ਸਕੂਟਰ ਵਾਲਾ ਟਾਇਲਟ! ਸਕੂਟਰ ਨਾਲ ਚਾਲੂ ਹੁੰਦੀ ਹੈ ਇਹ ਫਲੱਸ਼, ਵੀਡੀਓ ਵੇਖ ਕੇ ਫੜ ਲਵੋਗੇ ਮੱਥਾ

Updated On: 

28 Nov 2023 13:26 PM

ਸੋਸ਼ਲ ਮੀਡੀਆ ਤੇ ਅਕਸਰ ਅਜਿਹੇ ਵੀਡੀਓ ਵਾਇਰਲ ਹੁੰਦੇ ਰਹਿੰਦੇ ਹਨ ਜਿਸਨੂੰ ਵੇਖਕੇ ਲੋਕ ਹੈਰਾਨ ਰਹਿ ਜਾਂਦੇ ਹਨ। ਹੁਣ ਕੁੱਝ ਅਜਿਹਾ ਹੀ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਇੱਕ ਸਖਸ਼ ਨੇ ਸਕੂਟਰ ਵਾਲਾ ਟਾਇਲਟ ਬਣਾ ਦਿੱਤਾ। ਇਹ ਟਾਇਲਟ ਸਕੂਟਰ ਨਾਲ ਚਾਲੂ ਹੰਦਾ ਹੈ। ਇਸ ਵਿਅਕਤੀ ਦੀ ਰਚਨਾਤਮਕ ਕਲਾ ਅਤੇ ਹੁਨਰ ਦੀ ਹਰ ਕੋਈ ਪ੍ਰਸ਼ੰਸਾ ਕਰ ਰਿਹਾ ਹੈ, ਕਿਉਂਕਿ ਇਸ ਵਿੱਚ ਟਾਇਲਟ ਸੀਟ ਦੇ ਨਾਲ ਸ਼ਾਨਦਾਰ ਕਲਾਕਾਰੀ ਕੀਤੀ ਗਈ ਹੈ।

ਸਕੂਟਰ ਵਾਲਾ ਟਾਇਲਟ! ਸਕੂਟਰ ਨਾਲ ਚਾਲੂ ਹੁੰਦੀ ਹੈ ਇਹ ਫਲੱਸ਼, ਵੀਡੀਓ ਵੇਖ ਕੇ ਫੜ ਲਵੋਗੇ ਮੱਥਾ
Follow Us On

ਟ੍ਰੈਡਿੰਗ ਨਿਊਜ। ਕੁਝ ਲੋਕ ਆਪਣੇ ਹੁਨਰ ਅਤੇ ਰਚਨਾਤਮਕਤਾ ਨਾਲ ਆਮ ਚੀਜ਼ਾਂ ਨੂੰ ਵੀ ਖਾਸ ਬਣਾਉਂਦੇ ਹਨ। ਸੋਸ਼ਲ ਮੀਡੀਆ ‘ਤੇ ਅਜਿਹੇ ਕਈ ਵੀਡੀਓਜ਼ ਦੇਖੇ ਜਾ ਸਕਦੇ ਹਨ, ਜਿਨ੍ਹਾਂ ‘ਚ ਲੋਕਾਂ ਨੇ ਅਨੋਖੇ ਐਕਸਪੈਰੀਮੈਂਟ ਕਰਕੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਹਾਲ ਹੀ ‘ਚ ਅਜਿਹੀ ਹੀ ਇਕ ਹੋਰ ਵੀਡੀਓ (Video) ਸਾਹਮਣੇ ਆਈ ਹੈ, ਜੋ ਤੁਹਾਨੂੰ ਸੋਚਣ ‘ਤੇ ਮਜ਼ਬੂਰ ਕਰ ਦੇਵੇਗੀ। ਕਿਉਂਕਿ ਇਸ ਵਿੱਚ ਟਾਇਲਟ ਸੀਟ ਦੇ ਨਾਲ ਸ਼ਾਨਦਾਰ ਕਲਾਕਾਰੀ ਕੀਤੀ ਗਈ ਹੈ।

ਸਕੂਟਰ ਕਮੋਡ!
ਵਾਇਰਲ ਵੀਡੀਓ ਨੂੰ ਇੰਸਟਾਗ੍ਰਾਮ (Instagram) ‘ਤੇ (@hergun1insaat) ਨਾਮ ਦੇ ਅਕਾਊਂਟ ਦੁਆਰਾ ਪੋਸਟ ਕੀਤਾ ਗਿਆ ਹੈ। ਵਾਇਰਲ ਕਲਿੱਪ ਵਿੱਚ, ਤੁਸੀਂ ਇੱਕ ਕਮੋਡ ਦੇਖੋਗੇ ਜੋ ਸਕੂਟਰ ਦੇ ਅਗਲੇ ਹਿੱਸੇ ਨਾਲ ਜੁੜਿਆ ਹੋਇਆ ਹੈ। ਹਾਲਾਂਕਿ ਇਹ ਕਮੋਡ ਘਰ ਦੇ ਬਾਹਰ ਨਹੀਂ ਸਗੋਂ ਸਕੂਟਰ ਦੇ ਬਾਥਰੂਮ ਦੇ ਅੰਦਰ ਹੈ। ਅਜਿਹਾ ਅਨੋਖਾ ਟਾਇਲਟ ਤੁਸੀਂ ਪਹਿਲਾਂ ਕਦੇ ਨਹੀਂ ਦੇਖਿਆ ਹੋਵੇਗਾ।

ਵੀਡੀਓ ਨੂੰ ਹੁਣ ਤੱਕ ਮਿਲੇ 6 ਲੱਖ ਲਾਇਕ

ਅਸਲ ਵਿੱਚ, ਇਸਦੀ ਵਿਸ਼ੇਸ਼ਤਾ ਸਿਰਫ ਇਸਦਾ ਵਿਲੱਖਣ ਰੂਪ ਨਹੀਂ ਹੈ. ਸਗੋਂ ਇਸ ਨੂੰ ਫਲੱਸ਼ ਕਰਨ ਲਈ ਤੁਹਾਨੂੰ ਸਕੂਟਰ (Scooter) ਦੀ ਰੇਸ ਕਰਨੀ ਪਵੇਗੀ, ਉਸ ਤੋਂ ਬਾਅਦ ਹੀ ਇਸ ਨੂੰ ਫਲੱਸ਼ ਕੀਤਾ ਜਾਵੇਗਾ। ਇੱਕ ਦਿਨ ਪਹਿਲਾਂ ਸ਼ੇਅਰ ਕੀਤੀ ਗਈ ਵੀਡੀਓ ਨੂੰ ਖ਼ਬਰ ਲਿਖੇ ਜਾਣ ਤੱਕ 6 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਯੂਨੀਕ ਟਾਇਲਟ ਨੂੰ ਦੇਖਣ ਤੋਂ ਬਾਅਦ ਯੂਜ਼ਰਸ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਦੇ ਰਹੇ ਹਨ।

ਇੱਕ ਨੇ ਲਿਖਿਆ- ਦਿਲਚਸਪ ਟਾਇਲਟ। ਇੱਕ ਹੋਰ ਨੇ ਟਿੱਪਣੀ ਕੀਤੀ – ਅਜਿਹੀ ਕਾਢ ਕੱਢਣ ਵਾਲੇ ਵਿਅਕਤੀ ਨੂੰ 21 ਤੋਪਾਂ ਦੀ ਸਲਾਮੀ ਦਿੱਤੀ ਜਾਵੇਗੀ। ਤੀਜੇ ਨੇ ਕਿਹਾ- ਵਾਹ, ਕੀ ਖੋਜ ਹੈ। ਇਸ ਬਾਰੇ ਤੁਹਾਡੇ ਕੀ ਵਿਚਾਰ ਹਨ? ਸਾਨੂੰ ਟਿੱਪਣੀ ਕਰਕੇ ਆਪਣੇ ਪ੍ਰਤੀਕਰਮ ਦੱਸੋ.