Funny Video: ਸਕੂਟੀ ਖਰਾਬ ਹੋਣ ਦੇ ਬਾਅਦ ਵੀ ਸੀਟ ਤੋਂ ਨਹੀਂ ਉਤਰੀ ਕੁੜੀ, ਅੱਗੇ ਜੋ ਹੋਇਆ ਦੇਖ ਕੇ ਹਾਸਾ ਨਹੀਂ ਰੁਕੇਗਾ

Published: 

02 Sep 2024 18:47 PM

Funny Video: ਇਸ ਸਮੇਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਸੀਂ ਆਪਣੇ ਹਾਸੇ 'ਤੇ ਕਾਬੂ ਨਹੀਂ ਰੱਖ ਸਕੋਗੇ। ਵੀਡੀਓ ਨੂੰ ਦੇਖ ਕੇ ਕਈ ਲੋਕਾਂ ਨੇ ਆਪਣੀ ਪ੍ਰਤੀਕਿਰਿਆ ਵੀ ਦਿੱਤੀ ਹੈ।

Funny Video: ਸਕੂਟੀ ਖਰਾਬ ਹੋਣ ਦੇ ਬਾਅਦ ਵੀ ਸੀਟ ਤੋਂ ਨਹੀਂ ਉਤਰੀ ਕੁੜੀ, ਅੱਗੇ ਜੋ ਹੋਇਆ ਦੇਖ ਕੇ ਹਾਸਾ ਨਹੀਂ ਰੁਕੇਗਾ

ਸਕੂਟੀ ਖਰਾਬ ਹੋਣ ਦੇ ਬਾਅਦ ਵੀ ਸੀਟ ਤੋਂ ਨਾ ਉੱਤਰਨਾ ਕੁੜੀ ਨੂੰ ਪੈ ਗਿਆ ਭਾਰੀ

Follow Us On

ਸੋਸ਼ਲ ਮੀਡੀਆ ਦੀ ਦੁਨੀਆ ਬਹੁਤ ਅਨੋਖੀ ਹੈ। ਸਵੇਰ ਤੋਂ ਸ਼ਾਮ ਤੱਕ ਇੱਥੇ ਕੋਈ ਨਾ ਕੋਈ ਵੀਡੀਓ ਜਾਂ ਪੋਸਟ ਕਾਫੀ ਵਾਇਰਲ ਹੋ ਜਾਂਦੀ ਹੈ। ਕਦੇ ਸੀਟ ਲਈ ਲੜ ਰਹੇ ਲੋਕਾਂ ਦਾ ਵੀਡੀਓ ਵਾਇਰਲ ਹੋ ਜਾਂਦਾ ਹੈ ਤਾਂ ਕਦੇ ਰੀਲ ਦੀ ਖਾਤਰ ਜਨਤਕ ਥਾਂ ‘ਤੇ ਅਜੀਬੋ-ਗਰੀਬ ਹਰਕਤਾਂ ਕਰਨ ਵਾਲੇ ਲੋਕਾਂ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਜਾਂਦੀ ਹੈ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ‘ਤੇ ਕਈ ਤਰ੍ਹਾਂ ਦੀਆਂ ਵੀਡੀਓਜ਼ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਜੇਕਰ ਤੁਸੀਂ ਸੋਸ਼ਲ ਮੀਡੀਆ ‘ਤੇ ਐਕਟਿਵ ਰਹਿੰਦੇ ਹੋ ਤਾਂ ਤੁਸੀਂ ਵੀ ਅਜਿਹੇ ਕਈ ਵੀਡੀਓ ਦੇਖੇ ਹੋਣਗੇ। ਹੁਣ ਇਕ ਵੀਡੀਓ ਲੋਕਾਂ ਵਿੱਚ ਚਰਚਾ ਦਾ ਵਿਸ਼ਾ ਬਣ ਗਿਆ ਹੈ। ਜਿਸ ਨੂੰ ਦੇਖ ਕੇ ਲੋਕ ਆਪਣਾ ਹਾਸਾ ਨਹੀਂ ਰੋਕ ਪਾ ਰਹੇ।

ਹੁਣ ਜੋ ਵੀਡੀਓ ਵਾਇਰਲ ਹੋ ਰਹੀ ਹੈ, ਉਸ ਵਿਚ ਦੇਖਿਆ ਜਾ ਰਿਹਾ ਹੈ ਕਿ ਸੜਕ ਪਾਣੀ ਨਾਲ ਭਰੀ ਹੋਈ ਹੈ। ਸੜਕ ਤੋਂ ਵਾਹਨ ਲੰਘ ਰਹੇ ਹਨ। ਇੱਕ ਵਿਅਕਤੀ ਦਿਖਾਈ ਦਿੰਦਾ ਹੈ ਜੋ ਖਰਾਬ ਹੋਈ ਸਕੂਟੀ ਨੂੰ ਖਿੱਚ ਕੇ ਅੱਗੇ ਲਿਜਾਣ ਦੀ ਕੋਸ਼ਿਸ਼ ਕਰ ਰਿਹਾ ਹੈ। ਪਰ ਸਕੂਟੀ ‘ਤੇ ਇਕ ਕੁੜੀ ਵੀ ਬੈਠੀ ਨਜ਼ਰ ਆ ਰਹੀ ਹੈ। ਸਕੂਟੀ ਖਰਾਬ ਹੋਣ ਤੋਂ ਬਾਅਦ ਵੀ ਉਹ ਸੀਟ ਤੋਂ ਨਹੀਂ ਉਤਰਦੀ, ਜਿਸ ਕਾਰਨ ਮੁੰਡੇ ਨੂੰ ਗੁੱਸਾ ਆ ਜਾਂਦਾ ਹੈ। ਇਸ ਤੋਂ ਬਾਅਦ ਉਹ ਸਕੂਟਰ ਦਾ ਹੈਂਡਲ ਛੱਡ ਦਿੰਦਾ ਹੈ, ਜਿਸ ਕਾਰਨ ਸਕੂਟੀ ਅਤੇ ਕੁੜੀ ਦੋਵੇਂ ਹੇਠਾਂ ਡਿੱਗ ਜਾਂਦੇ ਹਨ। ਲੜਕੀ ਸੜਕ ‘ਤੇ ਗੰਦੇ ਪਾਣੀ ‘ਚ ਡਿੱਗ ਜਾਂਦੀ ਹੈ।

ਇਹ ਵੀ ਪੜ੍ਹੋ- ਪੰਘੂੜੇ ਚ ਪਏ ਬੱਚੇ ਨੇ ਕੀਤਾ ਕੁਝ ਅਜਿਹਾ ਦੇਖ ਕੇ ਯਕੀਨ ਕਰਨਾ ਹੋਵੇਗਾ ਅੋਖਾ, ਵੀਡੀਓ

ਇਸ ਵੀਡੀਓ ਨੂੰ ਇੰਸਟਾਗ੍ਰਾਮ ‘ਤੇ meemlogy ਨਾਮ ਦੇ ਅਕਾਊਂਟ ਤੋਂ ਸ਼ੇਅਰ ਕੀਤਾ ਗਿਆ ਹੈ। ਵੀਡੀਓ ਸ਼ੇਅਰ ਕਰਦੇ ਹੋਏ ਕੈਪਸ਼ਨ ‘ਚ ਲਿਖਿਆ ਹੈ, ‘ਗਲਤੀ ਸੇ Mistake ਹੋ ਗਈ।’ ਖ਼ਬਰ ਲਿਖੇ ਜਾਣ ਤੱਕ ਇਸ ਵੀਡੀਓ ਨੂੰ 1 ਲੱਖ ਤੋਂ ਵੱਧ ਲਾਈਕਸ ਮਿਲ ਚੁੱਕੇ ਹਨ। ਵੀਡੀਓ ਦੇਖਣ ਤੋਂ ਬਾਅਦ ਇੱਕ ਯੂਜ਼ਰ ਨੇ ਲਿਖਿਆ- ਮੱਝ ਪਾਣੀ ਵਿੱਚ ਚਲੀ ਗਈ। ਇਕ ਹੋਰ ਯੂਜ਼ਰ ਨੇ ਲਿਖਿਆ- ਵਾਹ, ਮਜ਼ੇਦਾਰ ਸੀ। ਤੀਜੇ ਯੂਜ਼ਰ ਨੇ ਲਿਖਿਆ- ਉਸਨੇ ਜਾਣਬੁੱਝ ਕੇ ਸੁੱਟਿਆ, ਉਸਨੇ ਸਹੀ ਕੰਮ ਕੀਤਾ। ਕਈ ਯੂਜ਼ਰਸ ਨੇ ਹੱਸਣ ਵਾਲੇ ਇਮੋਜੀ ਸ਼ੇਅਰ ਕੀਤੇ ਹਨ।