Viral Video: ਰੇਲਵੇ ਸਟੇਸ਼ਨ ‘ਤੇ ਕੁੜੀ ਨੇ ਕੀਤਾ ਅਜਿਹਾ ਡਾਂਸ, ਗੁੱਸੇ ‘ਚ ਆਈ ਔਰਤ ਨੇ ਫੜ ਕੇ ਚੰਭਿਆ; ਵੀਡੀਓ ਦੇਖੋ

Updated On: 

10 Jul 2024 17:55 PM IST

Viral Video: ਸਿਰਫ ਕੁਝ ਸਕਿੰਟਾਂ ਦੀ ਇਸ ਵੀਡੀਓ ਨੂੰ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ @seemakanojiya87 ਨਾਮ ਦੇ ਅਕਾਊਂਟ ਨਾਲ ਸ਼ੇਅਰ ਕੀਤਾ ਗਿਆ ਹੈ। ਇਹ ਅਕਾਊਂਟ ਡਾਂਸ ਕਰਨ ਵਾਲੀ ਕੁੜੀ ਦਾ ਹੈ। ਉਸ ਨੇ ਕੈਪਸ਼ਨ 'ਚ ਲਿਖਿਆ, ਤੁਸੀਂ ਲੋਕ ਮੇਰੀ ਮਿਹਨਤ ਦੇਖੋ, ਮੈਂ ਇਹ ਸਭ ਤੁਹਾਨੂੰ ਹਸਾਉਣ ਲਈ ਕਰਦੀ ਹਾਂ।

Viral Video: ਰੇਲਵੇ ਸਟੇਸ਼ਨ ਤੇ ਕੁੜੀ ਨੇ ਕੀਤਾ ਅਜਿਹਾ ਡਾਂਸ, ਗੁੱਸੇ ਚ ਆਈ ਔਰਤ ਨੇ ਫੜ ਕੇ ਚੰਭਿਆ; ਵੀਡੀਓ ਦੇਖੋ

ਰੇਲਵੇ ਸਟੇਸ਼ਨ 'ਤੇ ਕੁੜੀ ਨੇ ਕੀਤੀ ਅਜਿਹੀ ਹਰਕਤ ਕਿ ਔਰਤ ਨੇ ਸਿਖਾਇਆ ਸਬਕ, VIDEO

Follow Us On

ਸੋਸ਼ਲ ਮੀਡੀਆ ‘ਤੇ ਕੌਣ ਮਸ਼ਹੂਰ ਨਹੀਂ ਹੋਣਾ ਚਾਹੁੰਦਾ? ਪਰ ਇਸ ਦਾ ਇਹ ਮਤਲਬ ਇਹ ਬਿਲਕੁਲ ਨਹੀਂ ਹੈ ਕਿ ਤੁਸੀਂ ਪਾਗਲਪਨ ਕਰਨ ਲੱਗ ਜਾਓ। ਹੁਣ ਜ਼ਰਾ ਇਸ ਔਰਤ ਨੂੰ ਹੀ ਦੇਖ ਲਓ। ਰੀਲ ‘ਤੇ ਲਾਈਕਸ ਅਤੇ ਵਿਊਜ਼ ਇਕੱਠਾ ਕਰਨ ਲਈ ਕੁੜੀ ਨੇ ਰੇਲਵੇ ਪਲੇਟਫਾਰਮ ‘ਤੇ ਅਜਿਹਾ ਪਾਗਲਪਨ ਕੀਤਾ ਕਿ ਉਸ ਦੇ ਨਾਲ ਵਾਲੀ ਔਰਤ ਗੁੱਸੇ ‘ਚ ਆ ਗਈ ਅਤੇ ਇਸ ਤੋਂ ਬਾਅਦ ਜੋ ਹੋਇਆ ਉਹ ਹੁਣ ਇੰਟਰਨੈੱਟ ‘ਤੇ ਵਾਇਰਲ ਹੋ ਰਿਹਾ ਹੈ। ਵੀਡੀਓ ‘ਚ ਦੇਖਿਆ ਜਾ ਸਕਦਾ ਹੈ ਕਿ ਕੁੜੀ ਦੇ ਅਜੀਬੋ-ਗਰੀਬ ਵਿਵਹਾਰ ਤੋਂ ਤੰਗ ਆ ਕੇ ਔਰਤ ਨੇ ਉੱਥੇ ਹੀ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।

ਕੁਝ ਸਕਿੰਟਾਂ ਦੇ ਇਸ ਵੀਡੀਓ ਨੂੰ @seemakanojiya87 ਨਾਮ ਦੇ ਅਕਾਊਂਟ ਨਾਲ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਗਿਆ ਹੈ। ਇਹ ਅਕਾਊਂਟ ਉਸੇ ਕੁੜੀ ਦਾ ਹੈ ਜੋ ਜਨਤਕ ਥਾਵਾਂ ਤੇ ਪਾਗਲਪਨ ਕਰਕੇ ਕਾਫੀ ਫੈਮਸ ਹੋ ਗਈ ਹੈ। ਸੀਮਾ ਪਹਿਲਾਂ ਵੀ ਇਸ ਤਰ੍ਹਾਂ ਦੇ ਕਈ ਵੀਡੀਓ ਸ਼ੇਅਰ ਕਰ ਚੁੱਕੇ ਹਨ। ਜਿਨ੍ਹਾਂ ‘ਤੇ ਲੋਕਾਂ ਨੇ ਨਰਾਜ਼ਗੀ ਜਤਾਈ ਹੈ।

ਵਾਇਰਲ ਹੋ ਰਹੀ ਵੀਡੀਓ ‘ਚ ਸੀਮਾ ਨੂੰ ਮੁੰਬਈ ਦੇ ਰੇਲਵੇ ਸਟੇਸ਼ਨ ‘ਤੇ ਅਜੀਬ ਤਰੀਕੇ ਨਾਲ ਡਾਂਸ ਕਰਦੇ ਦੇਖਿਆ ਜਾ ਸਕਦਾ ਹੈ। ਕਦੇ ਉਹ ਜ਼ਮੀਨ ‘ਤੇ ਲੇਟ ਜਾਂਦੀ ਅਤੇ ਕਦੇ ਉਹ ਉੱਥੇ ਮੌਜੂਦ ਹੋਰ ਯਾਤਰੀਆਂ ਨਾਲ ਟਕਰਾ ਜਾਂਦੀ ਹੈ। ਇਸ ਦੌਰਾਨ ਇਕ ਔਰਤ ਉਸ ਤੋਂ ਇੰਨੀ ਤੰਗ ਆ ਗਈ ਕਿ ਉਸ ਨੇ ਉਸ ਨੂੰ ਫੜ ਕੇ ਕੁੱਟਣਾ ਸ਼ੁਰੂ ਕਰ ਦਿੱਤਾ। ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਵੀਡੀਓ ਸਕ੍ਰਿਪਟਡ ਹੈ ਜਾਂ ਸਟੇਜਡ, ਪਰ ਲੋਕ ਇਸ ‘ਤੇ ਆਪਣੀ-ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਇਹ ਵੀ ਪੜ੍ਹੋ- ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਮੁੰਡਾ! ਕੀਤੇ ਅਜਿਹੇ ਸਟੇਪਬਰਾਤੀ ਵੀ ਕੰਟਰੋਲ ਨਹੀਂ ਕਰ ਪਾਏ ਹਾਸਾ

ਇਸ ਤੋਂ ਪਹਿਲਾਂ ਕੁੜੀ ਦਾ ਦੂਜਾ ਡਾਂਸ ਵੀਡੀਓ ਦੇਖੋ। ਇੱਕ ਯੂਜ਼ਰ ਨੇ ਕਮੈਂਟ ਕੀਤਾ, ਇਹ ਟੈਲੇਂਟ ਨਹੀਂ ਬਲਕਿ ਪਾਗਲਪਨ ਹੈ। ਜਦਕਿ ਬਾਕੀਆਂ ਦਾ ਕਹਿਣਾ ਹੈ ਕਿ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਜਾਵੇ। ਜਦੋਂ ਵੀ ਦੇਖੋ, ਕੁੜੀ ਰੀਲ ਦੀ ਆੜ ‘ਚ ਲੋਕਾਂ ਨੂੰ ਪ੍ਰੇਸ਼ਾਨ ਕਰਦੀ ਰਹਿੰਦੀ ਹੈ। ਇਕ ਹੋਰ ਯੂਜ਼ਰ ਨੇ ਲਿਖਿਆ, ਕੁੜੀ ਬੱਚ ਗਈ ਨਹੀਂ ਤਾਂ ਉਹ ਚੱਲਦੀ ਟਰੇਨ ਹੇਠਾਂ ਆ ਸਕਦੀ ਸੀ।