Shocking Video: ਛੱਤ ‘ਤੇ ਗੁੱਥਮ-ਗੁੱਥਾ ਹੋਏ 2 ਗੁਟ…ਅਚਾਨਕ ਹੋਇਆ ਕੁਝ ਅਜਿਹਾ…ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ

Updated On: 

04 Apr 2025 08:47 AM IST

Shocking Video: ਸੋਸ਼ਲ ਮੀਡੀਆ 'ਤੇ ਇਸ ਸਮੇਂ ਜੋ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਸ ਵਿੱਚ ਕੁਝ ਲੋਕਾਂ ਨੂੰ ਲੜਾਈ ਕਰਦੇ ਦੇਖਿਆ ਜਾ ਸਕਦਾ ਹੈ। ਲੋਕ ਆਪਸ ਵਿੱਚ ਭਿੜਦੇ ਨਜ਼ਰ ਆ ਰਹੇ ਹਨ। ਪਰ ਉਸ ਦੌਰਾਨ ਹੀ ਕੁਝ ਅਜਿਹਾ ਹੁੰਦਾ ਹੈ ਜਿਸ ਨੂੰ ਦੇਖ ਕੇ ਇੰਟਰਨੈੱਟ ਯੂਜ਼ਰਸ ਉਨ੍ਹਾਂ ਦੇ ਮਜ਼ੇ ਲੈ ਰਹੇ ਹਨ ਅਤੇ ਵੀਡੀਓ ਨੂੰ ਕਾਫੀ ਤੇਜ਼ੀ ਨਾਲ ਸ਼ੇਅਰ ਵੀ ਕਰ ਰਹੇ ਹਨ।

Shocking Video: ਛੱਤ ਤੇ ਗੁੱਥਮ-ਗੁੱਥਾ ਹੋਏ 2 ਗੁਟ...ਅਚਾਨਕ ਹੋਇਆ ਕੁਝ ਅਜਿਹਾ...ਵੀਡੀਓ ਵੇਖ ਕੇ ਕੰਬ ਜਾਵੇਗੀ ਰੂਹ
Follow Us On

ਸੋਸ਼ਲ ਮੀਡੀਆ ‘ਤੇ ਆਏ ਦਿਨ ਕੁਝ ਨਾ ਕੁਝ ਵਾਇਰਲ ਹੁੰਦਾ ਰਹਿੰਦਾ ਹੈ। ਤੁਹਾਨੂੰ ਹਰ ਤਰ੍ਹਾਂ ਦਾ ਕੰਟੈਂਟ ਤੁਹਾਨੂੰ ਦੇਖਣ ਨੂੰ ਮਿਲ ਜਾਵੇਗਾ। ਹਾਲ ਹੀ ਵਿੱਚ ਇਕ ਮਜ਼ੇਦਾਰ ਵੀਡੀਓ ਵਾਇਰਲ ਹੋ ਰਿਹਾ ਹੈ। ਜਿਸ ਨੂੰ ਦੇਖ ਕੇ ਤੁਸੀਂ ਆਪਣੇ ਹਾਸੇ ‘ਤੇ ਕਾਬੂ ਨਹੀਂ ਰੱਖ ਪਾਓਗੇ। ਵਾਇਰਲ ਵੀਡੀਓ ਵਿੱਚ ਜੋ ਨਜ਼ਾਰਾ ਦੇਖਣ ਨੂੰ ਮਿਲ ਰਿਹਾ ਹੈ ਉਸ ਨੂੰ ਸ਼ਾਇਦ ਹੀ ਕੋਈ Imagine ਕਰ ਸਕਦਾ ਹੈ।

ਵਾਇਰਲ ਹੋ ਰਹੀ ਵੀਡੀਓ ਵਿੱਚ ਨਜ਼ਰ ਆ ਰਿਹਾ ਹੈ ਕਿ ਕੁਝ ਲੋਕ ਇਕ ਛੱਤ ‘ਤੇ ਲੜਾਈ ਕਰ ਰਹੇ ਹਨ। 6-7 ਲੋਕ ਆਪਸ ਵਿੱਚ ਬੁਰੀ ਤਰ੍ਹਾਂ ਕੁੱਟਮਾਰ ਕਰਦੇ ਦਿਖਾਈ ਦੇ ਰਹੇ ਹਨ। ਪਰ ਵਾਇਰਲ ਹੋਣ ਦਾ ਕਾਰਨ ਲੜਾਈ ਨਹੀਂ ਸਗੋਂ ਉਸ ਦੌਰਾਨ ਜੋ ਹੋਇਆ ਉਹ ਹੈ। ਦਰਅਸਲ ਲੜਾਈ ਦੌਰਾਨ ਛੱਤ ਦਾ ਇਕ ਹਿੱਸਾ ਡਿੱਗ ਗਿਆ। ਲੜਾਈ ਕਰ ਰਹੇ ਕੁਝ ਲੋਕ ਵੀ ਥੱਲੇ ਡਿੱਗ ਗਏ। ਮੰਜ਼ਰ ਹੈ ਤਾਂ ਕਾਫੀ ਖੌਫਨਾਕ ਪਰ ਬਹੁਤ ਲੋਕ ਵੀਡੀਓ ਦੇਖ ਕੇ ਉਨ੍ਹਾਂ ਦੇ ਮਜ਼ੇ ਲੈ ਰਹੇ ਹਨ। ਵੀਡੀਓ ਦੇ ਕੈਪਸ਼ਨ ਵਿੱਚ ਲਿਖਿਆ ਹੈ- ਡਰਾਉਣਾ ( ਕਲੇਸ਼ ਦੌਰਾਨ ਲੋਕਾਂ ਦਾ ਇਕ ਗਰੂਪ ਛੱਤ ਤੋਂ ਡਿੱਗ ਪਿਆ)। ਵੀਡੀਓ ਭਿਵਾਂਡੀ, ਮਹਾਰਾਸ਼ਟਰ ਦੀ ਦੱਸੀ ਜਾ ਰਹੀ ਹੈ।

ਇਹ ਵੀ ਪੜ੍ਹੋ- ਕੁੱਤੇ ਦੇ ਭੌਂਕਦੇ ਹੀ ਮਗਰਮੱਛ ਦੀਆਂ ਉੱਡੀਆਂ ਹਵਾਈਆਂ, ਕੈਮਰੇ ਵਿੱਚ ਕੈਦ ਹੋਇਆ ਸ਼ਾਨਦਾਰ ਨਜ਼ਾਰਾ

ਤੁਹਾਡੇ ਵੱਲੋਂ ਦੇਖਿਆ ਗਿਆ ਵੀਡੀਓ ਐਕਸ ਪਲੇਟਫਾਰਮ ‘ਤੇ @gharkekalesh ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਜਿਸ ਨੂੰ ਹੁਣ ਤੱਕ 157.3K ਵਿਊਜ਼ ਮਿਲ ਚੁੱਕੇ ਹਨ। ਵਾਇਰਲ ਵੀਡੀਓ ‘ਤੇ ਯੂਜ਼ਰਸ ਕਾਫੀ Funny ਕਮੈਂਟਸ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਉਨ੍ਹਾਂ ਨੂੰ ਉਨ੍ਹਾਂ ਦੀ Performance ਦੇ ਆਧਾਰ ‘ਤੇ ਅਗਲੇ ਪੱਧਰ ‘ਤੇ ਤਰੱਕੀ ਦਿੱਤੀ ਗਈ ਹੈ। ਦੂਜੇ ਯੂਜ਼ਰ ਨੇ ਲਿਖਿਆ- ਅੱਲ੍ਹਾ ਨੇ ਕੁਦਰਤੀ ਤਰੀਕੇ ਨਾਲ ਲੜਾਈ ਦਾ ਹੱਲ ਕੱਢ ਦਿੱਤਾ ਹੈ।