ਬਿਹਾਰ ‘ਚ ਪੁਰਸ਼ ਅਧਿਆਪਕ ਹੋਇਆ Pregnant! ਮੈਟਰਨਿਟੀ ਲੀਵ ਵੀ ਮਿਲੀ,ਜਾਣੋ ਕਿ ਹੈ ਪੂਰਾ ਮਾਮਲਾ

Published: 

24 Dec 2024 21:35 PM

ਬਿਹਾਰ ਦੇ ਵੈਸ਼ਾਲੀ ਤੋਂ ਇੱਕ ਹੈਰਾਨ ਕਰ ਵਾਲੀ ਘਟਨਾ ਦੇਖਣ ਨੂੰ ਮਿਲੀ ਹੈ। ਇੱਥੇ ਸਿੱਖਿਆ ਵਿਭਾਗ ਦੀ ਅਣਗਹਿਲੀ ਕਾਰਨ ਇੱਕ ਪੁਰਸ਼ ਅਧਿਆਪਕ ਨੂੰ ਮੈਟਰਨਿਟੀ ਲੀਵ ਤੇ ਭੇਜ ਦਿੱਤਾ ਗਿਆ। ਇਹ ਮੈਟਰਨਿਟੀ ਲੀਵ ਸਿੱਖਿਆ ਵਿਭਾਗ ਦੇ ਈ-ਸ਼ਿਕਸ਼ਾ ਕੋਸ਼ ਪੋਰਟਲ 'ਤੇ ਦਿੱਤੀ ਗਈ ਸੀ। ਜਦੋਂ ਇਹ ਮਾਮਲਾ ਸਾਹਮਣੇ ਆਇਆ ਤਾਂ ਸੋਸ਼ਲ ਮੀਡੀਆ 'ਤੇ ਬਿਹਾਰ ਸਿੱਖਿਆ ਵਿਭਾਗ ਦੀ ਕਾਫੀ ਕਿਰਕਿਰੀ ਹੋਈ।

ਬਿਹਾਰ ਚ ਪੁਰਸ਼ ਅਧਿਆਪਕ ਹੋਇਆ Pregnant! ਮੈਟਰਨਿਟੀ ਲੀਵ ਵੀ ਮਿਲੀ,ਜਾਣੋ ਕਿ ਹੈ ਪੂਰਾ ਮਾਮਲਾ
Follow Us On

ਕੀ ਤੁਸੀਂ ਕਿਸੇ ਮਰਦ ਨੂੰ Pregnant ਹੁੰਦੇ ਦੇਖਿਆ ਜਾਂ ਸੁਣਿਆ ਹੈ? ਤੁਸੀ ਵੀ ਹੈਰਾਨ ਹੋ ਗਏ ਨਾ? ਬਿਹਾਰ ਦੇ ਸਿੱਖਿਆ ਵਿਭਾਗ ਨੇ ਇੱਕ ਪੁਰਸ਼ ਅਧਿਆਪਕ ਨੂੰ ਬਣਾਇਆ ‘Pregnant’ ਦਰਅਸਲ ਅਧਿਆਪਕ Pregnant ਨਹੀਂ ਸੀ। ਸਗੋਂ ਸਿੱਖਿਆ ਵਿਭਾਗ (ਬਿਹਾਰ ਸਿੱਖਿਆ ਬੋਰਡ) ਦੀ ਲਾਪ੍ਰਵਾਹੀ ਕਾਰਨ ਉਸ ਨੂੰ ਮੈਟਰਨਿਟੀ ਲੀਵਤੇ ਭੇਜ ਦਿੱਤਾ ਗਿਆ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਬਿਹਾਰ ਸਿੱਖਿਆ ਵਿਭਾਗ ਅਤੇ ਅਧਿਆਪਕਾਂ ਦਾ ਮਜ਼ਾਕ ਉਡਾਇਆ ਜਾ ਰਿਹਾ ਹੈ। ਹਾਲਾਂਕਿ ਅਧਿਕਾਰੀ ਨੇ ਆਪਣੀ ਗਲਤੀ ਮੰਨ ਲਈ ਹੈ।

ਇਹ ਅਜੀਬ ਮਾਮਲਾ ਵੈਸ਼ਾਲੀ ਜ਼ਿਲ੍ਹੇ ਦੇ ਹਾਜੀਪੁਰ ਦਾ ਹੈ। ਇੱਥੇ ਮਹੂਆ ਬਲਾਕ ਖੇਤਰ ਦੇ ਹਸਨਪੁਰ ਓਸਤੀ ਹਾਈ ਸਕੂਲ ‘ਚ ਬੀਪੀਐਸਸੀ ਅਧਿਆਪਕ ਤਾਇਨਾਤ ਹੈ, ਜਿਸ ਦਾ ਨਾਂ ਜਤਿੰਦਰ ਕੁਮਾਰ ਸਿੰਘ ਹੈ। ਉਸ ਨੂੰ Pregnant ਬਣਾ ਕੇ ਸਿੱਖਿਆ ਵਿਭਾਗ ਨੇ ਛੁੱਟੀ ਦੇ ਦਿੱਤੀ ਸੀ। ਇਹ ਮੈਟਰਨਿਟੀ ਲੀਵ ਸਿੱਖਿਆ ਵਿਭਾਗ ਦੇ ਈ-ਸ਼ਿਕਸ਼ਾ ਕੋਸ਼ ਪੋਰਟਲ ‘ਤੇ ਦਿੱਤੀ ਗਈ ਸੀ। ਇਸ ਛੁੱਟੀ ਨੂੰ ਅਧਿਕਾਰਤ ਵੈੱਬਸਾਈਟ ‘ਤੇ ਵੀ ਅਪਲੋਡ ਕੀਤਾ ਹੈ।

ਸਿੱਖਿਆ ਵਿਭਾਗ ਅਤੇ ਅਧਿਕਾਰਤ ਵੈੱਬਸਾਈਟ ਦੇ ਮੁਤਾਬਕ, ਅਧਿਆਪਕ ਜਤਿੰਦਰ Pregnant ਹੈ ਅਤੇ ਛੁੱਟੀ ‘ਤੇ ਹੈ। ਸਿੱਖਿਆ ਵਿਭਾਗ ਨੇ ਜਿਸ ਤਰ੍ਹਾਂ ਇਕ ਸਰਕਾਰੀ ਪੁਰਸ਼ ਅਧਿਆਪਕ ਨੂੰ ਮਹਿਲਾਵਾਂ ਨੂੰ ਮਿਲਣ ਵਾਲੀ ਛੁੱਟੀ ਦਿੱਤੀ ਹੈ,ਉਸ ਨਾਲ ਬਾਕੀ ਅਧਿਆਪਕਾਂ ‘ਚ ਰੋਸ ਹੈ। ਸਰਕਾਰੀ ਸਕੂਲ ਦੇ ਇੱਕ ਪੁਰਸ਼ ਅਧਿਆਪਕ ਨੂੰ ਮੈਟਰਨਿਟੀ ਲੀਵ ਦੇਣ ਦੇ ਮਾਮਲੇ ‘ਚ ਬਲਾਕ ਸਿੱਖਿਆ ਅਧਿਕਾਰੀ ਅਰਚਨਾ ਕੁਮਾਰੀ ਨੇ ਕਿਹਾ- ਤਕਨੀਕੀ ਕਾਰਨਾਂ ਕਰਕੇ ਇਹ ਖ਼ਰਾਬੀ ਹੋਈ ਹੈ। ਪੁਰਸ਼ ਟੀਚਰ ਨੂੰ ਇਸ ਤਰ੍ਹਾਂ ਛੁੱਟੀ ਨਹੀਂ ਦਿੱਤੀ ਜਾਂਦੀ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਨੂੰ ਠੀਕ ਕਰ ਦਿੱਤਾ ਜਾਵੇਗਾ।

ਅਰਚਨਾ ਕੁਮਾਰੀ ਨੇ ਕਿਹਾ- ਹਸਨਪੁਰ ਹਾਈ ਸੈਕੰਡਰੀ ਸਕੂਲ ‘ਚ ਤਾਇਨਾਤ ਅਧਿਆਪਕ ਜਤਿੰਦਰ ਕੁਮਾਰ ਨੂੰ 2 ਦਸੰਬਰ ਤੋਂ 10 ਦਸੰਬਰ ਤੱਕ ਮੈਟਰਨਿਟੀ ਲੀਵ ‘ਤੇ ਛੁੱਟੀ ਦਿੱਤੀ ਗਈ ਸੀ। ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਭਾਗ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਸਿੱਖਿਆ ਅਧਿਕਾਰੀ ਨੇ ਇਸ ਗਲਤੀ ਲਈ ਅਫਸੋਸ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਇਸ ਗਲਤੀ ਨੂੰ ਤੁਰੰਤ ਸੁਧਾਰੇਗਾ। ਹਾਲਾਂਕਿ ਇਸ ਘਟਨਾ ਨੇ ਸਿੱਖਿਆ ਵਿਭਾਗ ਦੀ ਕਿਰਕਿਰੀ ਕਰਵਾ ਦਿੱਤੀ ਹੈ ਅਤੇ ਹੁਣ ਵਿਭਾਗ ਡੈਮੇਜ ਕੰਟਰੋਲ ਕਰਨ ‘ਚ ਲੱਗਾ ਹੋਇਆ ਹੈ।

ਦੂਜੇ ਪਾਸੇ ਇਹ ਖਬਰ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਬਿਹਾਰ ਸਿੱਖਿਆ ਵਿਭਾਗ ਦੀ ਇਸ ਗਲਤੀ ਨਾਲ ਇੰਟਰਨੈੱਟ ‘ਤੇ ਯੂਜ਼ਰਸ ਕਾਫੀ ਮਜ਼ਾਕ ਕਰ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਅਮੇਜ਼ਿੰਗ ਬਿਹਾਰ। ਇੱਕ ਹੋਰ ਨੇ ਲਿਖਿਆ- ਕੀ ਅਜਿਹਾ ਵੀ ਹੁੰਦਾ ਹੈ? ਇਕ ਹੋਰ ਯੂਜ਼ਰ ਨੇ ਲਿਖਿਆ- ਬੱਚਾ ਪੈਦਾ ਕਰਨ ਵਾਲਾ ਪਹਿਲਾ ਆਦਮੀ। ਇਸੇ ਤਰ੍ਹਾਂ ਕਈ ਹੋਰ ਯੂਜ਼ਰਸ ਨੇ ਵੀ ਇਸ ਪੋਸਟ ਦਾ ਖੂਬ ਆਨੰਦ ਲਿਆ।

Exit mobile version