Shocking News: ਤਿੰਨ ਮਹੀਨਿਆਂ ਤੋਂ ਮਾਂ ਦੇ ਪਿੰਜਰ ਦੀ ਕਰ ਰਿਹਾ ਸੀ ਪੂਜਾ, ਖਵਾਉਂਦਾ ਸੀ ਖਾਣਾ… ਗੁਹਾਟੀ ਦੀ ਇਹ ਕਹਾਣੀ ਦਿਮਾਗ ਨੂੰ ਹਿਲਾ ਦੇਵੇਗੀ

Updated On: 

24 Oct 2024 19:10 PM

Shocking News: ਪੁਲਿਸ ਨੇ ਅਸਾਮ ਦੇ ਗੁਹਾਟੀ ਵਿੱਚ ਇੱਕ 40 ਸਾਲਾ ਵਿਅਕਤੀ ਨੂੰ ਹਿਰਾਸਤ ਵਿੱਚ ਲਿਆ ਹੈ। ਮਾਂ ਦੀ ਮੌਤ ਤੋਂ ਬਾਅਦ ਉਸ ਨੇ ਆਪਣੀ ਮਾਂ ਦੀ ਲਾਸ਼ ਨੂੰ ਘਰ ਵਿੱਚ ਹੀ ਰੱਖ ਲਿਆ ਸੀ। ਉਸ ਆਪਣੀ ਮਾਂ ਦੇ ਪਿੰਜਰ ਦੀ ਪੂਜਾ ਕਰਦਾ ਸੀ ਅਤੇ ਭੋਜਨ ਵੀ ਖਵਾਉਂਦਾ ਸੀ। ਉਸ ਨੂੰ ਲੱਗਾ ਕਿ ਅਜਿਹਾ ਕਰਨ ਨਾਲ ਉਸ ਦੀ ਮਾਂ ਜ਼ਿੰਦਾ ਵਾਪਸ ਆ ਜਾਵੇਗੀ। ਗੁਆਂਢੀਆਂ ਨੇ ਜਦੋਂ ਉਸ ਦੇ ਘਰ ਦੀ ਖਿੜਕੀ ਅੰਦਰ ਝਾਤੀ ਮਾਰੀ ਤਾਂ ਮਾਮਲਾ ਸਾਹਮਣੇ ਆਇਆ।

Shocking News: ਤਿੰਨ ਮਹੀਨਿਆਂ ਤੋਂ ਮਾਂ ਦੇ ਪਿੰਜਰ ਦੀ ਕਰ ਰਿਹਾ ਸੀ ਪੂਜਾ, ਖਵਾਉਂਦਾ ਸੀ ਖਾਣਾ... ਗੁਹਾਟੀ ਦੀ ਇਹ ਕਹਾਣੀ ਦਿਮਾਗ ਨੂੰ ਹਿਲਾ ਦੇਵੇਗੀ

ਤਿੰਨ ਮਹੀਨਿਆਂ ਤੋਂ ਮਾਂ ਦੇ ਪਿੰਜਰ ਦੀ ਕਰ ਰਿਹਾ ਸੀ ਪੂਜਾ, ਹੈਰਾਨ ਕਰ ਦੇਵੇਗੀ ਇਹ ਕਹਾਣੀ Pic Credit: AI generated picture

Follow Us On

ਅਸਾਮ ਦੇ ਗੁਹਾਟੀ ‘ਚ ਇਕ ਹੈਰਾਨ ਅਤੇ ਪਰੇਸ਼ਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿਸ ਨੂੰ ਸੁਣ ਕੇ ਤੁਹਾਡੇ ਵੀ ਲੂਹ ਕੰਡੇ ਖੜੇ ਹੋ ਜਾਣਗੇ।ਇੱਥੇ ਇੱਕ ਵਿਅਕਤੀ ਆਪਣੀ ਮਾਂ ਦੇ ਪਿੰਜਰ ਨਾਲ ਪਿਛਲੇ ਤਿੰਨ ਮਹੀਨਿਆਂ ਤੋਂ ਰਹਿ ਰਿਹਾ ਸੀ। ਉਹ ਹਰ ਰੋਜ਼ ਆਪਣੇ ਹੱਥਾਂ ਨਾਲ ਪਿੰਜਰ ਨੂੰ ਖਾਣ ਖੁਵਾਉਣ ਦੀ ਕੋਸ਼ਿਸ਼ ਵੀ ਕਰਦਾ ਸੀ। ਹੈਰਾਨੀ ਦੀ ਗੱਲ ਇਹ ਸੀ ਕਿ ਉਕਤ ਵਿਅਕਤੀ ਨੇ ਇੰਨੇ ਸਮੇਂ ਤੋਂ ਖੁਦ ਨੂੰ ਕਮਰੇ ‘ਚ ਬੰਦ ਰੱਖਿਆ ਹੋਇਆ ਸੀ। ਉਹ ਨਾ ਤਾਂ ਬਾਹਰ ਨਿਕਲਿਆ ਅਤੇ ਨਾ ਹੀ ਕਿਸੇ ਨੂੰ ਆਪਣੇ ਘਰ ਅੰਦਰ ਆਉਣ ਦਿੱਤਾ। ਇਸ ਘਰ ਵਿੱਚ ਕੀ ਹੋ ਰਿਹਾ ਹੈ, ਇਸ ਬਾਰੇ ਕਿਸੇ ਨੂੰ ਕੋਈ ਸੁਰਾਗ ਵੀ ਨਹੀਂ ਸੀ।

ਲਾਸ਼ ਪਿੰਜਰ ਬਣ ਚੁੱਕੀ ਸੀ। ਜਦੋਂ ਬਦਬੂ ਆਉਣ ਲੱਗੀ ਤਾਂ ਗੁਆਂਢੀਆਂ ਨੇ ਉਸ ਵਿਅਕਤੀ ਨਾਲ ਗੱਲ ਕਰਨ ਬਾਰੇ ਸੋਚਿਆ। ਉਨ੍ਹਾਂ ਨੇ ਕਈ ਦਿਨਾਂ ਤੋਂ ਆਦਮੀ ਦੀ ਮਾਂ ਨੂੰ ਵੀ ਨਹੀਂ ਦੇਖਿਆ ਸੀ। ਇਸ ਲਈ ਮਨ ਵਿੱਚ ਸੰਦੇਹ ਪੈਦਾ ਹੋ ਗਿਆ। ਕੁਝ ਗੁਆਂਢੀ ਮਿਲ ਕੇ ਉਸ ਦੇ ਘਰ ਪਹੁੰਚ ਗਏ। ਪੁੱਛਿਆ ਤੇਰੀ ਮਾਂ ਕਿੱਥੇ ਹੈ। ਵਿਅਕਤੀ ਨੇ ਅਚਾਨਕ ਕਿਹਾ – ਉਹ ਮਰ ਗਈ ਹੈ। ਇਹ ਸੁਣ ਕੇ ਗੁਆਂਢੀ ਹੈਰਾਨ ਰਹਿ ਗਏ। ਉਸ ਨੇ ਪੁੱਛਿਆ ਕਿ ਤੁਸੀਂ ਕਿਸੇ ਨੂੰ ਦੱਸਿਆ ਕਿਉਂ ਨਹੀਂ? ਮ੍ਰਿਤਕ ਦੇਹ ਦਾ ਸਸਕਾਰ ਕਦੋਂ ਹੋਇਆ? ਨੌਜਵਾਨ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਅਤੇ ਦਰਵਾਜ਼ਾ ਬੰਦ ਕਰਕੇ ਅੰਦਰ ਚਲਾ ਗਿਆ।

ਜਦੋਂ ਗੁਆਂਢੀਆਂ ਨੇ ਦੁਬਾਰਾ ਖਿੜਕੀ ਵਿੱਚੋਂ ਝਾਤੀ ਮਾਰੀ ਤਾਂ ਉਹ ਹੈਰਾਨ ਰਹਿ ਗਏ। ਆਦਮੀ ਇੱਕ ਪਿੰਜਰ ਨੂੰ ਖਾਣਾ ਖੁਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਲੋਕਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਵਿਅਕਤੀ ਦੇ ਘਰ ਦੀ ਤਲਾਸ਼ੀ ਲਈ ਤਾਂ ਉਨ੍ਹਾਂ ਨੂੰ ਪਿੰਜਰ ਮਿਲਿਆ। ਪਤਾ ਲੱਗਾ ਕਿ ਇਹ ਪਿੰਜਰ ਨੌਜਵਾਨ ਦੀ ਮਾਂ ਦਾ ਸੀ। ਪੁਲਿਸ ਨੇ ਤੁਰੰਤ ਨੌਜਵਾਨ ਨੂੰ ਹਿਰਾਸਤ ਵਿੱਚ ਲੈ ਲਿਆ। ਪੁਲਿਸ ਦਾ ਕਹਿਣਾ ਹੈ ਕਿ ਨੌਜਵਾਨ ਮਾਨਸਿਕ ਤੌਰ ‘ਤੇ ਕਮਜ਼ੋਰ ਲੱਗ ਰਿਹਾ ਹੈ। ਉਸ ਨੇ ਅਜਿਹਾ ਕਿਉਂ ਕੀਤਾ, ਇਹ ਤਾਂ ਬਾਅਦ ਵਿਚ ਹੀ ਸਪੱਸ਼ਟ ਹੋ ਸਕੇਗਾ। ਫਿਲਹਾਲ ਨੌਜਵਾਨ ਦਾ ਮੈਡੀਕਲ ਕਰਵਾਇਆ ਗਿਆ ਹੈ। ਇਸ ਸਬੰਧੀ ਮ੍ਰਿਤਕ ਔਰਤ ਦੇ ਰਿਸ਼ਤੇਦਾਰਾਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਮਾਮਲੇ ਦੀ ਜਾਂਚ ਚੱਲ ਰਹੀ ਹੈ।

ਪਤੀ ਦੀ ਪੈਨਸ਼ਨ ਨਾਲ ਘਰ ਦਾ ਗੁਜ਼ਾਰਾ

ਇਹ ਘਟਨਾ ਗੁਹਾਟੀ ਦੇ ਰੌਬਿਨਸਨ ਸਟਰੀਟ ‘ਚ ਵਾਪਰੀ। ਇੱਥੇ ਪੂਰਨਿਮਾ ਦੇਵੀ ਨਾਂ ਦੀ ਔਰਤ ਆਪਣੇ 40 ਸਾਲਾ ਪੁੱਤਰ ਜੈਦੀਪ ਦੇਵ ਨਾਲ ਰਹਿੰਦੀ ਸੀ। ਪਤੀ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਗੁਜ਼ਾਰਾ ਪੈਨਸ਼ਨ ‘ਤੇ ਹੀ ਚੱਲ ਰਿਹਾ ਸੀ। ਮਾਂ-ਪੁੱਤ ਨੇ ਕਿਸੇ ਨਾਲ ਗੱਲ ਨਹੀਂ ਕਰਦੇ ਸੀ। ਦੋਵੇਂ ਬਸ ਆਪਣੇ ਆਪ ਵਿੱਚ ਹੀ ਰਹਿੰਦੇ ਸੀ। ਜਦੋਂ ਕੁਝ ਦਿਨਾਂ ਤੱਕ ਔਰਤ ਨਜ਼ਰ ਨਹੀਂ ਆਈ ਤਾਂ ਗੁਆਂਢੀਆਂ ਨੂੰ ਸ਼ੱਕ ਹੋ ਗਿਆ। ਇਸ ਤੋਂ ਇਲਾਵਾ ਔਰਤ ਦੇ ਘਰੋਂ ਵੀ ਬਦਬੂ ਆ ਰਹੀ ਸੀ। ਇਸ ਤੋਂ ਬਾਅਦ ਜਦੋਂ ਗੁਆਂਢੀਆਂ ਨੇ ਜੈਦੀਪ ਨੂੰ ਉਸ ਦੀ ਮਾਂ ਬਾਰੇ ਪੁੱਛਿਆ ਤਾਂ ਉਹ ਕੋਈ ਸਹੀ ਜਵਾਬ ਨਹੀਂ ਦੇ ਸਕਿਆ। ਇਸ ਲਈ ਗੁਆਂਢੀਆਂ ਨੇ ਉਸ ਦੀ ਖਿੜਕੀ ਵਿੱਚੋਂ ਝਾਕ ਕੇ ਅੰਦਰ ਦੇਖਿਆ।

ਇਹ ਵੀ ਪੜ੍ਹੋ- ਮੈਡੀਕਲ ਕਾਲਜ ਦੇ ਪ੍ਰੋਫੈਸਰ ਨੇ ਰੈਂਪ ਵਾਕ ਕਰਦੇ ਹੋਏ ਰਣਵੀਰ ਸਿੰਘ ਦੇ ਗੀਤ ਤੇ ਕੀਤਾ ਜਬਰਦਸਤ ਡਾਂਸ

ਮਾਂ ਨੂੰ ਜ਼ਿੰਦਾ ਕਰਨਾ ਚਾਹੁੰਦਾ ਸੀ

ਉਨ੍ਹਾਂ ਨੇ ਜੈਦੀਪ ਨੂੰ ਪਿੰਜਰ ਨੂੰ ਖਾਣਾ ਖਵਾਉਂਦੇ ਦੇਖਿਆ। ਇਸ ਦੀ ਸੂਚਨਾ ਤੁਰੰਤ ਪੁਲਿਸ ਨੂੰ ਦੇ ਦਿੱਤੀ ਗਈ। ਜਾਂਚ ‘ਚ ਪਤਾ ਲੱਗਾ ਕਿ ਨੌਜਵਾਨ ਦੀ ਦਿਮਾਗੀ ਹਾਲਤ ਠੀਕ ਨਹੀਂ ਹੈ। ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸ ਦੀ ਮਾਂ ਦੀ ਮੌਤ ਕਿਵੇਂ ਹੋਈ। ਪੁੱਛਗਿੱਛ ਦੌਰਾਨ ਜੈਦੀਪ ਨੇ ਸਿਰਫ਼ ਇੰਨਾ ਹੀ ਕਿਹਾ ਕਿ ਉਹ ਆਪਣੀ ਮਾਂ ਦੇ ਪਿੰਜਰ ਨੂੰ ਜ਼ਿੰਦਾ ਵਾਪਸ ਲਿਆਉਣ ਲਈ ਪੂਜਾ ਕਰਦਾ ਸੀ। ਉਸਨੂੰ ਯਕੀਨ ਸੀ ਕਿ ਇੱਕ ਦਿਨ ਉਹ ਜ਼ਰੂਰ ਜ਼ਿੰਦਾ ਹੋ ਜਾਵੇਗੀ।