Viral Video: ਇਹ ਆਦਮੀ ਹੈ ਜਾਂ ਗ੍ਰਾਈਂਡਰ…ਇੱਕੋ ਵਾਰ ‘ਚ ਕੱਟੇ ਦਰਜਨਾਂ ਕਿਲੋ ਪਿਆਜ਼, ਦੇਖੋ ਵੀਡੀਓ
Viral Video:ਸੋਸ਼ਲ ਮੀਡੀਆ ਤੇ ਆਏ ਦਿਨ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓ ਵਿੱਚ ਲੋਕ ਆਪਣਾ ਅਨੌਖਾ ਟੈਲੇਂਟ ਦਿਖਾਉਂਦੇ ਨਜ਼ਰ ਆਉਂਦੇ ਹਨ। ਅਜਿਹਾ ਹੀ ਇਕ ਵੀਡੀਓ ਹੇਲ ਹੀ ਵਿੱਚ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ ਵਿਅਕਤੀ ਆਪਣੇ ਹੱਥ ਵਿੱਚ ਚਾਕੂ ਫੜ ਕੇ ਇੱਕ ਵੱਡੇ ਭਾਂਡੇ ਵਿੱਚ ਤੇਜ਼ੀ ਨਾਲ ਘੁੰਮਾਉਂਦਾ ਹੈ, ਜਿਸ ਕਾਰਨ ਭਾਂਡੇ ਵਿੱਚ ਰੱਖੇ ਕਈ ਪਿਆਜ਼ ਇੱਕ ਵਾਰ ਵਿੱਚ ਕੱਟੇ ਜਾਂਦੇ ਹਨ। ਇੰਝ ਲੱਗਦਾ ਹੈ ਜਿਵੇਂ ਬੰਦੇ ਦਾ ਹੱਥ ਗ੍ਰਾਈਂਡਰ ਵਾਂਗ ਕੰਮ ਕਰ ਰਿਹਾ ਹੋਵੇ।
ਸੋਸ਼ਲ ਮੀਡੀਆ ਕਈ ਸਾਰੀਆਂ ਅਨੌਖੀ ਅਤੇ ਹੈਰਾਨੀਜਨਕ ਵੀਡੀਓ ਨਾਲ ਭਰਿਆ ਹੋਇਆ ਹੈ. ਸੋਸ਼ਲ ਮੀਡੀਆ ‘ਤੇ ਕਈ ਵੀਡੀਓਜ਼ ਵੀ ਸਾਹਮਣੇ ਆ ਰਹੀਆਂ ਹਨ ਜੋ ਅੱਜ ਦੀ ਤਕਨੀਕ ਨੂੰ ਮਾਤ ਦੇ ਰਹੀਆਂ ਹਨ। ਅਜਿਹਾ ਹੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਵਿਅਕਤੀ ਆਪਣੇ ਹੱਥਾਂ ਨਾਲ ਅਜਿਹਾ ਕੰਮ ਕਰਦਾ ਨਜ਼ਰ ਆ ਰਿਹਾ ਹੈ ਜੋ ਕਿ ਤਕਨੀਕ ਨਾਲ ਹੀ ਸੰਭਵ ਹੈ। ਤੁਸੀਂ ਪਿਆਜ਼, ਟਮਾਟਰ ਜਾਂ ਹੋਰ ਚੀਜ਼ਾਂ ਨੂੰ ਮਿਕਸਰ ਗ੍ਰਾਈਂਡਰ ਨਾਲ ਪੀਸਦੇ ਹੋਏ ਦੇਖਿਆ ਹੋਵੇਗਾ ਪਰ ਵੀਡੀਓ ‘ਚ ਇਕ ਵਿਅਕਤੀ ਹੱਥਾਂ ‘ਚ ਚਾਕੂ ਫੜੀ ਉਸੇ ਰਫਤਾਰ ਨਾਲ ਪਿਆਜ਼ ਨੂੰ ਗ੍ਰਾਈਂਡ ਨਜ਼ਰ ਆ ਰਿਹਾ ਹੈ।
ਦਰਅਸਲ, ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਇੱਕ ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਬਹੁਤ ਸਾਰੇ ਪਿਆਜ਼ ਨੂੰ ਵੱਡੇ ਭਾਂਡੇ ਵਿੱਚ ਪਾ ਕੇ ਚਾਕੂ ਨਾਲ ਕੱਟ ਰਿਹਾ ਹੈ। ਪਰ ਪਿਆਜ਼ ਕੱਟਣ ਦਾ ਇਸ ਵਿਅਕਤੀ ਦਾ ਤਰੀਕਾ ਬਹੁਤ ਖਾਸ ਹੈ। ਵਿਅਕਤੀ ਆਪਣੇ ਹੱਥ ਵਿੱਚ ਚਾਕੂ ਫੜ ਕੇ ਇੱਕ ਵੱਡੇ ਭਾਂਡੇ ਵਿੱਚ ਤੇਜ਼ੀ ਨਾਲ ਘੁੰਮਾਉਂਦਾ ਹੈ, ਜਿਸ ਕਾਰਨ ਭਾਂਡੇ ਵਿੱਚ ਰੱਖੇ ਕਈ ਪਿਆਜ਼ ਇੱਕ ਵਾਰ ਵਿੱਚ ਕੱਟੇ ਜਾਂਦੇ ਹਨ। ਇੰਝ ਲੱਗਦਾ ਹੈ ਜਿਵੇਂ ਬੰਦੇ ਦਾ ਹੱਥ ਗ੍ਰਾਈਂਡਰ ਵਾਂਗ ਕੰਮ ਕਰ ਰਿਹਾ ਹੋਵੇ। ਵੀਡੀਓ ਦੇਖ ਕੇ ਤੁਸੀਂ ਵੀ ਹੈਰਾਨ ਰਹਿ ਜਾਓਗੇ। ਜਿਸ ਰਫ਼ਤਾਰ ਨਾਲ ਵਿਅਕਤੀ ਪਿਆਜ਼ ਕੱਟ ਰਿਹਾ ਹੈ, ਉਹ ਸੱਚਮੁੱਚ ਦੇਖਣ ਯੋਗ ਹੈ।
ਇਹ ਵੀ ਪੜ੍ਹੋ- ਸਾੜੀ ‘ਚ ਕੁੜੀ ਨੇ ਮਾਰੀ ਬੈਕ ਫਲਿੱਪ, ਸਾਰੇ ਹੋ ਗਏ ਹੈਰਾਨ, VIDEO ਵਾਇਰਲ
ਇਸ ਵੀਡੀਓ laughtercolours ਨਾਂ ਦੇ ਇੰਸਟਾਗ੍ਰਾਮ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ 10 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਦਕਿ ਵੀਡੀਓ ਨੂੰ 17 ਹਜ਼ਾਰ ਤੋਂ ਵੱਧ ਵਾਰ ਲਾਈਕ ਕੀਤਾ ਗਿਆ ਹੈ। ਯੂਜ਼ਰਸ ਵੀਡੀਓ ‘ਤੇ ਕਮੈਂਟ ਕਰਦੇ ਵੀ ਨਜ਼ਰ ਆ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ… ਹੁਣ ਲੱਗਦਾ ਹੈ ਕਿ ਮਿਕਸਰ ਗ੍ਰਾਈਂਡਰ ਨੂੰ ਕੰਮ ਛੱਡਣਾ ਪਵੇਗਾ। ਇੱਕ ਹੋਰ ਯੂਜ਼ਰ ਨੇ ਲਿਖਿਆ…ਇਹ ਗ੍ਰਾਈਂਡਰ ਅਲਟਰਾ ਪ੍ਰੋ ਮੈਕਸ ਹੈ। ਤਾਂ ਇੱਕ ਹੋਰ ਯੂਜ਼ਰ ਨੇ ਲਿਖਿਆ… ਇੰਨਾ ਪਿਆਜ਼ ਕੱਟਣ ਵਿੱਚ ਮੈਨੂੰ 3 ਤੋਂ 4 ਸਾਲ ਲੱਗ ਜਾਣਗੇ।