Funny Video: ਲਾੜੇ ਨੇ ਗਾਇਆ ਹਨੀ ਸਿੰਘ ਦਾ ਗਾਣਾ, ਔਰਤ ਨੇ ਹੱਥ ਜੋੜ ਕੇ ਸੁਣਿਆ, ਯੂਜ਼ਰਸ ਬੋਲੇ- ਅਸੀਂ ਮੁਆਫੀ ਮੰਗਦੇ ਹਾਂ
Funny Video: ਸਹੁਰੇ ਪਰਿਵਾਰ ਨੂੰ ਇੰਪਰੈਸ ਕਰਨ ਲਈ ਲਾੜੇ ਨੇ ਸਾਰਿਆਂ ਸਾਹਮਣੇ ਮਹਸ਼ੂਰ ਸਿੰਗਰ ਅਤੇ ਰੈਪਰ YO YO Honey Singh ਦਾ ਫੈਮਸ ਗਾਣਾ ਗਾਇਆ। ਵੀਡੀਓ ਵਿੱਚ ਦੇਖਿਆ ਜਾ ਸਕਦਾ ਹੈ ਕਿ ਲਾੜੇ ਨੂੰ ਗੀਤ ਗਾਉਂਦੇ ਦੇਖ ਉੱਥੇ ਆਲੇ-ਦੁਆਲੇ ਕਾਫੀ ਲੋਕ ਇੱਕਠੇ ਹੋ ਗਏ। ਇਕ ਔਰਤ ਤਾਂ ਦੋਵੇਂ ਹੱਥ ਜੋੜ ਕੇ ਬੈਠ ਗਈ ਜਿਵੇਂ ਲਾੜਾ ਕੋਈ ਭਜਨ ਸੁਣਾ ਰਿਹਾ ਹੋਵੇ।
ਲਾੜੇ ਨੇ ਗਾਇਆ ਹਨੀ ਸਿੰਘ ਦਾ ਗਾਣਾ, ਔਰਤ ਨੇ ਹੱਥ ਜੋੜ ਕੇ ਸੁਣਿਆ, VIDEO Viral
ਸੋਸ਼ਲ ਮੀਡੀਆ ‘ਤੇ ਵਿਆਹ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕੁਝ ਵੀਡੀਓਜ਼ ‘ਚ ਲਾੜੀ ਡਾਂਸ ਕਰਦੇ ਹੋਏ ਐਂਟਰੀ ਕਰਦੀ ਹੈ ਅਤੇ ਕੁਝ ‘ਚ ਲਾੜਾ ਰਾਜਾ ਆਪਣੀ ਹੋਣ ਵਾਲੀ ਪਤਨੀ ਲਈ ਸਟੇਜ ‘ਤੇ ਡਾਂਸ ਕਰਦਾ ਨਜ਼ਰ ਆਉਂਦਾ ਹੈ। ਹਾਲ ਹੀ ਵਿੱਚ ਵਿਆਹ ਦਾ ਇਕ ਹੋਰ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਲਾੜਾ ਆਪਣੇ ਸਹੁਰਿਆਂ ਨੂੰ ਪ੍ਰਭਾਵਿਤ ਕਰਨ ਲਈ ਆਪਣੀ ਵਿਲੱਖਣ ਪ੍ਰਤਿਭਾ ਦਿਖਾ ਰਿਹਾ ਹੈ। ਜਵਾਈ ਦਾ ਹੁਨਰ ਦੇਖਣ ਲਈ ਸਹੁਰਿਆਂ ਦੀ ਭੀੜ ਲੱਗ ਜਾਂਦੀ ਹੈ।
ਵੀਡੀਓ ‘ਚ ਤੁਸੀਂ ਦੇਖ ਸਕਦੇ ਹੋ ਕਿ ਲਾੜਾ ਆਪਣੇ ਸਹੁਰੇ ਵਾਲਿਆਂ ਨੂੰ ਪ੍ਰਭਾਵਿਤ ਕਰਨ ਲਈ ਹਨੀ ਸਿੰਘ ਦਾ ਗੀਤ ਲੋਕਾਂ ਨੂੰ ਬਹੁਤ ਹੀ ਕੂਲ ਅੰਦਾਜ਼ ‘ਚ ਸੁਣਾ ਰਿਹਾ ਹੈ। ਲਾੜਾ ਚਾਰੋਂ ਪਾਸਿਓਂ ਆਪਣੇ ਸਹੁਰਿਆਂ ਨਾਲ ਘਿਰਿਆ ਹੋਇਆ ਹੈ। ਸਹੁਰਿਆਂ ਨੇ ਲਾੜੇ ਨੂੰ ਇਸ ਤਰ੍ਹਾਂ ਘੇਰ ਲਿਆ ਜਿਵੇਂ ਲਾੜਾ ਕੋਈ ਕਹਾਣੀ ਸੁਣਾ ਰਿਹਾ ਹੋਵੇ। ਕੁਝ ਔਰਤਾਂ ਹੱਥ ਜੋੜ ਕੇ ਲਾੜੇ ਦਾ ਗੀਤ ਸੁਣ ਰਹੀਆਂ ਹਨ। ਇੱਥੇ ਲਾੜਾ ਹਨੀ ਸਿੰਘ ਦੀ ਨਕਲ ਕਰ ਰਿਹਾ ਹੈ ਅਤੇ ਆਪਣੇ ਅੰਦਾਜ਼ ‘ਚ ਰੈਪ ਕਰ ਰਿਹਾ ਹੈ। ਜਿੱਥੇ ਸਹੁਰੇ ਘਰ ਜਾ ਕੇ ਜ਼ਿਆਦਾਤਰ ਮੁੰਡੇ ਸ਼ਰਮਾ ਜਾਂਦੇ ਹਨ ਉੱਥੇ ਹੀ ਇਸ ਲਾੜੇ ਦੇ ਕਾਨਫੀਡੈਂਸ ਦੀ ਤਾਰੀਫ ਕਰਨੀ ਤਾਂ ਬਨਦੀ ਹੈ, ਜੋ ਇੰਨੇ ਲੋਕਾਂ ਦੇ ਵਿਚਕਾਰ ਬਿਨਾਂ ਕਿਸੇ ਝਿਜਕ ਦੇ ਹਨੀ ਸਿੰਘ ਦਾ ਗੀਤ ਗਾ ਰਿਹਾ ਹੈ।
ਇਹ ਵੀ ਪੜ੍ਹੋ- ਖੇਡ-ਖੇਡ ਚ ਪਾਲਤੂ ਕੁੱਤੇ ਨੇ ਲਗਾਈ ਘਰ ਨੂੰ ਅੱਗ, ਹਰ ਕਿਸੇ ਲਈ ਹੈ ਸਬਕ, ਦੇਖੋ VIDEO
ਇਹ ਵੀ ਪੜ੍ਹੋ
ਇਸ ਮਜ਼ੇਦਾਰ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ @br_33_memes ਨਾਮ ਦੇ ਪੇਜ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਨੂੰ ਲਿਖਣ ਤੱਕ 19 ਲੱਖ ਲੋਕ ਦੇਖ ਚੁੱਕੇ ਹਨ ਅਤੇ 86 ਹਜ਼ਾਰ ਲੋਕ ਇਸ ਨੂੰ ਪਸੰਦ ਕਰ ਚੁੱਕੇ ਹਨ। ਨਾਲ ਹੀ ਕਈ ਲੋਕਾਂ ਨੇ ਇਸ ਵੀਡੀਓ ‘ਤੇ ਕੁਮੈਂਟ ਕਰਕੇ ਲਾੜੇ ਦਾ ਖੂਬ ਮਜ਼ੇ ਲੈ ਰਹੇ ਹਨ। ਇੱਕ ਯੂਜ਼ਰ ਨੇ ਕਮੈਂਟ ਕਰਦੇ ਹੋਏ ਕਿਹਾ- ਇਹ ਰਾਨੂ ਮੰਡਲ ਦਾ ਬੇਟਾ ਵਾਯੂ ਮੰਡਲ ਹੈ। ਦੂਸਰਾ ਬੋਲਿਆ, ਤੁਸੀਂ ਗਾ ਰਹੇ ਹੋ, ਮੈਨੂੰ ਸ਼ਰਮ ਆ ਰਹੀ ਹੈ। ਤੀਜੇ ਨੇ ਲਿਖਿਆ- ਲਾਲ ਸਾੜੀ ਵਿੱਚ ਆਂਟੀ ਹੱਥ ਜੋੜ ਕੇ ਬੈਠੀ ਹੈ ਜਿਵੇਂ ਸਤਿਆਨਾਰਾਇਣ ਪ੍ਰਭੂ ਦੀ ਕਹਾਣੀ ਚੱਲ ਰਹੀ ਹੋਵੇ। ਚੌਥੇ ਨੇ ਲਿਖਿਆ- ਮੈਂ ਪੂਰੇ ਮਰਦ ਸਮਾਜ ਦੀ ਤਰਫੋਂ ਤੁਹਾਡੇ ਸਾਰਿਆਂ ਤੋਂ ਮੁਆਫੀ ਮੰਗਦਾ ਹਾਂ।
