ਮਾਈਕਲ ਜੈਕਸਨ ਦੇ ਗੀਤਾਂ 'ਤੇ ਡਾਂਸ ਕਰ ਛਾ ਗਏ ਕੇਰਲ ਦੇ ਦੇਸੀ ਡਾਂਸਰ
ਕਿੰਗ ਆਫ ਪੌਪ ਵਜੋਂ ਜਾਣੇ ਜਾਂਦੇ ਮਾਈਕਲ ਜੈਕਸਨ ਨੂੰ ਗੁਜ਼ਰਿਆਂ ਭਾਵੇਂ 15 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਪਰ ਡਾਂਸ ਦੇ ਦਿਵਾਨੇ ਅੱਜ ਵੀ ਉਨ੍ਹਾਂ ਨੂੰ ਆਪਣਾ ਆਈਡਲ ਮੰਨਦੇ ਹਨ। ਉਨ੍ਹਾਂ ਦੇ ਗੀਤਾਂ ‘ਤੇ ਪਰਫਾਰਮ ਕਰਨਾ ਜਾਂ ਉਨ੍ਹਾਂ ਦੇ ਫੇਮਸ ਸਟੈਪਸ ਨੂੰ ਪਰਫੇਕਸ਼ਨ ਦੇ ਨਾਲ ਕਰਨ ਦੇ ਲਈ ਸਾਰੇ ਕ੍ਰੇਜੀ ਹੁੰਦੇ ਹਨ। ਅਜਿਹਾ ਹੀ ਹਾਲ ਕੇਰਲ ਦੇ ਮੁੰਡਿਆਂ ਦੇ ਇੱਕ ਗਰੂਪ ਦਾ ਹੈ, ਜੋ ਮਾਈਕਲ ਜੈਕਸਨ ਦੇ ਗੀਤਾਂ ‘ਤੇ ਪਰਫਾਰਮ ਕਰਦੇ ਹਨ ਪਰ ਇਸ ਵਿੱਚ ਵੀ ਇੱਕ ਟਵਿਸਟ ਹੈ।
ਦਰਅਸਲ, ਇਨ੍ਹਾਂ ਮੁੰਡਿਆਂ ਦੇ ਗਰੁੱਪ ਦਾ ਨਾਂ ਹੈ 74xmanavalans ਜੋ ਇਨ੍ਹੀਂ ਦਿਨੀਂ ਇੰਟਰਨੈੱਟ ‘ਤੇ ਛਾਏ ਹੋਏ ਹਨ। ਇਸ ਗਰੁੱਪ ਵਿੱਚ ਜੀਵ, ਵਿਜੇਸ਼ ਵੀਚੂ, ਰਾਕੇਸ਼ ਰੱਕੂ ਅਤੇ ਤੱਜੂ ਰਾਜਿਲ ਸ਼ਾਮਲ ਹਨ। ਫਿਲਹਾਲ ਉਹ ਆਪਣੇ ਸ਼ਾਨਦਾਰ ਪਰਫਾਰਮੈਂਸ ਕਾਰਨ ਇੰਟਰਨੈੱਟ ‘ਤੇ ਧੂਮ ਮਚਾ ਰਹੇ ਹਨ। ਇਹ ਮਾਈਕਲ ਜੈਕਸਨ ਦੇ ਗੀਤਾਂ ‘ਤੇ ਦੇਸੀ ਟੱਚ ਨਾਲ ਪਰਫਾਰਮ ਕਰਦੇ ਹਨ।
ਇਹ ਵੀ ਪੜ੍ਹੋ-
ਵਿਅਕਤੀ ਨੇ ਬਣਾਇਆ ਹੈਲੀਕਾਪਟਰ, ਪੱਖੇ ਨਾਲ ਕੱਟ ਕੇ ਹੋਈ ਮੌਤ
ਮਾਈਕਲ ਜੈਕਸਨ ਦੇ ਗੀਤ ‘ਬਿਲੀ ਜੀਨ’ ਅਤੇ ‘ਬੈਕਸਟ੍ਰੀਟ ਬੁਆਏ’ ‘ਤੇ ਲੁੰਗੀ ‘ਚ ਉਨ੍ਹਾਂ ਦੀ ਪਰਫਾਰਮੈਂਸ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਨ੍ਹਾਂ ਨੇ ਇਹ ਵੀਡੀਓਜ਼ ਆਪਣੇ ਇੰਸਟਾਗ੍ਰਾਮ ਹੈਂਡਲ 74x__manavalans ‘ਤੇ ਸ਼ੇਅਰ ਕੀਤੀਆਂ ਹਨ। ਯੂਜ਼ਰਸ ਇਨ੍ਹਾਂ ਵੀਡੀਓਜ਼ ਨੂੰ ਕਾਫੀ ਪਸੰਦ ਕਰ ਰਹੇ ਹਨ।