ਮੇਘਾਲਿਆ ‘ਚ ਇਸ ਪਿੰਡ ਦੇ ਲੋਕਾਂ ਨੇ ਤਿਆਰ ਕੀਤਾ ਬਾਂਸ ਦਾ ਰੋਲਰ ਕੋਸਟਰ, ਦੇਖੋ ਵਾਇਰਲ VIDEO

Updated On: 

07 Apr 2025 14:30 PM

Bamboo Roller Coaster Viral Video: ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਮੇਘਾਲਿਆ ਦੇ ਇੱਕ ਪਿੰਡ ਦੇ ਬੱਚਿਆਂ ਨੂੰ ਬਾਂਸ ਤੋਂ ਬਣੇ ਰੋਲਰ ਕੋਸਟਰ ਦੀ ਸਵਾਰੀ ਕਰਦੇ ਦਿਖਾਇਆ ਗਿਆ ਹੈ। ਇਹ ਵੀਡੀਓ ਲੋਕਾਂ ਨੂੰ ਉਨ੍ਹਾਂ ਦੇ ਬਚਪਨ ਦੀ ਯਾਦ ਦਿਵਾ ਰਿਹਾ ਹੈ। ਪਿੰਡ ਵਾਸੀਆਂ ਦੀ Creativity ਸ਼ਾਨਦਾਰ ਹੈ।

ਮੇਘਾਲਿਆ ਚ ਇਸ ਪਿੰਡ ਦੇ ਲੋਕਾਂ ਨੇ ਤਿਆਰ ਕੀਤਾ ਬਾਂਸ ਦਾ ਰੋਲਰ ਕੋਸਟਰ, ਦੇਖੋ ਵਾਇਰਲ VIDEO
Follow Us On

ਇਸ ਹਾਈ-ਟੈਕ ਮਨੋਰੰਜਨ ਦੀ ਦੁਨੀਆ ਵਿੱਚ North East State ਮੇਘਾਲਿਆ ਦਾ ਇੱਕ ਵੀਡੀਓ ਇੰਟਰਨੈੱਟ ‘ਤੇ ਵਾਇਰਲ ਹੋਇਆ ਹੈ, ਜਿਸ ਨੇ ਨੇਟੀਜ਼ਨਾਂ ਦਾ ਦਿਲ ਜਿੱਤ ਲਿਆ ਹੈ। ਇਹ ਵੀਡੀਓ ਲੋਕਾਂ ਨੂੰ ਉਨ੍ਹਾਂ ਦੇ ਬਚਪਨ ਦੀ ਯਾਦ ਦਿਵਾ ਰਿਹਾ ਹੈ। ਵਾਇਰਲ ਵੀਡੀਓ ਕਲਿੱਪ ਵਿੱਚ ਬੱਚੇ ਇੱਕ ਬਾਂਸ ਦੇ ਰੋਲਰ ਕੋਸਟਰ ‘ਤੇ ਮਸਤੀ ਕਰਦੇ ਦਿਖਾਈ ਦੇ ਰਹੇ ਹਨ।

ਇਹ ਵੀਡੀਓ ਜੋ ਵਾਇਰਲ ਹੋ ਰਿਹਾ ਹੈ, ਮੇਘਾਲਿਆ ਦੇ ਇੱਕ ਪਿੰਡ ਦਾ ਹੈ, ਜਿਸ ਵਿੱਚ ਬੱਚੇ ਬਾਂਸ ਤੋਂ ਬਣੇ ਰੋਲਰ ਕੋਸਟਰ ਦਾ ਆਨੰਦ ਮਾਣਦੇ ਦੇਖੇ ਜਾ ਸਕਦੇ ਹਨ। ਰੋਲਰ ਕੋਸਟਰ ਆਕਾਰ ਵਿੱਚ ਛੋਟਾ ਹੋ ਸਕਦਾ ਹੈ, ਪਰ ਇਹ ਇੱਕ ਰਵਾਇਤੀ ਰੋਲਰ ਕੋਸਟਰ ਵਾਂਗ ਕੰਮ ਕਰਦਾ ਹੈ। ਵੀਡੀਓ ਵਿੱਚ ਤੁਸੀਂ ਦੇਖੋਗੇ ਕਿ ਰੋਲਰ ਕੋਸਟਰ ਵਿੱਚ ਰੂਟ ਬਦਲਣ ਦਾ ਇੱਕ ਸਹੀ ਆਪਸ਼ਨ ਵੀ ਹੈ। ਵੀਡੀਓ ਵਿੱਚ ਬੱਚਿਆਂ ਨੂੰ ਰੋਲਰ ਕੋਸਟਰ ਰਾਈਡ ਦਾ ਆਨੰਦ ਲੈਂਦੇ ਹੋਏ ਵਾਰੀ-ਵਾਰੀ ਲੈਂਦੇ ਦੇਖਿਆ ਜਾ ਸਕਦਾ ਹੈ।

ਇਹ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @travelling.shillong ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਯੂਜ਼ਰ ਨੇ ਕੈਪਸ਼ਨ ਵਿੱਚ ਲਿਖਿਆ, ਬਾਂਸ ਰੋਲਰ ਕੋਸਟਰ? ਮੇਘਾਲਿਆ ਦੇ ਇੱਕ ਪਿੰਡ ਵਿੱਚ ਬਣੀ ਇਹ ਸਵਾਰੀ ਦੇਖਣ ਵਿੱਚ ਬਹੁਤ ਮਜ਼ੇਦਾਰ ਹੈ। ਇਸ ਦੇ ਨਾਲ ਹੀ ਯੂਜ਼ਰ ਨੇ ਉਤਸੁਕਤਾ ਨਾਲ ਪੁੱਛਿਆ ਕਿ ਕੀ ਇਹ ਸਿਰਫ਼ ਬੱਚਿਆਂ ਲਈ ਹੈ?

ਉਮੀਦ ਅਨੁਸਾਰ ਇਸ ਵਿਲੱਖਣ ਰੋਲਰ ਕੋਸਟਰ ਨੇ ਕੁਝ ਘੰਟਿਆਂ ਵਿੱਚ ਹੀ ਲੱਖਾਂ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚ ਲਿਆ ਅਤੇ ਪੋਸਟ ਨੂੰ ਲਾਈਕਸ ਅਤੇ ਕਮੈਂਟਸ ਦਾ ਹੜ੍ਹ ਆਉਣਾ ਸ਼ੁਰੂ ਹੋ ਗਿਆ। ਇੱਕ ਯੂਜ਼ਰ ਨੇ ਕਮੈਂਟ ਕੀਤਾ ਮੈਨੂੰ ਆਪਣੇ ਪਿੰਡ ਵਿੱਚ ਬਿਤਾਏ ਆਪਣੇ ਬਚਪਨ ਦੇ ਦਿਨ ਯਾਦ ਹਨ। ਇੱਕ ਹੋਰ ਯੂਜ਼ਰ ਨੇ ਕਿਹਾ, ਇਹੀ ਉਹ ਥਾਂ ਹੈ ਜਿੱਥੇ ਅਸਲੀ ਖੁਸ਼ੀ ਹੈ। ਨਾ ਮੋਬਾਈਲ, ਨਾ ਐਪ, ਬਸ ਖੁਸ਼ੀ।

ਇਹ ਵੀ ਪੜ੍ਹੋ- ਔਰਤ ਦੇ ਸਟੰਟ ਨੂੰ ਦੇਖ ਕੇ ਦੰਗ ਰਹਿ ਗਏ ਲੋਕ! ਧਿਆਨ ਨਾਲ ਦੇਖੋਗੇ ਵੀਡੀਓ ਤਾਂ ਸਮਝ ਜਾਓਗੇ ਪੂਰਾ ਖੇਡ

ਇਸ ਤੋਂ ਇਲਾਵਾ, ਬਹੁਤ ਸਾਰੇ ਲੋਕਾਂ ਨੇ ਪਿੰਡ ਵਾਸੀਆਂ ਦੀ Creativity ਦੀ ਵੀ ਪ੍ਰਸ਼ੰਸਾ ਕੀਤੀ ਹੈ। ਇੱਕ ਯੂਜ਼ਰ ਨੇ ਲਿਖਿਆ, ਇਨ੍ਹਾਂ ਦੇ ਜ਼ਜ਼ਬੇ ਨੂੰ ਸਲਾਮ। ਬਾਂਸ ਦਾ ਕਿੰਨਾ ਰਚਨਾਤਮਕ ਇਸਤੇਮਾਲ ਕੀਤਾ ਹੈ। ਇੱਕ ਹੋਰ ਯੂਜ਼ਰ ਨੇ ਕਿਹਾ, Creativity on Top। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਮੇਘਾਲਿਆ ਦੇ ਲੋਕਾਂ ਨੇ ਕਮਾਲ ਕਰ ਦਿੱਤਾ।