Viral Dance: ਸੁਨੰਦਾ ਸ਼ਰਮਾ ਦੇ ਗਾਣੇ ‘ਤੇ ਕੁੜੀ ਦਾ ਧਮਾਕੇਦਾਰ ਡਾਂਸ, ਜ਼ਬਰਦਸਤ ਮੂਵਜ਼ ਤੇ ਸ਼ਾਨਦਾਰ ਐਕਸਪ੍ਰੈਸ਼ਨ ਨੇ ਲੁੱਟੀ ਮਹਿਫ਼ਲ

Published: 

20 Aug 2026 10:15 AM IST

Viral Dance: ਸੁਨੰਦਾ ਸ਼ਰਮਾ ਦੇ ਗਾਣੇ 'ਤੇ ਇੱਕ ਕੁੜੀ ਦਾ ਐਨਰਜੈਟਿਕ ਡਾਂਸ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ। ਉਸ ਦੇ ਜ਼ਬਰਦਸਤ ਮੂਵਜ਼ ਅਤੇ ਸ਼ਾਨਦਾਰ ਐਕਸਪ੍ਰੈਸ਼ਨ ਨੇ ਮਹਿਫ਼ਲ ਲੁੱਟ ਲਈ। ਯੂਜ਼ਰਜ਼ ਉਸ ਦੀ ਖੂਬ ਤਾਰੀਫ਼ ਕਰ ਰਹੇ ਹਨ।

Viral Dance: ਸੁਨੰਦਾ ਸ਼ਰਮਾ ਦੇ ਗਾਣੇ ਤੇ ਕੁੜੀ ਦਾ ਧਮਾਕੇਦਾਰ ਡਾਂਸ, ਜ਼ਬਰਦਸਤ ਮੂਵਜ਼ ਤੇ ਸ਼ਾਨਦਾਰ ਐਕਸਪ੍ਰੈਸ਼ਨ ਨੇ ਲੁੱਟੀ ਮਹਿਫ਼ਲ

ਸੁਨੰਦਾ ਦੇ ਗਾਣੇ 'ਤੇ ਕੁੜੀ ਦਾ ਧਮਾਕੇਦਾਰ ਡਾਂਸ

ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਇੱਕ ਡਾਂਸ ਵੀਡੀਓ ਨੇ ਧਮਾਲ ਮਚਾਈ ਹੋਈ ਹੈ। ਵੀਡੀਓ ਵਿੱਚ ਇੱਕ ਕੁੜੀ ਪੰਜਾਬੀ ਗਾਇਕਾ ਸੁਨੰਦਾ ਸ਼ਰਮਾ ਦੇ ਗਾਣੇ ‘ਤੇ ਅਜਿਹਾ ਧਮਾਕੇਦਾਰ ਡਾਂਸ ਕਰ ਰਹੀ ਹੈ ਕਿ ਦੇਖਦੇ ਹੀ ਦੇਖਦੇ ਹਰ ਕੋਈ ਉਸ ਦਾ ਫੈਨ ਬਣਦਾ ਜਾ ਰਿਹਾ ਹੈ। ਜਿਵੇਂ ਹੀ ਗਾਣੇ ਦੀ ਬੀਟ ਸ਼ੁਰੂ ਹੁੰਦੀ ਹੈ, ਉਸ ਦਾ ਐਨਰਜੀ ਲੈਵਲ ਵੀ ਇਕਦਮ ਹਾਈ ਹੋ ਜਾਂਦਾ ਹੈ। ਉਸ ਦੇ ਸਟੈਪਸ ਵਿੱਚ ਇੰਨੀ ਸਫ਼ਾਈ ਅਤੇ ਜੋਸ਼ ਹੈ ਕਿ ਨਜ਼ਰ ਹਟਾਉਣਾ ਮੁਸ਼ਕਲ ਹੋ ਜਾਂਦਾ ਹੈ। ਉੱਪਰੋਂ ਉਸ ਦੇ ਐਕਸਪ੍ਰੈਸ਼ਨ… ਉਫ਼! ਗਾਣੇ ਦੇ ਇੱਕ-ਇੱਕ ਬੋਲ ਦੇ ਨਾਲ ਜਿਸ ਤਰ੍ਹਾਂ ਉਹ ਐਕਸਪ੍ਰੈਸ਼ਨ ਦੇ ਰਹੀ ਹੈ, ਉਹ ਵੀਡੀਓ ਨੂੰ ਹੋਰ ਵੀ ਖਾਸ ਬਣਾ ਰਿਹਾ ਹੈ।

ਅਕਸਰ ਅਸੀਂ ਰੀਲਜ਼ ਸਕ੍ਰੋਲ ਕਰਦੇ ਹੋਏ ਬਸ ਉੱਪਰ ਕਰ ਦਿੰਦੇ ਹਾਂ, ਪਰ ਇਹ ਵੀਡੀਓ ਕੁਝ ਅਜਿਹਾ ਹੈ ਕਿ ਤੁਸੀਂ ਇੱਕ ਵਾਰ ਦੇਖੋਗੇ ਤਾਂ ਦੁਬਾਰਾ ਦੇਖਣ ਦਾ ਮਨ ਜ਼ਰੂਰ ਕਰੇਗਾ। ਕੁੜੀ ਦਾ ਕਾਨਫ਼ੀਡੈਂਸ, ਉਸ ਦੀ ਬਾਡੀ ਲੈਂਗਵੇਜ ਅਤੇ ਡਾਂਸ ਨਾਲ ਪੂਰਾ ਜਸਟਿਸ ਕਰਨਾ, ਸਭ ਕੁਝ ਬਿਲਕੁਲ ਆਨ ਪੁਆਇੰਟ ਹੈ। ਅਜਿਹਾ ਲੱਗ ਹੀ ਨਹੀਂ ਰਿਹਾ ਕਿ ਉਹ ਸਿਰਫ਼ ਰੀਲ ਲਈ ਡਾਂਸ ਕਰ ਰਹੀ ਹੈ, ਸਗੋਂ ਇੰਝ ਲੱਗਦਾ ਹੈ ਜਿਵੇਂ ਉਹ ਇਸ ਗਾਣੇ ਨੂੰ ਜੀ ਰਹੀ ਹੋਵੇ।

ਡਾਂਸ ਮੂਵਜ਼ ਅਤੇ ਕਿਊਟਨੈੱਸ ਨੇ ਜਿੱਤਿਆ ਦਿਲ

ਸੁਨੰਦਾ ਸ਼ਰਮਾ ਦਾ ਗਾਣਾ ਵੈਸੇ ਵੀ ਪਹਿਲਾਂ ਤੋਂ ਹੀ ਲੋਕਾਂ ਦੀ ਜ਼ੁਬਾਨ ‘ਤੇ ਹੈ, ਅਤੇ ਹੁਣ ਇਸ ਡਾਂਸ ਵੀਡੀਓ ਤੋਂ ਬਾਅਦ ਤਾਂ ਗਾਣਾ ਹੋਰ ਵੀ ਜ਼ਿਆਦਾ ਟ੍ਰੈਂਡ ਵਿੱਚ ਆ ਗਿਆ ਹੈ। ਬੈਕਗ੍ਰਾਊਂਡ ਮਿਊਜ਼ਿਕ, ਡਾਂਸ ਮੂਵਜ਼ ਅਤੇ ਉਸ ਕੁੜੀ ਦੀ ਕਿਊਟਨੈੱਸ ਦੇ ਸੁਮੇਲ ਨੇ ਪੂਰੇ ਮਾਹੌਲ ਨੂੰ ਇੱਕਦਮ ਮਜ਼ੇਦਾਰ ਬਣਾ ਦਿੱਤਾ ਹੈ।

ਹੁਣ ਗੱਲ ਕਰੀਏ ਕਮੈਂਟ ਸੈਕਸ਼ਨ ਦੀ ਤਾਂ ਉੱਥੇ ਵੀ ਤਾਰੀਫ਼ਾਂ ਦੀ ਬਰਸਾਤ ਹੋ ਰਹੀ ਹੈ। ਕੋਈ ਉਸ ਦੇ ਡਾਂਸ ਸਟੈਪਸ ਦੀ ਤਾਰੀਫ਼ ਕਰ ਰਿਹਾ ਹੈ, ਤਾਂ ਕੋਈ ਉਸ ਦੇ ਐਕਸਪ੍ਰੈਸ਼ਨ ਦਾ ਦੀਵਾਨਾ ਹੋ ਰਿਹਾ ਹੈ। ਕਈ ਯੂਜ਼ਰਜ਼ ਤਾਂ ਇਹ ਵੀ ਲਿਖ ਰਹੇ ਹਨ ਕਿ ਦੀਦੀ ਨੇ ਤਾਂ ਸਟੇਜ ਹੀ ਲੁੱਟ ਲਿਆ। ਕੁਝ ਲੋਕਾਂ ਦਾ ਕਹਿਣਾ ਹੈ ਕਿ ਇੰਨੀ ਐਨਰਜੀ ਅਤੇ ਇੰਨੇ ਪਰਫੈਕਟ ਐਕਸਪ੍ਰੈਸ਼ਨ ਨਾਲ ਡਾਂਸ ਕਰਨਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ।

ਇਸ ਵੀਡੀਓ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਵਿੱਚ ਓਵਰਐਕਟਿੰਗ ਜਾਂ ਬਣਾਵਟੀਪਣ ਬਿਲਕੁਲ ਵੀ ਨਹੀਂ ਹੈ। ਸਭ ਕੁਝ ਬਹੁਤ ਹੀ ਨੈਚੁਰਲ ਅਤੇ ਦਿਲੋਂ ਕੀਤਾ ਹੋਇਆ ਲੱਗ ਰਿਹਾ ਹੈ। ਇਸੇ ਕਰਕੇ ਲੋਕ ਇਸ ਨੂੰ ਇੰਨਾ ਪਸੰਦ ਕਰ ਰਹੇ ਹਨ ਅਤੇ ਖੂਬ ਸ਼ੇਅਰ ਵੀ ਕਰ ਰਹੇ ਹਨ। ਇੰਸਟਾਗ੍ਰਾਮ, ਫੇਸਬੁੱਕ ਤੋਂ ਲੈ ਕੇ ਹਰ ਜਗ੍ਹਾ ਇਹੀ ਵੀਡੀਓ ਘੁੰਮ ਰਿਹਾ ਹੈ।

ਇੱਥੇ ਦੇਖੋ ਵੀਡੀਓ

Loading...
Unable to load recommendations.
Follow Us
Related Stories
Viral Video: 80 ਸਾਲਾ ਪਿਤਾ ਦਾ ਪਹਿਲਾ ਹਵਾਈ ਸਫ਼ਰ ਹੋਇਆ ਯਾਦਗਾਰ, ਪੁੱਤਰ ਦੀ ਕਹਾਣੀ ਨੇ ਸੋਸ਼ਲ ਮੀਡੀਆ ‘ਤੇ ਜਿੱਤਿਆ ਲੋਕਾਂ ਦਾ ਦਿਲ
Train Video: ਟ੍ਰੇਨ ‘ਚ ਰੋਂਦੇ ਬੱਚੇ ਨੂੰ ਹਸਾਉਣ ਲਈ ਚਾਹ ਵਾਲੇ ਨੇ ਕੀਤਾ ਡਾਂਸ, ਜਿੱਤਿਆ ਲੋਕਾਂ ਦਾ ਦਿਲ, ਦੇਖੋ ਵਾਇਰਲ ਵੀਡੀਓ
Viral Dance Video: ‘ਬੇਸ਼ਰਮੀ ਦੀ ਹਾਈਟ’ ਗਾਣੇ ‘ਤੇ ਕੁੜੀ ਨੇ ਕੀਤਾ ਜ਼ਬਰਦਸਤ ਡਾਂਸ, ਐਨਰਜੀ ਤੇ ਐਕਸਪ੍ਰੈਸ਼ਨ ਨੇ ਜਿੱਤਿਆ ਲੋਕਾਂ ਦਾ ਦਿਲ
Viral Video: ਧੀ ਨੂੰ ਵਿਦਾ ਕਰਦੇ ਸਮੇਂ ਮਾਤਾ-ਪਿਤਾ ਦੀਆਂ ਅੱਖਾਂ ‘ਚ ਦਿਖਿਆ ਪਿਆਰ ਤੇ ਵਿਛੋੜੇ ਦਾ ਦਰਦ, ਵੀਡੀਓ ਨੇ ਕੀਤਾ ਭਾਵੁਕ
Viral Video: ਬਾਘ ਦੇ ਬੱਚਿਆਂ ਦੀ ਇਹ ਪੂਲ ਪਾਰਟੀ ਜਿੱਤ ਲਵੇਗੀ ਤੁਹਾਡਾ ਦਿਲ, ਕੀ ਤੁਸੀਂ ਦੇਖਿਆ ਇਹ ਵਾਇਰਲ ਵੀਡੀਓ?
Viral Video: ‘ਬੇਸ਼ਰਮੀ ਕੀ ਹਾਈਟ’ ਗੀਤ ‘ਤੇ ਕੁੜੀ ਨੇ ਲਾਏ ਅਜਿਹੇ ਠੁਮਕੇ, ਇੰਟਰਨੈੱਟ ‘ਤੇ ਮਚਾਇਆ ਤਹਿਲਕਾ; ਵੇਖਦੇ ਰਹਿ ਗਏ ਲੋਕ