IIT ਬਾਬਾ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ, ਪੁਲਿਸ ਆਈ ਤਾਂ ਪੈਕੇਟ ਕੱਢਿਆ ਅਤੇ ਕਿਹਾ- ਮੈਂ ਗਾਂਜਾ ਪੀ ਲਿਆ ਸੀ

Published: 

03 Mar 2025 19:07 PM

IIT Baba Abhay Singh: ਜੈਪੁਰ ਵਿੱਚ IIT ਬਾਬਾ ਉਰਫ਼ ਅਭੈ ਸਿੰਘ ਕੋਲ ਗਾਂਜਾ ਮਿਲਿਆ ਹੈ। ਪੁਲਿਸ ਨੇ ਉਹਨਾਂ ਦੇ ਵਿਰੁੱਧ ਐਫਆਈਆਰ ਦਰਜ ਕਰ ਲਈ ਹੈ। ਪੁਲਿਸ ਦਾ ਕਹਿਣਾ ਹੈ ਕਿ ਸੂਚਨਾ ਮਿਲੀ ਸੀ ਕਿ ਅਭੈ ਸਿੰਘ ਨਾਂਅ ਦਾ ਸ਼ਖਸ ਇੱਕ ਹੋਟਲ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ।

IIT ਬਾਬਾ ਨੇ ਦਿੱਤੀ ਖੁਦਕੁਸ਼ੀ ਦੀ ਧਮਕੀ, ਪੁਲਿਸ ਆਈ ਤਾਂ ਪੈਕੇਟ ਕੱਢਿਆ ਅਤੇ ਕਿਹਾ- ਮੈਂ ਗਾਂਜਾ ਪੀ ਲਿਆ ਸੀ

(file photo)

Follow Us On

ਪ੍ਰਯਾਗਰਾਜ ਮਹਾਂਕੁੰਭ ​​ਤੋਂ ਸੁਰਖੀਆਂ ਵਿੱਚ ਆਏ ਆਈਆਈਟੀ ਬਾਬਾ ਉਰਫ਼ ਅਭੈ ਸਿੰਘ ਨੂੰ ਕੋਲੋ ਰਾਜਸਥਾਨ ਵਿੱਚ ਨਸ਼ੀਲਾ ਪਦਾਰਥ (ਗਾਂਜਾ) ਮਿਲਿਆ ਹੈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਉਹ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਪਰ ਜਦੋਂ ਟੀਮ ਮੌਕੇ ‘ਤੇ ਪਹੁੰਚੀ, ਤਾਂ ਉਹਨਾਂ ਨੇ ਕਿਹਾ ਕਿ ਉਸਨੂੰ ਕੁਝ ਵੀ ਯਾਦ ਨਹੀਂ ਹੈ ਕਿਉਂਕਿ ਉਸਨੇ ਗਾਂਜਾ ਪੀਤਾ ਸੀ। ਜੈਪੁਰ ਪੁਲਿਸ ਨੇ ਇਸ ਮਾਮਲੇ ਵਿੱਚ ਉਹਨਾਂ ਦੇ ਵਿਰੁੱਧ ਐਫਆਈਆਰ ਦਰਜ ਕੀਤੀ ਹੈ। ਹਾਲਾਂਕਿ, ਗਾਂਜੇ ਦੀ ਘੱਟ ਮਾਤਰਾ ਦੇ ਕਾਰਨ, ਆਈਆਈਟੀ ਬਾਬਾ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ। ਡੀਸੀਪੀ ਸਾਊਥ ਨੇ ਇਸ ਮਾਮਲੇ ਸੰਬੰਧੀ ਪੂਰੀ ਜਾਣਕਾਰੀ ਦਿੱਤੀ ਹੈ।

ਡੀਸੀਪੀ ਸਾਊਥ ਦੇ ਮੁਤਾਬਕ, ਪੁਲਿਸ ਸਟੇਸ਼ਨ ਸ਼ਿਪਰਾਪਥ ਜੈਪੁਰ ਸਾਊਥ ਨੂੰ ਪੁਲਿਸ ਕੰਟਰੋਲ ਤੋਂ ਸੂਚਨਾ ਮਿਲੀ ਸੀ ਕਿ ਅਭੈ ਸਿੰਘ ਨਾਂਅ ਦਾ ਇੱਕ ਸ਼ਖਸ ਇੱਕ ਹੋਟਲ ਵਿੱਚ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ। ਜਦੋਂ ਸਟੇਸ਼ਨ ਅਫਸਰ ਰਾਜੇਂਦਰ ਗੋਦਾਰਾ ਆਪਣੀ ਟੀਮ ਨਾਲ ਮੌਕੇ ‘ਤੇ ਪਹੁੰਚੇ ਤਾਂ ਅਭੈ ਸਿੰਘ ਹੋਟਲ ਵਿੱਚ ਮਿਲਿਆ। ਉਹਨਾਂ ਨੇ ਭੰਗ ਦਾ ਇੱਕ ਪੈਕੇਟ ਕੱਢਿਆ ਅਤੇ ਕਿਹਾ ਕਿ ਉਸਨੇ ਗਾਂਜਾ ਪੀ ਲਿਆ ਸੀ। ਜੇ ਮੈਂ ਨਸ਼ੇ ਦੀ ਹਾਲਾਤ ਵਿੱਚ ਕੋਈ ਜਾਣਕਾਰੀ ਦਿੱਤੀ ਸੀ, ਤਾਂ ਮੈਨੂੰ ਉਸ ਬਾਰੇ ਕੁਝ ਵੀ ਯਾਦ ਨਹੀਂ ਹੈ। ਇਸ ‘ਤੇ ਪੁਲਿਸ ਨੇ ਉਹ ਪੈਕੇਟ ਜ਼ਬਤ ਕਰ ਲਿਆ। ਇਸਦਾ ਭਾਰ 1.50 ਗ੍ਰਾਮ ਸੀ। ਗਾਂਜੇ ਦੀ ਥੋੜ੍ਹੀ ਮਾਤਰਾ ਕਾਰਨ ਉਹਨਾਂ ਨੂੰ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ ਗਿਆ।

ਭਵਿੱਖਬਾਣੀਆਂ ਅਤੇ ਦੋਸ਼ਾਂ ਕਾਰਨ ਖ਼ਬਰਾਂ ਵਿੱਚ ਅਭੈ ਸਿੰਘ

ਕੁੰਭ ਖਤਮ ਹੋ ਗਿਆ ਹੈ ਪਰ ਆਈਆਈਟੀ ਬਾਬਾ ਉਰਫ਼ ਅਭੈ ਸਿੰਘ ਅਜੇ ਵੀ ਸੁਰਖੀਆਂ ਵਿੱਚ ਹਨ। ਕਦੇ ਉਹ ਆਪਣੀਆਂ ਭਵਿੱਖਬਾਣੀਆਂ ਕਰਕੇ ਖ਼ਬਰਾਂ ਵਿੱਚ ਰਹਿੰਦੇ ਹਨ ਅਤੇ ਕਦੇ ਆਪਣੇ ਆਰੋਪਾਂ ਕਰਕੇ। ਹਾਲ ਹੀ ਵਿੱਚ, ਉਹਨਾਂ ਨੇ ਇੱਕ ਨਿਊਜ਼ ਚੈਨਲ ‘ਤੇ ਬਹਿਸ ਦੌਰਾਨ ਕੁੱਟਮਾਰ ਦਾ ਦੋਸ਼ ਲਗਾਇਆ ਸੀ। ਅਭੈ ਸਿੰਘ ਨੇ ਕਿਹਾ ਕਿ ਖ਼ਬਰਾਂ ਦੀ ਬਹਿਸ ਦੌਰਾਨ ਉਨ੍ਹਾਂ ਨਾਲ ਬਦਸਲੂਕੀ ਕੀਤੀ ਗਈ। ਇੰਨ੍ਹਾਂ ਹੀ ਨਹੀਂ, ਉਨ੍ਹਾਂ ਨੇ ਇਸ ਮਾਮਲੇ ਵਿੱਚ ਪੁਲਿਸ ਦੇ ਕੰਮ ਕਰਨ ਦੇ ਢੰਗ ‘ਤੇ ਵੀ ਸਵਾਲ ਖੜ੍ਹੇ ਕੀਤੇ ਸਨ।

ਨਿਊਜ਼ ਰੂਮ ਦੇ ਅੰਦਰ ਆਏ ਅਤੇ ਹੱਥੋਪਾਈ ਕੀਤੀ

ਆਈਆਈਟੀ ਬਾਬਾ ਨੇ ਕਿਹਾ ਕਿ 28 ਫਰਵਰੀ ਨੂੰ ਇੱਕ ਨਿਊਜ਼ ਚੈਨਲ ਨੇ ਉਸਨੂੰ ਇੰਟਰਵਿਊ ਲਈ ਬੁਲਾਇਆ। ਇਸ ਦੌਰਾਨ ਲੋਕਾਂ ਨੇ ਉਸ ਨਾਲ ਦੁਰਵਿਵਹਾਰ ਕੀਤਾ। ਕੁਝ ਲੋਕ ਨਿਊਜ਼ਰੂਮ ਦੇ ਅੰਦਰ ਆਏ ਅਤੇ ਹੱਥੋਪਾਈ ਕੀਤੀ। ਮੈਨੂੰ ਜ਼ਬਰਦਸਤੀ ਕਮਰੇ ਵਿੱਚ ਬੰਦ ਕਰਨ ਦੀ ਕੋਸ਼ਿਸ਼ ਕੀਤੀ। ਉੱਥੇ ਮੌਜੂਦ ਇੱਕ ਭਗਵੇਂ ਕੱਪੜੇ ਪਹਿਨੇ ਸਵਾਮੀ ਵੇਦਮੂਰਤੀ ਨੰਦ ਸਰਸਵਤੀ ਨੇ ਵੀ ਉਨ੍ਹਾਂ ‘ਤੇ ਡੰਡੇ ਨਾਲ ਹਮਲਾ ਕਰ ਦਿੱਤਾ ਸੀ।