Shocking News: ਬਾਥਰੂਮ ‘ਚ ਕੈਮਰਾ ਲਗਾ ਕੇ ਕੁੜੀਆਂ ਦੀ ਬਣਾਈ VIDEO: ਚੰਡੀਗੜ੍ਹ ਪੁਲਿਸ ਨੇ ਪ੍ਰੇਮਿਕਾ-ਬੁਆਏਫ੍ਰੈਂਡ ਨੂੰ ਕੀਤਾ ਕਾਬੂ; ਫੋਨ ਰਾਹੀਂ ਹੋਵੇਗਾ ਖੁਲਾਸਾ

Updated On: 

29 Nov 2023 12:17 PM

ਚੰਡੀਗੜ੍ਹ 'ਚ ਬਾਥਰੂਮ 'ਚ ਕੈਮਰਾ ਲਗਾ ਕੇ ਵੀਡੀਓ ਬਣਾਉਣ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਹੈ। ਚੰਡੀਗੜ੍ਹ 'ਚ ਬਾਥਰੂਮ 'ਚ ਕੈਮਰਾ ਲਗਾ ਕੇ ਸਾਥੀ ਕੁੜੀਆਂ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਉਣ ਦਾ ਤਾਜਾ ਹੀ ਮਾਮਲਾ ਸਾਹਮਣੇ ਆਇਆ ਹੈ। ਜਿਸ ਤੋਂ ਬਾਅਦ ਚੰਡੀਗੜ ਪੁਲਿਸ ਨੂੰ ਇਸ ਪੂਰੇ ਮਾਮਲੇ ਤਹਿਤ ਕਾਰਵਾਈ ਕੀਤੀ ਗਈ। ਇਸ ਤੋਂ ਪਹਿਲਾਂ ਵੀ ਕਈ ਵਾਰ ਇਸ ਤਰ੍ਹਾਂ ਦੇ ਮਾਮਲੇ ਸਾਹਣੇ ਆ ਚੁੱਕੇ ਹਨ।

Shocking News: ਬਾਥਰੂਮ ਚ ਕੈਮਰਾ ਲਗਾ ਕੇ ਕੁੜੀਆਂ ਦੀ ਬਣਾਈ VIDEO: ਚੰਡੀਗੜ੍ਹ ਪੁਲਿਸ ਨੇ ਪ੍ਰੇਮਿਕਾ-ਬੁਆਏਫ੍ਰੈਂਡ ਨੂੰ ਕੀਤਾ ਕਾਬੂ; ਫੋਨ ਰਾਹੀਂ ਹੋਵੇਗਾ ਖੁਲਾਸਾ

(Photo Credit: www.freepik.com)

Follow Us On

ਚੰਡੀਗੜ੍ਹ ‘ਚ ਬਾਥਰੂਮ ‘ਚ ਕੈਮਰਾ ਲਗਾ ਕੇ ਸਾਥੀ ਕੁੜੀਆਂ ਦੀਆਂ ਅਸ਼ਲੀਲ ਫੋਟੋਆਂ ਅਤੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਸ਼ਿਕਾਇਤ ‘ਤੇ ਕਾਰਵਾਈ ਕਰਦੇ ਹੋਏ ਪੁਲਿਸ ਨੇ ਮੁਲਜ਼ਮ ਲੜਕੀ ਅਤੇ ਉਸ ਦੇ ਪ੍ਰੇਮੀ ਨੂੰ ਗ੍ਰਿਫਤਾਰ ਕਰ ਲਿਆ ਹੈ। ਪੁਲਿਸ ਨੇ ਦੋਵਾਂ ਦੇ ਫ਼ੋਨ ਸੀਲ ਕਰਕੇ ਸੀਐਫਐਸਐਲ ਲੈਬ ਵਿੱਚ ਭੇਜ ਦਿੱਤੇ ਹਨ। ਲੈਬ ਦੀ ਰਿਪੋਰਟ ਤੋਂ ਪਤਾ ਲੱਗੇਗਾ ਕਿ ਮੁਲਜ਼ਮਾਂ ਨੇ ਸਾਥੀ ਕੁੜੀਆਂ ਦੀਆਂ ਕਿੰਨੀਆਂ ਵੀਡੀਓਜ਼ ਬਣਾਈਆਂ ਹਨ। ਉਸ ਨੇ ਅੱਗੇ ਕਿਸ ਨੂੰ ਭੇਜਿਆ ਹੈ? ਪੁਲਿਸ ਅਜੇ ਇਸ ਦੀ ਜਾਂਚ ਕਰ ਰਹੀ ਹੈ।

ਇਸ ਮਾਮਲੇ ‘ਚ ਪੀੜਤ ਕੁੜੀ ਜਦੋਂ ਪੀਜੀ ‘ਚ ਬਾਥਰੂਮ ਗਈ ਤਾਂ ਉਸ ਨੇ ਗੀਜ਼ਰ ਦੇ ਉੱਪਰ ਇਕ ਡਿਵਾਈਸ ਫਲੈਸ਼ ਹੁੰਦਾ ਦੇਖਿਆ। ਜਦੋਂ ਉਸ ਨੇ ਇਸ ਬਾਰੇ ਆਪਣੀਆਂ ਸਾਥੀ ਲੜਕੀਆਂ ਨੂੰ ਦੱਸਿਆ ਤਾਂ ਜਾਂਚ ਵਿੱਚ ਸਾਹਮਣੇ ਆਇਆ ਕਿ ਇੱਕ ਕੈਮਰਾ ਲਗਾਇਆ ਗਿਆ ਸੀ। ਇਸ ਦੀ ਸੂਚਨਾ ਮਕਾਨ ਮਾਲਕ ਨੂੰ ਦਿੱਤੀ ਗਈ। ਮਕਾਨ ਮਾਲਕ ਨੇ ਇਸ ਦੀ ਸ਼ਿਕਾਇਤ ਸੈਕਟਰ-17 ਥਾਣੇ ਵਿੱਚ ਕੀਤੀ। ਇਸ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਯੰਤਰ ਨੂੰ ਆਪਣੇ ਕਬਜ਼ੇ ‘ਚ ਲੈ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।

ਸੈਕਟਰ-22 ਦੀ ਉਪਰਲੀ ਮੰਜ਼ਿਲ ‘ਤੇ ਪੀ.ਜੀ

ਜਿਸ ਪੀਜੀ ਵਿੱਚ ਇਹ ਯੰਤਰ ਲਗਾਇਆ ਗਿਆ ਸੀ, ਉਹ ਸੈਕਟਰ-22 ਦੀ ਉਪਰਲੀ ਮੰਜ਼ਿਲ ਤੇ ਸਥਿਤ ਹੈ। ਉਸ ਵਿੱਚ ਪੰਜ ਕੁੜੀਆਂ ਰਹਿੰਦੀਆਂ ਸਨ। ਸਾਰਿਆਂ ਦਾ ਇੱਕੋ ਬਾਥਰੂਮ ਸੀ। ਦੱਸ ਦਈਏ ਕਿ ਮੁਲਜ਼ਮ ਲੜਕੀ ਨੇ ਇਹ ਡਿਵਾਈਸ ਸੈਕਟਰ-20 ਦੇ ਰਹਿਣ ਵਾਲੇ ਆਪਣੇ ਬੁਆਏਫ੍ਰੈਂਡ ਅਮਿਤ ਹਾਂਡਾ ਦੇ ਕਹਿਣ ‘ਤੇ ਲਗਾਇਆ ਸੀ। ਪੁਲਿਸ ਨੇ ਦੋਵਾਂ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 354 ਸੀ, 509 ਅਤੇ 66 ਆਈਟੀ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ।

ਦੱਸ ਦਈਏ ਕਿ ਬੀਤੇ ਸਾਲ ਚੰਡੀਗੜ੍ਹ ਯੂਨਿਵਰਸਿਟੀ ਤੋਂ ਵੀ ਕੁੜੀਆਂ ਦੇ ਵੀਡੀਓ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਸੀ।