਆਂ ਨਾਲ ਕੁਮੈਂਟ ਕਰਕੇ ਆਪਣੀ ਪ੍ਰਤੀਕਿਰਿਆ ਦਿੱਤੀ।

ਇਕ ਯੂਜ਼ਰ ਨੇ ਲਿਖਿਆ, ‘ਇਹ ਦੇਖਣ ਤੋਂ ਬਾਅਦ ਮੇਰੀ ਨੀਂਦ ਉੱਡ ਗਈ ਹੈ, ਹਾਲਾਂਕਿ ਮੈਂ ਸਮੁੰਦਰ ਨੂੰ ਪਿਆਰ ਕਰਦਾ ਹਾਂ, ਪਰ ਹੁਣ ਮੈਂ ਕਦੇ ਪਾਣੀ ਵਿਚ ਨਹੀਂ ਜਾਵਾਂਗਾ ਤੀਜੇ ਯੂਜ਼ਰ ਨੇ ਲਿਖਿਆ, ‘ਸਮੁੰਦਰ ਦੀ ਦੁਨੀਆ ਅਸਲ ‘ਚ ਜ਼ਿਆਦਾ ਰਹੱਸਮਈ ਹੈ ਅਤੇ ਇਹ ਹਰ ਕਿਸੇ ਦੀ ਪਹੁੰਚ ‘ਚ ਨਹੀਂ ਹੈ।’ ਇਸ ਮੱਛੀ ਨੂੰ ਦੇਖਣ ਤੋਂ ਬਾਅਦ ਕਮੈਂਟ ਕਰਕੇ ਆਪਣੀ ਰਾਏ ਜਰੂਰ ਦਿਓ।

Exit mobile version