Viral Video: ਸਮਾਨ ਚੋਰੀ ਕਰਨ ਲਈ ਸ਼ਖਸ ਨੇ ਅਪਣਾਈ ਅਨੋਖੀ ਤਕਨੀਕ, ਵੀਡੀਓ ਦੇਖ ਰਹਿ ਜਾਓਗੇ ਹੈਰਾਨ
Viral Video: ਸੋਸ਼ਲ ਮੀਡੀਆ 'ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ 'ਚ ਇਕ ਵਿਅਕਤੀ ਦੁਕਾਨ 'ਚੋਂ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਆਪਣੇ ਦੋਸਤ ਨਾਲ ਬਾਈਕ 'ਤੇ ਬੈਠਾ ਦੁਕਾਨ ਦੇ ਸਾਹਮਣੇ ਆਉਂਦਾ ਹੈ। ਇਸ ਤੋਂ ਬਾਅਦ ਉਹ ਬਾਈਕ ਤੋਂ ਉਤਰ ਕੇ ਦੁਕਾਨ 'ਤੇ ਪਹੁੰਚ ਜਾਂਦਾ ਹੈ ਅਤੇ ਉਸ ਦਾ ਦੋਸਤ ਬਾਈਕ 'ਤੇ ਬੈਠਾ ਰਹਿੰਦਾ ਹੈ।
ਵਾਇਰਲ ਵੀਡੀਓ (Pic Source: X/@MojClips)
ਸੋਸ਼ਲ ਮੀਡੀਆ ਤੇ ਬਹੁੱਤ ਸਾਰੀਆਂ ਵੀਡੀਓਜ਼ ਲੋਕਾਂ ਦਾ ਧਿਆਨ ਖਿਚਦੀਆਂ ਹਨ। ਵੀਡੀਓ ਭਾਵੇਂ ਡਾਂਸ ਦਾ ਹੋਵੇ ਜਾਂ ਲੜਾਈ ਦਾ ਜਾਂ ਫਿਰ ਕੁਝ ਹੋਰ ਹੁੰਦਾ ਦਿਖਾਈ ਦੇ ਰਿਹਾ ਹੋਵੇ, ਜੇਕਰ ਉਸ ਵੀਡੀਓ ਨੇ ਇੰਟਰਨੈੱਟ ਯੂਜ਼ਰ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਤਾਂ ਵਾਇਰਲ ਹੋਣਾ ਯਕੀਨੀ ਹੈ। ਤੁਸੀਂ ਵੀ ਅਜਿਹੇ ਕਈ ਵੀਡੀਓ ਦੇਖੇ ਹੋਣਗੇ ਜੋ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਹਨ। ਇਸ ਸਮੇਂ ਚੋਰੀ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਨੂੰ ਦੇਖ ਕੇ ਤੁਹਾਡੇ ਹੋਸ਼ ਉੱਡ ਜਾਓਗੇ। ਆਓ ਤੁਹਾਨੂੰ ਦੱਸਦੇ ਹਾਂ ਵਾਇਰਲ ਵੀਡੀਓ ਬਾਰੇ।
ਸੋਸ਼ਲ ਮੀਡੀਆ ‘ਤੇ ਇਕ ਵੀਡੀਓ ਵਾਇਰਲ ਹੋ ਰਹੀ ਹੈ ਜਿਸ ‘ਚ ਇਕ ਵਿਅਕਤੀ ਦੁਕਾਨ ‘ਚੋਂ ਚੋਰੀ ਕਰਦਾ ਨਜ਼ਰ ਆ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਕ ਵਿਅਕਤੀ ਆਪਣੇ ਦੋਸਤ ਨਾਲ ਬਾਈਕ ‘ਤੇ ਬੈਠਾ ਦੁਕਾਨ ਦੇ ਸਾਹਮਣੇ ਆਉਂਦਾ ਹੈ। ਇਸ ਤੋਂ ਬਾਅਦ ਉਹ ਬਾਈਕ ਤੋਂ ਉਤਰ ਕੇ ਦੁਕਾਨ ‘ਤੇ ਪਹੁੰਚ ਜਾਂਦਾ ਹੈ ਅਤੇ ਉਸ ਦਾ ਦੋਸਤ ਬਾਈਕ ‘ਤੇ ਬੈਠਾ ਰਹਿੰਦਾ ਹੈ। ਉਹ ਦੁਕਾਨਦਾਰ ਤੋਂ ਸਾਮਾਨ ਲੈ ਕੇ ਆਪਣੇ ਦੋਸਤ ਨੂੰ ਦਿਖਾਉਣ ਦੇ ਬਹਾਨੇ ਉਸ ਕੋਲ ਪਹੁੰਚ ਜਾਂਦਾ ਹੈ। ਇਸ ਦੌਰਾਨ ਉਹ ਬਾਈਕ ਸਟਾਰਟ ਕਰਦਾ ਹੈ ਅਤੇ ਫਿਰ ਦੋਵੇਂ ਦੁਕਾਨ ਤੋਂ ਭੱਜ ਜਾਂਦੇ ਹਨ। ਚੋਰੀ ਦੀ ਇਹ ਘਟਨਾ ਸੀਸੀਟੀਵੀ ‘ਚ ਰਿਕਾਰਡ ਹੋ ਗਈ ਅਤੇ ਹੁਣ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ।
चोरी की एडवांस टेक्नीक 😁 pic.twitter.com/QECQoSjdnd — Moj Clips (@MojClips) September 4, 2024
ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X ‘ਤੇ @MojClips ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਚੋਰੀ ਦੀ ਐਡਵਾਂਸਡ ਤਕਨੀਕ।’ ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਲਿਖਿਆ- ਆਹ ਕਿਸਨੇ ਸਿਖਾਇਆ? ਇਕ ਹੋਰ ਯੂਜ਼ਰ ਨੇ ਲਿਖਿਆ- ਇਹ ਦਿਨ-ਦਿਹਾੜੇ ਲੁੱਟ ਹੈ। ਤੀਜੇ ਯੂਜ਼ਰ ਨੇ ਲਿਖਿਆ- ਇਹ ਅਗਲਾ ਪੱਧਰ ਹੈ। ਇਕ ਹੋਰ ਯੂਜ਼ਰ ਨੇ ਲਿਖਿਆ- ਹਰ ਰੋਜ਼ ਇਹ ਲੋਕ ਚੋਰੀ ਦਾ ਨਵਾਂ ਤਰੀਕਾ ਲੱਭਦੇ ਹਨ।
