Viral Video: ਚਲਦੀ ਟ੍ਰੇਨ ਵਿੱਚ ਕੁੜੀ ਗੇਟ ਕੋਲ ਖੜ੍ਹ ਕੇ ਬਣਾ ਰਹੀ ਸੀ ਰੀਲ, ਮਾਂ ਨੇ ਇੰਝ ਕੱਢਿਆ ਭੂਤ!
Viral Video: ਅਕਸਰ ਟ੍ਰੇਨ ਦੇ ਗੇਟ ਤੇ ਖੜ੍ਹੇ ਹੋ ਕੇ ਤੁਸੀਂ ਲੋਕਾਂ ਨੂੰ ਜ਼ਰੂਰ ਰੀਲਾਂ ਬਣਾਉਂਦੇ ਹੋਏ ਦੇਖਿਆ ਹੋਵੇਗਾ। ਅਜਿਹੇ ਕਈ ਰੀਲਜ਼ ਸਾਹਮਣੇ ਆਉਂਦੇ ਹਨ। ਕਈ ਰੀਲਾਂ ਵਿੱਚ ਲੋਕਾਂ ਨੂੰ ਨੁਕਸਾਨ ਹੁੰਦਾ ਵੀ ਦਿਖਦਾ ਹੈ। ਹਾਲ ਹੀ ਵਿੱਚ ਇਕ ਹੋਰ ਅਜਿਹੀ ਹੀਲ ਵਾਇਰਲ ਹੋ ਰਹੀ ਹੈ। ਰੀਲ ਵਿੱਚ ਇੱਕ ਕੁੜੀ ਚੱਲਦੀ ਰੇਲਗੱਡੀ ਦੇ ਖੁੱਲ੍ਹੇ ਦਰਵਾਜ਼ੇ 'ਤੇ ਖੜ੍ਹੀ ਹੋ ਕੇ ਰੀਲ ਬਣਾ ਰਹੀ ਸੀ, ਪਰ ਫਿਰ ਉਸਦੀ ਮਾਂ ਨੇ ਉਸਨੂੰ ਦੇਖਿਆ ਅਤੇ ਅੱਗੇ ਜੋ ਹੋਇਆ ਉਹ ਹੁਣ ਇੰਟਰਨੈੱਟ 'ਤੇ ਵਾਇਰਲ ਹੋ ਰਿਹਾ ਹੈ। ਵੀਡੀਓ ਵਿੱਚ, ਔਰਤ ਆਪਣੀ ਧੀ ਦੇ ਸਿਰ ਤੋਂ 'ਰੀਲ ਭੂਤ' ਕੱਢਦੀ ਦਿਖਾਈ ਦੇ ਰਹੀ ਹੈ।
ਅੱਜਕੱਲ੍ਹ, ਨੌਜਵਾਨ ਰੀਲ ਬਣਾਉਣ ਦੇ ਇੰਨੇ ਆਦੀ ਹੋ ਗਏ ਹਨ ਕਿ ਉਨ੍ਹਾਂ ਨੂੰ ਕੁਝ ਹੋਰ ਸੁਜਦਾ ਹੀ ਨਹੀਂ। ਉਹ ਇਸ ਲਈ ਕੁਝ ਵੀ ਕਰਨ ਲਈ ਤਿਆਰ ਹਨ। ਹੁਣ ਵਾਇਰਲ ਹੋ ਰਹੀ ਇਸ ਵੀਡੀਓ ਨੂੰ ਦੇਖੋ। ਇਸ ਵਿੱਚ, ਇੱਕ ਕੁੜੀ ਚੱਲਦੀ ਰੇਲਗੱਡੀ ਦੇ ਗੇਟ ‘ਤੇ ਖੜ੍ਹੀ ਹੋ ਕੇ ਖ਼ਤਰਨਾਕ ਹਰਕਤਾਂ ਕਰਦੀ ਦਿਖਾਈ ਦੇ ਰਹੀ ਹੈ, ਜਿਵੇਂ ਕਿ ਬਹੁਤ ਸਾਰੇ ਸੋਸ਼ਲ ਮੀਡੀਆ Stars ਲਾਈਕਸ ਅਤੇ ਵਿਊਜ਼ ਹਾਸਲ ਕਰਨ ਲਈ ਕਰਦੇ ਹਨ। ਹਾਲਾਂਕਿ, ਅਗਲੇ ਹੀ ਪਲ ਉੱਥੇ ਕੀ ਹੋਇਆ ਇਹ ਦੇਖ ਕੇ ਨੇਟੀਜ਼ਨ ਬਹੁਤ ਮਜ਼ਾ ਲੈ ਰਹੇ ਹਨ।
ਵਾਇਰਲ ਵੀਡੀਓ ਦੀ ਸ਼ੁਰੂਆਤ ਵਿੱਚ, ਕੁੜੀ ਇੱਕ ਚੱਲਦੀ ਰੇਲਗੱਡੀ ਦੇ ਗੇਟ ‘ਤੇ ਖੜ੍ਹੀ ਦਿਖਾਈ ਦੇ ਰਹੀ ਹੈ, ਅਤੇ ਆਪਣੀਆਂ ਬਾਹਾਂ ਫੈਲਾ ਕੇ ਰੀਲ ਦੀ ਸ਼ੂਟਿੰਗ ਕਰ ਰਹੀ ਹੈ। ਕੁੜੀ ਨੂੰ ਥੋੜਾ ਵੀ ਅੰਦਾਜ਼ਾ ਨਹੀਂ ਹੈ ਕਿ ਇਕ ਗਲਤੀ ਨਾਲ ਉਹ ਡਿੱਗ ਸਕਦੀ ਹੈ। ਹਾਲਾਂਕਿ, ਵੀਡੀਓ ਵਿੱਚ ਜੋ ਅਗੇ ਹੁੰਦਾ ਹੈ ਇਹ ਦੇਖਣ ਤੋਂ ਬਾਅਦ ਤੁਸੀਂ ਆਪਣਾ ਹਾਸਾ ਨਹੀਂ ਰੋਕ ਸਕੋਗੇ।
ਕੁੜੀ ਦੀ ਮਾਂ ਅਚਾਨਕ ਉੱਥੇ ਪਹੁੰਚ ਜਾਂਦੀ ਹੈ ਅਤੇ ਇਸ ਖ਼ਤਰਨਾਕ ਹਰਕਤ ਕਰਨ ਲਈ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੰਦੀ ਹੈ। ਤੁਸੀਂ ਵੀਡੀਓ ਵਿੱਚ ਦੇਖੋਗੇ ਕਿ ਔਰਤ ਦਾ ਗੁੱਸੇ ਵਾਲਾ ਰੂਪ ਦੇਖ ਕੇ ਕੁੜੀ ਦੀ ਰੀਲ ਸ਼ੂਟ ਕਰਨ ਵਾਲਾ ਵਿਅਕਤੀ ਵੀ ਡਰ ਜਾਂਦਾ ਹੈ ਅਤੇ ਤੁਰੰਤ ਉੱਥੋਂ ਚਲਾ ਜਾਂਦਾ ਹੈ। ਇਸ ਦੇ ਨਾਲ ਹੀ, ‘ਰੀਲ ਦਾ ਭੂਤ’ ਕੱਢਣ ਤੋਂ ਬਾਅਦ ਕੁੜੀ ਆਪਣੀ ਮਾਂ ਤੋਂ ਮੁਆਫੀ ਵੀ ਮੰਗਦੀ ਹੈ।
ਇਹ ਵੀਡੀਓ ਇੰਸਟਾਗ੍ਰਾਮ ‘ਤੇ @mr_rahul_razz ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ, ਜਿਸ ਨੂੰ ਹੁਣ ਤੱਕ ਲੱਖਾਂ ਲੋਕ ਦੇਖ ਚੁੱਕੇ ਹਨ, ਜਦੋਂ ਕਿ ਹਜ਼ਾਰਾਂ ਲੋਕਾਂ ਨੇ ਇਸਨੂੰ ਲਾਈਕ ਕੀਤਾ ਹੈ। ਇਸ ਤੋਂ ਇਲਾਵਾ ਕਈ ਯੂਜ਼ਰਸ ਨੇ ਕਮੈਂਟਸ ਕੀਤੇ ਹਨ।
ਇਹ ਵੀ ਪੜ੍ਹੋ
ਇਹ ਵੀ ਪੜ੍ਹੋ- ਪੋਤੀ ਨੇ ਦਾਦੀ ਦੇ ਜਨਮਦਿਨ ਤੇ ਦਿੱਤਾ ਅਜਿਹਾ ਸਰਪ੍ਰਾਈਜ਼! ਦੇਖ ਕੇ ਭਾਵੁਕ ਹੋ ਗਏ ਲੋਕ
ਇੱਕ ਯੂਜ਼ਰ ਨੇ ਕਮੈਂਟ ਕੀਤਾ, ਆਂਟੀ ਨੇ ਮਾਰ-ਮਾਰ ਕੇ ਭੂਤ ਬਣਾ ਦਿੱਤਾ। ਇੱਕ ਹੋਰ ਯੂਜ਼ਰ ਨੇ ਕਿਹਾ, ਇਹ ਕੁੱਟਮਾਰ ਨਹੀਂ, ਸਗੋਂ ਰੀਲ ਦਾ ਇੱਕ ਹਿੱਸਾ ਹੈ। ਪਰ ਜੋ ਵੀ ਹੈ, ਇਹ ਰੀਲ ਬਣਾਉਣ ਵਾਲਿਆਂ ਨਾਲ ਹੋਣਾ ਚਾਹੀਦਾ ਹੈ। ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, ਸੱਚ ਕਹਾਂ ਤਾਂ, ਇਸ ਵੀਡੀਓ ਨੂੰ ਦੇਖ ਕੇ ਮੇਰੇ ਦਿਲ ਨੂੰ ਠੰਡਕ ਮਿਲੀ ਹੈ। ਇੱਕ ਹੋਰ ਯੂਜ਼ਰ ਨੇ ਲਿਖਿਆ, ਆਂਟੀ ਜੀ, ਮੇਰੇ ਵੱਲੋਂ ਵੀਡੀਓ ਰਿਕਾਰਡ ਕਰਨ ਵਾਲੇ ਵਿਅਕਤੀ ਨੂੰ ਦੋ ਚੱਪਲਾਂ ਮਾਰੋ।