ਕੀ ਤੁਸੀਂ ਕਦੇ ਗੈਂਡੇ ਦੀ ਇਸ ਤਰ੍ਹਾਂ ਲੜਾਈ ਦੇਖੀ ਹੈ? ਲੋਕ ਵੀ ਡਰ ਕੇ ਭੱਜੇ; Viral Video

Published: 

02 Oct 2025 11:37 AM IST

Viral Video:ਗੈਂਡੇ ਸ਼ਾਂਤ ਦਿਖਾਈ ਦੇ ਸਕਦੇ ਹਨ, ਪਰ ਜਦੋਂ ਗੁੱਸੇ ਹੁੰਦੇ ਹਨ, ਤਾਂ ਉਹ ਕਿਸੇ ਨੂੰ ਨਹੀਂ ਬਖਸ਼ਦੇ। ਗੈਂਡਿਆਂ ਵਿਚਕਾਰ ਲੜਾਈਆਂ ਆਮ ਤੌਰ 'ਤੇ ਖੇਤਰੀ ਦਬਦਬੇ ਬਾਰੇ ਹੁੰਦੀਆਂ ਹਨ। ਦੋ ਗੈਂਡਿਆਂ ਦਾ ਇੱਕ ਦੂਜੇ ਨਾਲ ਲੜਨ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਨ੍ਹਾਂ ਦੀ ਲੜਾਈ ਦੇਖ ਕੇ ਟੂਰਿਸਟ ਵੀ ਭੱਜ ਗਏ।

ਕੀ ਤੁਸੀਂ ਕਦੇ ਗੈਂਡੇ ਦੀ ਇਸ ਤਰ੍ਹਾਂ ਲੜਾਈ ਦੇਖੀ ਹੈ? ਲੋਕ ਵੀ ਡਰ ਕੇ ਭੱਜੇ; Viral Video

ਕੀ ਤੁਸੀਂ ਕਦੇ ਗੈਂਡੇ ਦੀ ਇਸ ਤਰ੍ਹਾਂ ਲੜਾਈ ਦੇਖੀ ਹੈ? ਲੋਕ ਵੀ ਡਰ ਕੇ ਭੱਜੇ; Viral Video

Follow Us On

ਜੰਗਲ ਦਾ ਇੱਕ ਹੀ ਅਸੂਲ ਹੈ, ਸਿਰਫ਼ ਸਭ ਤੋਂ ਤਾਕਤਵਰ ਤੇ ਸਭ ਤੋਂ ਬੁੱਧੀਮਾਨ ਹੀ ਬਚਦੇ ਹਨ, ਨਹੀਂ ਤਾਂ ਬਾਕੀ ਸ਼ਿਕਾਰ ਬਣ ਜਾਂਦੇ ਹਨ। ਹਾਲਾਂਕਿ, ਕੁਝ ਜਾਨਵਰ ਅਜਿਹੇ ਹਨ ਜਿਨ੍ਹਾਂ ਦਾ ਦੂਜੇ ਸ਼ਿਕਾਰੀ ਸ਼ਿਕਾਰ ਨਹੀਂ ਕਰ ਸਕਦੇ। ਗੈਂਡੇ ਉਨ੍ਹਾਂ ‘ਚੋਂ ਇੱਕ ਹਨ। ਇਸ ਸਮੇਂ, ਗੈਂਡਿਆਂ ਨਾਲ ਸਬੰਧਤ ਇੱਕ ਹੈਰਾਨ ਕਰਨ ਵਾਲੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ‘ਚ, ਦੋ ਗੈਂਡੇ ਇੱਕ ਦੂਜੇ ਨਾਲ ਲੜਦੇ ਦਿਖਾਈ ਦੇ ਰਹੇ ਹਨ। ਬਾਅਦ ‘ਚ, ਉਨ੍ਹਾਂ ਦੀ ਭਿਆਨਕ ਲੜਾਈ ਇੰਨੀ ਖਤਰਨਾਕ ਹੋ ਜਾਂਦੀ ਹੈ ਕਿ ਉੱਥੇ ਮੌਜੂਦ ਲੋਕ ਵੀ ਡਰ ਕੇ ਆਪਣੇ ਵਾਹਨ ਛੱਡਣ ਲਈ ਮਜਬੂਰ ਹੋ ਜਾਂਦੇ ਹਨ।

ਵੀਡੀਓ ‘ਚ ਸੈਲਾਨੀ ਖੁੱਲ੍ਹੇ ਜੰਗਲ ‘ਚ ਆਪਣੀ ਜੀਪ ‘ਚ ਸਫਾਰੀ ਦਾ ਆਨੰਦ ਮਾਣ ਰਹੇ ਸਨ, ਜਦੋਂ ਅਚਾਨਕ ਦੋ ਵਿਸ਼ਾਲ ਗੈਂਡੇ ਆਹਮੋ-ਸਾਹਮਣੇ ਆ ਗਏ। ਪਹਿਲਾਂ ਤਾਂ ਉਨ੍ਹਾਂ ਨੇ ਇੱਕ ਦੂਜੇ ਵੱਲ ਦੇਖਿਆ ਤੇ ਇੱਕ ਦੂਜੇ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਫਿਰ, ਕੁਝ ਸਕਿੰਟਾਂ ‘ਚ, ਉਹ ਲੜਨ ਲੱਗ ਪਏ, ਦੋਵੇਂ ਗੈਂਡਿਆਂ ਨੇ ਇੱਕ ਦੂਜੇ ਨੂੰ ਕਾਬੂ ਕਰਨ ਲਈ ਆਪਣੀ ਪੂਰੀ ਤਾਕਤ ਲਗਾ ਦਿੱਤੀ। ਉਨ੍ਹਾਂ ਦੇ ਗੁੱਸੇ ਤੇ ਹਮਲਾਵਰਤਾ ਨੂੰ ਦੇਖ ਕੇ, ਆਪਣੇ ਵਾਹਨਾਂ ‘ਚ ਸਵਾਰ ਸੈਲਾਨੀ ਘਬਰਾ ਗਏ ਤੇ ਤੁਰੰਤ ਘਟਨਾ ਸਥਾਨ ਤੋਂ ਚਲੇ ਗਏ। ਇੱਕ ਸਖਸ਼ ਨੇ ਖ਼ਤਰਨਾਕ ਦ੍ਰਿਸ਼ ਨੂੰ ਕੈਮਰੇ ‘ਚ ਕੈਦ ਕਰ ਲਿਆ, ਜੋ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਗਿਆ।

ਗੈਂਡਿਆਂ ਦੀ ਖ਼ਤਰਨਾਕ ਲੜਾਈ ਦਾ ਵੀਡੀਓ ਸੋਸ਼ਲ ਮੀਡੀਆ ਪਲੇਟਫਾਰਮ ਟਵਿੱਟਰ ‘ਤੇ @AmazingSights ਯੂਜ਼ਰਨੇਮ ਵੱਲੋਂ ਸ਼ੇਅਰ ਕੀਤੀ ਗਈ। 27 ਸਕਿੰਟ ਦੇ ਵੀਡੀਓ ਨੂੰ 1 ਲੱਖ 15 ਹਜ਼ਾਰ ਤੋਂ ਵੱਧ ਵਾਰ ਦੇਖਿਆ ਜਾ ਚੁੱਕਿਆ ਹੈ। ਹਜ਼ਾਰਾ ਲੋਕਾਂ ਨੇ ਇਸ ਨੂੰ ਲਾਈਕ ਕੀਤਾ ਹੈ ਤੇ ਕਈ ਤਰ੍ਹਾਂ ਦੇ ਕਮੈਂਟਸ ਕੀਤੇ ਹਨ।

ਵੀਡੀਓ ਦੇਖਣ ਤੋਂ ਬਾਅਦ, ਕਿਸੇ ਨੇ ਕਮੈਂਟ ਕੀਤਾ, “ਇਹ ਜੰਗਲ ਦੀ ਅਸਲੀ ਤਾਕਤ ਹੈ; ਮਨੁੱਖ ਇੱਥੇ ਸਿਰਫ਼ ਮਹਿਮਾਨ ਹਨ।” ਇੱਕ ਹੋਰ ਨੇ ਮਜ਼ਾਕ ‘ਚ ਕਮੈਂਟ ਕੀਤਾ, “ਸੈਲਾਨੀਆਂ ਨੂੰ ਮੁਫ਼ਤ ‘ਚ WWE ਮੈਚ ਦੇਖਣ ਦਾ ਮੌਕਾ ਮਿਲਿਆ।” ਬਹੁਤ ਸਾਰੇ ਯੂਜ਼ਰਸ ਇਸ ਗੱਲ ‘ਤੇ ਉਲਝਣ ‘ਚ ਹਨ ਕਿ ਇਹ ਸ਼ਾਂਤਮਈ ਜਾਨਵਰ ਇੱਕ ਦੂਜੇ ਨਾਲ ਕਿਉਂ ਟਕਰਾ ਗਏ।

ਵੀਡੀਓ ਦੇਖੋ