Viral Video: ਕੈਂਸਰ ਨਾਲ ਲੜ ਰਹੀ ਕੁੜੀ ਨੇ ਡਾਕਟਰ ਨਾਲ ਬਣਾਈ ਮਜ਼ੇਦਾਰ Reel, ਲੱਖਾਂ ਲੋਕਾਂ ਨੇ ਕੀਤੀ ਤਾਰੀਫ !

Updated On: 

13 Oct 2025 14:00 PM IST

Viral Video:ਤ੍ਰਿਜ਼ਾ ਨਾ ਦੀ ਕੁੜੀ ਨੇ ਇੰਸਟਾਗ੍ਰਾਮ 'ਤੇ ਇੱਕ ਰੀਲ ਸ਼ੇਅਰ ਕਰ ਕੈਪਸ਼ਨ ਦਿੱਤਾ,"ਕੈਂਸਰ ਮੇਰੇ ਸਰੀਰ ਦੀ ਪਰਖ ਕਰ ਸਕਦਾ ਹੈ,ਪਰ ਇਹ ਕਦੇ ਵੀ ਮੇਰੇ ਹੌਂਸਲੇ ਨੂੰ ਨਹੀਂ ਤੋੜ ਸਕਦਾ"। ਆਪਣੇ ਵੀਡੀਓ ਅਤੇ ਪੋਸਟਾਂ ਰਾਹੀਂ, ਉਹ ਇਹ ਸੰਦੇਸ਼ ਫੈਲਾਉਂਦੀ ਰਹਿੰਦੀ ਹੈ ਕਿ ਦਰਦ ਅਤੇ ਇਲਾਜ ਦੇ ਬਾਵਜੂਦ, ਵਿਅਕਤੀ ਕਦੇ ਵੀ ਜਿਉਣ ਦੀ ਇੱਛਾ ਨਹੀਂ ਛੱਡਦਾ।

Viral Video: ਕੈਂਸਰ ਨਾਲ ਲੜ ਰਹੀ ਕੁੜੀ ਨੇ ਡਾਕਟਰ ਨਾਲ ਬਣਾਈ ਮਜ਼ੇਦਾਰ Reel, ਲੱਖਾਂ ਲੋਕਾਂ ਨੇ ਕੀਤੀ ਤਾਰੀਫ !

Image Credit source: Instagram/@trizhasjourney

Follow Us On

Cancer Patient Viral Video: ਕੈਂਸਰ ਨਾਲ ਜੂਝ ਰਹੀ ਕੁੜੀ ਦਾ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਉਸ ਦੀ ਹਿੰਮਤ ਅਤੇ ਪੋਜ਼ੀਟਿਵ ਸੋਚ ਨੇ ਲੱਖਾਂ ਨੇਟੀਜ਼ਨਾਂ ਦੇ ਦਿਲ ਜਿੱਤ ਲਏ ਹਨ। ਤ੍ਰਿਸ਼ਾ ਨਾਮ ਦੀ ਇਸ ਕੁੜੀ ਨੇ ਸਾਬਤ ਕਰ ਦਿੱਤਾ ਹੈ ਕਿ ਕੈਂਸਰ ਕਿਸੇ ਵਿਅਕਤੀ ਦੇ ਸਰੀਰ ਦੀ ਪਰਖ ਕਰ ਸਕਦਾ ਹੈ, ਪਰ ਇਹ ਉਸਦੇ ਹੌਂਸਲੇ ਨੂੰ ਨਹੀਂ ਤੋੜ ਸਕਦਾ।

ਤ੍ਰਿਜ਼ਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ @trizhasjourney ‘ਤੇ ਇੱਕ ਪਿਆਰੀ ਰੀਲ ਸ਼ੇਅਰ ਕੀਤੀ, ਜਿਸ ਵਿੱਚ ਉਹ 1959 ਦੀ ਫਿਲਮ “ਬਰਖਾ” ਦੇ ਟ੍ਰੈਂਡਿੰਗ ਗੀਤ “ਤੜਪਾਓਗੇ ਤੜਪਾ ਲੋ” ‘ਤੇ ਡਾਕਟਰ ਨਾਲ ਖੁਸ਼ੀ ਨਾਲ ਨੱਚਦੀ ਦਿਖਾਈ ਦੇ ਰਹੀ ਹੈ। ਵੀਡੀਓ ਵਿੱਚ ਤ੍ਰਿਜ਼ਾ ਦਾ ਕੌਂਫੀਡੈਂਸ ਅਤੇ ਐਨਰਜੀ ਸਾਫ਼ ਦਿਖਾਈ ਦੇ ਰਹੀ ਹੈ। ਉਸ ਦੇ ਚਿਹਰੇ ‘ਤੇ ਮੁਸਕਰਾਹਟ ਦਰਸਾਉਂਦੀ ਹੈ ਕਿ ਉਹ ਇਸ ਗੰਭੀਰ ਬਿਮਾਰੀ ਤੋਂ ਡਰਦੀ ਨਹੀਂ ਹੈ, ਪਰ ਹਿੰਮਤ ਨਾਲ ਇਸਦਾ ਸਾਹਮਣਾ ਕਰ ਰਹੀ ਹੈ। ਡਾਕਟਰ ਵੀ ਉਸ ਦੀ ਭਾਵਨਾ ਤੋਂ ਖੁਸ਼ ਹਨ।

ਇਹ ਵੀ ਦੇਖੋ : Viral Video: ਮਾਂ ਨੂੰ ਠੰਡ ਲੱਗਣ ਤੋਂ ਬਚਾਉਣ ਲਈ ਛੋਟੇ ਬੱਚੇ ਨੇ ਕੀਤਾ ਇਹ ਕੰਮ, ਨਿਭਾਇਆ ਪੁੱਤਰ ਹੋਣ ਦਾ ਫਰਜ

26 ਸਤੰਬਰ ਨੂੰ ਅਪਲੋਡ ਕੀਤੇ ਗਏ ਇਸ ਵੀਡੀਓ ਨੇ ਤੁਰੰਤ ਇੰਟਰਨੈੱਟ ‘ਤੇ ਤੂਫਾਨ ਮਚਾ ਦਿੱਤਾ ਹੈ। ਇਸ ਨੂੰ 18 ਲੱਖ 36 ਹਾਜ਼ਰ ਤੋਂ ਵੱਧ ਵਾਰ ਦੇਖਿਆ ਗਿਆ ਹੈ ਅਤੇ 55 ਹਾਜ਼ਰ ਤੋਂ ਵੱਧ ਲੋਕਾਂ ਵਲੋਂ ਲਾਈਕ ਵੀ ਕੀਤਾ ਗਿਆ ਹੈ। ਕਮੈਂਟ ਬਾੱਕਸ ਵਿੱਚ ਲੋਕ ਤ੍ਰਿਸ਼ਾ ਦੀ ਹਿੰਮਤ,ਐਨਰਜੀ ਅਤੇ ਕੌਂਫੀਡੈਂਸ ਦੀ ਕਾਫੀ ਤਾਰੀਫ ਕਰ ਰਹੇ ਹਨ।

ਤ੍ਰਿਸ਼ਾ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, “ਕੈਂਸਰ ਮੇਰੇ ਸਰੀਰ ਦੀ ਪਰਖ ਕਰ ਸਕਦਾ ਹੈ, ਪਰ ਇਹ ਕਦੇ ਵੀ ਮੇਰੀ ਹਿੰਮਤ ਨਹੀਂ ਤੋੜ ਸਕੇਗਾ”। ਆਪਣੇ ਵੀਡੀਓ ਅਤੇ ਪੋਸਟਾਂ ਰਾਹੀਂ, ਉਹ ਇਹ ਸੰਦੇਸ਼ ਫੈਲਾਉਂਦੀ ਰਹਿੰਦੀ ਹੈ ਕਿ ਦਰਦ ਅਤੇ ਇਲਾਜ ਦੇ ਬਾਵਜੂਦ, ਵਿਅਕਤੀ ਕਦੇ ਵੀ ਜਿਉਣ ਦੀ ਇੱਛਾ ਨਹੀਂ ਛੱਡਦਾ। ਉਸ ਦੀ ਵੀਡੀਓ ਦੇ ਕੁਮੈਂਟ ਬਾਕਸ ਵਿੱਚ ਕਈ ਦਿਲ ਨੂੰ ਛੂਹ ਲੈਣ ਵਾਲੇ ਕਮੈਂਟ ਆ ਰਹੇ ਹਨ।

ਇਹ ਵੀ ਦੇਖੋ :Viral: ਕਰਮਚਾਰੀ ਨੇ ਆਪਣੀ ਮਾਂ ਦੇ ਐਕਸੀਡੈਂਟ ਤੋਂ ਬਾਅਦ WFH ਮੰਗਿਆ, ਕੰਪਨੀ ਨੇ ਕੀਤਾ ਇਨਕਾਰ, ਹੋਇਆ ਵੱਡਾ ਹੰਗਾਮਾ

ਇੱਕ ਯੂਜ਼ਰ ਨੇ ਕਿਹਾ “ਤੁਸੀ ਬਹਾਦਰ ਹੋ,ਦੀਦੀ। ਜਲਦੀ ਠੀਕ ਹੋ ਜਾਓ” । ਇੱਕ ਹੋਰ ਯੂਜ਼ਰ ਨੇ ਲਿਖਿਆ “ਬਹਾਦਰ ਕੁੜੀ। ਤੁਹਾਡਾ ਕੌਂਫੀਡੈਂਸ ਤੁਹਾਨੂੰ ਜਲਦੀ ਠੀਕ ਹੋਣ ਵਿੱਚ ਮਦਦ ਕਰੇਗਾ” । ਇੱਕ ਹੋਰ ਯੂਜ਼ਰ ਨੇ ਕਮੈਂਟ ਕੀਤਾ, “ਤੁਸੀ ਇੱਕ ਯੋਧਾ ਹੋ, ਮਜ਼ਬੂਤ ​​ਹੋ ਕੇ ਵਾਪਸ ਆਓ” ।

ਵੀਡੀਓ ਇਥੇ ਦੇਖੋ