ਮਹਾਂਕੁੰਭ ਵਿਖੇ IITian ਬਾਬਾ: ਮਿਲੋ ਉਸ ਸ਼ਖਸ ਨਾਲ ਜਿਸਨੇ ਅਧਿਆਤਮਿਕਤਾ ਲਈ ਵਿਗਿਆਨ ਛੱਡ ਦਿੱਤਾ
IITian Baba: ਮਿਲੋ ਹਰਿਆਣਾ ਦੇ ਅਭੈ ਸਿੰਘ ਨਾਲ , ਜਿਸਨੇ ਅਧਿਆਤਮਿਕਤਾ ਲਈ ਵਿਗਿਆਨ ਛੱਡ ਦਿੱਤਾ। ਉਸਨੇ ਆਈਆਈਟੀ ਬੰਬੇ ਤੋਂ ਏਅਰੋਸਪੇਸ ਇੰਜੀਨੀਅਰਿੰਗ ਕੀਤੀ ਹੈ। 'ਆਈਆਈਟੀਆਈ ਬਾਬਾ' ਦੀ ਕਹਾਣੀ ਨਾ ਸਿਰਫ਼ ਮਹਾਂਕੁੰਭ ਵਿੱਚ ਮੌਜੂਦ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ, ਸਗੋਂ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਹੀ ਹੈ।
ਉੱਤਰ ਪ੍ਰਦੇਸ਼ ਦੇ ਪ੍ਰਯਾਗਰਾਜ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਧਾਰਮਿਕ ਤਿਉਹਾਰ ਚੱਲ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਮਹਾਂਕੁੰਭ ਬਾਰੇ, ਜਿੱਥੇ ਲੱਖਾਂ ਸ਼ਰਧਾਲੂ ਗੰਗਾ-ਯਮੁਨਾ ਅਤੇ ਰਹੱਸਮਈ ਸਰਸਵਤੀ ਨਦੀ ਦੇ ਤ੍ਰਿਵੇਣੀ ਸੰਗਮ ਵਿੱਚ ਪਵਿੱਤਰ ਡੁਬਕੀ ਲਗਾ ਰਹੇ ਹਨ। ਹਾਲਾਂਕਿ, ਤਪੱਸਵੀ ਬਾਬਾ ਅਤੇ ਸੰਤ ਮਹਾਂਕੁੰਭ ਮੇਲੇ ਦੇ ਸਭ ਤੋਂ ਪ੍ਰਤੀਕਾਤਮਕ ਅਤੇ ਆਕਰਸ਼ਕ ਪਹਿਲੂਆਂ ਵਿੱਚੋਂ ਇੱਕ ਹਨ। ਇੱਥੇ ਤੁਸੀਂ ਨਾਗਾ ਬਾਬਾ, ਅਘੋਰੀ ਬਾਬਾ ਅਤੇ ਦੁਨੀਆ ਦੇ ਕੁਝ ਸਤਿਕਾਰਤ ਧਾਰਮਿਕ ਆਗੂਆਂ ਨੂੰ ਮਿਲ ਸਕਦੇ ਹੋ। ਪਰ ਇਸ ਵਾਰ ਮੇਲੇ ਵਿੱਚ ‘ਆਈਆਈਟੀਆਈ ਬਾਬਾ’ ਦੀ ਮੌਜੂਦਗੀ ਸੋਸ਼ਲ ਮੀਡੀਆ ‘ਤੇ ਚਰਚਾ ਦਾ ਵਿਸ਼ਾ ਬਣ ਗਈ ਹੈ।
ਹਰਿਆਣਾ ਦੇ ਰਹਿਣ ਵਾਲੇ ‘ਆਈਆਈਟੀਆਈ ਬਾਬਾ’ ਦਾ ਅਸਲੀ ਨਾਮ ਅਭੈ ਸਿੰਘ ਹੈ। ਉਹ ਆਈਆਈਟੀ ਬੰਬੇ ਤੋਂ ਏਰੋਸਪੇਸ ਇੰਜੀਨੀਅਰਿੰਗ ਵਿੱਚ ਗ੍ਰੈਜੂਏਟ ਹੈ ਅਤੇ ਹੁਣ ਅਧਿਆਤਮਿਕਤਾ ਦੇ ਮਾਰਗ ‘ਤੇ ਹੈ ਅਤੇ ਉਸਨੂੰ ਮਸਾਨੀ ਗੋਰਖ ਬਾਬਾ ਵਜੋਂ ਜਾਣਿਆ ਜਾਂਦਾ ਹੈ। ਇੱਕ ਨਿਊਜ਼ ਚੈਨਲ ਨਾਲ ਗੱਲਬਾਤ ਕਰਦਿਆਂ, ‘ਆਈਆਈਟੀਆਈ ਬਾਬਾ’ ਨੇ ਆਪਣੇ ਸਫ਼ਰ ਬਾਰੇ ਖੁਲਾਸਾ ਕਰਦਿਆਂ ਕਿਹਾ ਕਿ ਉਹਨਾਂ ਨੇ ਨਾ ਸਿਰਫ਼ ਇੰਜੀਨੀਅਰਿੰਗ ਦੀ ਪੜ੍ਹਾਈ ਕੀਤੀ ਬਲਕਿ Philosophy, ਉੱਤਰ-ਆਧੁਨਿਕਤਾ ਅਤੇ ਸੁਕਰਾਤ-ਪਲੈਟੋ ਵਰਗੇ ਚਿੰਤਕਾਂ ਦਾ ਵੀ ਡੂੰਘਾਈ ਨਾਲ ਅਧਿਐਨ ਕੀਤਾ।
महाकुंभ अद्भुत है। महाकुंभ हमें दुनिया के अलग अलग रंगों से परिचित करवाता है।
News 18 का रिपोर्टर एक बाबा से बात करना शुरू किया, जब बात आगे बढ़ी तो उसने कहा कि बाबा जी आप पढ़े लिख रहे हैं, तो बाबा ने कहा कि
हां, मैं IIT Bombay से Aerospace Engineering किया हूं, यह बात सुनकर pic.twitter.com/uEokk7GXJo
ਇਹ ਵੀ ਪੜ੍ਹੋ
— Nitin patel (@AapkaNitin_) January 14, 2025
ਵਿਗਿਆਨ ਛੱਡ ਇਸ ਲਈ ਅਧਿਆਤਮਿਕਤਾ ਨਾਲ ਜੁੜੇ
ਵਿਗਿਆਨ ਨੂੰ ਛੱਡ ਕੇ ਅਧਿਆਤਮਿਕਤਾ ਵੱਲ ਵਧਣ ਦੇ ਸਵਾਲ ‘ਤੇ, ਉਨ੍ਹਾਂ ਕਿਹਾ, ਇਹ ਸਭ ਤੋਂ ਵਧੀਆ ਅਵਸਥਾ ਹੈ। ਇੰਜੀਨੀਅਰਿੰਗ ਅਤੇ ਡਿਜ਼ਾਈਨ ਵਿੱਚ ਮਾਸਟਰਜ਼ ਕਰਨ ਤੋਂ ਬਾਅਦ, ਮੈਂ ਜ਼ਿੰਦਗੀ ਦਾ ਅਰਥ ਲੱਭਣ ਲਈ ਅਧਿਆਤਮਿਕਤਾ ਦਾ ਰਸਤਾ ਚੁਣਿਆ। ਉਹਨਾਂ ਦਾ ਮੰਨਣਾ ਹੈ ਕਿ ਜੀਵਨ ਦੀ ਕੀਮਤ ਸਿਰਫ਼ ਭੌਤਿਕ ਸੁੱਖਾਂ ਵਿੱਚ ਨਹੀਂ ਹੈ, ਸਗੋਂ ਗਿਆਨ ਅਤੇ ਸ਼ਾਂਤੀ ਦੀ ਪ੍ਰਾਪਤੀ ਵਿੱਚ ਹੈ।
ਇਹ ਵੀ ਪੜ੍ਹੋ- ਮਹਾਂਕੁੰਭ 2025: ਯੂਟਿਊਬਰ ਨੇ ਬਾਬੇ ਨੂੰ ਪੁੱਛਿਆ ਅਜਿਹਾ ਸਵਾਲ, ਚਿਮਟੇ ਨਾਲ ਕੁੱਟਦੇ ਹੋਏ ਕੱਢਿਆ ਪੰਡਾਲ ਤੋਂ ਬਾਹਰ Video ਹੋਇਆ ਵਾਇਰਲ
ਆਈਆਈਟੀਆਈਅਨ ਬਾਬਾ ਦੀ ਕਹਾਣੀ ਨਾ ਸਿਰਫ਼ ਮਹਾਂਕੁੰਭ ਵਿੱਚ ਮੌਜੂਦ ਲੋਕਾਂ ਨੂੰ ਪ੍ਰੇਰਿਤ ਕਰ ਰਹੀ ਹੈ, ਸਗੋਂ ਸੋਸ਼ਲ ਮੀਡੀਆ ‘ਤੇ ਵੀ ਵਾਇਰਲ ਹੋ ਰਹੀ ਹੈ। ਅਜਿਹੀਆਂ ਵਿਲੱਖਣ ਸ਼ਖਸੀਅਤਾਂ ਵਾਲੇ ਲੋਕ ਇਸ ਧਾਰਮਿਕ ਸਮਾਗਮ ਨੂੰ ਹੋਰ ਵੀ ਖਾਸ ਬਣਾਉਂਦੇ ਹਨ। 13 ਜਨਵਰੀ ਨੂੰ ਸ਼ੁਰੂ ਹੋਇਆ ਮਹਾਂਕੁੰਭ 26 ਫਰਵਰੀ ਤੱਕ ਜਾਰੀ ਰਹੇਗਾ।