ਹਾਥੀ ਨਾਲ ਸੈਲਫੀ ਲੈਣੀ ਪਈ ਮਹਿੰਗੀ, ਨੌਜਵਾਨ ‘ਤੇ ਕੀਤਾ ਹਾਥੀ ਨੇ ਹਮਲਾ, ਵੀਡਿਓ ਵਾਇਰਲ

Updated On: 

12 Aug 2025 10:04 AM IST

Elephant Attack Man: ਇਸ ਭਿਆਨਕ ਹਮਲੇ ਵਿੱਚ ਨੌਜਵਾਨ ਬਚ ਗਿਆ, ਪਰ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਹ ਵੀਡਿਓ ਸਥਾਨਕ ਲੋਕਾਂ ਅਤੇ ਜੰਗਲੀ ਜੀਵ ਪ੍ਰੇਮੀਆਂ ਵਿੱਚ ਗੁੱਸੇ ਦਾ ਕਾਰਨ ਬਣ ਗਿਆ ਹੈ।

ਹਾਥੀ ਨਾਲ ਸੈਲਫੀ ਲੈਣੀ ਪਈ ਮਹਿੰਗੀ, ਨੌਜਵਾਨ ਤੇ ਕੀਤਾ ਹਾਥੀ ਨੇ ਹਮਲਾ, ਵੀਡਿਓ ਵਾਇਰਲ

Image Credit source: Instagram/@thales_yoga

Follow Us On

ਕਰਨਾਟਕ ਦੇ ਬਾਂਦੀਪੁਰ ਟਾਈਗਰ ਰਿਜ਼ਰਵ ਤੋਂ ਇੱਕ ਹੈਰਾਨ ਕਰਨ ਵਾਲਾ ਵੀਡਿਓ ਵਾਇਰਲ ਹੋਇਆ ਹੈ, ਜਿਸ ਵਿੱਚ ਇੱਕ ਹਾਥੀ ਨੇ ਇੱਕ ਨੌਜਵਾਨ’ਤੇ ਜਾਨਲੇਵਾ ਹਮਲਾ ਕਰ ਦਿੱਤਾ ਜੋ ਸੈਲਫੀ ਲੈਣ ਦੀ ਕੋਸ਼ਿਸ਼ ਕਰ ਰਿਹਾ ਸੀ। ਰੋਂਗਟੇ ਖੜ੍ਹੇ ਕਰਨ ਵਾਲੀ ਇਹ ਘਟਨਾ ਐਤਵਾਰ ਸ਼ਾਮ ਨੂੰ ਚਾਮਰਾਜਨਗਰ ਜ਼ਿਲ੍ਹੇ ਦੇ ਕੇੱਕਨਹਲੀ ਰੋਡ ‘ਤੇ ਵਾਪਰੀ। ਜਿਸ ਨੇ ਵੀ ਇਸ ਹਮਲੇ ਦੀ ਵੀਡਿਓ ਦੇਖੀ ਹੈ, ਉਹ ਡਰ ਗਿਆ।

ਵਾਇਰਲ ਹੋ ਰਹੀ ਵੀਡਿਓ ਵਿੱਚ ਸਾਫ਼ ਦਿਖਾਈ ਦੇ ਰਿਹਾ ਹੈ ਕਿ ਹਾਥੀ ਨੌਜਵਾਨ ਨੂੰ ਦੇਖ ਕੇ ਗੁੱਸੇ ਵਿੱਚ ਆ ਜਾਂਦਾ ਹੈ, ਅਤੇ ਫਿਰ ਉਸ ਦੇ ਪਿੱਛੇ ਭੱਜਣਾ ਸ਼ੁਰੂ ਕਰ ਦਿੰਦਾ ਹੈ। ਵੀਡਿਓ ਵਿੱਚ ਤੁਸੀਂ ਦੇਖੋਗੇ ਕਿ ਭੱਜਣ ਦੀ ਕੋਸ਼ਿਸ਼ ਕਰਦੇ ਹੋਏ, ਨੌਜਵਾਨ ਸੜਕ ‘ਤੇ ਡਿੱਗ ਪੈਂਦਾ ਹੈ। ਇਸ ਤੋਂ ਬਾਅਦ, ਹਾਥੀ ਆਪਣੇ ਪੈਰਾਂ ਨਾਲ ਜ਼ੋਰਦਾਰ ਲੱਤ ਮਾਰ ਕੇ ਉਸ ਨੂੰ ਕੁਚਲਣ ਦੀ ਕੋਸ਼ਿਸ਼ ਕਰਦਾ ਹੈ। ਇਹ ਦੇਖ ਕੇ ਉੱਥੇ ਮੌਜੂਦ ਹੋਰ ਲੋਕ ਅਤੇ ਗੱਡੀਆਂ ਵਿੱਚ ਬੈਠੇ ਲੋਕ ਘਬਰਾ ਗਏ।

ਇਸ ਭਿਆਨਕ ਹਮਲੇ ਵਿੱਚ ਨੌਜਵਾਨ ਬਚ ਗਿਆ, ਪਰ ਗੰਭੀਰ ਜ਼ਖਮੀ ਹੋ ਗਿਆ। ਉਸ ਦੇ ਦੋਸਤਾਂ ਨੇ ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ। ਇਹ ਵੀਡਿਓ ਸਥਾਨਕ ਲੋਕਾਂ ਅਤੇ ਜੰਗਲੀ ਜੀਵ ਪ੍ਰੇਮੀਆਂ ਵਿੱਚ ਗੁੱਸੇ ਦਾ ਕਾਰਨ ਬਣ ਗਿਆ ਹੈ। ਲੋਕ ਨੌਜਵਾਨ ਦੀ ਲਾਪਰਵਾਹੀ ਦੀ ਸਖ਼ਤ ਸ਼ਬਦਾਂ ਵਿੱਚ ਆਲੋਚਨਾ ਕਰ ਰਹੇ ਹਨ।

ਚਸ਼ਮਦੀਦ ਨੇ ਕੀਤਾ ਦਾਅਵਾ

ਇੰਸਟਾਗ੍ਰਾਮ ਹੈਂਡਲ @thales_yoga ਤੋਂ ਇਸ ਵੀਡਿਓ ਨੂੰ ਸਾਂਝਾ ਕੀਤਾ ਗਿਆ ਹੈ, ਇੱਕ ਚਸ਼ਮਦੀਦ ਨੇ ਦਾਅਵਾ ਕੀਤਾ ਕਿ ਘਟਨਾ ਵਿੱਚ ਸ਼ਾਮਲ ਨੌਜਵਾਨ ਨੇ ਫਲੈਸ਼ ਕੈਮਰੇ ਨਾਲ ਹਾਥੀ ਦੀ ਤਸਵੀਰ ਲੈਣ ਦੀ ਕੋਸ਼ਿਸ਼ ਕੀਤੀ ਸੀ। ਅਚਾਨਕ ਰੌਸ਼ਨੀ ਨਾਲ ਹਾਥੀ ਘਬਰਾ ਗਿਆ ਅਤੇ ਉਸ ਨੇ ਤੁਰੰਤ ਨੌਜਵਾਨ ‘ਤੇ ਹਮਲਾ ਕਰ ਦਿੱਤਾ।

ਲੋਕਾਂ ਨੇ ਕੀਤੀ ਨੌਜਵਾਨ ਦੀ ਅਲੋਚਨਾ

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਫੈਲ ਗਿਆ ਹੈ, ਅਤੇ ਲੋਕ ਇਸ ਨੌਜਵਾਨ ਦੀ ਬਹੁਤ ਆਲੋਚਨਾ ਕਰ ਰਹੇ ਹਨ। ਇੱਕ ਯੂਜ਼ਰ ਨੇ ਟਿੱਪਣੀ ਕੀਤੀ, ਹਾਥੀ ਸ਼ਾਂਤ ਜਾਨਵਰ ਹਨ, ਪਰ ਜੇਕਰ ਬੇਲੋੜੇ ਭੜਕਾਏ ਜਾਣ ਤਾਂ ਉਹ ਤੁਹਾਨੂੰ ਮਾਰ ਵੀ ਸਕਦੇ ਹਨ। ਇੱਕ ਹੋਰ ਨੇ ਕਿਹਾ, ਜੰਗਲੀ ਜਾਨਵਰਾਂ ਦੇ ਇੰਨੇ ਨੇੜੇ ਜਾਣਾ ਅਤੇ ਫੋਟੋਆਂ ਖਿੱਚਣਾ ਮੂਰਖਤਾ ਹੈ।