Train Stunt Viral Video: ਅੱਜ ਕੱਲ੍ਹ ਦੇ ਬਹੁਤੇ ਸਾਰੇ ਨੌਜਵਾਨ ਜ਼ੋਖਮ ਚੁੱਕਣ ਨੂੰ ਆਪਣੀ ਬਹਾਦਰੀ ਸਮਝਦੇ ਹਨ। ਵੀਡੀਓਜ਼ ਅਤੇ ਰੀਲਾਂ ਦੇ ਇਸ ਯੁੱਗ ਵਿੱਚ ਬਹੁਤ ਸਾਰੇ ਲੋਕ ਲਾਈਕਸ ਅਤੇ ਵਿਯੂਜ਼ ਪ੍ਰਾਪਤ ਕਰਨ ਲਈ ਆਪਣੀ ਜਾਨ ਜੋਖਮ ਵਿੱਚ ਪਾ ਰਹੇ ਹਨ। ਤੁਸੀਂ ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓ ਦੇਖੇ ਹੋਣਗੇ, ਜਿਨ੍ਹਾਂ ‘ਚ ਲੋਕ ਮਸ਼ਹੂਰ ਹੋਣ ਲਈ ਸਭ ਤੋਂ ਵੱਡੇ ਖ਼ਤਰੇ ਨਾਲ ਖੇਡਦੇ ਹਨ। ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਰਹੇ ਸਟੰਟ ਦੀ ਇਹ ਖੌਫਨਾਕ ਵੀਡੀਓ ਦੇਖ ਲਓ, ਜਿਸ ਨੂੰ ਦੇਖ ਕੇ ਲੋਕਾਂ ਦੇ ਹੋਸ਼ ਉੱਡ ਗਏ ਹਨ।
ਇਹ ਵਾਇਰਲ ਵੀਡੀਓ ਮੁੰਬਈ ਦੀ ਲੋਕਲ ਟ੍ਰੇਨ ਦਾ ਦੱਸਿਆ ਜਾ ਰਿਹਾ ਹੈ, ਜਿਸ ‘ਚ ਇਕ ਨੌਜਵਾਨ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਹੈ। ਇਸ ਵਿਅਕਤੀ ਨੇ ਲੋਕਲ ਟ੍ਰੇਨ ‘ਚ ਲਟਕ ਕੇ ਕੁਰਲਾ ਤੋਂ ਮਾਨਖੁਰਦ ਤੱਕ ਦਾ ਸਫਰ ਤੈਅ ਕੀਤਾ। ਵਾਇਰਲ ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਟ੍ਰੇਨ ਤੇਜ਼ ਰਫਤਾਰ ਨਾਲ ਚੱਲ ਰਹੀ ਹੈ। ਇਹ ਵਿਅਕਤੀ ਪਲੇਟਫਾਰਮ ‘ਤੇ ਪਹੁੰਚਣ ਤੋਂ ਪਹਿਲਾਂ ਹੀ ਫੁੱਟਬੋਰਡ ਦੇ ਹੇਠਾਂ ਚਲਾ ਗਿਆ ਅਤੇ ਖਤਰਨਾਕ ਤਰੀਕੇ ਨਾਲ ਲਟਕ ਗਿਆ। ਇਹ ਵਿਅਕਤੀ ਅੱਧ ਵਿਚਕਾਰ ਟ੍ਰੇਨ ਤੋਂ ਉਤਰਨ ਦੀ ਕੋਸ਼ਿਸ਼ ਕਰ ਰਿਹਾ ਸੀ।
ਜਿਵੇਂ ਹੀ ਟ੍ਰੇਨ ਦੀ ਰਫਤਾਰ ਥੋੜ੍ਹੀ ਘੱਟ ਹੋਈ ਤਾਂ ਸ਼ਖਸ ਨੇ ਟ੍ਰੇਨ ਤੋਂ ਜ਼ਮੀਨ ‘ਤੇ ਛਾਲ ਮਾਰ ਦਿੱਤੀ। ਚੰਗੀ ਖ਼ਬਰ ਇਹ ਸੀ ਕਿ ਟ੍ਰੇਨ ਦੀ ਰਫ਼ਤਾਰ ਜ਼ਿਆਦਾ ਨਹੀਂ ਸੀ। ਜੇਕਰ ਰਫਤਾਰ ਜ਼ਿਆਦਾ ਹੁੰਦੀ ਤਾਂ ਨੌਜਵਾਨ ਨਾਲ ਵੱਡਾ ਹਾਦਸਾ ਵਾਪਰ ਸਕਦਾ ਸੀ।
ਨੌਜਵਾਨ ਚੱਲਦੀ ਟ੍ਰੇਨ ਦੇ ਬਾਹਰ ਲਟਕ ਰਿਹਾ ਸੀ
ਜਦੋਂ ਵਿਅਕਤੀ ਫੁੱਟਬੋਰਡ ਦੇ ਹੇਠਾਂ ਲਟਕ ਰਿਹਾ ਸੀ ਤਾਂ ਨ ‘ਚ ਮੌਜੂਦ ਇਕ ਵਿਅਕਤੀ ਨੇ ਉਸ ਦੀ ਵੀਡੀਓ ਬਣਾ ਕੇ ਸੋਸ਼ਲ ਮੀਡੀਆ ‘ਤੇ ਪੋਸਟ ਕਰ ਦਿੱਤੀ। ਵੀਡੀਓ ਵਾਇਰਲ ਹੋਣ ਤੋਂ ਬਾਅਦ ਰੇਲਵੇ ਪ੍ਰੋਟੈਕਸ਼ਨ ਫੋਰਸ ਮੁੰਬਈ ਡਿਵੀਜ਼ਨ ਨੇ ਘਟਨਾ ਦਾ ਨੋਟਿਸ ਲਿਆ ਅਤੇ ਕਿਹਾ ਕਿ ਅਜਿਹੇ ਸਟੰਟ ਕਰਨ ਵਾਲਿਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।
ਪੁਲਿਸ ਨੇ ਦਿੱਤਾ ਜਵਾਬ
ਸਭ ਤੋਂ ਪਹਿਲਾਂ ਰੇਲਵੇ ਸੇਵਾ ਨੇ ਇਸ ਮਾਮਲੇ ‘ਤੇ ਆਪਣੀ ਪ੍ਰਤੀਕਿਰਿਆ ਦਿੱਤੀ ਅਤੇ ਇਹ ਮਾਮਲਾ ਕੇਂਦਰੀ ਰੇਲਵੇ ਆਰਪੀਐਫ ਨੂੰ ਸੌਂਪ ਦਿੱਤਾ। ਫਿਰ ਸੈਂਟਰਲ ਰੇਲਵੇ ਆਰਪੀਐਫ ਨੇ ਇਹ ਮਾਮਲਾ ਰੇਲਵੇ ਪ੍ਰੋਟੈਕਸ਼ਨ ਫੋਰਸ ਮੁੰਬਈ ਡਿਵੀਜ਼ਨ ਦੇ ਧਿਆਨ ਵਿੱਚ ਲਿਆਂਦਾ। ਇਸ ਤੋਂ ਬਾਅਦ ਆਰਪੀਐਫ ਟੀਮ ਨੇ ਕਿਹਾ, “ਜਾਣਕਾਰੀ ਲਈ ਧੰਨਵਾਦ। ਮਾਮਲਾ ਜ਼ਰੂਰੀ ਕਾਰਵਾਈ ਲਈ ਸਬੰਧਤ ਅਧਿਕਾਰੀਆਂ ਨੂੰ ਭੇਜ ਦਿੱਤਾ ਗਿਆ ਹੈ।” ਆਰਪੀਐਫ ਨੇ ਅੱਗੇ ਕਿਹਾ, ‘ਤੁਹਾਡੀ ਸ਼ਿਕਾਇਤ ਨੂੰ ਗੰਭੀਰਤਾ ਨਾਲ ਲੈਂਦਿਆਂ, ਰਿਪੋਰਟ ਇਸ ਪ੍ਰਕਾਰ ਹੈ ਕਿ ਕੁਰਲਾ ਤੋਂ ਰਵਾਨਾ ਹੋਣ ਤੋਂ ਬਾਅਦ ਰੇਲਗੱਡੀ ਤਿਲਕ ਨਗਰ ਰੇਲਵੇ ਸਟੇਸ਼ਨ ‘ਤੇ ਰੁਕਦੀ ਹੈ। ਇਸ ਖੇਤਰ ਵਿੱਚ ਜੋ ਵੀ ਅਜਿਹਾ ਸਟੰਟ ਕਰਦਾ ਪਾਇਆ ਗਿਆ, ਉਸ ਵਿਰੁੱਧ ਕਾਰਵਾਈ ਕੀਤੀ ਜਾਵੇਗੀ।’