Viral Video : ਇਸ ਕੁੜੀ ਦੀ ਹਿੰਮਤ ਨੂੰ ਸਲਾਮ! ਦੇਖੋ ਕਿਵੇਂ ਮਗਰਮੱਛ ਨੂੰ ਕਰ ਰਹੀ ਪਿਆਰ, ਹੈਰਾਨ ਹੋਏ ਲੋਕ

Updated On: 

01 Mar 2026 12:14 PM IST

Viral Video: ਜਾਨਵਰਾਂ ਨਾਲ ਪਿਆਰ ਅਤੇ ਸਤਿਕਾਰ ਦਾ ਰਿਸ਼ਤਾ ਹੋਣਾ ਚਾਹੀਦਾ ਹੈ, ਪਰ ਉਨ੍ਹਾਂ ਤੋਂ ਸੁਰੱਖਿਅਤ ਦੂਰੀ ਬਣਾਈ ਰੱਖਣਾ ਹਮੇਸ਼ਾ ਮਹੱਤਵਪੂਰਨ ਹੁੰਦਾ ਹੈ। ਹਾਲਾਂਕਿ, ਇਸ ਕੁੜੀ ਨੂੰ ਵੱਖਰੇ ਢੰਗ ਨਾਲ ਢਾਲਿਆ ਗਿਆ ਜਾਪਦਾ ਹੈ। ਉਸਨੇ "ਪਾਣੀ ਦੇ ਰਾਖਸ਼" ਵਜੋਂ ਜਾਣੇ ਜਾਂਦੇ ਮਗਰਮੱਛ 'ਤੇ ਇੰਨਾ ਪਿਆਰ ਵਰ੍ਹਾਇਆ ਕਿ ਲੋਕ ਹੈਰਾਨ ਰਹਿ ਗਏ।

Viral Video : ਇਸ ਕੁੜੀ ਦੀ ਹਿੰਮਤ ਨੂੰ ਸਲਾਮ! ਦੇਖੋ ਕਿਵੇਂ ਮਗਰਮੱਛ ਨੂੰ ਕਰ ਰਹੀ ਪਿਆਰ, ਹੈਰਾਨ ਹੋਏ ਲੋਕ

ਇਸ ਕੁੜੀ ਦੀ ਹਿੰਮਤ ਨੂੰ ਸਲਾਮ! ਦੇਖੋ ਕਿਵੇਂ ਮਗਰਮੱਛ ਨੂੰ ਕਰ ਰਹੀ ਪਿਆਰ

ਲੋਕ ਆਮ ਤੌਰ ‘ਤੇ ਮਗਰਮੱਛਾਂ ਤੋਂ ਦੂਰ ਰਹਿੰਦੇ ਹਨ, ਕਿਉਂਕਿ ਇਸ ਗੱਲ ਦੀ ਕੋਈ ਗਰੰਟੀ ਨਹੀਂ ਹੈ ਕਿ ਉਹ ਕਦੋਂ ਅਤੇ ਕਿਸ ‘ਤੇ ਹਮਲਾ ਕਰ ਦੇਣ। ਮਗਰਮੱਛ ਇੰਨੇ ਭਿਆਨਕ ਹੁੰਦੇ ਹਨ ਕਿ ਜੇਕਰ ਉਹ ਕਿਸੇ ‘ਤੇ ਹਮਲਾ ਕਰਦੇ ਹਨ, ਤਾਂ ਉਹ ਉਨ੍ਹਾਂ ਨੂੰ ਮਾਰ ਕੇ ਹੀ ਦਮ ਲੈਂਦੇ ਹਨ । ਹਾਲਾਂਕਿ, ਇਨ੍ਹੀਂ ਦਿਨੀਂ ਸੋਸ਼ਲ ਮੀਡੀਆ ‘ਤੇ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ ਨੇ ਲੋਕਾਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਵੀਡੀਓ ਵਿੱਚ, ਇੱਕ ਛੋਟੀ ਕੁੜੀ ਪਾਣੀ ਦੇ ਅੰਦਰ ਖੜ੍ਹੀ ਹੈ ਅਤੇ ਮਗਰਮੱਛ ਨੂੰ ਇਸ ਤਰ੍ਹਾਂ ਪਿਆਰ ਕਰਦੀ ਦਿਖਾਈ ਦੇ ਰਹੀ ਹੈ ਜਿਵੇਂ ਉਹ ਉਸਦਾ ਪਾਲਤੂ ਜਾਨਵਰ ਹੋਵੇ। ਹੁਣ, ਲੋਕ ਕੁੜੀ ਦੀ ਹਿੰਮਤ ਨੂੰ ਸਲਾਮ ਕਰ ਰਹੇ ਹਨ।

ਵੀਡੀਓ ਦੇ ਸ਼ੁਰੂ ਵਿੱਚ, ਇੱਕ ਕੁੜੀ ਪਾਣੀ ਦੇ ਅੰਦਰ ਖੜ੍ਹੀ ਹੈ, ਤਾ ਉਹਦੋਂ ਅਚਾਨਕ ਇੱਕ ਮਗਰਮੱਛ ਉਸ ਵੱਲ ਤੈਰਦਾ ਹੋਇਆ ਆਉਂਦਾ ਹੈ। ਪਹਿਲੀ ਨਜ਼ਰ ਵਿੱਚ, ਇਹ ਨਜ਼ਾਰਾ ਹੈਰਾਨ ਕਰਨ ਵਾਲਾ ਹੁੰਦਾ ਹੈ, ਕਿਉਂਕਿ ਮਗਰਮੱਛਾਂ ਨੂੰ ਦੁਨੀਆ ਦੇ ਸਭ ਤੋਂ ਖਤਰਨਾਕ ਜੀਵਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਦੇ ਮਜ਼ਬੂਤ ​​ਜਬਾੜੇ ਅਤੇ ਤਿੱਖੇ ਦੰਦ ਕਿਸੇ ਨੂੰ ਵੀ ਡਰਾ ਸਕਦੇ ਹਨ। ਪਰ ਹੈਰਾਨੀ ਦੀ ਗੱਲ ਹੈ ਕਿ ਕੁੜੀ ਦੇ ਚਿਹਰੇ ‘ਤੇ ਕੋਈ ਡਰ ਨਹੀਂ ਦਿਖਾਈ ਦਿੰਦਾ। ਉਹ ਬਹੁਤ ਵਿਸ਼ਵਾਸ ਨਾਲ ਮਗਰਮੱਛ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦੀ ਹੈ। ਦਿਲਚਸਪ ਗੱਲ ਇਹ ਹੈ ਕਿ ਮਗਰਮੱਛ ਉਸ ‘ਤੇ ਹਮਲਾ ਕਰਨ ਦੀ ਕੋਸ਼ਿਸ਼ ਵੀ ਨਹੀਂ ਕਰਦਾ।

ਲੱਖਾਂ ਵਾਰ ਦੇਖਿਆ ਜਾ ਚੁੱਕਾ ਵੀਡੀਓ

ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ ‘ਤੇ megafonodelsureste ਨਾਮ ਦੇ ਅਕਾਊਂਟ ਦੁਆਰਾ ਸ਼ੇਅਰ ਕੀਤੇ ਗਏ ਇਸ ਹੈਰਾਨ ਕਰਨ ਵਾਲੇ ਵੀਡੀਓ ਨੂੰ 70 ਲੱਖ ਤੋਂ ਵੱਧ ਵਾਰ ਦੇਖਿਆ ਜਾ ਚੁੱਕਾ ਹੈ, ਜਿਸ ਵਿੱਚ 175,000 ਤੋਂ ਵੱਧ ਲੋਕਾਂ ਨੇ ਵੀਡੀਓ ਨੂੰ ਲਾਈਕ ਅਤੇ ਟਿੱਪਣੀਆਂ ਕੀਤੀਆਂ ਹਨ।

ਵੀਡੀਓ ਦੇਖ ਕੇ, ਕਿਸੇ ਨੇ ਟਿੱਪਣੀ ਕੀਤੀ, “ਇੰਝ ਲੱਗਦਾ ਹੈ ਇਸ ਕੁੜੀ ਨੂੰ ਅਲਗ ਤੋਂ ਬਣਾਇਆ ਗਿਆ ਹੈ, ਜਦੋਂ ਕਿ ਇੱਕ ਹੋਰ ਨੇ ਕਿਹਾ, “ਮੈਂ ਇੱਕੋ ਸਮੇਂ ਡਰਿਆ ਹੋਇਆ ਅਤੇ ਰੋਮਾਂਚਿਤ ਦੋਵੇਂ ਹੋ ਗਿਆ ।” ਇਸੇ ਤਰ੍ਹਾਂ, ਇੱਕ ਹੋਰ ਯੂਜ਼ਰ ਨੇ ਲਿਖਿਆ, “ਉਹ ਕੁੜੀ ਧਰਤੀ ਨਾਲ ਜੁੜੀ ਹੋਈ ਹੈ। ਇੱਕ ਹੋਰ ਨੇ ਅੱਗੇ ਕਿਹਾ, “ਜਦੋਂ ਤੁਸੀਂ ਸੱਚਮੁੱਚ ਕੁਦਰਤ ਨਾਲ ਜੁੜਦੇ ਹੋ, ਤਾਂ ਤੁਸੀਂ ਕਦੇ ਵੀ ਖ਼ਤਰੇ ਵਿੱਚ ਨਹੀਂ ਹੁੰਦੇ।”

ਇੱਥੇ ਦੇਖੋ ਵੀਡੀਓ

Loading...
Unable to load recommendations.
Follow Us
Related Stories
Viral Video: 80 ਸਾਲਾ ਪਿਤਾ ਦਾ ਪਹਿਲਾ ਹਵਾਈ ਸਫ਼ਰ ਹੋਇਆ ਯਾਦਗਾਰ, ਪੁੱਤਰ ਦੀ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲ
Train Video: ਟ੍ਰੇਨ ‘ਚ ਰੋਂਦੇ ਬੱਚੇ ਨੂੰ ਹਸਾਉਣ ਲਈ ਚਾਹ ਵਾਲੇ ਨੇ ਕੀਤਾ ਡਾਂਸ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਵਾਇਰਲ ਵੀਡੀਓ
Viral Dance Video: ‘ਬੇਸ਼ਰਮੀ ਦੀ ਹਾਈਟ’ ਗਾਣੇ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ
Viral Video: ਧੀ ਨੂੰ ਵਿਦਾ ਕਰਦੇ ਸਮੇਂ ਮਾਤਾ-ਪਿਤਾ ਦੀਆਂ ਅੱਖਾਂ ‘ਚ ਦਿਖਿਆ ਪਿਆਰ ਤੇ ਵਿਛੋੜੇ ਦਾ ਦਰਦ, ਵੀਡੀਓ ਨੇ ਕੀਤਾ ਭਾਵੁਕ
Viral Video: ਬਾਘ ਦੇ ਬੱਚਿਆਂ ਦੀ ਇਹ ਪੂਲ ਪਾਰਟੀ ਜਿੱਤ ਲਵੇਗੀ ਤੁਹਾਡਾ ਦਿਲ, ਕੀ ਤੁਸੀਂ ਦੇਖਿਆ ਇਹ ਵਾਇਰਲ ਵੀਡੀਓ?
Viral Video: ‘ਬੇਸ਼ਰਮੀ ਕੀ ਹਾਈਟ’ ਗੀਤ ‘ਤੇ ਕੁੜੀ ਨੇ ਲਾਏ ਅਜਿਹੇ ਠੁਮਕੇ, ਇੰਟਰਨੈੱਟ ‘ਤੇ ਮਚਾਇਆ ਤਹਿਲਕਾ; ਵੇਖਦੇ ਰਹਿ ਗਏ ਲੋਕ