Viral Video: ਮੈਟਰੋ ਤੇ ਪਲੇਟਫਾਰਮ ਵਿਚਕਾਰ ਫਸ ਗਈ ਸ਼ਖਸ ਦੀ ਲੱਤ, ਫਿਰ ਲੋਕਾਂ ਨੇ ਜੋ ਕੀਤਾ, ਦੇਖਕੇ ਤੁਹਾਡਾ ਵੀ ਖੁਸ਼ ਹੋ ਜਾਵੇਗਾ ਦਿਲ

Published: 

10 Jun 2024 18:51 PM

Viral Video: ਸੋਸ਼ਲ ਮੀਡੀਆ 'ਤੇ ਇਕ ਦਿਲ ਨੂੰ ਛੂਹ ਲੈਣ ਵਾਲਾ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿਚ ਕੁਝ ਯਾਤਰੀ ਇਕੱਠੇ ਹੋ ਕੇ ਇਕ ਵਿਅਕਤੀ ਦੀ ਜਾਨ ਬਚਾਉਣਦੇ ਨਜ਼ਰ ਆ ਰਹੇ ਹਨ। ਦਰਅਸਲ, ਵਿਅਕਤੀ ਦੀ ਲੱਤ ਮੈਟਰੋ ਅਤੇ ਪਲੇਟਫਾਰਮ ਦੇ ਵਿਚਕਾਰ ਫਸ ਗਈ ਸੀ ਅਤੇ ਬਾਹਰ ਨਹੀਂ ਆ ਰਹੀ ਸੀ। ਅਜਿਹੇ 'ਚ ਯਾਤਰੀਆਂ ਨੇ ਮਿਲ ਕੇ ਮੈਟਰੋ ਨੂੰ ਝੁਕਾਇਆ, ਜਿਸ ਕਾਰਨ ਵਿਅਕਤੀ ਦੀ ਜਾਨ ਬਚ ਗਈ।

Viral Video: ਮੈਟਰੋ ਤੇ ਪਲੇਟਫਾਰਮ ਵਿਚਕਾਰ ਫਸ ਗਈ ਸ਼ਖਸ ਦੀ ਲੱਤ, ਫਿਰ ਲੋਕਾਂ ਨੇ ਜੋ ਕੀਤਾ, ਦੇਖਕੇ ਤੁਹਾਡਾ ਵੀ ਖੁਸ਼ ਹੋ ਜਾਵੇਗਾ ਦਿਲ

ਯਾਤਰੀਆਂ ਨੇ ਬਚਾਈ ਵਿਅਕਤੀ ਦੀ ਜਾਨ (ਫੋਟੋ: Instagram/sachkadwahai)

Follow Us On

ਜੇਕਰ ਤੁਸੀਂ ਟਰੇਨ ਜਾਂ ਮੈਟਰੋ ‘ਚ ਸਫਰ ਕੀਤਾ ਹੈ, ਤਾਂ ਤੁਸੀਂ ਇਹ ਜ਼ਰੂਰ ਦੇਖਿਆ ਹੋਵੇਗਾ ਕਿ ਰੇਲਵੇ ਪਲੇਟਫਾਰਮ ਅਤੇ ਪਟੜੀਆਂ ਵਿਚਕਾਰ ਥੋੜ੍ਹਾ ਜਿਹਾ ਗੈਪ ਹੁੰਦਾ ਹੈ ਇਹ ਗੈਪ ਕਈ ਵਾਰ ਯਾਤਰੀਆਂ ਲਈ ਮੁਸ਼ਕਲਾਂ ਵੀ ਪੈਦਾ ਕਰ ਦਿੰਦਾ ਹੈ। ਸਿਰਫ਼ ਰੇਲਵੇ ਸਟੇਸ਼ਨਾਂ ‘ਤੇ ਹੀ ਨਹੀਂ, ਸਗੋਂ ਮੈਟਰੋ ਸਟੇਸ਼ਨਾਂ ‘ਤੇ ਵੀ ਪਲੇਟਫਾਰਮਾਂ ਅਤੇ ਟ੍ਰੈਕਾਂ ਵਿਚਕਾਰ ਵੀ ਗੈਪ ਹੁੰਦਾ ਹੈ। ਕਈ ਵਾਰ ਅਜਿਹਾ ਹੁੰਦਾ ਹੈ ਕਿ ਯਾਤਰੀਆਂ ਦੇ ਪੈਰ ਇਸ ਦੇ ਅੰਦਰ ਹੀ ਫਸ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੋ ਜਾਂਦਾ ਹੈ। ਅੱਜਕਲ ਸੋਸ਼ਲ ਮੀਡੀਆ ‘ਤੇ ਇਕ ਅਜਿਹੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਲੋਕ ਹੈਰਾਨ ਵੀ ਹਨ ਅਤੇ ਖੁਸ਼ ਵੀ। ਲੋਕਾਂ ਦੇ ਖੁਸ਼ ਹੋਣ ਦਾ ਕਾਰਨ ਬਹੁਤ ਦਿਲਚਸਪ ਹੈ।

ਦਰਅਸਲ, ਇਕ ਯਾਤਰੀ ਪਲੇਟਫਾਰਮ ਤੋਂ ਮੈਟਰੋ ਵਿਚ ਦਾਖਲ ਹੋਣ ਦੀ ਕੋਸ਼ਿਸ਼ ਕਰ ਰਿਹਾ ਸੀ ਕਿ ਅਚਾਨਕ ਉਸ ਦੀ ਲੱਤ ਪਲੇਟਫਾਰਮ ਅਤੇ ਮੈਟਰੋ ਦੇ ਵਿਚਕਾਰ ਫਸ ਗਈ, ਜਿਸ ਤੋਂ ਬਾਅਦ ਮੈਟਰੋ ਕਰਮਚਾਰੀਆਂ ਨੇ ਉਸ ਯਾਤਰੀ ਦੀ ਲੱਤ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਹ ਉਸ ਨੂੰ ਬਾਹਰ ਨਹੀਂ ਕੱਢ ਸਕੇ। ਅਜਿਹੇ ‘ਚ ਮੈਟਰੋ ਸਟੇਸ਼ਨ ‘ਤੇ ਮੌਜੂਦ ਯਾਤਰੀ ਬਹੁਤ ਹੀ ਅਨੋਖੇ ਤਰੀਕੇ ਨਾਲ ਉਸ ਦੀ ਮਦਦ ਕਰਦੇ ਹਨ। ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਯਾਤਰੀ ਮੈਟਰੋ ਨੂੰ ਟੇਡਾ ਕਰਦੇ ਹਨ, ਤਾਂ ਜੋ ਵਿਅਕਤੀ ਉਥੋਂ ਆਪਣੀ ਲੱਤ ਕੱਢ ਸਕੇ। ਤੁਸੀਂ ਸ਼ਾਇਦ ਹੀ ਅਜਿਹਾ ਦ੍ਰਿਸ਼ ਦੇਖਿਆ ਹੋਵੇਗਾ ਜਿੱਥੇ ਸਾਰੇ ਯਾਤਰੀਆਂ ਨੇ ਇਕੱਠੇ ਹੋ ਕੇ ਅਜਿਹੇ ਔਖੇ ਸਮੇਂ ਵਿੱਚ ਕਿਸੇ ਦੀ ਮਦਦ ਕੀਤੀ ਹੋਵੇ। ਇਹ ਇੱਕ ਦਿਲ ਖੁਸ਼ ਕਰਨ ਵਾਲਾ ਨਜ਼ਾਰਾ ਹੈ।

ਇਹ ਵੀ ਪੜ੍ਹੋ- ਇਹ ਮਾਂ ਆਪਣੀ ਹੀ ਧੀ ਤੋਂ ਵਸੂਲਦੀ ਹੈ ਕਿਰਾਇਆ, ਲੋਕ ਵੀ ਕਰ ਰਹੇ ਹਨ ਸਪੋਰਟ

ਇਹ ਘਟਨਾ ਆਸਟ੍ਰੇਲੀਆ ਦੇ ਪਰਥ ਦੀ ਦੱਸੀ ਜਾ ਰਹੀ ਹੈ। ਦਿਲ ਨੂੰ ਛੂਹ ਲੈਣ ਵਾਲੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ sachkadwahai ਨਾਂ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 1 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ, ਜਦਕਿ 8 ਹਜ਼ਾਰ ਤੋਂ ਵੱਧ ਲੋਕ ਇਸ ਵੀਡੀਓ ਨੂੰ ਲਾਈਕ ਵੀ ਕਰ ਚੁੱਕੇ ਹਨ।

ਇਸ ਦੇ ਨਾਲ ਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦਿੱਤੀਆਂ ਹਨ। ਇਕ ਯੂਜ਼ਰ ਨੇ ਲਿਖਿਆ, ‘ਦੇਖੋ, ਜੇਕਰ ਅਸੀਂ ਸਾਰੇ ਮਿਲ ਕੇ ਕੰਮ ਕਰਦੇ ਹਾਂ ਤਾਂ ਸਾਨੂੰ ਸਵਰਗ ਮਿਲ ਸਕਦਾ ਹੈ, ਪਰ ਇਸ ਦੀ ਬਜਾਏ ਅਸੀਂ ਬੇਸਿਕ ਲਾਈਫ ਜਿਊਣ ਲਈ ਸਿੱਕਿਆਂ ਦੇ ਪਿੱਛੇ ਭੱਜਣ ਲਈ ਮਜ਼ਬੂਰ ਹਾਂ’, ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ, ‘ਇਸ ਨੂੰ ਪਾਵਰ ਆਫ ਯੂਨਿਟੀ ਕਹਿੰਦੇ ਹਨ।’ ਕੁਝ ਉਪਭੋਗਤਾਵਾਂ ਨੇ ਇਸ ਨੂੰ ‘ਸੰਗਠਨ ਦੀ ਸ਼ਕਤੀ’ ਕਿਹਾ ਹੈ, ਕੁਝ ਇਸ ਨੂੰ ਮਨੁੱਖਤਾ ਕਹਿ ਰਹੇ ਹਨ।

Exit mobile version