ਪੰਜਾਬਚੋਣਾਂ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

OMG! ਹਰ ਰੋਜ਼ 40 ਕਿਲੋਮੀਟਰ ਸਾਈਕਲ ਚਲਾਉਂਦਾ ਹੈ ਇਹ ਸਿੱਖ ਨੌਜਵਾਨ, ਕਹਾਣੀ ਜਾਣ ਕੇ ਹੋ ਜਾਵੋਗੇ ਇਮੋਸ਼ਨਲ

ਪਟਿਆਲਾ, ਪੰਜਾਬ ਦਾ ਇੱਕ ਸਿੱਖ ਨੌਜਵਾਨ ਹਰ ਰੋਜ਼ 40 ਕਿਲੋਮੀਟਰ ਸਾਈਕਲ ਚਲਾਉਂਦਾ ਹੈ। ਦਰਅਸਲ, ਉਹ ਡਿਲੀਵਰੀ ਬੁਆਏ ਦਾ ਕੰਮ ਕਰਦਾ ਹੈ ਅਤੇ ਉਸ ਕੋਲ ਬਾਈਕ ਨਹੀਂ ਹੈ, ਇਸ ਲਈ ਉਹ ਸਾਈਕਲ 'ਤੇ ਲੋਕਾਂ ਦੇ ਘਰ-ਘਰ ਫੂਡ ਡਿਲੀਵਰ ਹੈ। ਉਸਦਾ ਸੁਪਨਾ ਆਈਏਐਸ ਅਫਸਰ ਬਣਨ ਦਾ ਹੈ। ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ 'ਤੇ @Hatindersinghr3 ਨਾਂ ਦੀ ਆਈਡੀ ਨਾਲ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਦੇਖ ਕੇ ਲੋਕ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

OMG! ਹਰ ਰੋਜ਼ 40 ਕਿਲੋਮੀਟਰ ਸਾਈਕਲ ਚਲਾਉਂਦਾ ਹੈ ਇਹ ਸਿੱਖ ਨੌਜਵਾਨ, ਕਹਾਣੀ ਜਾਣ ਕੇ ਹੋ ਜਾਵੋਗੇ ਇਮੋਸ਼ਨਲ
Follow Us
tv9-punjabi
| Updated On: 06 Dec 2023 12:41 PM

ਭਾਰਤ ਦੇ ਸਾਬਕਾ ਰਾਸ਼ਟਰਪਤੀ ਅਤੇ ਮਹਾਨ ਵਿਗਿਆਨੀ ਡਾ.ਏਪੀਜੇ ਅਬਦੁਲ ਕਲਾਮ ਕਿਹਾ ਕਰਦੇ ਸਨ ਕਿ ‘ਸੁਪਨੇ ਉਹ ਨਹੀਂ ਹੁੰਦੇ ਜੋ ਅਸੀਂ ਨੀਂਦ ਵਿੱਚ ਦੇਖਦੇ ਹਾਂ, ਸੁਪਨੇ ਉਹ ਹੁੰਦੇ ਹਨ ਜੋ ਸਾਨੂੰ ਸੌਣ ਨਹੀਂ ਦਿੰਦੇ।’ ਇਹ ਗੱਲ ਕੁਝ ਲੋਕਾਂ ਤੇ ਸੱਚ ਸਾਬਿਤ ਹੁੰਦੀ ਹੈ, ਕਿਉਂਕਿ ਉਨ੍ਹਾਂ ਦੇ ਸੁਪਨੇ ਅਸਲ ਵਿੱਚ ਉਨ੍ਹਾਂ ਨੂੰ ਸੌਣ ਨਹੀਂ ਦਿੰਦੇ ਹਨ। ਦੁਨੀਆ ਵਿੱਚ ਬਹੁਤ ਸਾਰੇ ਲੋਕ ਅਜਿਹੇ ਹਨ ਜੋ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ ਕੁਝ ਵੀ ਕਰਨ ਲਈ ਤਿਆਰ ਰਹਿੰਦੇ ਹਨ ਅਤੇ ਪੂਰੇ ਦਿਲ ਨਾਲ ਮਿਹਨਤ ਕਰਦੇ ਹਨ। ਇੱਥੋਂ ਤੱਕ ਕਿ ਉਹ ਆਪਣੀਆਂ ਮੁਸ਼ਕਲਾਂ ਅਤੇ ਦੁੱਖਾਂ ਨੂੰ ਵੀ ਭੁੱਲ ਜਾਂਦੇ ਹਾਂ। ਅਜਿਹੇ ਹੀ ਇਕ ਸਿੱਖ ਨੌਜਵਾਨ ਦੀ ਕਹਾਣੀ ਇਨ੍ਹੀਂ ਦਿਨੀਂ ਕਾਫੀ ਚਰਚਾ ‘ਚ ਹੈ, ਜਿਸ ਨੂੰ ਜਾਣ ਕੇ ਲੋਕ ਭਾਵੁਕ ਹੋ ਗਏ ਹਨ।

ਦਰਅਸਲ, ਪੰਜਾਬ ਦੇ ਪਟਿਆਲਾ ਦਾ ਇੱਕ ਲੜਕਾ ਹੈ, ਜੋ ਹਰ ਰੋਜ਼ 40 ਕਿਲੋਮੀਟਰ ਸਾਈਕਲ ਚਲਾਉਂਦਾ ਹੈ ਅਤੇ ਉਹ ਵੀ ਆਪਣੇ ਸੁਪਨਿਆਂ ਨੂੰ ਪੂਰਾ ਕਰਨ ਲਈ। ਲੜਕੇ ਦਾ ਕਹਿਣਾ ਹੈ ਕਿ ਉਹ ਆਈਏਐਸ ਅਫ਼ਸਰ ਬਣਨਾ ਚਾਹੁੰਦਾ ਹੈ, ਪਰ ਉਸ ਦੇ ਪਰਿਵਾਰ ਦੀ ਆਰਥਿਕ ਹਾਲਤ ਠੀਕ ਨਹੀਂ ਹੈ, ਇਸ ਲਈ ਉਹ ਡਲਿਵਰੀ ਬੁਆਏ ਵਜੋਂ ਕੰਮ ਕਰਦਾ ਹੈ। ਕਿਉਂਕਿ ਉਸ ਕੋਲ ਬਾਈਕ ਨਹੀਂ ਹੈ, ਇਸ ਲਈ ਉਹ ਹਰ ਰੋਜ਼ ਸਾਈਕਲ ‘ਤੇ ਘਰ-ਘਰ ਫੂਡ ਡਲਿਵਰ ਕਰਦਾ ਹੈ। ਇਸ ਲੜਕੇ ਨਾਲ ਜੁੜੀ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਦੱਸਿਆ ਜਾ ਰਿਹਾ ਹੈ ਕਿ ਲੜਕਾ ਆਨਲਾਈਨ ਫੂਡ ਕੰਪਨੀ Swiggy ‘ਚ ਕੰਮ ਕਰਦਾ ਹੈ।

ਇਹ ਵੀ ਪੜ੍ਹੋ: ਔਰਤ ਨੇ ਆਪਣਾ ਹੀ ਦੰਦਾਂ ਦਾ ਬੁਰਸ਼ ਖਾ ਲਿਆ, ਮੌਤ ਤੋਂ ਵਾਲ-ਵਾਲ ਬਚੀ; ਕਾਰਨ ਹੈਰਾਨ ਕਰਨ ਵਾਲਾ ਹੈ

ਵੀਡੀਓ ਦੇਖੋ

ਇਸ ਲੜਕੇ ਦਾ ਨਾਂ ਸੌਰਵ ਦੱਸਿਆ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਉਹ ਹਰ ਰੋਜ਼ 40 ਕਿਲੋਮੀਟਰ ਸਾਈਕਲ ਚਲਾਉਂਦਾ ਹੈ। ਉਹ ਸ਼ਾਮ 4 ਵਜੇ ਤੋਂ ਡਲਿਵਰੀ ਦਾ ਕੰਮ ਸ਼ੁਰੂ ਕਰਦਾ ਹੈ ਅਤੇ ਰਾਤ 11 ਵਜੇ ਤੱਕ ਜਾਰੀ ਰਹਿੰਦਾ ਹੈ। ਲੜਕੇ ਨੇ ਅੱਗੇ ਦੱਸਿਆ ਹੈ ਕਿ ਉਹ ਆਈਟੀਆਈ ਦੀ ਪੜ੍ਹਾਈ ਕਰ ਰਿਹਾ ਹੈ।ਉਸ ਦੇ ਪਿਤਾ ਫੋਟੋਗ੍ਰਾਫ਼ੀ ਦਾ ਕੰਮ ਕਰਦੇ ਹਨ, ਪਰ ਉਹ ਇਸ ਤੋਂ ਜ਼ਿਆਦਾ ਕਮਾਈ ਨਹੀਂ ਕਰ ਪਾਉਂਦੇ। ਉਨ੍ਹਾਂ ਪੈਸਿਆਂ ਨਾਲ ਘਰ ਦਾ ਗੁਜ਼ਾਰਾ ਚਲਾਉਣਾ ਮੁਸ਼ਕਲ ਹੋ ਜਾਂਦਾ ਹੈ, ਇਸ ਲਈ ਉਹ ਪਰਿਵਾਰ ਦੀ ਮਦਦ ਲਈ ਇਹ ਕੰਮ ਕਰਦਾ ਹੈ।ਲੜਕੇ ਦੀ ਪੂਰੀ ਕਹਾਣੀ ਜਾਣ ਕੇ ਕੁਝ ਲੋਕ ਭਾਵੁਕ ਹੋ ਰਹੇ ਹਨ ਜਦਕਿ ਕੁਝ ਲੋਕ ਕਹਿ ਰਹੇ ਹਨ ਕਿ ਇਹ ਲੜਕਾ ਭਵਿੱਖ ‘ਚ ਜ਼ਰੂਰ ਕੁਝ ਚੰਗਾ ਕਰੇਗਾ।