Kargil Vijay Diwas Special: ਵਿਆਹ ਦੇ ਡੇਢ ਸਾਲ ਬਾਅਦ ਹੀ ਸ਼ਹੀਦੀ ਦਾ ਜਾਮ ਪੀ ਗਏ ਸਨ ਪਲਵਿੰਦਰ ਸਿੰਘ
Kargil Vijay Diwas Special: ਸ਼ਹੀਦ ਪਲਵਿੰਦ ਸਿੰਘ ਦੀ ਪਤਨੀ ਸਰਬਜੀਤ ਕੌਰ ਦੱਸਦੇ ਹਨ ਕਿ ਉਨ੍ਹਾਂ ਨੇ ਪਤੀ ਨੂੰ ਲਿੱਖੀ ਚਿੱਠੀ ਵਿੱਚ ਲਿੱਖਿਆ ਸੀ ਕਿ ਕਾਰਗਿਲ ਦੀ ਜੰਗ ਚੱਲ ਰਹੀ ਹੈ, ਤੁਸੀਂ ਛੁੱਟੀ ਕਦੋਂ ਆਓਗੇ। ਉਨ੍ਹਾਂ ਦੱਸਿਆ ਕਿ ਉਹ ਵਾਰ-ਵਾਰ ਕਹਿੰਦੇ ਰਹਿੰਦੇ ਸੀ ਕਿ ਜੱਟ ਸ਼ਹੀਦੀਆਂ ਪਾਵੇਗਾ।
Kargil Vijay Diwas Special: 26 ਜੁਲਾਈ 1999 ਨੂੰ ਜਦੋਂ ਕਾਰਗਿਲ ਦੀ ਟਾਈਗਰ ਹਿਲ (Tiger Hill) ਤੇ ਤਿਰੰਗਾ ਫਹਿਰਾਇਆ ਗਿਆ ਤਾਂ ਹਰ ਭਾਰਤਵਾਸੀ ਤੇ ਦਿਨ ਵਿੱਚ ਖੁਸ਼ੀ ਦੀ ਲਹਿਰ ਸੀ ਤਾਂ ਨਾਲ ਹੀ ਆਪਣੇ ਬਹਾਦੁਰ ਵੀਰਾਂ ਦੀ ਬਹਾਦੁਰੀ ਤੇ ਮਾਣ ਵੀ ਸੀ। ਪਾਕਿਸਤਾਨ ਦੀ ਨਾਪਾਕ ਹਰਕਤ ਦਾ ਜਵਾਬ ਦੇਣ ਲਈ ਸਾਡੇ ਜਵਾਨਾਂ ਨੇ ਬਹੁਤ ਹੀ ਨਿਡਰਤਾ ਅਤੇ ਬਹਾਦੁਰੀ ਨਾਲ ਸਾਹਮਣਾ ਕੀਤਾ। ਇਸਲੜਾਈ ਦੌਰਾਨ ਅਜਨਾਲਾ ਦੇ ਪਿੰਡ ਇਬ੍ਰਾਹਿਮਪੁਰ ਦੇ ਨੌਜਵਾਨ ਪਲਵਿੰਦਰ ਸਿੰਘ (Shaheed Palwinder Singh) ਵੀ ਦੁਸ਼ਮਣ ਦੇਸ਼ ਨਾਲ ਲੋਹਾ ਲੈਂਦੇ ਹੋਏ ਸ਼ਹੀਦ ਹੋ ਗਏ ਸਨ।
ਪਲਵਿੰਦ ਸਿੰਘ 20 ਸਿੱਖ ਰੈਜੀਮੈਂਟ ਚ ਤਾਇਨਾਤ ਸਨ। ਪਲਵਿੰਦਰ ਸਿੰਘ ਦੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਯਾਦ ਕਰਕੇ ਭਾਵੁਕ ਹੋ ਜਾਂਦੇ ਨੇ ਪਰ ਨਾਲ ਹੀ ਮਾਣ ਵੀ ਮਹਿਸੂਸ ਕਰਦੇ ਹਨ ਕਿ ਪਲਵਿੰਦਰ ਸਿੰਘ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ।
ਪਲਵਿੰਦਰ ਸਿੰਘ ਜਦੋ ਸ਼ਹੀਦ ਹੋਏ ਸਨ,ਉਸ ਵੇਲ੍ਹੇ ਉਨ੍ਹਾਂ ਦੇ ਵਿਆਹ ਨੂੰ ਕਰੀਬ 1.5 ਸਾਲ ਹੀ ਹੋਇਆ ਸੀ। ਉਨ੍ਹਾਂ ਦੀ ਪਤਨੀ ਸਰਬਜੀਤ ਕੌਰ (Sarabjit Kaur) ਨੇ ਪਲਵਿੰਦਰ ਸਿੰਘ ਨਾਲ ਜਿੰਦਗੀ ਬਿਤਾਉਣ ਨੂੰ ਲੈਕੇ ਕਈ ਤਰ੍ਹਾਂ ਦੇ ਸੁਪਨੇ ਸਜਾਏ ਸਨ, ਪਰ ਇਹ ਸਾਰੇ ਸਪਨੇ ਉਸ ਸਮੇ ਮਿੱਟੀ ਵਿੱਚ ਮਿਲ ਗਏ, ਜਦੋ ਪਲਵਿੰਦਰ ਸਿੰਘ ਦੇ ਸ਼ਹੀਦ ਹੋਣ ਦੀ ਖਬਰ ਅਜਨਾਲਾ ਦੇ ਥਾਣੇ ਪਹੁੰਚੀ। ਪੁਲਿਸ ਅਧਿਕਾਰੀਆਂ ਨੇ ਪਰਿਵਾਰ ਨੂੰ ਇਸ ਸਬੰਧੀ ਸੂਚਿਤ ਕੀਤਾ।
ਅੱਜ ਦੇ ਦਿਨ ਸਭ ਤੋਂ ਉੱਚੀ ਪਹਾੜੀ ਤੇ ਤਿਰੰਗਾ ਝੰਡਾ ਝੂਲ ਗਿਆ ਸੀ.. ਅਮਰ ਜਯੋਤੀ ਚ ਸ਼ਹੀਦਾਂ ਦਾ ਖੂਨ ਹੈਇਹ ਕਦੇ ਨਹੀਂ ਬੁਝੇਗੀ.ਸਾਨੂੰ ਸਾਡੇ ਸ਼ਹੀਦ ਜਵਾਨਾਂ ਤੇ ਹਮੇਸ਼ਾ ਮਾਣ ਰਹੇਗਾ.. pic.twitter.com/Nl2cf19Mzh
ਇਹ ਵੀ ਪੜ੍ਹੋ
— Bhagwant Mann (@BhagwantMann) July 26, 2023
ਇਸ ਸਬੰਧੀ ਗੱਲਬਾਤ ਕਰਦੇ ਹੋਏ ਸਰਬਜੀਤ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਪਤੀ 20 ਸਿੱਖ ਰੈਜੀਮੈਂਟ ਵਿੱਚ ਤਾਇਨਾਤ ਸਨ ਅਤੇ ਕਾਰਗਿਲ ਦੀ ਲੜਾਈ ਦੌਰਾਨ ਦੇਸ਼ ਲਈ 2 ਅਗਸਤ 1999 ਨੂੰ ਸ਼ਹੀਦ ਹੋ ਗਏ ਸਨ। ਉਨ੍ਹਾਂ ਕਿਹਾ ਕਿ ਉਹ ਜੰਗ ਸ਼ੁਰੂ ਹੋਣ ਤੋਂ ਕੁਝ ਦਿਨ ਪਹਿਲਾਂ ਯਾਨੀ 30 ਮਈ ਨੂੰ ਹੀ ਛੁੱਟੀ ਕੱਟ ਕੇ ਗਏ ਸੀ। ਜਿਸ ਦਿਨ ਉਨ੍ਹਾਂ ਦੀ ਸ਼ਹਾਦਤ ਹੋਈ ਸੀ ਉਸ ਦਿਨ ਵੀ ਮੈਂ ਚਿੱਠੀ ਪਾਈ ਸੀ ਪਰ ਪਤਾ ਨਹੀਂ ਸੀ ਕਿ ਚਿੱਠੀ ਮਿਲਣ ਤੋਂ ਪਹਿਲਾਂ ਹੀ ਉਹ ਇਸ ਦੁਨੀਆ ਨੂੰ ਅਲਵਿਦਾ ਕਹਿ ਜਾਣਗੇ।
ਇਸ ਮੌਕੇ ਸ਼ਹੀਦ ਪਲਵਿੰਦਰ ਸਿੰਘ ਦੇ ਪਿਤਾ ਨਿਰੰਜਨ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਮਾਣ ਹੈ ਕਿ ਉਨ੍ਹਾਂ ਦਾ ਪੁੱਤ ਦੇਸ਼ ਲਈ ਸ਼ਹੀਦ ਹੋਇਆ ਹੈ। ਉਨ੍ਹਾਂ ਨੇ ਕਿਹਾ ਉਂਝ ਤਾਂ ਉਨ੍ਹਾਂ ਨੂੰ ਹਰ ਵੇਲ੍ਹੇ ਹੀ ਆਪਣੇ ਪੁੱਤ ਦੀ ਕਮੀ ਖਾਉਂਦੀ ਰਹਿੰਦੀ ਹੈ, ਪਰ ਜਦੋਂ ਜੁਲਾਈ ਦਾ ਮਹੀਨਾ ਆਉਂਦਾ ਹੈ ਤਾਂ ਉਨ੍ਹਾਂ ਨੂੰ ਯਾਦ ਕਰਕੇ ਦਿਲ ਬਹੁਤ ਜਿਆਦਾ ਭਾਰੀ ਹੋ ਜਾਂਦਾ ਹੈ। ਪਰ ਨਾਲ ਹੀ ਇਹ ਸੋਚ ਕੇ ਸਬਰ ਵੀ ਆ ਜਾਂਦਾ ਹੈ ਕਿ ਉਨ੍ਹਾਂ ਦਾ ਪੁੱਤ ਦੇਸ਼ ਲਈ ਜਾਨ ਕੁਰਬਾਨ ਕਰਕੇ ਗਿਆ ਹੈ।
ਪੰਜਾਬ ਦੀਆਂ ਤਾਜ਼ਾ ਪੰਜਾਬੀ ਖਬਰਾਂ ਪੜਣ ਲਈ ਤੁਸੀਂ TV9 ਪੰਜਾਬੀ ਦੀ ਵੈਵਸਾਈਟ ਤੇ ਜਾਓ ਅਤੇ ਲੁਧਿਆਣਾ ਅਤੇ ਚੰਡੀਗੜ੍ਹ ਦੀਆਂ ਖਬਰਾਂ, ਲੇਟੇਸਟ ਵੇੱਬ ਸਟੋਰੀ, NRI ਨਿਊਜ਼, ਮਨੋਰੰਜਨ ਦੀ ਖਬਰ, ਵਿਦੇਸ਼ ਦੀ ਬ੍ਰੇਕਿੰਗ ਨਿਊਜ਼, ਪਾਕਿਸਤਾਨ ਦਾ ਹਰ ਅਪਡੇਟ, ਧਰਮ ਅਤੇ ਗੁਰਬਾਣੀ ਦੀਆਂ ਖਬਰਾਂ ਜਾਣੋ