Viral Video: ਦੁਨੀਆ ਨੂੰ ਬਚਾਉਣ ਨਾਲ ਢਿੱਡ ਨਹੀਂ ਭਰੇਗਾ ਭਾਈ ਸਾਹਿਬ, ਚੁੱਲ੍ਹੇ 'ਤੇ ਰੋਟੀ ਪਕਾਉਣ ਵਾਲੇ ਭਾਰਤੀ ਸਪਾਈਡਰ ਮੈਨ ਦੀ ਵੀਡੀਓ ਵਾਇਰਲ | Indian Spider Man seen cooking food video went viral know full news details in Punjabi Punjabi news - TV9 Punjabi

Viral Video: ਦੁਨੀਆ ਨੂੰ ਬਚਾਉਣ ਨਾਲ ਢਿੱਡ ਨਹੀਂ ਭਰੇਗਾ ਭਾਈ ਸਾਹਿਬ, ਚੁੱਲ੍ਹੇ ‘ਤੇ ਰੋਟੀ ਪਕਾਉਣ ਵਾਲੇ ਭਾਰਤੀ ਸਪਾਈਡਰ ਮੈਨ ਦੀ ਵੀਡੀਓ ਵਾਇਰਲ

Published: 

18 Jun 2024 16:20 PM

Viral Video: ਸੋਸ਼ਲ ਮੀਡੀਆ 'ਤੇ ਇਕ ਨਵੀਂ ਵੀਡੀਓ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਤੁਸੀਂ ਹਾਸਾ ਨਹੀਂ ਰੋਕ ਸਕੋਗੇ। ਵੀਡੀਓ 'ਚ ਸਪਾਈਡਰ ਮੈਨ ਰੋਟੀ ਬਣਾਉਂਦਾ ਨਜ਼ਰ ਆ ਰਹੇ ਹਨ। ਇਹ ਵੀਡੀਓ ਸੋਸ਼ਲ ਮੀਡੀਆ ਤੇ ਲੋਕਾਂ ਵੱਲੋਂ ਖੂਬ ਪਸੰਦ ਕੀਤੀ ਜਾ ਰਹੀ ਹੈ। ਲੋਕ ਕਮੈਂਟ ਕਰ ਕੇ ਕਮੈਂਟਸ, ਲਾਈਕ ਅਤੇ ਸ਼ੇਅਰ ਵੀ ਕਰ ਰਹੇ ਹਨ।

Viral Video: ਦੁਨੀਆ ਨੂੰ ਬਚਾਉਣ ਨਾਲ ਢਿੱਡ ਨਹੀਂ ਭਰੇਗਾ ਭਾਈ ਸਾਹਿਬ, ਚੁੱਲ੍ਹੇ ਤੇ ਰੋਟੀ ਪਕਾਉਣ ਵਾਲੇ ਭਾਰਤੀ ਸਪਾਈਡਰ ਮੈਨ ਦੀ ਵੀਡੀਓ ਵਾਇਰਲ

ਚੁੱਲ੍ਹੇ 'ਤੇ ਰੋਟੀ ਪਕਾਉਂਦਾ ਨਜ਼ਰ ਆਇਆ ਭਾਰਤੀ ਸਪਾਈਡਰ ਮੈਨ, ਵੀਡੀਓ ਵਾਇਰਲ

Follow Us On

ਸੋਸ਼ਲ ਮੀਡੀਆ ਪਲੇਟਫਾਰਮ ‘ਤੇ ਕੀ ਦੇਖਣ ਨੂੰ ਮਿਲੇਗਾ, ਇਸ ਬਾਰੇ ਕੁਝ ਨਹੀਂ ਕਿਹਾ ਜਾ ਸਕਦਾ ਹੈ। ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਾਂ ‘ਤੇ ਹਰ ਰੋਜ਼ ਤਰ੍ਹਾਂ-ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓਜ਼ ‘ਚ ਕੋਈ ਆਪਣੀ ਟੈਲੇਂਟ ਦਿਖਾਉਂਦਾ ਨਜ਼ਰ ਆਉਂਦਾ ਹੈ ਅਤੇ ਕੁਝ ਵੀਡੀਓਜ਼ ‘ਚ ਲੋਕ ਲੜਦੇ ਨਜ਼ਰ ਆਉਂਦੇ ਹਨ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਸ ਸਮੇਂ ਇੱਕ ਨਵਾਂ ਵੀਡੀਓ ਵਾਇਰਲ ਹੋ ਰਿਹਾ ਹੈ ਜਿਸਦਾ ਕੰਟੈਂਟ ਬਹੁਤ ਅਨੌਖਾ ਹੈ। ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪਣਾ ਹਾਸਾ ਨਹੀਂ ਕੰਟਰੋਲ ਕਰ ਪਾਓਗੇ।

ਤੁਸੀਂ ਸਾਰੇ ਸਪਾਈਡਰ-ਮੈਨ ਨੂੰ ਜਾਣਦੇ ਹੋਵੋਗੇ. ਸਪਾਈਡਰ-ਮੈਨ ਮਾਰਵਲ ਕਾਮਿਕਸ ਦਾ ਇੱਕ ਕਾਲਪਨਿਕ ਸੁਪਰਹੀਰੋ ਹੈ। ਇਸ ਕਿਰਦਾਰ ‘ਤੇ ਕਈ ਫਿਲਮਾਂ ਵੀ ਬਣ ਚੁੱਕੀਆਂ ਹਨ। ਕੁੱਲ ਮਿਲਾ ਕੇ ਗੱਲ ਇਹ ਹੈ ਕਿ ਸਪਾਈਡਰ ਮੈਨ ਬਹੁਤ ਮਸ਼ਹੂਰ ਕਿਰਦਾਰ ਹੈ। ਇਸ ਕਿਰਦਾਰ ਦੀ ਪੁਸ਼ਾਕ ਪਹਿਨੇ ਇਕ ਵਿਅਕਤੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਇਹ ਭਾਰਤੀ ਸਪਾਈਡਰ ਮੈਨ ਛੱਤ ‘ਤੇ ਬੈਠ ਕੇ ਦੁਪਹਿਰ ਨੂੰ ਰੋਟੀ ਬਣਾ ਰਿਹਾ ਹੈ। ਵੀਡੀਓ ਰਾਹੀਂ ਦੱਸਿਆ ਗਿਆ ਹੈ ਕਿ ਇਹ ਜੈਪੁਰ ਦਾ ਰਹਿਣ ਵਾਲਾ ਹੈ। ਵੀਡੀਓ ‘ਚ ‘ਸਪਾਈਡਰ ਮੈਨ ਆਫ ਜੈਪੁਰ’ ਲਿਖਿਆ ਹੋਇਆ ਹੈ।

ਇਹ ਵੀ ਪੜ੍ਹੋ- ਆਏ ਸੀ ਪਿਕਨਿਕ ਮਨਾਉਣ, ਜੇਸੀਬੀ ਵਾਲੇ ਨੇ ਮਨਾ ਲਈ ਸੀਮੇਂਟ ਵਾਲੀ ਹੋਲੀ

ਇਸ ਵੀਡੀਓ ਨੂੰ ਮਾਈਕ੍ਰੋ ਬਲੌਗਿੰਗ ਪਲੇਟਫਾਰਮ X (ਪਹਿਲਾਂ ਟਵਿੱਟਰ) ‘ਤੇ @Bhai_saheb ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਵਿਆਹ ਤੋਂ ਬਾਅਦ ਸਪਾਈਡਰ ਮੈਨ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 58 ਹਜ਼ਾਰ ਲੋਕ ਦੇਖ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਸਪਾਈਡਰ ਮੈਨ ਹੋਮ ਕੁਕਿੰਗ। ਇੱਕ ਹੋਰ ਯੂਜ਼ਰ ਨੇ ਲਿਖਿਆ- ਇਹ ਸਪਾਈਡਰ ਮੈਨ ਮੰਮੀ ਨੌਟ ਐਟ ਹੌਮ ਹੈ। ਕਈ ਯੂਜ਼ਰਸ ਇਮੋਜੀ ਸ਼ੇਅਰ ਕਰਦੇ ਹੋਏ ਮਜ਼ੇ ਲੈ ਰਹੇ ਹਨ।

Exit mobile version