ਬੇਜ਼ੁਬਾਨ ਨਾਲ ਰੂਹ ਦਾ ਰਿਸ਼ਤਾ! 20 ਸਾਲ ਦੀ ਬੱਕਰੀ ਕਟੋਰੀ ਦੀ ਮੌਤ ਤੇ ਕਿਸਾਨ ਨੇ ਛਪਵਾਏ ਕਾਰਡ, 600 ਲੋਕਾਂ ਨੂੰ ਕਰਵਾਇਆ ਤੇਰ੍ਹਵੀਂ ਦਾ ਭੋਜ
ਸਿਰੋਂਜ ਦੇ ਭਵਾਨੀ ਨਗਰ ਵਾਸੀ ਕਿਸਾਨ ਨਵਲ ਸਿੰਘ ਮਾਲਵੀਆ ਦੀ ਪਾਲਤੂ ਬੱਕਰੀ, ਜਿਸ ਨੂੰ ਪੂਰਾ ਪਰਿਵਾਰ ਤੇ ਪਿੰਡ ਪਿਆਰ ਨਾਲ ਕਟੋਰੀ ਉਰਫ਼ ਚਮੇਲੀ ਕਹਿੰਦਾ ਸੀ, 3 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਕਿਸਾਨ ਨਵਲ ਸਿੰਘ ਮਾਲਵੀਆ ਲਈ ਕਟੋਰੀ ਮਹਿਜ਼ ਇੱਕ ਪਸ਼ੂ ਜਾਂ ਜਾਨਵਰ ਨਹੀਂ ਸੀ, ਸਗੋਂ ਉਹ ਪਰਿਵਾਰ ਦੀ ਇੱਕ ਮੈਂਬਰ ਅਤੇ ਔਲਾਦ ਵਰਗੀ ਸੀ। ਕਟੋਰੀ ਪਿਛਲੇ 20 ਸਾਲਾਂ ਤੋਂ ਨਵਲ ਸਿੰਘ ਦੇ ਘਰ ਦਾ ਅਹਿਮ ਹਿੱਸਾ ਬਣੀ ਹੋਈ ਸੀ।
ਮੱਧ ਪ੍ਰਦੇਸ਼ ਦੇ ਵਿਦਿਸ਼ਾ ਜ਼ਿਲ੍ਹੇ ਦੇ ਸਿਰੋਂਜ ਇਲਾਕੇ ਤੋਂ ਇੱਕ ਅਜਿਹੀ ਖ਼ਬਰ ਸਾਹਮਣੇ ਆਈ ਹੈ, ਜਿਸ ਨੇ ਇਨਸਾਨ ਤੇ ਬੇਜ਼ੁਬਾਨ ਜਾਨਵਰਾਂ ਵਿਚਕਾਰ ਅਟੁੱਟ ਪਿਆਰ ਦੀ ਇੱਕ ਅਨੋਖੀ ਤੇ ਭਾਵੁਕ ਮਿਸਾਲ ਪੇਸ਼ ਕੀਤੀ ਹੈ। ਆਮ ਤੌਰ ਤੇ ਸ਼ੋਕ ਸਭਾਵਾਂ ਤੇ ਤੇਰ੍ਹਵੀਂ ਦੇ ਸਮਾਗਮ ਆਪਣੇ ਪਰਿਵਾਰਕ ਮੈਂਬਰਾਂ ਦੀ ਮੌਤ ਤੋਂ ਬਾਅਦ ਕੀਤੇ ਜਾਂਦੇ ਹਨ, ਪਰ ਇੱਥੇ ਇੱਕ ਕਿਸਾਨ ਨੇ ਆਪਣੀ 20 ਸਾਲ ਦੀ ਪਾਲਤੂ ਬੱਕਰੀ ਲਈ ਉਹ ਸਾਰੇ ਰਸਮ-ਰਿਵਾਜ ਕੀਤੇ, ਜੋ ਆਮ ਤੌਰ ਤੇ ਕਿਸੇ ਆਪਣੇ ਦੇ ਦੇਹਾਂਤ ਤੇ ਕੀਤੇ ਜਾਂਦੇ ਹਨ।
ਸਿਰੋਂਜ ਦੇ ਭਵਾਨੀ ਨਗਰ ਵਾਸੀ ਕਿਸਾਨ ਨਵਲ ਸਿੰਘ ਮਾਲਵੀਆ ਦੀ ਪਾਲਤੂ ਬੱਕਰੀ, ਜਿਸ ਨੂੰ ਪੂਰਾ ਪਰਿਵਾਰ ਤੇ ਪਿੰਡ ਪਿਆਰ ਨਾਲ ਕਟੋਰੀ ਉਰਫ਼ ਚਮੇਲੀ ਕਹਿੰਦਾ ਸੀ, 3 ਅਗਸਤ ਨੂੰ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ। ਕਿਸਾਨ ਨਵਲ ਸਿੰਘ ਮਾਲਵੀਆ ਲਈ ਕਟੋਰੀ ਮਹਿਜ਼ ਇੱਕ ਪਸ਼ੂ ਜਾਂ ਜਾਨਵਰ ਨਹੀਂ ਸੀ, ਸਗੋਂ ਉਹ ਪਰਿਵਾਰ ਦੀ ਇੱਕ ਮੈਂਬਰ ਅਤੇ ਔਲਾਦ ਵਰਗੀ ਸੀ। ਕਟੋਰੀ ਪਿਛਲੇ 20 ਸਾਲਾਂ ਤੋਂ ਨਵਲ ਸਿੰਘ ਦੇ ਘਰ ਦਾ ਅਹਿਮ ਹਿੱਸਾ ਬਣੀ ਹੋਈ ਸੀ।
ਘਰ ਦੀ ਰਾਣੀ ਸੀ ਕਟੋਰੀ
ਕਟੋਰੀ ਨੂੰ ਆਮ ਪਸ਼ੂਆਂ ਵਾਂਗ ਕੀਲੇ ਨਾਲ ਨਹੀਂ ਬੰਨ੍ਹਿਆ ਜਾਂਦਾ ਸੀ, ਸਗੋਂ ਉਹ ਬਾਕਾਇਦਾ ਘਰ ਦੇ ਅੰਦਰ ਪਲੰਗ ਤੇ ਸੌਂਦੀ ਸੀ ਤੇ ਪੂਰੇ ਪਰਿਵਾਰ ਦੇ ਸੁੱਖ-ਦੁੱਖ ਦੀ ਸਾਂਝੀਦਾਰ ਸੀ। ਜਦੋਂ 3 ਅਗਸਤ ਨੂੰ ਉਸ ਨੇ ਆਖਰੀ ਸਾਹ ਲਿਆ ਤਾਂ ਪੂਰਾ ਮਾਲਵੀਆ ਪਰਿਵਾਰ ਗਮਗੀਨ ਹੋ ਗਿਆ ਤੇ ਘਰ ਵਿੱਚ ਚੁੱਲ੍ਹਾ ਤੱਕ ਨਹੀਂ ਬਲਿਆ।
ਪ੍ਰਸ਼ਾਸਨ ਤੋਂ ਇਜਾਜ਼ਤ ਲੈ ਕੇ ਕੀਤਾ ਅੰਤਿਮ ਸੰਸਕਾਰ, ਕੀਤਾ ਅਸਥੀ ਵਿਸਰਜਨ
ਨਵਲ ਸਿੰਘ ਨੇ ਆਪਣੀ ਕਟੋਰੀ ਨੂੰ ਅੰਤਿਮ ਵਿਦਾਈ ਦੇਣ ‘ਚ ਕੋਈ ਕਮੀ ਨਹੀਂ ਛੱਡੀ। ਸਥਾਨਕ ਪ੍ਰਸ਼ਾਸਨ ਤੋਂ ਬਾਕਾਇਦਾ ਇਜਾਜ਼ਤ ਲੈ ਕੇ ਕਟੋਰੀ ਦਾ ਪੂਰੇ ਹਿੰਦੂ ਰੀਤੀ-ਰਿਵਾਜਾਂ ਅਨੁਸਾਰ ਅੰਤਿਮ ਸੰਸਕਾਰ ਕੀਤਾ ਗਿਆ। ਅੰਤਿਮ ਸੰਸਕਾਰ ਤੋਂ ਬਾਅਦ ਨਵਲ ਸਿੰਘ ਖੁਦ ਕਟੋਰੀ ਦੀਆਂ ਅਸਥੀਆਂ ਇਕੱਠੀਆਂ ਕਰਕੇ ਪਵਿੱਤਰ ਗੰਗਾ ਨਦੀ ਤੱਕ ਲੈ ਕੇ ਗਏ ਤੇ ਪੂਰੇ ਵਿਧੀ-ਵਿਧਾਨ ਨਾਲ ਅਸਥੀ ਵਿਸਰਜਨ ਦੀ ਰਸਮ ਪੂਰੀ ਕੀਤੀ। ਤੇਰ੍ਹਵੀਂ ‘ਚ ਸੱਦਾ ਦੇਣ ਲਈ ਬਾਕਾਇਦਾ ਕਾਰਡ ਛਪਵਾ ਕੇ ਵੰਡੇ ਗਏ।
ਤੇਰ੍ਹਵੀਂ ਤੇ 600 ਲੋਕਾਂ ਦਾ ਮਹਾਂਭੋਜ, ਪੂਰਾ ਪਿੰਡ ਹੋਇਆ ਇਕੱਠਾ
13 ਦਿਨਾਂ ਦੇ ਸ਼ੋਕ ਤੋਂ ਬਾਅਦ 15 ਅਗਸਤ ਨੂੰ ਗੰਗਾਜਲੀ ਖੋਲ੍ਹਣ ਦੇ ਨਾਲ ਤੇਰ੍ਹਵੀਂ ਦਾ ਸਮਾਗਮ ਕਰਵਾਇਆ ਗਿਆ। ਨਵਲ ਸਿੰਘ ਨੇ ਆਪਣੀ ਪਿਆਰੀ ਕਟੋਰੀ ਦੀ ਆਤਮਿਕ ਸ਼ਾਂਤੀ ਤੇ ਯਾਦ ‘ਚ ਇੱਕ ਵੱਡੇ ਭੋਜ ਦਾ ਪ੍ਰਬੰਧ ਕੀਤਾ। ਇਸ ਤੇਰ੍ਹਵੀਂ ‘ਚ ਰਿਸ਼ਤੇਦਾਰਾਂ, ਦੋਸਤਾਂ ਅਤੇ ਪਿੰਡ ਦੇ ਲਗਭਗ 600 ਲੋਕਾਂ ਨੇ ਸ਼ਿਰਕਤ ਕੀਤੀ।
ਇਹ ਵੀ ਪੜ੍ਹੋ
ਸਮਾਗਮ ‘ਚ ਪਹੁੰਚੇ ਹਰ ਵਿਅਕਤੀ ਦੀਆਂ ਅੱਖਾਂ ਇਹ ਦ੍ਰਿਸ਼ ਦੇਖ ਕੇ ਨਮ ਹੋ ਗਈਆਂ। ਲੋਕਾਂ ਨੇ ਇੱਕ ਬੇਜ਼ੁਬਾਨ ਜਾਨਵਰ ਪ੍ਰਤੀ ਨਵਲ ਸਿੰਘ ਦੇ ਇਸ ਬੇਅੰਤ ਪਿਆਰ ਤੇ ਸਮਰਪਣ ਦੀ ਸ਼ਲਾਘਾ ਕੀਤੀ।
Source: TV9Hindi.com
