'ਦਿ ਗ੍ਰੇਟ ਖਲੀ' ਨੇ ਸੜਕ ਦੇ ਵਿਚਾਲੇ ਕੀਤੇ Pushups, ਵਾਇਰਲ ਵੀਡੀਓ
The Great Khali New Video: ਦਲੀਪ ਸਿੰਘ ਰਾਣਾ ਅਕਾ ਦਿ ਗ੍ਰੇਟ ਖਲੀ ਦੇ ਨਾਂ ਨਾਲ ਪੂਰੀ ਦੁਨੀਆ ਪਹਿਲਵਾਨੀ ਲਈ ਜਾਣੇ ਜਾਣਦੇ ਹਨ। ਅੱਜ ਕੱਲ੍ਹ ਉਹ ਸੋਸ਼ਲ ਮੀਡੀਆ ਤੇ ਵੀ ਕਾਫੀ ਐਕਟਿਵ ਰਹਿੰਦੇ ਹਨ। ਖਲੀ ਨੇ ਪੁਸ਼ਅੱਪਸ ਦੀ ਕਲਿੱਪ ਸ਼ੇਅਰ ਕੀਤੀ ਹੈ ਜੋ ਕਿ ਸੁਰਖੀਆਂ ‘ਚ ਹੈ। ਕਿਉਂਕਿ ਉਹ ਨੈਸ਼ਨਲ ਹਾਈਵੇ ‘ਤੇ ਵਾਦੀਆਂ ਦੇ ਵਿਚਕਾਰ ਵਰਕਆਊਟ ਕਰਦੇ ਨਜ਼ਰ ਆ ਰਹੇ ਹਨ।
ਦਿ ਗ੍ਰੇਟ ਖਲੀ ਸੋਸ਼ਲ ਮੀਡੀਆ ਦੀ ਦੁਨੀਆ ਵਿੱਚ ਆਪਣੇ ਵਿਸ਼ਾਲ ਸਰੀਰ ਅਤੇ ਤਾਕਤ ਲਈ ਮਸ਼ਹੂਰ ਹਨ। ਹਾਲਾਂਕਿ, ਉਹ ਇੱਕ ਪਹਿਲਵਾਨ ਰਹੇ ਹਨ, ਜਿਨ੍ਹਾਂ ਨੇ ਡਬਲਯੂਡਬਲਯੂਈ ਰਿੰਗ ਵਿੱਚ ਵਿਦੇਸ਼ੀ ਪਹਿਲਵਾਨਾਂ ਦੀ ਹਾਲਾਤ ਖਰਾਬ ਕਰ ਦਿੱਤੀ ਸੀ। ਖਲੀ ਹੁਣ ਇੰਸਟਾਗ੍ਰਾਮ ਦੀ ਦੁਨੀਆ ‘ਚ ਆਪਣੀਆਂ ਮਜ਼ਾਕੀਆ ਅਤੇ ਵਿਲੱਖਣ ਰੀਲਾਂ ਲਈ ਸੁਰਖੀਆਂ ‘ਚ ਰਹਿੰਦੇ ਹਨ। ਇਸ ਵਾਰ ਦਿ ਗ੍ਰੇਟ ਖਲੀ ਨੇ ਪਹਾੜਾਂ ਵਿਚਕਾਰ ਪਹੁੰਚ ਕੇ ਸੜਕ ਵਿਚਕਾਰ ਪੁਸ਼ਅਪ ਕਰਨ ਦੀ ਵੀਡੀਓ ਸ਼ੇਅਰ ਕੀਤੀ ਹੈ। ਹੁਣ ਉਨ੍ਹਾਂ ਦੀ ਇਹ ਰੀਲ ਇੰਟਰਨੈੱਟ ‘ਤੇ ਵਾਇਰਲ ਹੋ ਰਹੀ ਹੈ।
ਇਹ ਵੀ ਪੜ੍ਹੋ-
ਮੀਂਹ ਚ ਦਰੱਖਤ ਹੇਠਾਂ ਬੈਠ ਕੇ ਰੋਟੀ ਖਾਂਦਾ ਦਿਖਿਆ ਪੁਲਿਸ ਮੁਲਾਜ਼ਮ, ਵੀਡੀਓ ਦੇਖ ਕੇ ਹੋ ਜਾਓਗੇ ਭਾਵੁਕ
ਇਹ ਵੀਡੀਓ ‘ਦਿ ਗ੍ਰੇਟ ਖਲੀ’ ਦੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ਤੋਂ 7 ਜੁਲਾਈ ਨੂੰ ਪੋਸਟ ਕੀਤੀ ਗਈ ਸੀ, ਜਿਸ ਨੂੰ ਯੂਜ਼ਰਸ ਵੱਲੋਂ ਇੰਨਾ ਪਸੰਦ ਕੀਤਾ ਗਿਆ ਹੈ ਕਿ ਇਹ ਖਬਰ ਲਿਖੇ ਜਾਣ ਤੱਕ ਇਸ ਪੋਸਟ ਨੂੰ 24 ਲੱਖ ਵਿਊਜ਼ ਅਤੇ 1.5 ਲੱਖ ਲਾਈਕਸ ਮਿਲ ਚੁੱਕੇ ਹਨ। ਇੰਨਾ ਹੀ ਨਹੀਂ ਇੱਕ ਹਜ਼ਾਰ ਤੋਂ ਵੱਧ ਯੂਜ਼ਰਸ ਨੇ ਕਮੈਂਟ ਵੀ ਕੀਤਾ ਹੈ। ਜਿਵੇਂ @oyeankit ਨਾਮ ਦੇ ਇੱਕ ਯੂਜ਼ਰ ਨੇ ਮਜ਼ਾਕੀਆ ਅੰਦਾਜ਼ ਵਿੱਚ ਲਿਖਿਆ- ਸਰ, Landslide ਹੋ ਜਾਵੇਗਾ, ਕਿਰਪਾ ਕਰੋ। ਜਦਕਿ ਦੂਜੇ ਨੇ ਕਿਹਾ ਕਿ ਇਹ ਖਲੀ ਨਹੀਂ ਸਗੋਂ ਰੋਡ ਰੋਲਰ ਹੈ! ਇਸੇ ਤਰ੍ਹਾਂ ਇੱਕ ਯੂਜ਼ਰ ਨੇ ਲਿਖਿਆ- ਇਸੇ ਕਾਰਨ ਉੱਥੇ ਧਰਤੀ ਖਿਸਕ ਰਹੀ ਹੈ।
ਵਾਇਰਲ ਕਲਿੱਪ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਸੜਕ ਵਾਦੀਆਂ ਵਿੱਚੋਂ ਲੰਘ ਰਹੀ ਹੈ। ਸਾਈਡ ‘ਤੇ ਕਾਰਾਂ ਖੜ੍ਹੀਆਂ ਹਨ ਅਤੇ ਖਲੀ ਨੇ ਆਪਣੀ ਟੀ-ਸ਼ਰਟ ਉਤਾਰੀ ਅਤੇ ਆਪਣੀ Work Out ਸ਼ੁਰੂ ਕਰ ਦਿੱਤਾ ਹੈ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਨਹੀਂ ਹੋ ਸਕੀ ਹੈ ਕਿ ਵੀਡੀਓ ਉਤਰਾਖੰਡ ਦਾ ਹੈ ਜਾਂ ਹਿਮਾਚਲ ਦਾ। ਪਰ ਖਲੀ ਦਾ ਇਹ ਅੰਦਾਜ਼ ਇੰਟਰਨੈੱਟ ‘ਤੇ ਜ਼ਰੂਰ ਵਾਇਰਲ ਹੋ ਗਿਆ ਹੈ।