ਕੀ ਤੁਸੀਂ ਕਦੇ ਅੰਡੇ ‘ਚੋਂ ਮਗਰਮੱਛ ਨੂੰ ਨਿਕਲਦੇ ਹੋਏ ਦੇਖਿਆ ਹੈ? Video ਦੇਖ ਕੇ ਉੱਡ ਜਾਣਗੇ ਹੋਸ਼

Updated On: 

23 Sep 2025 11:29 AM IST

Viral Video: ਤੁਸੀਂ ਮਗਰਮੱਛਾਂ ਨੂੰ ਅਲੱਗ -ਅਲੱਗ ਸ਼ਿਕਾਰ ਕਰਦੇ ਹੋਏ ਬਹੁੱਤ ਵਾਰ ਦੇਖਿਆ ਹੋਵੇਗਾ , ਪਰ ਸ਼ਾਇਦ ਹੀ ਕਦੇ ਕਿਸੇ ਮਗਰਮੱਛ ਨੂੰ ਅੰਡੇ 'ਚੋਂ ਬਾਹਰ ਆਉਂਦੇ ਹੋਏ ਦੇਖਿਆ ਹੋਵੇਗਾ। ਸੋਸ਼ਲ ਮੀਡੀਆ 'ਤੇ ਇਸ ਵਾਇਰਲ ਵੀਡੀਓ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ, ਜਿਸ 'ਚ ਛੋਟੇ ਮਗਰਮੱਛ ਨੂੰ ਅੰਡੇ ਤੋਂ ਬਾਹਰ ਨਿਕਲਦੇ ਦੇਖਿਆ ਜਾ ਸਕਦਾ ਹੈ।

ਕੀ ਤੁਸੀਂ ਕਦੇ ਅੰਡੇ ਚੋਂ ਮਗਰਮੱਛ ਨੂੰ ਨਿਕਲਦੇ ਹੋਏ ਦੇਖਿਆ ਹੈ? Video ਦੇਖ ਕੇ ਉੱਡ ਜਾਣਗੇ ਹੋਸ਼

Image Credit source: X/@AMAZlNGNATURE

Follow Us On

ਭਗਵਾਨ ਨੇ ਇਸ ਧਰਤੀ ‘ਤੇ ਅਲੱਗ-ਅਲੱਗ ਚੀਜ਼ਾ ਬਣਾਈਆਂ ਹੈ ,ਜੋ ਨਾ ਹੀ ਸਿਰਫ਼ ਇਨਸਾਨਾ ਨੂੰ ਰੋਮਾਂਚਿਤ ਕਰਦੀਆਂ ਹਨ, ਸਗੋਂ ਹੈਰਾਨ ਵੀ ਕਰ ਦਿੰਦੀਆਂ ਹਨ। ਹੁਣ ਮਗਰਮੱਛਾਂ ਨੂੰ ਤਾਂ ਤੁਸੀ ਦੇਖਿਆਂ ਹੀ ਹੋਣਾ ਹੈ, ਜਿਸ ਨੂੰ ‘ਪਾਣੀ ਦਾ ਰਾਖਸ਼ ‘ਵੀ ਕਿਹਾ ਜਾਂਦਾ ਹੈ। ਕਿਹਾ ਜਾਂਦਾ ਹੈ ਕਿ ਉਨ੍ਹਾਂ ਦੀ ਗਿਣਤੀ ਪਾਣੀ ਦੇ ਸਭ ਤੋਂ ਖਤਰਨਾਕ ਜੀਵਾਂ ਚ ਹੁੰਦੀ ਹੈ, ਜੋ ਕਿਸੇ ਦਾ ਵੀ ਸ਼ਿਕਾਰ ਕਰਨ ਚ ਸਮਰੱਥ ਹੈ। ਪਰ ਕੀ ਤੁਸੀਂ ਕਦੇ ਅੰਡੇ ਚੋਂ ਮਗਰਮੱਛਾਂ ਨੂੰ ਨਿਕਲ ਦੇ ਦੇਖਿਆ ਹੈ? ਜੀ ਹਾਂ, ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ, ਇਸ ਚ ਇੱਕ ਛੋਟਾ ਮਗਰਮੱਛ ਅੰਡੇ ਚੋਂ ਬਾਹਰ ਆਉਂਦਾ ਦਿਖਾਈ ਦੇ ਰਿਹਾ ਹੈ। ਇਹ ਨਜ਼ਾਰਾ ਬਹੁਤ ਹੀ ਸ਼ਾਨਦਾਰ ਹੈ ਕਿ ਦੇਖਣ ਵਾਲਿਆਂ ਦੀ ਅੱਖਾਂ ਖੁੱਲ੍ਹੀਆਂ ਹੀ ਰਹਿਣ ਜਾਣਗੀਆਂ ।

ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣਿਆ ਇਹ ਵੀਡੀਓ

ਤੁਸੀਂ ਦੇਖ ਸਕਦੇ ਹੋ ਕਿ ਇੱਕ ਟੱਬ ਚ ਕਿੰਨੇ ਸਾਰੇ ਛੋਟੇ-ਛੋਟੇ ਮਗਰਮੱਛ ਮੌਜੂਦ ਹਨ ਤੇ ਉਸ ਦੇ ਕੋਲ ਬੈਠਾ ਇੱਕ ਸ਼ਖਸ ਇੱਕ ਅੰਡੇ ਨੂੰ ਤੋੜ੍ਹਦਾ ਹੋਇਆ ਨਜ਼ਰ ਆ ਰਿਹਾ ਹੈ। ਪਹਿਲੇ ਤਾਂ ਦੇਖ ਕੇ ਲੱਗਦਾ ਸੀ ਕਿ ਸ਼ਖਸ ਆਂਡਾ ਫੋੜ ਕੇ ਛੋਟੇ ਮਗਰਮੱਛਾਂ ਨੂੰ ਖਿਲਾਉਣ ਦੀ ਤਿਆਰੀ ਕਰ ਰਿਹਾ ਹੈ। ਪਰ, ਉਸ ਅੰਡੇ ਚੋਂ ਇੱਕ ਛੋਟਾ ਮਗਰਮੱਛ ਨਿਕਲਦਾ ਹੈ, ਜੋ ਕਿ ਸ਼ਖਸ ਆਪਣੇ ਹੱਥ ਚ ਫੜ੍ਹ ਲੈਂਦਾ ਹੈ। ਹੁਣ ਭਲੇ ਹੀ ਇਹ ਛੋਟਾ ਮਗਰਮੱਛ Cute ਲੱਗਦਾ ਹੈ, ਪਰ ਉਸ ਦੀਆਂ ਅੱਖਾਂ ਡਰਾਉਣੀਆਂ ਲਗਦੀਆਂ ਹਨ।

70 ਲੱਖ ਤੋਂ ਵੱਧ ਵਾਰ ਦੇਖਿਆ ਗਿਆ ਵੀਡੀਓ

ਇਸ ਹੈਰਾਨ ਕਰ ਦੇਣ ਵਾਲੀ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਐਕਸ (ਟਵਿਟਰ) ‘ਤੇ @AMAZlNGNATURE ਨਾਮ ਦੀ ਆਇਡੀ ਤੋਂ ਸ਼ੇਅਰ ਕੀਤਾ ਗਿਆ ਹੈ। ਸਿਰਫ਼ 20 ਸਕਿੰਟ ਦੀ ਇਸ ਵੀਡੀਓ ਨੂੰ ਹੁਣ ਤੱਕ 70 ਲੱਖ ਤੋਂ ਵੱਧ ਵਾਰ ਦੇਖਿਆਂ ਜਾ ਚੁੱਕਿਆ ਹੈ। ਜਦਕਿ ਲੋਕਾਂ ਨੇ 30 ਹਜ਼ਾਰ ਤੋਂ ਵੱਧ ਵਾਰ ਵੀਡੀਓ ਨੂੰ ਲਾਈਕ ਵੀ ਕੀਤਾ ਹੈ ਅਤੇ ਤਰ੍ਹਾਂ-ਤਰ੍ਹਾਂ ਦੇ ਰਿਐਕਸ਼ਨਸ ਵੀ ਦਿੱਤੇ ਹਨ ।

ਵੀਡਿਓ ਦੇਖੋ

ਵੀਡਿਓ ਦੇਖ ਇਕ ਯੂਜ਼ਰ ਨੇ ਕਮੈਂਟ ਕੀਤਾ ਹੈ, ‘ਇਹ ਮਗਰਮੱਛ ਤਾਂ ਬਹੁਤ ਵੱਡਾ ਹੈ। ਆਖਿਰਕਾਰ ਆਂਡੇ ‘ਚ ਕਿਵੇਂ ਫਿਟ ਆਇਆ ਹੋਵੇਗਾ। ਇਕ ਯੂਜ਼ਰ ਨੇ ਲਿਖਿਆ ਹੈ, ‘ਸਾਨੂੰ ਆਂਡੇ ਤੋਂ ਪੈਦਾ ਹੋਏ ਜੀਵਾਂ ਨੂੰ ਬਾਹਰ ਨਿਕਲਣ ‘ਚ ਵੀ ਕਦੇ ਵੀ ਮਦਦ ਕਰਨੀ ਨਹੀਂ ਚਾਹੀਦੀ ਹੈ, ਇਹੀ ਸੰਘਰਸ਼, ਇੰਨਾ ਮਜਬੂਤ ਬਣਾਉਂਦਾ ਹੈ ਕਿ ਤੁਸੀਂ ਆਪਣੇ ਦਮ ‘ਤੇ ਜਿੰਦਾ ਰਹਿ ਸਕਦੇ ਹੋ। ਜਦਕਿ ਇੱਕ ਹੋਰ ਯੂਜ਼ਰ ਨੇ ਲਿਖਿਆ ਹੈ, ‘ਪਹਿਲੀ ਵਾਰ ਦੇਖਿਆ ਕਿ ਮਗਰਮੱਛ ਆਂਡੇ ਤੋਂ ਕਿਵੇਂ ਬਾਹਰ ਆਉਂਦੇ ਹਨ। ਇਹ ਕਿਸੇ ਵੀ ਫਿਲਮ ਤੋਂ ਘੱਟ ਨਹੀਂ ਲੱਗਦਾ।