Shocking News: ਅੱਧੀ ਰਾਤ ਨੂੰ ਸਵਿਗੀ ‘ਤੇ ਔਰਤ ਨੇ ਦਿੱਤਾ ਅਜਿਹਾ ਆਰਡਰ, ਡਿਲੀਵਰੀ ਬੁਆਏ ਵੀ ਰਹਿ ਗਏ ਹੈਰਾਨ
Shocking News: ਬੈਂਗਲੁਰੂ, ਕਰਨਾਟਕ ਵਿੱਚ 6 ਤੋਂ 15 ਸਤੰਬਰ ਤੱਕ ਓਨਮ ਦਾ ਤਿਉਹਾਰ ਮਨਾਇਆ ਗਿਆ। ਇਸ ਦੌਰਾਨ ਬੈਂਗਲੁਰੂ 'ਚ ਓਨਮ ਦੇ ਮੌਕੇ 'ਤੇ ਇਕ ਔਰਤ ਨੇ ਅੱਧੀ ਰਾਤ ਨੂੰ ਸਵਿਗੀ 'ਤੇ ਅਜਿਹਾ ਆਰਡਰ ਕੀਤਾ ਕਿ ਡਿਲੀਵਰੀ ਬੁਆਏ ਵੀ ਦੰਗ ਰਹਿ ਗਏ। ਜਦੋਂ ਔਰਤ ਨੇ ਸਾਰੀ ਕਹਾਣੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਤਾਂ ਉਸ ਦੀ ਪੋਸਟ ਕੁਝ ਹੀ ਦੇਰ 'ਚ ਵਾਇਰਲ ਹੋ ਗਈ।
ਔਰਤ ਨੇ ਅੱਧੀ ਰਾਤ ਨੂੰ ਕੀਤਾ ਅਜਿਹਾ ਆਰਡਰ, ਡਿਲੀਵਰੀ ਬੁਆਏ ਵੀ ਰਹਿ ਗਏ ਹੈਰਾਨ
ਕਰਨਾਟਕ ਦੇ ਬੈਂਗਲੁਰੂ ‘ਚ ਇਕ ਔਰਤ ਨੇ ਸਵਿਗੀ ਤੋਂ ਖਾਣਾ ਨਹੀਂ ਸਗੋਂ ਸਾੜੀ ਦਾ ਆਰਡਰ ਦਿੱਤਾ। ਅੱਧੀ ਰਾਤ ਨੂੰ ਔਰਤ ਤੋਂ ਸਾੜੀ ਦਾ ਆਰਡਰ ਮਿਲਣ ‘ਤੇ ਡਿਲੀਵਰੀ ਬੁਆਏ ਵੀ ਹੈਰਾਨ ਰਹਿ ਗਿਆ। ਔਰਤ ਨੇ ਇਹ ਪੋਸਟ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ ਮਹਿਲਾ ਦੀ ਇਸ ਪੋਸਟ ਨੂੰ ਹੁਣ ਤੱਕ 1 ਲੱਖ 70 ਹਜ਼ਾਰ ਯੂਜ਼ਰਸ ਨੇ ਦੇਖਿਆ ਹੈ। ਕਈ ਯੂਜ਼ਰਸ ਨੇ ਪੋਸਟ ‘ਤੇ ਕੁਮੈਂਟ ਵੀ ਕੀਤੇ।
ਨੀਰਜਾ ਸ਼ਾਹ ਨਾਂ ਦੀ ਔਰਤ ਨੇ ਸੋਸ਼ਲ ਮੀਡੀਆ ‘ਤੇ ਇਕ ਪੋਸਟ ਅਪਲੋਡ ਕੀਤੀ ਹੈ। ਪੋਸਟ ਵਿੱਚ ਲਿਖਿਆ- ਮੈਂ ਆਖਰੀ ਮਿੰਟ ਓਨਮ ਦੀ ਪਲਾਨਇੰਗ ਲਈ @SwiggyInstamart ਤੋਂ ਸਾੜ੍ਹੀ ਆਰਡਰ ਕੀਤੀ। ਮੈਨੂੰ ਬੈਂਗਲੁਰੂ ਬਹੁਤ ਪਸੰਦ ਆਇਆ। ਔਰਤ ਦੀ ਇਹ ਪੋਸਟ ਕੁਝ ਹੀ ਦੇਰ ‘ਚ ਵਾਇਰਲ ਹੋ ਗਈ। ਔਰਤ ਨੇ ਕਿਹਾ ਕਿ ਸਵਿਗੀ ਡਿਲੀਵਰੀ ਬੁਆਏ ਵੀ ਮੇਰਾ ਆਰਡਰ ਦੇਖ ਕੇ ਹੈਰਾਨ ਰਹਿ ਗਿਆ। ਉਸ ਨੇ ਸ਼ਾਇਦ ਸੋਚਿਆ ਵੀ ਨਹੀਂ ਸੀ ਕਿ ਅੱਧੀ ਰਾਤ ਨੂੰ ਕੋਈ ਸਾੜ੍ਹੀ ਮੰਗਵਾ ਸਕਦਾ ਹੈ।
Ordered a saree on @SwiggyInstamart at 12 am for last-minute Onam plans. I love Bangalore istg. 🥹🫶
— Neerja Shah (@Neerjargon) September 14, 2024
ਮਹਿਲਾ ਦੀ ਇਸ ਪੋਸਟ ‘ਤੇ ਕਈ ਯੂਜ਼ਰਸ ਨੇ ਰਿਸਪਾਂਸ ਦਿੱਤਾ। ਇੱਕ ਨੇ ਲਿਖਿਆ- ਮੈਂ ਇੱਕ ਵਾਰ ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ ਪ੍ਰੈਸ਼ਰ ਕੁੱਕਰ ਆਰਡਰ ਕੀਤਾ ਸੀ ਸੀ। ਮੈਂ ਉਸ ਕੁੱਕਰ ਨੂੰ ਨਿਊਯਾਰਕ ਵਿੱਚ ਆਪਣੇ ਦੋਸਤ ਕੋਲ ਲੈ ਕੇ ਜਾਣਾ ਸੀ। ਇਕ ਹੋਰ ਯੂਜ਼ਰ ਨੇ ਲਿਖਿਆ- ਜੇਕਰ ਕੋਈ ਅੱਧੀ ਰਾਤ ਨੂੰ ਇਸ ਤਰ੍ਹਾਂ ਦੀ ਸਾੜ੍ਹੀ ਦਾ ਆਰਡਰ ਕਰਦਾ ਹੈ ਤਾਂ ਸਾਹਮਣੇ ਵਾਲਾ ਵਿਅਕਤੀ ਜ਼ਰੂਰ ਡਰ ਜਾਵੇਗਾ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਸਭ ਦੇਖ ਕੇ ਮੈਨੂੰ ਫਿਲਮ ‘ਸਤਰੀ’ ਦੀ ਯਾਦ ਆ ਗਈ। ਉਥੇ ਹੀ, ਇੱਕ ਨੇ ਲਿਖਿਆ- ਕੀ ਤੁਹਾਨੂੰ ਤਿਆਰ ਸਾੜ੍ਹੀ ਮਿਲੀ? ਇੱਕ ਨੇ ਲਿਖਿਆ- ਬੇਚਾਰਾ ਸਵਿਗੀ ਬੁਆਏ, ਉਹ ਡਰਦਾ ਨਹੀਂ ਤਾਂ ਕੀ ਕਰਦਾ।
ਇਹ ਵੀ ਪੜ੍ਹੋ
ਔਰਤ ਨੇ ਸਵਿਗੀ ਦਾ ਧੰਨਵਾਦ ਕੀਤਾ
ਇਸ ਦੇ ਨਾਲ ਹੀ ਮਹਿਲਾ ਨੇ ਸਵਿਗੀ ਦਾ ਧੰਨਵਾਦ ਵੀ ਕੀਤਾ। ਕਿਹਾ- ਆਖ਼ਰੀ ਸਮੇਂ ‘ਚ ਸਵਿਗੀ ਨੇ ਮੇਰੀ ਮਦਦ ਕੀਤੀ। ਇਸ ‘ਤੇ Swiggy Care ਨੇ ਵੀ ਜਵਾਬ ਦਿੱਤਾ। ਲਿਖਿਆ- ਸਾਨੂੰ ਦੁਬਾਰਾ ਓਨਮ ਦੀ ਮਿਠਾਈ ਖੁਆਓ।
ਇਹ ਵੀ ਪੜ੍ਹੋ- ਕੰਮ ਦੇ ਬੋਝ ਕਾਰਨ ਧੀ ਦੀ ਗਈ ਜਾਨ, ਬੌਸ ਤੇ ਵਰ੍ਹੀ ਕੁੜੀ ਦੀ ਮਾਂ
ਓਨਮ ਦਾ ਤਿਉਹਾਰ ਦੱਖਣੀ ਭਾਰਤ ਵਿੱਚ ਬਹੁਤ ਧੂਮਧਾਮ ਨਾਲ ਮਨਾਇਆ ਜਾਂਦਾ ਹੈ। ਖਾਸ ਕਰਕੇ ਕੇਰਲ ਵਿੱਚ ਇਹ ਤਿਉਹਾਰ ਮਨਾਇਆ ਜਾਂਦਾ ਹੈ। ਪਰ ਦੱਖਣੀ ਭਾਰਤ ਦੇ ਹੋਰ ਰਾਜਾਂ ਜਿਵੇਂ ਕਿ ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਅਤੇ ਕਰਨਾਟਕ ਵਿੱਚ ਲੋਕ ਓਨਮ ਦਾ ਤਿਉਹਾਰ ਉਤਸ਼ਾਹ ਨਾਲ ਮਨਾਉਂਦੇ ਹਨ। ਇਸ ਵਾਰ ਓਨਮ ਦਾ ਤਿਉਹਾਰ 6 ਤੋਂ 15 ਸਤੰਬਰ ਤੱਕ ਮਨਾਇਆ ਗਿਆ।
