Shocking Video: ਤਿਰੂਪਤੀ ਮੰਦਰ ‘ਚ 10 ਮਿੰਟ ਤੱਕ ਨਮਾਜ਼ ਪੜ੍ਹਦਾ ਰਿਹਾ ਸਖਸ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ

Updated On: 

23 May 2025 15:44 PM IST

Namaz in Tirupati Mandir : ਤਿਰੂਪਤੀ ਮੰਦਰ ਪਰਿਸਰ ਵਿੱਚ ਨਮਾਜ਼ ਅਦਾ ਕਰਨ ਦੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ ਹੋ ਗਿਆ ਹੈ। ਸ਼ਰਧਾਲੂਆਂ ਨੇ ਇਸਦਾ ਸਖ਼ਤ ਵਿਰੋਧ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਸਸ ਨਾਲ ਸੁਰੱਖਿਆ ਬਾਰੇ ਸਵਾਲ ਖੜ੍ਹੇ ਹੋ ਰਹੇ ਹਨ।

Shocking Video: ਤਿਰੂਪਤੀ ਮੰਦਰ ਚ 10 ਮਿੰਟ ਤੱਕ ਨਮਾਜ਼ ਪੜ੍ਹਦਾ ਰਿਹਾ ਸਖਸ, ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੰਗਾਮਾ

ਤਿਰੂਪਤੀ ਮੰਦਰ 'ਚ ਨਮਾਜ਼ ਮੁਸਲਿਮ ਸਖਸ ਨੇ ਪੜ੍ਹੀ ਨਮਾਜ਼ (@RShivshankar)

Follow Us On

ਤਿਰੂਮਾਲਾ ਦੇ ਹਿੰਦੂ ਮੰਦਰ ਦੇ ਨੇੜੇ ਹਜ਼ਰਤ ਟੋਪੀ ਪਹਿਨ ਕੇ ਨਮਾਜ਼ ਅਦਾ ਕਰਨ ਵਾਲੇ ਇੱਕ ਵਿਅਕਤੀ ਦੇ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ ਹੈ। ਲੋਕਾਂ ਦਾ ਕਹਿਣਾ ਹੈ ਕਿ ਮੰਦਰ ਪਰਿਸਰ ਵਿੱਚ ਨਮਾਜ਼ ਅਦਾ ਕਰਕੇ ਉਨ੍ਹਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਗਈ ਹੈ। ਤਿਰੂਮਲਾ ਕਲਿਆਣ ਮੰਡਪਮ ਦੇ ਨੇੜੇ ਲੋਕ ਇਸ ਤਰੀਕੇ ਨਾਲ ਨਮਾਜ਼ ਅਦਾ ਕਰਨ ਦਾ ਵਿਰੋਧ ਕਰ ਰਹੇ ਹਨ। ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਤਿਰੂਮਲਾ ਤਿਰੂਪਤੀ ਦੇਵਸਥਾਨਮ (ਟੀਟੀਡੀ) ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਇੱਕ ਚਸ਼ਮਦੀਦ ਗਵਾਹ ਨੇ ਦਾਅਵਾ ਕੀਤਾ ਕਿ ਉਹ ਆਦਮੀ ਲਗਭਗ 10 ਮਿੰਟ ਤੱਕ ਆਰਾਮ ਨਾਲ ਨਮਾਜ਼ ਰਿਹਾ। ਇਸ ‘ਤੇ ਬਹੁਤ ਸਾਰੇ ਲੋਕਾਂ ਨੇ ਇਤਰਾਜ਼ ਕੀਤਾ ਪਰ ਕਿਸੇ ਨੇ ਵਿਰੋਧ ਨਹੀਂ ਕੀਤਾ। ਸੀਸੀਟੀਵੀ ਫੁਟੇਜ ਵਿੱਚ ਨਮਾਜ਼ ਅਦਾ ਕਰਨ ਵਾਲੇ ਵਿਅਕਤੀ ਦਾ ਚਿਹਰਾ ਵੀ ਦਿਖਾਈ ਦੇ ਰਿਹਾ ਹੈ। ਇਸ ਤੋਂ ਇਲਾਵਾ ਉਸਦੀ ਕਾਰ ਦਾ ਨੰਬਰ ਵੀ ਨੋਟ ਕੀਤਾ ਗਿਆ ਹੈ। ਇਸ ਰਾਹੀਂ ਵਿਅਕਤੀ ਦੀ ਭਾਲ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਗੁੱਸੇ ਵਿੱਚ ਹਨ ਸ਼ਰਧਾਲੂ

ਇਸ ਘਟਨਾ ਤੋਂ ਬਾਅਦ ਇੰਨੇ ਸੰਵੇਦਨਸ਼ੀਲ ਧਾਰਮਿਕ ਸਥਾਨ ਦੀ ਸੁਰੱਖਿਆ ‘ਤੇ ਵੀ ਸਵਾਲ ਖੜ੍ਹੇ ਹੋ ਰਹੇ ਹਨ। ਵੀਡੀਓ ਸਾਹਮਣੇ ਆਉਣ ਤੋਂ ਬਾਅਦ, ਸ਼ਰਧਾਲੂ ਬਹੁਤ ਗੁੱਸੇ ਵਿੱਚ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਕੁਝ ਦਿਨ ਪਹਿਲਾਂ ਪਹਿਲਗਾਮ ਵਿੱਚ ਇੱਕ ਅੱਤਵਾਦੀ ਹਮਲਾ ਹੋਇਆ ਸੀ। ਮੰਦਰ ਪਰਿਸਰ ਵਿੱਚ ਇਸ ਤਰੀਕੇ ਨਾਲ ਨਮਾਜ਼ ਅਦਾ ਕਰਨਾ ਸੁਰੱਖਿਆ ‘ਤੇ ਸਵਾਲ ਖੜ੍ਹੇ ਕਰਦਾ ਹੈ। ਟੀਟੀਡੀ ਇਸ ਮੁੱਦੇ ਨੂੰ ਹੱਲ ਕਰਨ ਲਈ ਕੰਮ ਕਰ ਰਿਹਾ ਹੈ।

ਸ਼ਖਸ ਦੀ ਕੀਤੀ ਜਾ ਰਹੀ ਪਛਾਣ

ਇਸ ਘਟਨਾ ਨੂੰ ਧਾਰਮਿਕ ਭੜਕਾਹਟ ਵਜੋਂ ਦੇਖਿਆ ਜਾ ਰਿਹਾ ਹੈ। ਟੀਟੀਡੀ ਨੇ ਵੀ ਮੰਨਿਆ ਹੈ ਕਿ ਇਹ ਮੰਦਰ ਦੇ ਨਿਯਮਾਂ ਦੀ ਉਲੰਘਣਾ ਹੈ। ਤੁਹਾਨੂੰ ਦੱਸ ਦੇਈਏ ਕਿ ਪਹਿਲਗਾਮ ਹਮਲੇ ਨੂੰ ਲੈ ਕੇ ਤਿਰੂਪਤੀ ਦੇ ਸ਼ਰਧਾਲੂਆਂ ਵਿੱਚ ਪਹਿਲਾਂ ਹੀ ਗੁੱਸਾ ਹੈ। ਟੀਟੀਡੀ ਨੇ ਕਿਹਾ ਹੈ ਕਿ ਵੀਡੀਓ ਦੇ ਆਧਾਰ ‘ਤੇ ਵਿਅਕਤੀ ਦੀ ਪਛਾਣ ਕੀਤੀ ਜਾ ਰਹੀ ਹੈ। ਸ਼ਰਧਾਲੂਆਂ ਦੀਆਂ ਭਾਵਨਾਵਾਂ ਦਾ ਪੂਰੀ ਤਰ੍ਹਾਂ ਧਿਆਨ ਰੱਖਿਆ ਜਾਵੇਗਾ।