ਵਿਆਹ ‘ਚ ਬਿਨ ਬੁਲਾਏ ਮਹਿਮਾਨ ਬਣਨਾ ਸ਼ਖਸ ਨੂੰ ਪਿਆ ਭਾਰੀ, ਘਰਾਤੀ ਨੇ ਫੜ ਕੇ ਭਰੀ ਮਹਿਫਿਲ ‘ਚ ਕਰ ਦਿੱਤੀ Insult

Published: 

05 Dec 2024 11:10 AM

Wedding Viral Video: ਕਈ ਵਾਰ ਕੂਲ ਬਣਨਾ ਲੋਕਾਂ ਨੂੰ ਭਾਰੀ ਪੈ ਜਾਂਦਾ ਹੈ। ਜਿਸ ਵਿੱਚ ਉਹ ਆਪਣੀ ਹੀ ਬੇਇੱਜ਼ਤੀ ਕਰਵਾ ਬੈਠਦੇ ਹਨ। ਅਜਿਹਾ ਹੀ ਕੁਝ ਇਨ੍ਹੀਂ ਦਿਨੀਂ ਲੋਕਾਂ 'ਚ ਚਰਚਾ 'ਚ ਹੈ। ਜਿੱਥੇ ਇੱਕ ਆਦਮੀ ਬਿਨ ਬੁਲਾਏ ਕਿਸੇ ਵਿਆਹ ਵਿੱਚ ਪਹੁੰਚ ਜਾਂਦਾ ਹੈ। ਜਿਸ ਤੋਂ ਬਾਅਦ ਉਸ ਦੀ ਬੇਇੱਜ਼ਤ ਕਰਕੇ ਬਾਹਰ ਕੱਢ ਦਿੱਤਾ ਜਾਂਦਾ ਹੈ। ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

ਵਿਆਹ ਚ ਬਿਨ ਬੁਲਾਏ ਮਹਿਮਾਨ ਬਣਨਾ ਸ਼ਖਸ ਨੂੰ ਪਿਆ ਭਾਰੀ, ਘਰਾਤੀ ਨੇ ਫੜ ਕੇ ਭਰੀ ਮਹਿਫਿਲ ਚ ਕਰ ਦਿੱਤੀ Insult
Follow Us On

ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਜਿਸ ਕਾਰਨ ਵਿਆਹਾਂ ਨਾਲ ਜੁੜੀਆਂ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲ ਰਹੀਆਂ ਹਨ। ਇੱਥੇ ਕਦੇ ਕਿਸੇ ਵਿਆਹ ਸਮੇਂ ਜੈਮਾਲਾ ਦੌਰਾਨ ਲਾੜੀ ਆਪਣੇ ਹੋਣ ਵਾਲੇ ਪਤੀ ਨੂੰ ਥੱਪੜ ਮਾਰਦੀ ਹੈ, ਅਤੇ ਕਈ ਵਾਰ ਕੁੜੀ ਦਾਜ ਦੇ ਲਾਲਚੀ ਲਾੜੇ ਨਾਲ ਵਿਆਹ ਕਰਨ ਤੋਂ ਇਨਕਾਰ ਕਰ ਦਿੰਦੀ ਹੈ। ਕਈ ਵਾਰ ਵਿਆਹਾਂ ਵਿਚ ਅਜਿਹੇ ਲੋਕ ਵੀ ਦੇਖੇ ਜਾਂਦੇ ਹਨ ਜੋ ਬਿਨਾਂ ਬੁਲਾਏ ਪਹੁੰਚ ਜਾਂਦੇ ਹਨ ਅਤੇ ਜਦੋਂ ਫੜੇ ਜਾਂਦੇ ਹਨ ਤਾਂ ਬੇਇੱਜ਼ਤ ਹੋ ਜਾਂਦੇ ਹਨ। ਅਜਿਹਾ ਹੀ ਕੁਝ ਅੱਜਕਲ ਸਾਹਮਣੇ ਆਇਆ ਹੈ।

ਅਕਸਰ ਤੁਸੀਂ ਦੇਖਿਆ ਹੋਵੇਗਾ ਕਿ ਕੂਲ ਬਣਨ ਦੇ ਚੱਕਰ ਵਿੱਚ ਲੋਕ ਅਕਸਰ ਆਪਣੀ ਬੇਇੱਜ਼ਤੀ ਕਰਵਾ ਲੈਂਦੇ ਹਨ, ਅਜਿਹਾ ਹੀ ਕੁਝ ਸਾਹਮਣੇ ਆਇਆ ਵੀਡੀਓ ‘ਚ ਨਜ਼ਰ ਆ ਰਿਹਾ ਹੈ। ਇੱਥੇ ਇੱਕ ਵਿਅਕਤੀ ਵਿਆਹ ਵਿੱਚ ਸ਼ਾਮਲ ਹੋਣ ਲਈ ਇੱਕ ਚੰਗੀ ਸ਼ੇਰਵਾਨੀ ਪਹਿਨ ਕੇ ਆਉਂਦਾ ਹੈ ਅਤੇ ਲਾੜੇ ਦੇ ਕੋਲ ਬੈਠਦਾ ਹੈ ਅਤੇ ਦਾਵਤ ਦਾ ਅਨੰਦ ਲੈਂਦਾ ਹੈ। ਇਸ ਦੌਰਾਨ ਉਸ ਦੇ ਨਾਲ ਅਜਿਹੀ ਖੇਡ ਹੋ ਜਾਂਦੀ ਹੈ, ਜਿਸ ਕਾਰਨ ਹੁਣ ਉਹ ਆਪਣੀ ਜ਼ਿੰਦਗੀ ‘ਚ ਬਿਨਾਂ ਬੁਲਾਏ ਕਿਸੇ ਵੀ ਵਿਆਹ ‘ਚ ਨਹੀਂ ਜਾਵੇਗਾ।

ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲਾੜਾ ਅਤੇ ਉਸ ਦੇ ਦੋਸਤ ਟੇਬਲ ‘ਤੇ ਬੈਠੇ ਖਾਣਾ ਖਾ ਰਹੇ ਹਨ। ਇਸੇ ਦੌਰਾਨ ਇੱਕ ਅੰਕਲ ਕੈਮਰਾਮੈਨ ਦੇ ਨਾਲ ਉੱਥੇ ਪਹੁੰਚ ਜਾਂਦਾ ਹੈ ਅਤੇ ਲਾੜੇ ਦੇ ਨਾਲ ਖਾਣਾ ਖਾ ਰਹੇ ਮੁੰਡੇ ਨੂੰ ਉੱਠਾ ਕੇ ਪੁੱਛਦਾ ਹੈ ਕਿ ਤੁਹਾਨੂੰ ਕਿਸਨੇ ਬੁਲਾਇਆ ਹੈ, ਇਸ ਤੋਂ ਬਾਅਦ ਉਹ ਫਿਰ ਪੁੱਛਦਾ ਹੈ ਕਿ ਤੁਸੀਂ ਘਰਾਤੀ ਹੋ ​​ਜਾਂ ਬਾਰਾਤੀ। ਇਸ ਸਵਾਲ ਸੁਣ ਕੇ ਵਿਅਕਤੀ ਮੁਸ਼ਕਲਾਂ ਵਿੱਚ ਫੱਸ ਜਾਂਦਾ ਹੈ ਅਤੇ ਜਵਾਬ ਨਹੀਂ ਦੇ ਪਾਉਂਦਾ, ਤਾਂ ਉਹ ਉਸ ਨੂੰ ਖੂਬ ਸੁਣਾਉਂਦੇ ਹਨ ਅਤੇ ਉੱਥੋਂ ਜਾਣ ਨੂੰ ਕਹਿੰਦੇ ਹਨ।

ਇਹ ਵੀ ਪੜ੍ਹੋ- ਪਾਪਾ ਦੀ ਪਰੀ ਨੇ ਪੈਟਰੋਲ ਪੰਪ ਤੇ ਕੱਢਿਆ ਲੋਕਾਂ ਦਾ ਤੇਲ, ਵੀਡੀਓ ਹੋਈ ਵਾਇਰਲ

ਇਸ ਵੀਡੀਓ ਨੂੰ ਐਕਸ ‘ਤੇ @ChapraZila ਨਾਂ ਦੇ ਅਕਾਊਂਟ ਨੇ ਸ਼ੇਅਰ ਕੀਤਾ ਹੈ, ਜਿਸ ਨੂੰ ਖਬਰ ਲਿਖੇ ਜਾਣ ਤੱਕ ਇਕ ਲੱਖ ਤੋਂ ਵੱਧ ਲੋਕ ਦੇਖ ਚੁੱਕੇ ਹਨ ਅਤੇ ਕਮੈਂਟ ਕਰਕੇ ਆਪਣੀ ਪ੍ਰਤੀਕਿਰਿਆਵਾਂ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ, ‘ਅਜਿਹੇ ਲੋਕਾਂ ਨਾਲ ਅਜਿਹਾ ਹੀ ਹੋਣਾ ਚਾਹੀਦਾ ਹੈ।’ ਉੱਥੇ ਹੀ ਦੂਜੇ ਨੇ ਲਿਖਿਆ ਕਿ ਅਜਿਹਾ ਨਹੀਂ ਕਰਨਾ ਚਾਹੀਦਾ। ਇਕ ਹੋਰ ਨੇ ਲਿਖਿਆ ਕਿ ਲੜਾਈ ਕਰਨ ਨਾਲ ਤੁਹਾਡੀ ਇੱਜ਼ਤ ਨਹੀਂ ਹੁੰਦੀ। ਇਤ ਤੋਂ ਇਲਾਵਾ ਹੋਰ ਵੀ ਲੋਕਾਂ ਨੇ ਕਮੈਂਟ ਕੀਤੇ ਹਨ।