Viral: ਕੰਨਾਂ ਵਿੱਚ Earphones ਲਗਾ ਕੇ ਮੈਟਰੋ ‘ਚ ਸ਼ਖਸ ਨੇ ਕੀਤਾ ਧਮਾਕੇਦਾਰ ਡਾਂਸ, Passengers ਨੇ ਆਦਮੀ ਦੀ ਮਸਤੀ ਦੇਖ ਲਏ ਮਜ਼ੇ
Funny Viral Video: ਦਿੱਲੀ ਮੈਟਰੋ ਵਿੱਚ ਸੀਟਾਂ ਲਈ ਲੜਨ, ਗਾਉਣ ਅਤੇ ਨੱਚਣ ਦੇ ਵੀਡੀਓਜ਼ ਹਰ ਰੋਜ਼ ਵਾਇਰਲ ਹੁੰਦੇ ਰਹਿੰਦੇ ਹਨ। ਇਸ ਸੰਬੰਧ ਵਿੱਚ ਇਨ੍ਹੀਂ ਦਿਨੀਂ ਇੱਕ ਵੀਡੀਓ ਸਾਹਮਣੇ ਆਇਆ ਹੈ। ਜਿਸ ਵਿੱਚ ਇੱਕ ਵਿਅਕਤੀ ਕੰਨਾਂ ਵਿੱਚ Earphones ਲਗਾ ਕੇ ਅਜਿਹਾ ਕੁਝ ਕਰਦਾ ਹੈ। ਜਿਸ ਨੂੰ ਦੇਖ ਕੇ ਮੈਟਰੋ ਵਿੱਚ ਬੈਠੇ ਯਾਤਰੀ ਉਸ ਦੇ ਮਜ਼ੇ ਲੈਣਾ ਸ਼ੁਰੂ ਕਰ ਦਿੰਦੇ ਹਨ।
ਦਿੱਲੀ ਮੈਟਰੋ ਦੇ ਵੀਡੀਓ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੇ ਰਹਿੰਦੇ ਹਨ। ਫਾਲੋਅਰਜ਼ ਵਧਾਉਣ ਦਾ ਕ੍ਰੇਜ਼ ਲੋਕਾਂ ਵਿੱਚ ਇੰਨਾ ਜ਼ਿਆਦਾ ਹੈ ਕਿ ਉਹ ਕੁਝ ਵੀ ਕਿਤੇ ਵੀ ਕਰਨਾ ਸ਼ੁਰੂ ਕਰ ਦਿੰਦੇ ਹਨ। ਲਾਈਕਸ ਅਤੇ ਵਿਊਜ਼ ਦੇ ਲਈ ਇਨ੍ਹਾਂ ਦੀਆਂ ਹਰਕਤਾਂ ਕਾਰਨ ਅਕਸਰ ਯਾਤਰੀ ਪਰੇਸ਼ਾਨ ਹੋ ਜਾਂਦੇ ਹਨ। ਕਈ ਵਾਰ ਇਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕੀਤੀ ਜਾਂਦੀ ਹੈ, ਪਰ ਫਿਰ ਵੀ ਦਿੱਲੀ ਮੈਟਰੋ ਦੇ ਅੰਦਰ ਡਾਂਸ ਕਰਨ ਦਾ ਕ੍ਰੇਜ਼ ਨੌਜਵਾਨਾਂ ਤੋਂ ਦੂਰ ਨਹੀਂ ਹੋ ਰਿਹਾ। ਇਨ੍ਹੀਂ ਦਿਨੀਂ ਇੱਕ ਅਜਿਹਾ ਹੀ ਵੀਡੀਓ ਸਾਹਮਣੇ ਆਇਆ ਹੈ। ਜਿਸਨੂੰ ਦੇਖਣ ਤੋਂ ਬਾਅਦ ਹਰ ਕੋਈ ਹੈਰਾਨ ਹੈ।
ਦਿੱਲੀ ਮੈਟਰੋ ਹੁਣ ਸਿਰਫ਼ Public Transport ਨਹੀਂ ਰਹੀ। ਸਗੋਂ ਹੁਣ ਮੈਟਰੋ ਜਨਤਾ ਲਈ ਕੰਟੈਂਟ ਬਣਾਉਣ ਦਾ ਇੱਕ ਕੇਂਦਰ ਬਣ ਗਈ ਹੈ। ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ Active ਹੋ ਤਾਂ ਤੁਸੀਂ ਵੀ ਉਹ ਵੀਡੀਓਜ਼ ਜ਼ਰੂਰ ਦੇਖਦੇ ਹੋਣਗੇ ਜੋ Content Creators ਸ਼ੇਅਰ ਕਰਦੇ ਹਨ । ਦਿੱਲੀ ਤੋਂ ਮੁੰਬਈ ਅਤੇ ਕੋਲਕਾਤਾ ਮੈਟਰੋ ਤੱਕ ਦੇ ਬਹੁਤ ਸਾਰੇ ਵੀਡੀਓ ਇੰਟਰਨੈੱਟ ‘ਤੇ ਉਪਲਬਧ ਹਨ। ਹੁਣ ਇਸ ਵੀਡੀਓ ਨੂੰ ਹੀ ਦੇਖੋ ਜਿਸ ਵਿੱਚ ਇੱਕ ਵਿਅਕਤੀ ਰੀਲ ਬਣਾਉਣ ਵਿੱਚ ਇੰਨਾ ਰੁੱਝਿਆ ਹੋਇਆ ਹੈ ਕਿ ਉਸਨੂੰ ਆਪਣੇ ਆਲੇ-ਦੁਆਲੇ ਕੁਝ ਵੀ ਦਿਖਾਈ ਨਹੀਂ ਦੇ ਰਿਹਾ।
You don’t need any subscription to binge watch in Delhi Metro
byu/devil_sees indelhi
ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਮੈਟਰੋ ਦੇ ਦਰਵਾਜ਼ੇ ‘ਤੇ ਖੜ੍ਹਾ ਹੈ ਅਤੇ ਆਪਣੀ ਮੰਜ਼ਿਲ ‘ਤੇ ਪਹੁੰਚਣ ਦੀ ਉਡੀਕ ਕਰ ਰਿਹਾ ਹੈ। ਉਸਨੇ ਕੰਨਾਂ ਵਿੱਚ ਈਅਰਫੋਨ ਲਗਾਏ ਹਨ ਅਤੇ ਗਾਣਾ ਸੁਣਦੇ ਹੋਏ… ਅਚਾਨਕ ਉਸਨੂੰ ਕੁਝ ਅਜਿਹਾ ਹੁੰਦਾ ਹੈ ਕਿ ਉਹ ਪੂਰੇ ਜੋਸ਼ ਨਾਲ ਨੱਚਣ ਲੱਗ ਪੈਂਦਾ ਹੈ। ਜਿਵੇਂ ਉਹ ਕਿਸੇ ਸਟੇਜ ‘ਤੇ ਪ੍ਰਦਰਸ਼ਨ ਕਰ ਰਿਹਾ ਹੋਵੇ। ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਜਿੱਥੇ ਬਹੁਤ ਸਾਰੇ ਲੋਕ ਹੈਰਾਨ ਹਨ, ਉੱਥੇ ਹੀ ਬਹੁਤ ਸਾਰੇ ਲੋਕ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵਿਅਕਤੀ ਦੇ ਮਜ਼ੇ ਲੈਂਦੇ ਦਿਖਾਈ ਦੇ ਰਹੇ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- Bed ਨੂੰ ਕਾਰ ਵਿੱਚ ਸ਼ਿਫਟ ਕਰਕੇ ਸ਼ਖਸ ਨੇ ਸੜਕ ਤੇ ਭਰੇ ਫੱਰਾਟੇ, ਵੀਡੀਓ ਦੇਖ ਲੋਕਾਂ ਨੇ ਲਏ ਰੱਜ ਕੇ ਮਜ਼ੇ
ਇਸ ਵੀਡੀਓ ਨੂੰ Reddit ‘ਤੇ devil_sees ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਇਸਨੂੰ ਦੇਖਣ ਤੋਂ ਬਾਅਦ ਲੋਕ ਇਸ ‘ਤੇ ਕਮੈਂਟਸ ਕਰ ਰਹੇ ਹਨ। ਇੱਕ ਯੂਜ਼ਰ ਨੇ ਵੀਡੀਓ ‘ਤੇ ਕਮੈਂਟ ਕੀਤਾ ਅਤੇ ਲਿਖਿਆ, ‘ਭਰਾ, ਮੈਟਰੋ ਵਿੱਚ ਅਜਿਹੇ ਕੰਮ ਕੌਣ ਕਰਦਾ ਹੈ?’ ਜਦੋਂ ਕਿ ਇੱਕ ਹੋਰ ਨੇ ਲਿਖਿਆ ਕਿ ਮੈਂ ਲਗਭਗ ਹਰ ਰੋਜ਼ ਮੈਟਰੋ ਵਿੱਚ ਡਰਾਮਾ ਦੇਖਦਾ ਹਾਂ… ਹੁਣ ਇਹ ਚੀਜ਼ਾਂ ਬਹੁਤ ਆਮ ਹੋ ਗਈਆਂ ਹਨ। ਇੱਕ ਹੋਰ ਨੇ ਲਿਖਿਆ ਕਿ ਅਜਿਹੇ ਲੋਕਾਂ ਦੀਆਂ ਵੀਡੀਓਜ਼ ਲੋਕਾਂ ਦੇ ਮੂਡ ਨੂੰ ਤਾਜ਼ਾ ਕਰਦੀਆਂ ਹਨ।