Funny Video: ਲਾੜੇ ਨੇ ਰਸਗੁੱਲੇ ‘ਤੇ ਇਸ ਤਰ੍ਹਾਂ ਮਾਰਿਆ ਝਪਾਟਾ, Video ਦੇਖ ਕੇ ਹਾਸਾ ਨਹੀਂ ਰੋਕ ਪਾਓਗੇ

Published: 

01 Sep 2024 11:37 AM

Funny Video: ਵਿਆਹ ਦੀਆਂ ਬਹੁਤ ਸਾਰੀਆਂ ਵੀਡੀਓਜ਼ ਸੋਸ਼ਲ ਮੀਡੀਆ ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਕਈਆਂ ਨੂੰ ਦੇਖ ਕੇ ਹਾਸਾ ਨਹੀਂ ਹੰਝੂ ਆਉਣ ਲੱਗ ਜਾਂਦੇ ਹਨ ਤਾਂ ਕਈਆਂ ਨੂੰ ਦੇਖ ਕੇ ਹਾਸਾ ਨਹੀਂ ਰੁਕਦਾ। ਹਾਲ ਹੀ ਵਿੱਚ ਇਕ ਵਿਆਹ ਨਾਲ ਜੁੜੀ ਮਜ਼ੇਦਾਰ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿਚ ਇਕ ਲਾੜਾ ਬਿਜਲੀ ਦੀ ਰਫਤਾਰ ਨਾਲ ਰਸਗੁੱਲੇ 'ਤੇ ਝਪੇਟਾ ਮਾਰਦਾ ਨਜ਼ਰ ਆ ਰਿਹਾ ਹੈ।

Funny Video: ਲਾੜੇ ਨੇ ਰਸਗੁੱਲੇ ਤੇ ਇਸ ਤਰ੍ਹਾਂ ਮਾਰਿਆ ਝਪਾਟਾ, Video ਦੇਖ ਕੇ ਹਾਸਾ ਨਹੀਂ ਰੋਕ ਪਾਓਗੇ

ਲਾੜੇ ਨੇ ਰਸਗੁੱਲੇ 'ਤੇ ਇਸ ਤਰ੍ਹਾਂ ਮਾਰਿਆ ਝਪਾਟਾ, ਦੇਖੋ VIDEO

Follow Us On

ਵਿਆਹ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਇਨ੍ਹਾਂ ‘ਚੋਂ ਕੁਝ ਵੀਡੀਓਜ਼ ਇੰਨੇ ਮਜ਼ਾਕੀਆ ਹੁੰਦੀਆਂ ਹਨ ਕਿ ਲੋਕ ਆਪਣਾ ਹਾਸਾ ਨਹੀਂ ਰੋਕ ਪਾਉਂਦੇ। ਹਾਲ ਹੀ ‘ਚ ਅਜਿਹਾ ਹੀ ਇਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ‘ਚ ਇਕ ਲਾੜਾ ਆਪਣੇ ਸਾਹਮਣੇ ਰੱਖੇ ਰਸਗੁੱਲੇ ‘ਤੇ ਇਸ ਤਰ੍ਹਾਂ ਝਪਟਦਾ ਹੈ ਕਿ ਆਸ-ਪਾਸ ਮੌਜੂਦ ਲੋਕ ਹੱਸਣ ਲਈ ਮਜ਼ਬੂਰ ਹੋ ਜਾਂਦੇ ਹਨ। ਲੋਕ ਲਾੜੇ ਦੀ ਇਸ ਫੁਰਤੀ ਦੀ ਤੁਲਨਾ ਮਹਿੰਦਰ ਸਿੰਘ ਧੋਨੀ ਦੀ ਸਟੰਪਿੰਗ ਨਾਲ ਕਰ ਰਹੇ ਹਨ। ਲੋਕਾਂ ਨੇ ਇਸ ਵੀਡੀਓ ਨੂੰ ਇੰਨਾ ਪਸੰਦ ਕੀਤਾ ਕਿ ਹੁਣ ਤੱਕ ਇਸ ਨੂੰ 10 ਲੱਖ ਵਿਊਜ਼ ਮਿਲ ਚੁੱਕੇ ਹਨ।

ਵਾਇਰਲ ਹੋ ਰਹੀ ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਇਕ ਪਾਸੇ ਕੁਰਸੀ ‘ਤੇ ਬੈਠਾ ਲਾੜਾ ਸ਼ਰਮਾ ਰਿਹਾ ਹੈ। ਰਿਸ਼ਤੇਦਾਰ ਵੀ ਉਸ ਦੇ ਆਲੇ-ਦੁਆਲੇ ਖੜ੍ਹੇ ਹਨ। ਦੂਜੇ ਪਾਸੇ ਲਾੜੀ ਦਾ ਪਰਿਵਾਰ ਨਜ਼ਰ ਆ ਰਿਹਾ ਹੈ। ਲਾੜੇ ਦੇ ਸਾਹਮਣੇ ਇੱਕ ਕੁੜੀ ਚਮਚੇ ਨਾਲ ਰਸਗੁੱਲਾ ਖੁਆਉਣ ਲਈ ਆਪਣਾ ਹੱਥ ਵਧਾ ਰਹੀ ਹੈ। ਪਹਿਲਾਂ ਤਾਂ ਲਾੜਾ ਮੂੰਹ ਲਟਕਾ ਕੇ ਚੁੱਪਚਾਪ ਬੈਠ ਜਾਂਦਾ ਹੈ। ਫਿਰ ਲੜਕੀ ਲਾੜੇ ਨੂੰ ਰਸਗੁੱਲਾ ਦਿਖਾ ਕੇ ਭਰਮਾਉਣ ਦੀ ਕੋਸ਼ਿਸ਼ ਕਰਦੀ ਹੈ। ਪਹਿਲਾਂ ਤਾਂ ਲਾੜਾ ਖਾਣ ਲਈ ਮੂੰਹ ਅੱਗੇ ਕਰਦਾ ਪਰ ਕੁੜੀ ਮੂੰਹ ਤੋਂ ਹੱਥ ਪਿੱਛੇ ਖਿੱਚ ਲੈਂਦੀ। ਜਦੋਂ ਲਾੜੇ ਨੇ ਸੋਚਿਆ ਕਿ ਇਹ ਉਸ ਦੀ ਇੱਜ਼ਤ ਦੀ ਗੱਲ ਹੈ, ਤਾਂ ਲਾੜੇ ਨੇ ਜੋ ਹੁਨਰ ਦਿਖਾਇਆ, ਉਸ ਨੂੰ ਦੇਖ ਕੇ ਸਾਰੇ ਹੈਰਾਨ ਰਹਿ ਗਏ।

ਇਹ ਵੀ ਪੜ੍ਹੋ- ਲੋਕਾਂ ਨੇ ਗੋਡੇ ਗੋਡੇ ਪਾਣੀ ਚ ਖੜ੍ਹੇ ਹੋ ਕੇ ਕੀਤਾ ਗਰਬਾ, ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ

ਅਗਲੇ ਹੀ ਪਲ ਜਦੋਂ ਲੜਕੀ ਨੇ ਦੁਬਾਰਾ ਉਹੀ ਹਰਕਤ ਦੁਹਰਾਉਣ ਦੀ ਕੋਸ਼ਿਸ਼ ਕੀਤੀ ਤਾਂ ਲਾੜੇ ਨੇ ਅਚਾਨਕ ਰਸਗੁੱਲੇ ‘ਤੇ ਝਪਾਟਾ ਮਾਰ ਕੇ ਉਸ ਨੂੰ ਖਾ ਲਿਆ। ਇਹ ਸਭ ਇੰਨੀ ਤੇਜ਼ੀ ਨਾਲ ਹੋਇਆ ਕਿ ਉੱਥੇ ਮੌਜੂਦ ਲੋਕਾਂ ਨੂੰ ਸਮਝ ਹੀ ਨਹੀਂ ਆਈ ਕਿ ਕੀ ਹੋਇਆ ਹੈ। ਫਿਰ ਜਦੋਂ ਸਮਝ ਆਈ ਤਾਂ ਸਾਰੇ ਉੱਚੀ-ਉੱਚੀ ਹੱਸਣ ਲੱਗੇ। ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ @HasnaZaruriHai ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਵੀਡੀਓ ‘ਤੇ ਕਈ ਲੋਕਾਂ ਨੇ ਮਜ਼ਾਕੀਆ ਟਿੱਪਣੀਆਂ ਕੀਤੀਆਂ ਹਨ। ਇੱਕ ਯੂਜ਼ਰ ਨੇ ਲਿਖਿਆ- ਕੀ ਤੁਸੀਂ ਕਦੇ ਕਿਰਲੀ ਨੂੰ ਸ਼ਿਕਾਰ ਦੀ ਤਲਾਸ਼ ਵਿੱਚ ਬੈਠੀ ਦੇਖੀ ਹੈ? ਜਦੋਂ ਕਿਸੇ ਕੀੜੇ ਨੂੰ ਖਾਣਾ ਹੁੰਦਾ ਹੈ, ਤਾਂ ਇਹ ਵੀ ਇੰਨੀ ਤੇਜ਼ੀ ਨਾਲ ਸ਼ਿਕਾਰ ਨਹੀਂ ਕਰਦੀ। ਜਿਸ ਰਫਤਾਰ ਨਾਲ ਇਸ ਵੀਰ ਨੇ ਰਸਗੁੱਲਾ ਆਪਣੇ ਮੂੰਹ ਵਿੱਚ ਭਰ ਲਿਆ। ਇਕ ਹੋਰ ਨੇ ਲਿਖਿਆ- ਮਹਿੰਦਰ ਸਿੰਘ ਧੋਨੀ ਨੇ ਵੀ ਇਸ ਸਪੀਡ ‘ਤੇ ਸਟੰਪਿੰਗ ਨਹੀਂ ਕੀਤੀ।