Dangerous Stunt: ਦੋ ਚੱਲਦੀਆਂ ਕਾਰਾਂ ‘ਤੇ ਖੜ੍ਹੇ ਹੋ ਕੇ ਸ਼ਖਸ ਨੇ ਮਾਰੀ ਛਾਲ, ਦੇਖੋ ਖਤਰਨਾਕ ਸਟੰਟ

Updated On: 

09 Jul 2024 13:27 PM IST

Dangerous Stunt Video: ਸੋਸ਼ਲ ਮੀਡੀਆ 'ਤੇ ਇਕ ਬੇਹੱਦ ਖਤਰਨਾਕ ਕਾਰ ਸਟੰਟ ਦੀ ਵੀਡੀਓ ਵਾਇਰਲ ਹੋਈ ਹੈ, ਜਿਸ 'ਚ ਇਕ ਨੌਜਵਾਨ ਦੋ ਤੇਜ਼ ਰਫਤਾਰ ਕਾਰਾਂ ਦੇ ਉੱਪਰ ਖੜ੍ਹਾ ਹੈ ਅਤੇ ਤੀਜੀ 'ਤੇ ਛਾਲ ਮਾਰਦਾ ਹੈ। ਨੌਜਵਾਨਾਂ ਨੂੰ ਅਜਿਹੇ ਖਤਰਨਾਕ ਸਟੰਟ ਕਰਨ ਤੋਂ ਬਚਣਾ ਚਾਹੀਦਾ ਹੈ, ਕਿਉਂਕਿ ਜ਼ਿੰਦਗੀ ਕੀਮਤੀ ਹੈ ਅਤੇ ਕੋਈ ਜੋਖਮ ਨਹੀਂ ਲੈਣਾ ਚਾਹੀਦਾ।

Dangerous Stunt: ਦੋ ਚੱਲਦੀਆਂ ਕਾਰਾਂ ਤੇ ਖੜ੍ਹੇ ਹੋ ਕੇ ਸ਼ਖਸ ਨੇ ਮਾਰੀ ਛਾਲ, ਦੇਖੋ ਖਤਰਨਾਕ ਸਟੰਟ

ਮੁੰਡੇ ਨੇ 3 ਕਾਰਾਂ ਨਾਲ ਕੀਤਾ ਖਤਰਨਾਕ ਸਟੰਟ, ਲੋਕਾਂ ਨੇ ਕਿਹਾ- ਭਰਾ ਜ਼ਿੰਗਦੀ ਕਿਮਤੀ ਹੈ

Follow Us On

ਅੱਜ ਦੀ ਪੀੜ੍ਹੀ ਦੇ ਨੌਜਵਾਨਾਂ ਨੂੰ ਪਤਾ ਨਹੀਂ ਕੀ ਹੋ ਗਿਆ ਹੈ, ਉਹ ਆਪਣੀ ਬਹਾਦਰੀ ਦਿਖਾਉਣ ਅਤੇ ਰੋਮਾਂਚ ਦੀ ਭਾਲ ਵਿਚ ਖਤਰਨਾਕ ਸਟੰਟ ਕਰਨ ਤੋਂ ਪਿੱਛੇ ਨਹੀਂ ਹਟਦੇ। ਵੀਡੀਓ ‘ਤੇ ਲਾਈਕਸ ਅਤੇ ਵਿਊਜ਼ ਇਕੱਠੇ ਕਰਨ ਲਈ, ਉਹ ਇਹ ਵੀ ਨਹੀਂ ਸੋਚਦੇ ਕਿ ਇਸ ਨਾਲ ਉਨ੍ਹਾਂ ਦੀ ਜਾਨ ਖਤਰੇ ‘ਚ ਪੈ ਸਕਦੀ ਹੈ। ਸੋਸ਼ਲ ਮੀਡੀਆ ‘ਤੇ ਅਜਿਹੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਸ ‘ਚ ਮੁੰਡੇ ਬਾਈਕ ਅਤੇ ਕਾਰਾਂ ਨਾਲ ਖਤਰਨਾਕ ਸਟੰਟ ਕਰਦੇ ਦਿਖਾਈ ਦਿੰਦੇ ਹਨ। ਹੁਣ ਅਜਿਹੀ ਹੀ ਇਕ ਵੀਡੀਓ ਨੇ ਇੰਟਰਨੈੱਟ ‘ਤੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ, ਜਿਸ ‘ਚ ਇਕ ਨੌਜਵਾਨ ਬੇਹੱਦ ਖਤਰਨਾਕ ਸਟੰਟ ਕਰਦਾ ਨਜ਼ਰ ਆ ਰਿਹਾ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਨੌਜਵਾਨ ਦੋ ਤੇਜ਼ ਰਫਤਾਰ ਕਾਰਾਂ ਦੇ ਬੋਨਟ ‘ਤੇ ਖੜ੍ਹਾ ਹੈ ਅਤੇ ਜਦੋਂ ਇਹ ਕਾਰਾਂ ਤੀਜੀ ਕਾਰ ਦੇ ਨੇੜੇ ਪਹੁੰਚੀਆਂ ਤਾਂ ਉਸ ‘ਤੇ ਛਾਲ ਮਾਰ ਦਿੱਤੀ। ਜ਼ਾਹਿਰ ਹੈ ਕਿ ਇਹ ਸਟੰਟ ਪੂਰੀ ਪਲਾਨਇੰਗ ਅਤੇ ਤਕਨੀਕ ਨਾਲ ਕੀਤਾ ਗਿਆ ਸੀ, ਪਰ ਇਸ ਵਿੱਚ ਮਾਮੂਲੀ ਜਿਹੀ ਗਲਤੀ ਨੌਜਵਾਨ ਦੀ ਜਾਨ ਵੀ ਲੈ ਸਕਦੀ ਸੀ।

ਇਹ ਵੀ ਪੜ੍ਹੋ- Delhi Metro ਚ ਪਰਸ ਚੋਰੀ ਕਰਦਾ ਫੜਿਆ ਗਿਆ ਚੋਰ, ਵੇਖੋ ਕਿਵੇਂ ਪਈਆਂ ਚਪੇੜਾਂ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸਟੰਟਮੈਨ ਇਵਗੇਨੀ ਚੇਬੋਟਾਰੇਵ ਦਾ ਕਹਿਣਾ ਹੈ ਕਿ ਹੁਣ ਤੱਕ ਉਹ 109 ਵਾਰ ਆਪਣੀ ਜਾਨ ਖਤਰੇ ‘ਚ ਪਾ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਕਈ ਇੰਸਟਾਗ੍ਰਾਮ ਯੂਜ਼ਰਸ ਉਸ ਦੀ ਹਿੰਮਤ ਅਤੇ ਤਕਨੀਕ ਦੀ ਤਾਰੀਫ ਕਰ ਰਹੇ ਹਨ। ਹਾਲਾਂਕਿ ਕੁਝ ਲੋਕਾਂ ਨੇ ਸੁਰੱਖਿਆ ਉਪਾਵਾਂ ਨੂੰ ਨਜ਼ਰਅੰਦਾਜ਼ ਕਰਨ ਲਈ ਉਸ ਦੀ ਆਲੋਚਨਾ ਵੀ ਕੀਤੀ ਹੈ।

ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 2.5 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ, ਜਦਕਿ 14 ਲੱਖ ਲੋਕ ਇਸ ਨੂੰ ਲਾਈਕ ਕਰ ਚੁੱਕੇ ਹਨ। ਇਹ ਖਤਰਨਾਕ ਸਟੰਟ ਇੰਟਰਨੈੱਟ ‘ਤੇ ਚਰਚਾ ਦਾ ਵਿਸ਼ਾ ਬਣ ਗਿਆ ਹੈ। ਇੱਕ ਯੂਜ਼ਰ ਨੇ ਕਮੈਂਟ ਕੀਤਾ ਹੈ, ਭਾਈ, ਜ਼ਿੰਦਗੀ ਕੀਮਤੀ ਹੈ, ਇਸ ਨੂੰ ਖ਼ਤਰੇ ਵਿੱਚ ਨਾ ਪਾਓ। ਇਸ ਦੇ ਨਾਲ ਹੀ ਹੋਰਾਂ ਦਾ ਕਹਿਣਾ ਹੈ ਕਿ ਇਸੇ ਕਾਰਨ ਮਰਦ ਜ਼ਿਆਦਾ ਦੇਰ ਨਹੀਂ ਜੀਉਂਦੇ।