ਪਾਕਿਸਤਾਨੀ ਅੰਕਲ ਨੇ ਸੜਕ ਦੇ ਵਿਚਕਾਰ ਦਿਖਾਇਆ ਖ਼ਤਰਨਾਕ ਸਟੰਟ, ਜਨਤਾ ਬੋਲੀ- Welcome ਟੂ ਕਰਾਚੀ

Published: 

06 May 2025 15:45 PM IST

Viral Video: ਪਾਕਿਸਤਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਇੱਕ ਬਜ਼ੁਰਗ ਵਿਅਕਤੀ ਕਰਾਚੀ ਦੀਆਂ ਸੜਕਾਂ 'ਤੇ ਆਪਣੇ ਖਤਰਨਾਕ ਸਟੰਟਾਂ ਨਾਲ ਧਮਾਲ ਮਚਾ ਰਿਹਾ ਹੈ। ਅੰਕਲ ਨੇ ਚਲਦੀ ਬਾਈਕ 'ਤੇ ਲੇਟ ਕੇ ਇਸ ਤਰ੍ਹਾਂ ਡਾਂਸ ਕਿ ਦੇਖ ਕੇ ਸਭ ਹੈਰਾਨ ਰਹਿ ਗਏ।

ਪਾਕਿਸਤਾਨੀ ਅੰਕਲ ਨੇ ਸੜਕ ਦੇ ਵਿਚਕਾਰ ਦਿਖਾਇਆ ਖ਼ਤਰਨਾਕ ਸਟੰਟ, ਜਨਤਾ ਬੋਲੀ- Welcome ਟੂ ਕਰਾਚੀ
Follow Us On

ਗੁਆਂਢੀ ਦੇਸ਼ ਪਾਕਿਸਤਾਨ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵਿੱਚ, ਇੱਕ ਬਜ਼ੁਰਗ ਆਦਮੀ ਨੂੰ ਚਲਦੀ ਬਾਈਕ ‘ਤੇ ਲੇਟ ਕੇ ਖਤਰਨਾਕ ਸਟੰਟ ਕਰਦੇ ਦੇਖਿਆ ਜਾ ਸਕਦਾ ਹੈ। ਹੁਣ ਨੇਟੀਜ਼ਨ ਇਸ ਕਲਿੱਪ ਬਾਰੇ ਵੱਖ-ਵੱਖ ਗੱਲਾਂ ਕਹਿ ਰਹੇ ਹਨ। ਕਈਆਂ ਨੇ ਤਾਂ ਇਹ ਵੀ ਕਿਹਾ, ਜੇ ਹੁਣ ਇਹੀ ਹਾਲਤ ਹੈ, ਤਾਂ ਅੰਕਲ ਨੇ ਆਪਣੀ ਜਵਾਨੀ ਵਿੱਚ ਕਿੰਨਾ ਕਹਿਰ ਮਚਾਇਆ ਹੋਵੇਗਾ!

ਇਹ ਵੀਡੀਓ ਕਰਾਚੀ ਦਾ ਦੱਸਿਆ ਜਾ ਰਿਹਾ ਹੈ। ਇਸ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਬਜ਼ੁਰਗ ਆਦਮੀ ਆਪਣੀ ਬਾਈਕ ‘ਤੇ ਸਟੰਟ ਕਰ ਰਿਹਾ ਹੈ ਅਤੇ ਆਪਣੇ ਨਾਲ ਤੇਜ਼ ਰਫ਼ਤਾਰ ਨਾਲ ਚੱਲ ਰਹੀ ਇੱਕ ਬੱਸ ਦੇ ਡਰਾਈਵਰ ਨੂੰ ਕੁਝ ਇਸ਼ਾਰੇ ਕਰ ਰਿਹਾ ਹੈ। ਇਸ ਦੇ ਨਾਲ ਹੀ, ਬੱਸ ਡਰਾਈਵਰ ਵੀ ਪੂਰੇ ਉਤਸ਼ਾਹ ਨਾਲ ਆਪਣਾ ਵਾਹਨ ਚਲਾ ਰਿਹਾ ਹੈ।

ਇਸ ਵੀਡੀਓ ਨੂੰ ਦੇਖ ਕੇ ਇੰਝ ਲੱਗਦਾ ਹੈ ਜਿਵੇਂ ਦੋਵਾਂ ਵਿਚਕਾਰ ਕੁਝ ਹੋਇਆ ਹੋਵੇ, ਜਿਸ ਤੋਂ ਬਾਅਦ ਬਜ਼ੁਰਗ ਨੇ ਡਰਾਈਵਰ ਨੂੰ ਛੇੜਨ ਦੇ ਇਰਾਦੇ ਨਾਲ ਸੜਕ ਦੇ ਵਿਚਕਾਰ ਖ਼ਤਰਨਾਕ ਸਟੰਟ ਕਰਨੇ ਸ਼ੁਰੂ ਕਰ ਦਿੱਤੇ। ਖੈਰ, ਮਸਲਾ ਭਾਵੇਂ ਕੁਝ ਵੀ ਹੋਵੇ, ਪਰ ਜਿਸ ਤਰ੍ਹਾਂ ਅੰਕਲ ਨੇ ਖ਼ਤਰਨਾਕ ਸਟੰਟ ਕੀਤੇ, ਉਸਨੂੰ ਦੇਖ ਕੇ ਕੋਈ ਵੀ ਡਰ ਜਾਵੇਗਾ।

ਇਸ ਵੀਡੀਓ ਨੂੰ ਕਰਾਚੀ ਦੇ ਇੱਕ ਯੂਜ਼ਰ ਨੇ @travelwithma_ ਨਾਮ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ ਅਤੇ ਕੈਪਸ਼ਨ ਦਿੱਤਾ ਸੀ, ‘ਮੌਤ ਨਾਲ ਦੋ-ਦੋ ਹੱਥ ਕਰਦੇ ਹੋਏ ਚਾਚਾ।’ 22 ਅਪ੍ਰੈਲ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਦੀ ਪ੍ਰਸਿੱਧੀ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਇਸ ਪੋਸਟ ਨੂੰ ਹੁਣ ਤੱਕ 1 ਲੱਖ 72 ਹਜ਼ਾਰ ਤੋਂ ਵੱਧ ਲੋਕਾਂ ਨੇ ਲਾਈਕ ਕੀਤਾ ਹੈ, ਜਦੋਂ ਕਿ ਇਸ ਨੂੰ ਲੱਖਾਂ ਵਿਊਜ਼ ਹਨ।

ਇਹ ਵੀ ਪੜ੍ਹੋ- ਪੁਲਿਸ ਨਸ਼ਟ ਕਰ ਰਹੀ ਸੀ ਜਬਤ ਕੀਤੀਆਂ ਸ਼ਰਾਬ ਦੀਆਂ ਬੋਤਲਾਂ, ਅਚਾਨਕ ਮੁੰਡੇ ਨੇ ਕੀਤੀ ਅਜਿਹੀ ਹਰਕਤ, ਵੇਖ ਕੇ ਨਹੀਂ ਰੁਕੇਗਾ ਹਾਸਾ

ਇੱਕ ਯੂਜ਼ਰ ਨੇ ਲਿਖਿਆ, ਮੈਂ ਸੋਚ ਰਿਹਾ ਹਾਂ ਕਿ ਅੰਕਲ ਆਪਣੀ ਜਵਾਨੀ ਵਿੱਚ ਕਿੰਨੇ ਸ਼ਰਾਰਤੀ ਹੋਣਗੇ। ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ, ਚਾਚਾ Flower ਨਹੀਂ ਫਾਈਰ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਕਰਾਚੀ ਵਿੱਚ ਤੁਹਾਡਾ ਸਵਾਗਤ ਹੈ। ਅਜਿਹਾ ਨਜ਼ਾਰਾ ਸਿਰਫ਼ ਪਾਕਿਸਤਾਨ ਵਿੱਚ ਹੀ ਦੇਖਣ ਨੂੰ ਮਿਲੇਗਾ। ਕੁੱਲ ਮਿਲਾ ਕੇ, ਇਸ ਵੀਡੀਓ ਨੇ ਇੰਟਰਨੈੱਟ ‘ਤੇ ਹਲਚਲ ਮਚਾ ਦਿੱਤੀ ਹੈ।