Wedding Card Design : ਆਈਫੋਨ ਥੀਮ ਵਾਲਾ ਵਿਆਹ ਦਾ ਕਾਰਡ ਇੰਟਰਨੈੱਟ ‘ਤੇ ਹੋਇਆ ਹਿੱਟ, ਕਰੋੜਾਂ ਲੋਕਾਂ ਨੇ ਦੇਖਿਆ ਵੀਡੀਓ
Visakhapatnam Couple's Viral Wedding Card: ਵਿਆਹ ਦਾ ਕਾਰਡ ਪੂਰੇ ਫੰਕਸ਼ਨ ਦਾ ਸਭ ਤੋਂ ਮਹੱਤਵਪੂਰਨ ਹਿੱਸਾ ਹੁੰਦਾ ਹੈ। ਅਜਿਹੇ 'ਚ ਲੋਕ ਇਸ ਨੂੰ ਆਪਣੀ ਸ਼ਾਨ ਨਾਲ ਜੋੜਕੇ ਦੇਖਦੇ ਹਨ ਅਤੇ ਹਰ ਵਾਰ ਕੁਝ ਨਵਾਂ ਕਰਨ ਦੀ ਸੋਚਦੇ ਹਨ। ਅਜਿਹਾ ਹੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਵਾਇਰਲ ਹੋ ਰਿਹਾ ਹੈ, ਜਿਸ ਵਿੱਚ ਵਿਆਹ ਦੇ ਕਾਰਡ ਵਿੱਚ ਦਿਖਾਈ ਗਈ ਕ੍ਰੀਏਟੀਵੀਟੀ ਤੁਹਾਨੂੰ ਵੀ ਪਸੰਦ ਆ ਸਕਦੀ ਹੈ।
ਆਈਫੋਨ ਥੀਮ ਵਾਲਾ ਵਿਆਹ ਦਾ ਕਾਰਡ ਇੰਟਰਨੈੱਟ 'ਤੇ ਹੋਇਆ ਹਿੱਟ, VIRAL
ਵਿਆਹ ਵਿੱਚ ਲੋਕ (Invitation card) ਮਿਲਣ ‘ਤੇ ਹੀ ਪਹੁੰਚਦੇ ਹਨ। ਅੱਜਕੱਲ੍ਹ ਜਦੋਂ ਲੋਕ ਵਿਆਹ ਦੇ ਕਾਰਡ ਛਾਪਣ ਲਈ ਪ੍ਰਿੰਟਿੰਗ ਪ੍ਰੈੱਸ ਵਿੱਚ ਜਾਂਦੇ ਹਨ ਤਾਂ ਉਨ੍ਹਾਂ ਦੇ ਸਾਹਮਣੇ ਵੱਖ-ਵੱਖ ਡਿਜ਼ਾਈਨਾਂ ਵਾਲੇ ਨਵੇਂ ਕਾਰਡ ਰੱਖੇ ਜਾਂਦੇ ਹਨ। ਹਰ ਸਾਲ ਵਿਆਹਾਂ ਦੇ ਸੀਜ਼ਨ ਦੌਰਾਨ, ਮੋਟੇ ਡੱਬਿਆਂ ਵਿੱਚ ਕੁਝ ਨਵੇਂ ਡਿਜ਼ਾਈਨ ਵਾਲੇ ਕਾਰਡ ਤੁਹਾਡੇ ਘਰ ਜ਼ਰੂਰ ਆਉਂਦੇ ਹੋਣਗੇ। ਪਰ ਕੀ ਤੁਸੀਂ ਕਦੇ ਆਈਫੋਨ ਥੀਮ ਵਾਲਾ ਕਾਰਡ ਦੇਖਿਆ ਹੈ? ਜੀ ਹਾਂ, ਸੋਸ਼ਲ ਮੀਡੀਆ ‘ਤੇ ਇਕ ਅਜਿਹਾ ਵਿਆਹ ਦਾ ਕਾਰਡ ਵਾਇਰਲ ਹੋ ਰਿਹਾ ਹੈ।
ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਆਈਫੋਨ ਥੀਮ ਵਾਲਾ ਕਾਰਡ ਇਕ ਨਜ਼ਰ ‘ਚ ਆਈਫੋਨ ਵਰਗਾ ਲੱਗਦਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕਈ ਆਈਫੋਨ ਥੀਮ ਕਾਰਡ ਪ੍ਰਿੰਟਿੰਗ ਮਸ਼ੀਨ ‘ਚੋਂ ਕੱਢ ਕੇ ਉਸ ‘ਤੇ ਰਿਬਨ ਲਗਾਇਆ ਜਾ ਰਿਹਾ ਹੈ। ਇਸ ਕਾਰਡ ਦੇ ਕੁੱਲ ਚਾਰ ਭਾਗ ਹਨ। ਇਸ ਆਈਫੋਨ ਥੀਮ ਵਾਲੇ ਕਾਰਡ ਵਿੱਚ ਲੌਕ ਸਕਰੀਨ ਉੱਤੇ ਇੱਕ ਮੁੰਡੇ ਅਤੇ ਕੁੜੀ ਦੀ ਤਸਵੀਰ ਦੇ ਨਾਲ ਮਿਤੀ ਅਤੇ ਸਮਾਂ ਲਿਖਿਆ ਗਿਆ ਹੈ।
ਜਦੋਂ ਉਹੀ ਕਾਰਡ ਖੋਲ੍ਹਿਆ ਜਾਂਦਾ ਹੈ, ਤਾਂ ਇਹ ਚਾਰ ਹਿੱਸਿਆਂ ਵਿੱਚ ਵੰਡਿਆ ਜਾਂਦਾ ਹੈ। ਪਹਿਲੇ ਪੰਨੇ ‘ਤੇ, ਐਚ ਬਾਲਾਜੀ ਅਤੇ ਵੀ ਮੀਨਾ ਨਾਮ ਦੇ ਜੋੜੇ ਦੇ ਵਿਆਹ ਦਾ ਸੱਦਾ ਅਤੇ ਸਥਾਨ ਲਿਖਿਆ ਹੋਇਆ ਹੈ। ਰਿਸੈਪਸ਼ਨ ਆਦਿ ਬਾਰੇ ਜਾਣਕਾਰੀ ਦੂਜੇ ਪੰਨੇ ‘ਤੇ ਦਿੱਤੀ ਗਈ ਹੈ। ਤੀਜੀ ਤਸਵੀਰ ਵਿੱਚ ਵਟਸਐਪ ਚੈਟ ਰਾਹੀਂ ਲੋਕਾਂ ਨੂੰ ਪਿਆਰ ਭਰਿਆ ਸੁਨੇਹਾ ਭੇਜਿਆ ਗਿਆ ਹੈ। ਚੌਥੇ ਅਤੇ ਆਖਰੀ ਪੇਜ ‘ਤੇ ਵਟਸਐਪ ਦੇ ਲਾਈਵ ਲੋਕੇਸ਼ਨ ਫੀਚਰ ਰਾਹੀਂ ਵਿਆਹ ਦਾ ਸਥਾਨ ਦੱਸਿਆ ਗਿਆ ਸੀ। ਵਿਆਹ ਦੇ ਇਸ ਕ੍ਰਿਏਟਿਵ ਕਾਰਡ ਨੂੰ ਦੇਖ ਕੇ ਯੂਜ਼ਰਸ ਖੂਬ ਕਮੈਂਟ ਕਰ ਰਹੇ ਹਨ। @laxman_weddingcards ਨਾਮ ਦੇ ਇੱਕ ਉਪਭੋਗਤਾ ਨੇ ਰੀਲ ਨੂੰ ਇੰਸਟਾਗ੍ਰਾਮ ‘ਤੇ ਪੋਸਟ ਕੀਤਾ ਹੈ ਅਤੇ ਅਜਿਹੇ ਕਾਰਡ ਬਣਾਉਣ ਲਈ ਆਪਣਾ ਸੰਪਰਕ ਨੰਬਰ ਵੀ ਦਿੱਤਾ ਹੈ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- CA ਨੇ ਸ਼ੇਅਰ ਕੀਤਾ ਟੈਕਸ ਬਚਾਉਣ ਦਾ Solid ਤਰੀਕਾ, ਵੀਡੀਓ ਇੰਟਰਨੈੱਟ ਤੇ ਵਾਇਰਲ
ਯੂਜ਼ਰਸ ਕਮੈਂਟ ਸੈਕਸ਼ਨ ‘ਚ ਇਸ ਕਾਰਡ ‘ਤੇ ਕਾਫੀ ਫੀਡਬੈਕ ਦੇ ਰਹੇ ਹਨ। ਇਕ ਯੂਜ਼ਰ ਨੇ ਲਿਖਿਆ- ਇਨ੍ਹਾਂ ਸਾਹਮਣੇ ਅੰਬਾਨੀ ਕੌਣ ਹੈ? ਜਦਕਿ ਇਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਸੱਚਮੁੱਚ ਬਹੁਤ ਵਧੀਆ ਹੈ, ਮੈਂ ਹੁਣ ਤੱਕ ਅਜਿਹਾ ਵਿਆਹ ਦਾ ਕਾਰਡ ਕਦੇ ਨਹੀਂ ਦੇਖਿਆ। ਇਸ ਰੀਲ ਨੂੰ ਹੁਣ ਤੱਕ 1 ਕਰੋੜ 15 ਲੱਖ ਤੋਂ ਵੱਧ ਵਿਊਜ਼ ਅਤੇ 5 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ।
