Funny Video: ਘੁੰਮਣ ਆਈ ਮਹਿਲਾ ਸੈਲਾਨੀ ਦੇ ਹੱਥ 'ਤੇ ਚੜ੍ਹ ਗਿਆ ਬਾਂਦਰ ਤੇ ਪੀਣ ਲੱਗਾ Drink, ਵੀਡੀਓ ਦੇਖ ਕੇ ਤੁਹਾਡਾ ਹਾਸਾ ਨਹੀਂ ਰੁਕੇਗਾ | Monkey climb up on women tourist after he saw her drink video viral read full news details in Punjabi Punjabi news - TV9 Punjabi

Funny Video: ਬਾਂਦਰ ਨੇ ਮਜ਼ੇਦਾਰ ਤਰੀਕੇ ਨਾਲ ਚੋਰੀ ਕੀਤੀ ਔਰਤ ਦੀ Drink, ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

Updated On: 

20 Sep 2024 13:06 PM

Funny Video: ਸੋਸ਼ਲ ਮੀਡੀਆ 'ਤੇ ਇਨ੍ਹੀਂ ਦਿਨੀਂ ਇਕ ਮਜ਼ਾਕੀਆ ਵੀਡੀਓ ਵਾਇਰਲ ਹੋ ਰਹੀ ਹੈ। ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਇਕ ਬਾਂਦਰ ਨੇ ਜਿਵੇਂ ਹੀ ਇਕ ਸੈਲਾਨੀ ਦੇ ਹੱਥ 'ਤੇ ਕੁਝ ਪੀਣ ਲਈ ਦੇਖਿਆ ਤਾਂ ਉਸ ਨੇ ਔਰਤ ਤੋਂ ਡ੍ਰੀਕ ਖੋਣ ਲਈ ਜੋ ਚਾਲ ਚੱਲੀ ਉਹ ਬਹੁਤ ਹੀ ਮਜ਼ੇਦਾਰ ਹੈ।

Funny Video: ਬਾਂਦਰ ਨੇ ਮਜ਼ੇਦਾਰ ਤਰੀਕੇ ਨਾਲ ਚੋਰੀ ਕੀਤੀ ਔਰਤ ਦੀ Drink, ਵੀਡੀਓ ਦੇਖ ਕੇ ਨਹੀਂ ਰੁਕੇਗਾ ਹਾਸਾ

ਘੁੰਮਣ ਆਈ ਮਹਿਲਾ ਸੈਲਾਨੀ ਦੇ ਹੱਥ 'ਤੇ ਚੜ੍ਹ ਗਿਆ ਬਾਂਦਰ ਤੇ ਪੀਣ ਲੱਗਾ Drink

Follow Us On

ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਦਿਲਚਸਪ ਹੈ। ਇੱਥੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਦੇ ਲੜਾਈ-ਝਗੜੇ ਦੇ ਵੀਡੀਓ ਵਾਇਰਲ ਹੋ ਜਾਂਦੇ ਹਨ ਅਤੇ ਕਦੇ ਖਤਰਨਾਕ ਸਟੰਟ ਦੇ ਵੀਡੀਓ ਵਾਇਰਲ ਹੋ ਜਾਂਦੇ ਹਨ। ਇਸ ਤੋਂ ਇਲਾਵਾ ਜੁਗਾੜ ਅਤੇ ਟੈਲੇਂਟ ਦੀਆਂ ਵੀਡੀਓਜ਼ ਵੀ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਪਰ ਕਈ ਵਾਰ ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੁਝ ਜਾਨਵਰਾਂ ਦੇ ਵੀਡੀਓ ਵੀ ਵਾਇਰਲ ਹੋ ਜਾਂਦੇ ਹਨ। ਇਨ੍ਹਾਂ ਵੀਡੀਓਜ਼ ਨੂੰ ਦੇਖ ਕੇ ਕਈ ਵਾਰ ਡਰ ਲੱਗਦਾ ਹੈ ਤੇ ਕਦੇ ਜਾਨਵਰਾਂ ‘ਤੇ ਪਿਆਰ ਆਉਣ ਲੱਗਦਾ ਹੈ। ਇਸ ਤੋਂ ਇਲਾਵਾ ਕੁਝ ਅਜਿਹੇ ਵੀਡੀਓਜ਼ ਹਨ, ਜਿਨ੍ਹਾਂ ਨੂੰ ਦੇਖ ਕੇ ਹਾਸਾ ਨਹੀਂ ਰੁੱਕਦਾ। ਮਜ਼ੇਦਾਰ ਵੀਡੀਓਜ਼ ਜ਼ਿਆਦਾਤਰ ਬਾਂਦਰਾਂ ਦੀਆਂ ਹੀ ਹੁੰਦੀਆਂ ਹਨ। ਹੁਣ ਵੀ ਬਾਂਦਰ ਦਾ ਵੀਡੀਓ ਵਾਇਰਲ ਹੋ ਰਿਹਾ ਹੈ।

ਵਾਇਰਲ ਹੋ ਰਹੇ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਬਾਂਦਰ ਦੀ ਨਜ਼ਰ ਇਕ ਸੈਲਾਨੀ ਦੇ ਹੱਥ ‘ਚ ਰੱਖੀ ਡਰਿੰਕ ‘ਤੇ ਪੈ ਜਾਂਦੀ ਹੈ। ਡਰਿੰਕ ਨੂੰ ਦੇਖਦੇ ਹੀ ਬਾਂਦਰ ਔਰਤ ਦੇ ਕੋਲ ਪਹੁੰਚ ਜਾਂਦਾ ਹੈ। ਇਸ ਤੋਂ ਬਾਅਦ ਬਾਂਦਰ ਔਰਤ ਦੀ ਪੈਂਟ ਫੜ ਕੇ ਉੱਪਰ ਚੜ੍ਹਨਾ ਸ਼ੁਰੂ ਕਰ ਦਿੰਦਾ ਹੈ ਅਤੇ ਕੁਝ ਹੀ ਦੇਰ ‘ਚ ਬਾਂਦਰ ਔਰਤ ਦੇ ਉਸ ਹੱਥ ‘ਤੇ ਬੈਠ ਜਾਂਦਾ ਹੈ, ਜਿਸ ‘ਚ ਉਸ ਨੇ ਡਰਿੰਕ ਫੜੀ ਹੋਈ ਹੈ। ਇੰਨਾ ਹੀ ਨਹੀਂ, ਇਸ ਤੋਂ ਬਾਅਦ ਬਾਂਦਰ ਉਸ ਡਰਿੰਕ ਪੀਣਾ ਸ਼ੁਰੂ ਕਰ ਦਿੰਦਾ ਹੈ। ਇਹ ਸਭ ਦੇਖ ਕੇ ਔਰਤ ਹੈਰਾਨ ਰਹਿ ਜਾਂਦੀ ਹੈ ਅਤੇ ਹੱਸਣ ਲੱਗ ਜਾਂਦੀ ਹੈ। ਇਹ ਵੀਡੀਓ ਕਦੋਂ ਅਤੇ ਕਿੱਥੋਂ ਦੀ ਹੈ, ਇਸ ਬਾਰੇ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਵੀਡੀਓ ਵਾਇਰਲ ਹੋ ਰਹੀ ਹੈ।

ਇਹ ਵੀ ਪੜ੍ਹੋ- ਪਾਕਿਸਤਾਨੀ ਟੀਵੀ ਸ਼ੋਅ ਚ ਔਰਤ ਨੇ ਕੀਤੀ ਕੰਗਨਾ ਰਣੌਤ ਦੀ Mimicry

ਇਸ ਵੀਡੀਓ ਨੂੰ X ਹੈਂਡਲ ‘ਤੇ @Mr_mikoo ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਅੱਜ ਭਰਾ ਦੀ ਪਾਰਟੀ ਹੋ ਗਈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਹਜ਼ਾਰ ਤੋਂ ਵੱਧ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਇਹ ਧੱਕੇਸ਼ਾਹੀ ਹੈ ਦੋਸਤ। ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਕੀ ਹੋ ਰਿਹਾ ਹੈ? ਤੀਜੇ ਯੂਜ਼ਰ ਨੇ ਲਿਖਿਆ- ਵੱਖਰਾ ਸਵੈਗ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਬਾਂਦਰ ਮਸਤੀ ਕਰ ਰਿਹਾ ਹੈ।

Exit mobile version