Funny Videos: ਭਾਰਤ ਦੇ ਸੈਮੀਫਾਈਨਲ ‘ਚ ਪਹੁੰਚਦੇ ਹੀ ਟਵਿਟਰ ‘ਤੇ ਆਇਆ ਮੀਮਜ਼ ਦਾ ਅਜਿਹਾ ਹੜ੍ਹ, ਦੇਖ ਕੇ ਨਹੀਂ ਰੋਕ ਪਾਵੋਗਾ ਹਾਸਾ

Updated On: 

03 Nov 2023 13:54 PM

Funny Videos: ਵਿਸ਼ਵ ਕੱਪ 2023 ਵਿੱਚ ਸ਼੍ਰੀਲੰਕਾ ਦੇ ਨਾਲ ਮੈਚ ਵਿੱਚ ਭਾਰਤ ਨੇ ਗਜਬ ਦਾ ਪ੍ਰਦਰਸ਼ਨ ਕੀਤਾ ਹੈ। ਭਾਰਤ ਨੇ 302 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ। ਹੁਣ ਲੋਕ ਸੋਸ਼ਲ ਮੀਡੀਆ 'ਤੇ ਮੀਮਜ਼ ਰਾਹੀਂ ਸ਼੍ਰੀਲੰਕਾਈ ਟੀਮ ਦਾ ਮਜ਼ਾਕ ਉਡਾ ਰਹੇ ਹਨ ਅਤੇ ਮੁਹੰਮਦ ਸ਼ਮੀ ਦੀ ਤਾਰੀਫ ਵੀ ਕਰ ਰਹੇ ਹਨ। ਨਾਲ ਹੀ ਪੂਰੀ ਭਾਰਤੀ ਕ੍ਰਿਕਟ ਟੀਮ ਵੱਲੋਂ ਬਣਾਈ ਗਈ ਸਟ੍ਰੈਟਜੀ ਦੀ ਵੀ ਪ੍ਰਸ਼ੰਸਾ ਕਰ ਰਹੇ ਹਨ। ਹੁਣ ਸਾਰਿਆਂ ਦੀ ਨਜ਼ਰਾਂ ਭਾਰਤ ਦੇ ਅਗਲੇ ਮੈਚ ਤੇ ਹਨ।

Funny Videos: ਭਾਰਤ ਦੇ ਸੈਮੀਫਾਈਨਲ ਚ ਪਹੁੰਚਦੇ ਹੀ ਟਵਿਟਰ ਤੇ ਆਇਆ ਮੀਮਜ਼ ਦਾ ਅਜਿਹਾ ਹੜ੍ਹ, ਦੇਖ ਕੇ ਨਹੀਂ ਰੋਕ ਪਾਵੋਗਾ ਹਾਸਾ
Follow Us On

ਵਿਸ਼ਵ ਕੱਪ 2023 (World Cup 2023) ਦੇ 33ਵੇਂ ਅਤੇ ਆਪਣੇ ਸੱਤਵੇਂ ਮੈਚ ਵਿੱਚ ਭਾਰਤ ਨੇ ਸ਼੍ਰੀਲੰਕਾ ਨੂੰ ਬੁਰੀ ਤਰ੍ਹਾਂ ਹਰਾਇਆ। ਸ਼੍ਰੀਲੰਕਾ ਦੀ ਪੂਰੀ ਟੀਮ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈ ਅਤੇ ਇਸ ਸ਼ਾਨਦਾਰ ਜਿੱਤ ਨਾਲ ਭਾਰਤ ਲਗਾਤਾਰ ਚੌਥੀ ਵਾਰ ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਪਹੁੰਚਣ ‘ਚ ਸਫਲ ਹੋ ਗਿਆ ਹੈ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ 50 ਓਵਰਾਂ ਵਿੱਚ 8 ਵਿਕਟਾਂ ਗੁਆ ਕੇ 357 ਦੌੜਾਂ ਬਣਾਈਆਂ ਅਤੇ ਇਸ ਸਕੋਰ ਨੂੰ ਬਣਾਉਣ ਵਿੱਚ ਤਿੰਨ ਖਿਡਾਰੀਆਂ ਦਾ ਅਹਿਮ ਯੋਗਦਾਨ ਰਿਹਾ। ਸ਼ੁਭਮਨ ਗਿੱਲ ਨੇ ਜਿੱਥੇ 92 ਦੌੜਾਂ ਦੀ ਪਾਰੀ ਖੇਡੀ, ਉਥੇ ਵਿਰਾਟ ਕੋਹਲੀ ਨੇ 88 ਦੌੜਾਂ ਬਣਾਈਆਂ, ਉਥੇ ਹੀ ਸ਼੍ਰੇਅਸ ਅਈਅਰ ਨੇ ਵੀ 82 ਦੌੜਾਂ ਦੀ ਜ਼ਬਰਦਸਤ ਪਾਰੀ ਖੇਡੀ।

ਇਨ੍ਹਾਂ 358 ਦੌੜਾਂ ਦੇ ਕੁੱਲ ਟੀਚੇ ਦਾ ਪਿੱਛਾ ਕਰਨ ਆਈ ਸ਼੍ਰੀਲੰਕਾ ਦੀ ਟੀਮ ਨੇ ਆਉਂਦੇ ਹੀ ਦੱਸ ਦਿੱਤਾ ਕਿ ਉਹ ਉਸ ਤੋਂ ਨਹੀਂ ਹੋ ਸਕੇਗਾ। ਇੱਕ ਜਾਂ ਦੋ ਨਹੀਂ ਬਲਕਿ ਕੁੱਲ 5 ਸ਼੍ਰੀਲੰਕਾ ਦੇ ਖਿਡਾਰੀ ਜ਼ੀਰੋ ‘ਤੇ ਆਊਟ ਹੋ ਗਏ ਜਦਕਿ ਦੋ ਖਿਡਾਰੀਆਂ ਨੇ 1-1 ਦੌੜਾਂ ਬਣਾਈਆਂ। ਸ੍ਰੀਲੰਕਾ ਟੀਮ ਲਈ ਕਾਸੁਨ ਰਜਿਥਾ ਨੇ ਸਭ ਤੋਂ ਵੱਧ 14 ਦੌੜਾਂ ਬਣਾਈਆਂ। ਭਾਰਤ ਨੇ ਸ਼੍ਰੀਲੰਕਾ ‘ਤੇ ਕੁੱਲ 302 ਦੌੜਾਂ ਨਾਲ ਜਿੱਤ ਦਰਜ ਕੀਤੀ ਹੈ ਅਤੇ ਇਸ ਜਿੱਤ ‘ਚ ਗੇਂਦਬਾਜ਼ ਮੁਹੰਮਦ ਸ਼ਮੀ ਦਾ ਵੀ ਅਹਿਮ ਯੋਗਦਾਨ ਸੀ। ਉਨ੍ਹਾਂ ਨੇ 5 ਵਿਕਟਾਂ ਲੈ ਕੇ ਸ਼੍ਰੀਲੰਕਾ ਦੀ ਪੂਰੀ ਬੱਲੇਬਾਜ਼ੀ ਨੂੰ ਤਬਾਹ ਕਰ ਦਿੱਤਾ। ਹੁਣ ਸ਼ਮੀ ਦੀ ਸੋਸ਼ਲ ਮੀਡੀਆ ‘ਤੇ ਕਾਫੀ ਤਾਰੀਫ ਹੋ ਰਹੀ ਹੈ, ਉਥੇ ਹੀ ਲੋਕ ਮਜ਼ਾਕੀਆ ਮੀਮਜ਼ ਬਣਾ ਕੇ ਸ਼੍ਰੀਲੰਕਾਈ ਟੀਮ ਦਾ ਮਜ਼ਾਕ ਵੀ ਉਡਾ ਰਹੇ ਹਨ।

ਮਜ਼ਾਕੀਆ memes ਵੇਖੋ

ਹੁਣ ਭਾਰਤ ਦਾ ਅਗਲਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਹੈ। ਇਹ ਦੇਖਣਾ ਹੋਵੇਗਾ ਕਿ 5 ਨਵੰਬਰ ਨੂੰ ਈਡਨ ਗਾਰਡਨ ‘ਚ ਹੋਣ ਵਾਲੇ ਮੈਚ ‘ਚ ਭਾਰਤ ਇਸ ਵਾਰ ਕੀ ਕਮਾਲ ਕਰਦਾ ਹੈ ਕਿਉਂਕਿ ਦੱਖਣੀ ਅਫਰੀਕਾ ਦੀ ਟੀਮ ਨੇ ਵੀ ਇਸ ਵਿਸ਼ਵ ਕੱਪ ‘ਚ ਆਪਣਾ ਸ਼ਾਨਦਾਰ ਪ੍ਰਦਰਸ਼ਨ ਦਿਖਾਇਆ ਹੈ।

Exit mobile version